Deepfake : ਡੀਪਫੇਕ ਖਿਲਾਫ 7 ਦਿਨਾਂ ’ਚ ਲਾਗੂ ਹੋਣਗੇ ਨਵੇਂ ਨਿਯਮ

Deepfake

ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਹੋ ਸਕਦੀ ਹੈ ਕਾਰਵਾਈ | Deepfake

  • ਕੱਲ੍ਹ ਆਇਆ ਸੀ ਸਚਿਨ ਤੇਂਦੁਲਕਰ ਦਾ ਡੀਪਫੇਕ ਵੀਡੀਓ | Deepfake

ਨਵੀਂ ਦਿੱਲੀ (ਏਜੰਸੀ)। ਡੀਪਫੇਕ ਨੂੰ ਲੈ ਕੇ ਸਰਕਾਰ ਨਵੇਂ ਨਿਯਮ ਲਿਆ ਰਹੀ ਹੈ। ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਅੱਜ ਭਾਵ 16 ਜਨਵਰੀ ਨੂੰ ਦੱਸਿਆ ਕਿ ਉਨ੍ਹਾਂ ਡੀਪਫੇਕ ’ਤੇ 2 ਮੀਟਿੰਗਾਂ ਕੀਤੀਆਂ। ਨਵੇਂ ਆਈਟੀ ਨਿਯਮਾਂ ’ਚ ਗਲਤ ਸੂਚਨਾ ਅਤੇ ਡੀਪਫੇਕ ਨੂੰ ਲੈ ਕੇ ਵੱਡੇ ਉਪਬੰਧ ਹਨ। ਸਾਰਿਆਂ ਲਈ ਇਸ ਦੀ ਪਾਲਣਾ ਕਰਨਾ ਜ਼ਰੂਰੀ ਹੈ, ਨਹੀਂ ਤਾਂ ਕਾਰਵਾਈ ਕੀਤੀ ਜਾਵੇਗੀ। 7-8 ਦਿਨਾਂ ’ਚ ਨਵੇਂ ਆਈਟੀ ਨਿਯਮ ਨੋਟੀਫਾਈ ਕੀਤੇ ਜਾਣਗੇ। ਇਸ ਤੋਂ ਪਹਿਲਾਂ 23 ਨਵੰਬਰ ਨੂੰ ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਸੀ ਕਿ ‘ਡੀਪਫੇਕ ਲੋਕਤੰਤਰ ਲਈ ਇੱਕ ਨਵਾਂ ਖਤਰਾ ਬਣ ਕੇ ਉੱਭਰਿਆ ਹੈ।’ ਕੇਂਦਰੀ ਮੰਤਰੀ ਨੇ ਦੱਸਿਆ ਸੀ ਕਿ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਡੀਪਫੇਕ ਦੇ ਖਤਰੇ ਅਤੇ ਇਸ ਦੀ ਗੰਭੀਰਤਾ ਨੂੰ ਸਵੀਕਾਰ ਕੀਤਾ ਹੈ। ਵੈਸ਼ਨਵ ਨੇ ਕਿਹਾ ਸੀ ਕਿ ਡੀਪਫੇਕ ਦੇ ਨਿਰਮਾਤਾਵਾਂ ਅਤੇ ਇਸ ਨੂੰ ਹੋਸਟ ਕਰਨ ਵਾਲੇ ਪਲੇਟਫਾਰਮ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ। (Deepfake)

ਦੀਪਤੀ ਸ਼ਰਮਾ ਬਣੀ ICC Player of The Month

PM ਮੋਦੀ ਅਤੇ ਸਚਿਨ ਤੇਂਦੁਲਕਰ ਦਾ ਡੀਪਫੇਕ ਵੀਡੀਓ ਬਣਿਆ ਸੀ | Deepfake

ਦੱਸ ਦੇਈਏ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਡੀਪਫੇਕ ’ਤੇ ਚਿੰਤਾ ਜ਼ਾਹਿਰ ਕਰ ਚੁੱਕੇ ਹਨ। ਉਨ੍ਹਾਂ ਦਾ ਇੱਕ ਡੀਪਫੇਕ ਵੀਡੀਓ ਬਣਿਆ ਸੀ। ਹੁਣ ਹਾਲ ਹੀ ’ਚ ਭਾਰਤ ਦੇ ਸਟਾਰ ਅਤੇ ਸਾਬਕਾ ਕ੍ਰਿਕੇਟਰ ਸਚਿਨ ਤੇਂਦੁਲਕਰ ਦਾ ਇੱਕ ਡੀਪਫੇਕ ਵੀਡੀਓ ਵਾਇਰਲ ਹੋਇਆ ਸੀ। ਇਸ ਵਿੱਚ ਉਨ੍ਹਾਂ ਨੂੰ ‘ਸਕਾਈਵਰਡ ਐਵੀਏਟਰ ਕਵੈਸਟ’ ਦਾ ਪ੍ਰਚਾਰ ਕਰਦੇ ਹੋਏ ਦਿਖਾਇਆ ਗਿਆ ਹੈ। ਸਚਿਨ ਨੇ ਕਿਹਾ ਸੀ – ਇਹ ਵੀਡੀਓ ਫਰਜ਼ੀ ਹੈ ਅਤੇ ਧੋਖਾ ਦੇਣ ਲਈ ਇਸ ਨੂੰ ਬਣਾਇਆ ਗਿਆ ਹੈ। (Deepfake)

Deepfake : ਸਚਿਨ ਤੇਂਦੁਲਕਰ ਹੋਏ ਡੀਪਫੇਕ ਦਾ ਸ਼ਿਕਾਰ