Petrol Price: ਪੈਟਰੋਲ-ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ, ਜਾਣੋ ਆਪਣੇ ਸ਼ਹਿਰ ਦਾ ਰੇਟ

Petrol Price

ਨਵੀਂ ਦਿੱਲੀ। ਕੌਮਾਂਤਰੀ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ’ਚ ਜਾਰੀ ਤੇਜੀ ਦੇ ਬਾਵਜ਼ੂਦ ਘਰੇਲੂ ਪੱਧਰ ’ਤੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਅੱਜ ਸਥਿਰ ਰਹੀਆਂ, ਜਿਸ ਨਾਲ ਦਿੱਲੀ ’ਚ ਪੈਟਰੋਲ 94.72 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 87.62 ਰੁਪਏ ਪ੍ਰਤੀ ਲੀਟਰ ’ਤੇ ਅੜੇ ਰਹੇ। ਤੇਲ ਵੰਡ ਕਰਨ ਵਾਲੀ ਮੁੱਖ ਕੰਪਨੀ ਹਿੰਦੂਸਤਾਨ ਪੈਟਰੋਲੀਅਤ ਕਾਰਪੋਰੇਸ਼ਨ ਦੀ ਵੈੱਬਸਾਈਟ ’ਤੇ ਜਾਰੀ ਦਰਾਂ ਅਨੁਸਾਰ ਦੇਸ਼ ’ਚ ਅੱਜ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ’ਚ ਕੋਈ ਬਦਲਾਅ ਨਹੀਂ ਹੋਇਆ ਹੈ। (Petrol Price)

Also Read : Government ਦੇ ਰਹੀ ਐ ਵੱਡਾ ਲਾਭ, 3000 ਰੁਪਏ ਲੈਣ ਲਈ ਕਰ ਲਓ ਇਹ ਕੰਮ!

ਦਿੱਲੀ ’ਚ ਇਨ੍ਹਾਂ ਦੀਆਂ ਕੀਮਤਾਂ ਸਥਿਰ ਰਹਿਣ ਦੇ ਨਾਲ ਹੀ ਮੁੰਬਈ ’ਚ ਪੈਟਰੋਲ 104.21 ਰੁਪਏ ਪ੍ਰਤੀ ਲੀਟਰ ’ਤੇ ਅਤੇ ਡੀਜਲ 92.15 ਰੁਪਏ ਪ੍ਰਤੀ ਲੀਟਰ ’ਤੇ ਰਿਹਾ। ਵਿਸ਼ਵ ਪੱਧਰ ’ਤੇ ਹਫ਼ਤੇ ਦੇ ਅੰਤ ’ਚ ਅਮਰੀਕੀ ਕਰੂੜ 0.62 ਪ੍ਰਤੀਸ਼ਤ ਦੀ ਤੇਜ਼ੀ ਨਾਲ 83.24 ਡਾਲਰ ਪ੍ਰਤੀ ਬੈਰਲ ’ਤੇ ਅਤੇ ਲੰਦਨ ਬ੍ਰੇਂਟ ਕਰੂਡ ਚੜ੍ਹ ਕੇ 87.29 ਡਾਲਰ ਪ੍ਰਤੀ ਬੈਰਲ ’ਤੇ ਰਿਹਾ। (Petrol Price)

ਦੇਸ਼ ਦੇ ਚਾਰ ਮਹਾਂਨਗਰਾਂ ’ਚ ਪੈਟਰੋਲ ਤੇ ਡੀਜਲ ਦੀਆਂ ਕੀਮਤਾਂ ਇਸ ਤਰ੍ਹਾਂ ਰਹੀਆਂ | Petrol Price

  • ਮਹਾਂਨਗਰ………….ਪੈਟਰੋਲ…………….ਡੀਜਲ (ਰੁਪਏ ਪ੍ਰਤੀ ਲੀਟਰ)
  • ਦਿੱਲੀ………………94.72………………87.62
  • ਮੁੰਬਈ……………..104.21………………92.15
  • ਚੇਨੱਈ……………..100.75………………92.34
  • ਕਲਕੱਤਾ……………103.94………………90.76

ਦੇਖੋ ਹੋਰ ਸਬਿਆਂ ’ਚ ਪੈਟਰੋਲੀਅਮ ਕੀਮਤਾਂ | Petrol Price

ਮਹਾਂਰਾਸ਼ਟਰ ’ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ 85 ਪੈਸੇ ਦੀ ਤੇਜ਼ੀ ਆਈ ਹੈ। ਛੱਤੀਸਗੜ੍ਹ ’ਚ ਪੈਟਰੋਲ ਤੇ ਡੀਜਲ ਦੀਆਂ ਕੀਮਤਾਂ ’ਚ 50 ਪੈਸੇ ਦੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਉੱਤਰ ਪ੍ਰਦੇਸ਼ ’ਚ ਪੈਟਰੋਲ 33 ਪੈਸੇ ਅਤੇ ਡੀਜ਼ਲ 39 ਪੈਸੇ ਮਹਿੰਗਾ ਹੋ ਗਿਆ ਹੈ। ਪੰਜਾਬ ’ਚ ਪੈਟਰੋਲ 32 ਪੈਸੇ ਅਤੇ ਡੀਜ਼ਲ 36 ਪੈਸੇ ਸਸਤਾ ਹੋ ਗਿਆ ਹੈ। ਇਸ ਤੋਂ ਇਲਾਵਾ ਗੋਆ ਤੇ ਮਣੀਪੁਰ ’ਚ ਵੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਗਿਰਾਵਟ ਦਿਸ ਰਹੀ ਹੈ।