9 ਸਾਲਾ ਗੁਰਅੰਸ਼ਮੀਤ ਕੌਰ ਨੇ ਇੰਡੀਆ ਬੁੱਕ ਆਫ਼ ਰਿਕਾਰਡ ‘ਚ ਦਰਜ ਕਰਵਾਇਆ ਨਾਂਅ

ਸਿਰਫ਼ 14 ਸੈਕਿੰਡ ਵਿਚ ਪੰਜਾਬ ਹਰਿਆਣਾ ਦੇ 45 ਜ਼ਿਲ੍ਹਿਆਂ ਦੇ ਨਾਂਅ ਬੋਲ ਕੇ ਆਪਣਾ ਨਾਂਅ ਇੰਡੀਆ ਬੁੱਕ ਆਫ਼ ਰਿਕਾਰਡ ਵਿਚ ਦਰਜ ਕਰਵਾਇਆ

(ਰਜਨੀਸ਼ ਰਵੀ) ਅਬੋਹਰ,/ ਫਾਜ਼ਿਲਕਾ। ਸਬ ਡਿਵੀਜ਼ਨ ਦੇ ਪਿੰਡ ਗੋਬਿੰਦਗੜ੍ਹ ਨਿਵਾਸੀ ਅਤੇ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਸਰਸਾ ਦੇ ਚੌਥੀ ਕਲਾਸ ਦੀ ਵਿਦਿਆਰਥਣ ਗੁਰਅੰਸ਼ਮੀਤ ਕੌਰ ਨੇ 9 ਸਾਲ ਦੀ ਛੋਟੀ ਉਮਰ ਵਿੱਚ ਆਪਣਾ ਨਾਂਅ ਇੰਡੀਆ ਬੁੱਕ ਆਫ਼ ਰਿਕਾਰਡ ਵਿਚ ਦਰਜ ਕਰਵਾ ਆਪਣੀ ਕਾਬਲ ਕਾਬਲੀਅਤ ਦਾ ਲੋਹਾ ਮਨਵਾਇਆ। (India Book Of Records)

ਬੱਚੀ ਗੁਰਅੰਸ਼ਮੀਤ ਕੌਰ ਦੇ ਪਿਤਾ ਤਰਸੇਮ ਸਿੰਘ ਨੇ ਦੱਸਿਆ ਕਿ ਗੁਰਅੰਸ਼ਮੀਤ ਕੌਰ ਨੇ ਸਿਰਫ਼ 14 ਸੈਕਿੰਡ ਵਿਚ ਪੰਜਾਬ ਹਰਿਆਣਾ ਦੇ 45 ਜ਼ਿਲ੍ਹਿਆਂ ਦੇ ਨਾਂਅ ਬੋਲ ਕੇ ਆਪਣਾ ਨਾਂਅ ਇੰਡੀਆ ਬੁੱਕ ਆਫ਼ ਰਿਕਾਰਡ ਵਿਚ ਦਰਜ ਕਰਵਾਇਆ ਹੈ। ਸਰਸਾ ਦੇ ਸ਼ਾਹ ਸਤਨਾਮ ਜੀ ਕੰਨਿਆ ਸਕੂਲ ਵਿਚ ਚੌਥੀ ਜਮਾਤ ਵਿਚ ਪੜ੍ਹਦੀ ਹੈ ਅਤੇ ਅੱਖਾਂ ‘ਤੇ ਪੱਟੀ ਬੰਨ੍ਹ ਕੇ ਸਿਰਫ਼ 14 ਸੈਕਿੰਡ ਵਿਚ ਪੰਜਾਬ ਦੇ 23 ਅਤੇ ਹਰਿਆਣਾ ਦੇ 22 ਜ਼ਿਲ੍ਹਿਆਂ ਸਣੇ ਕੁੱਲ 45 ਜ਼ਿਲ੍ਹਿਆਂ ਦੇ ਨਾਂਅ ਬੋਲ ਕੇ ਉਸ ਨੇ ਆਪਣਾ ਨਾਂਅ ਇੰਡੀਆ ਬੁੱਕ ਆਫ਼ ਰਿਕਾਰਡ ਵਿਚ ਦਰਜ ਕਰਵਾਇਆ ਹੈ।  (India Book Of Records)

ਪਿੰਡ ਗੋਬਿੰਦਗੜ੍ਹ ਦੀ ਹੋਣਹਾਰ ਗੁਰਅੰਸ਼ਮੀਤ ਕੌਰ ਇੰਡੀਆ ਬੁੱਕ ਆਫ਼ ਰਿਕਾਰਡ ਵਿਚ ਆਪਣਾ ਨਾਂਅ ਦਰਜ ਕਰਵਾਉਣ ਤੋਂ ਬਾਅਦ ਮਿਲੇ ਸਨਮਾਨ ਨਾਲ ਜਾਣਕਾਰੀ ਦਿੰਦੀ ਹੋਈ।

ਇਹ ਵੀ ਪੜ੍ਹੋ : Deepfake : ਡੀਪਫੇਕ ਖਿਲਾਫ 7 ਦਿਨਾਂ ’ਚ ਲਾਗੂ ਹੋਣਗੇ ਨਵੇਂ ਨਿਯਮ

ਉਨ੍ਹਾਂ ਕਿਹਾ ਕਿ ਸਾਡੀ ਧੀ ਦੀ ਇਸ ਪ੍ਰਾਪਤੀ ‘ਤੇ ਸਾਨੂੰ ਪੂਰਾ ਮਾਣ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਗੁਰਅੰਸ਼ਮੀਤ ਕੌਰ ਜੋ ਕਿ ਪੜ੍ਹਾਈ ਦੇ ਵਿੱਚ ਵੀ ਅੱਵਲ ਆਉਂਦੀ ਹੈ। ਉਹਨਾਂ ਅੱਗੇ ਦੱਸੇ ਕਿ ਇਹ ਸਭ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਸਿੱਖਿਆਵਾਂ ਅਤੇ ਸਮੇਂ-ਸਮੇਂ ’ਤੇ ਬੱਚਿਆਂ ਨੂੰ ਪੜ੍ਹਾਈ ਅਤੇ ਹੋਰ ਖੇਤਰਾਂ ਵਿੱਚ ’ਚ ਅੱਗੇ ਵਧਣ ਲਈ ਦਿੱਤੇ ਗਏ ਟਿਪਸ ਕਾਰਨ ਹੀ ਸੰਭਵ ਹੋ ਸਕਿਆ ਹੈ। ਪਿੰਡ ਗੋਬਿੰਦਗੜ੍ਹ ਦੀ ਹੋਣਹਾਰ ਗੁਰਅੰਸ਼ਮੀਤ ਕੌਰ ਉਪਲੱਬਧੀ ਨਾਲ ਆਪਣੇ ਮਾਪਿਆਂ ਅਧਿਆਪਕਾਂ ਸਕੂਲ ਅਤੇ ਪਿੰਡ ਦਾ ਨਾਂਅ ਰੌਸ਼ਨ ਕੀਤਾ ਹੈ।