ਭ੍ਰਿਸ਼ਟਾਚਾਰ ਅਤੇ ਮਾੜੇ ਪ੍ਰਬੰਧਾਂ ਚੱਲਦਿਆਂ ਮੀਂਹ ’ਚ ਡੁੱਬਦਾ ‘ਨਿਊਂ ਇੰਡੀਆ’

ਭ੍ਰਿਸ਼ਟਾਚਾਰ ਅਤੇ ਮਾੜੇ ਪ੍ਰਬੰਧਾਂ ਚੱਲਦਿਆਂ ਮੀਂਹ ’ਚ ਡੁੱਬਦਾ ‘ਨਿਊਂ ਇੰਡੀਆ’

ਭਿਆਨਕ ਗਰਮੀ ਨਾਲ ਵਿਲਕ ਰਹੇ ਪੱਛਮੀ ਉੱਤਰ ਭਾਰਤ ’ਚ ਲੋਕਾਂ ਨੇ ਮਾਨਸੂਨ ਦੀ ਆਮਦ ਨਾਲ ਯਕੀਨੀ ਤੌਰ ’ਤੇ ਕਾਫ਼ੀ ਰਾਹਤ ਮਹਿਸੂਸ ਕੀਤੀ ਹੈ ਪਰ ਮਾਨਸੂਨ ਦੀ ਹਾਲੇ ਆਮਦ ਹੀ ਹੋਈ ਹੈ ਕਿ ਖਾਸ ਤੌਰ ’ਤੇ ਸ਼ਹਿਰੀ ਖੇਤਰਾਂ ’ਚ ਪਾਣੀ ਖੜ੍ਹਨ ਦੇ ਦ੍ਰਿਸ਼ ਸਾਹਮਣੇ ਆਉਣ ਲੱਗੇ ਹਨ ਜਿਨ੍ਹਾਂ ਲੋਕਾਂ ਦਾ ਕਾਰੋਬਾਰ ਲਾਕਡਾਊਨ ਦੇ ਭਿਆਨਕ ਦੌਰ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ

ਉਨ੍ਹਾਂ ’ਚੋਂ ਕਈ ਸ਼ਹਿਰਾਂ ਅਤੇ ਬਸਤੀਆਂ ਇੱਥੋਂ ਤੱਕ ਕਿ ਨਵੇਂ ਵਸੇ ਕਥਿਤ ‘ਹਾਈ ਫਾਈ ’ ਸੈਕਟਰਾਂ ’ਚ ਵੀ ਸੜਕਾਂ ਤੋਂ ਲੈ ਕੇ ਘਰਾਂ ਤੱਕ ਪਾਣੀ ਭਰ ਜਾਣ ਕਾਰਨ ਇੱਕ ਵਾਰ ਫ਼ਿਰ ਲਗਭਗ ਠੱਪ ਹੋ ਗਿਆ ਹੈ ਕਿਤੇ ਦੁਕਾਨਾਂ ’ਚ ਪਾਣੀ ਭਰਿਆ ਪਿਆ ਹੈ ਤੇ ਕਿਤੇ ਜਲਥਲ ਦੀ ਵਜ੍ਹਾ ਨਾਲ ਗਾਹਕ ਵਿਖਾਈ ਨਹੀਂ ਦਿੰਦਾ

ਕਿਤੇ ਗਾਹਕ ਅਤੇ ਦੁਕਾਨਦਾਰ ਦੋਵੇਂ ਹੀ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲ ਸਕਦੇ ਕਹਿਣਾ ਗਲਤ ਨਹੀਂ ਹੋਵੇਗਾ ਕਿ ਜਿੰਨਾ ਜਿਆਦਾ ਵਿਕਾਸ ਕਾਰਜ ਜਿੰਨ੍ਹਾਂ ਸੜਕਾਂ, ਪੁਲਾਂ, ਨਾਲੇ ਨਾਲੀਆਂ ਆਦਿ ਦਾ ਨਵ ਨਿਰਮਾਣ ਅਤੇ ਸੁਧਾਰੀਕਰਨ ਦਾ ਕੰਮ ਦਿਖਾਈ ਦਿੰਦਾ ਹੈ ਓਨਾ ਹੀ ਜਿਆਦਾ ਜਲਥਲ ਵੀ ਵਧਦਾ ਜਾਂਦਾ ਹੈ

ਜਨਤਾ ਦੀਆਂ ਤਕਲੀਫ਼ਾਂ ਵੀ ਓਨੀਆਂ ਹੀ ਜਿਆਦਾ ਵਧਦੀਆਂ ਜਾ ਰਹੀਆਂ ਹਨ ਸਰਕਾਰ ਦੀਆਂ ਕਈ ਯੋਜਨਾਵਾਂ ਤਾਂ ਸਾਫ਼ ਤੌਰ ’ਤੇ ਅਜਿਹੀਆਂ ਦਿਖਾਈ ਦਿੰਦੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਇਹੀ ਯਕੀਨ ਹੁੰਦਾ ਹੈ ਕਿ ਇਸ ਤਰ੍ਹਾਂ ਦੀਆਂ ਯੋਜਨਾਵਾਂ ਕੇਵਲ ਮਾੜੇ ਪ੍ਰਬੰਧਾਂ ਅਤੇ ਭ੍ਰਿਸ਼ਟਾਚਾਰ ਦਾ ਹੀ ਨਤੀਜਾ ਹੈ ਅਤੇ ਮਾੜੇ ਪ੍ਰਬੰਧਾਂ ਅਤੇ ਭ੍ਰਿਸ਼ਟਾਚਾਰ ’ਚ ਡੁੱਬੀਆਂ ਅਜਿਹੀਆਂ ਯੋਜਨਾਵਾਂ ਦਾ ਪੂਰਾ ਨੁਕਸਾਨ ਨਿਸਚਿਤ ਰੂਪ ’ਚ ਕੇਵਲ ਜਨਤਾ ਨੂੰ ਹੀ ਭੁਗਤਣਾ ਪੈਂਦਾ ਹੈ

ਮਿਸਾਲ ਦੇ ਤੌਰ ’ਤੇ ਟੁੱਟੀਆਂ ਗਲੀਆਂ ਅਤੇ ਸੜਕਾਂ ਦੇ ਨਿਰਮਾਣ ਜਾਂ ਉਸ ਦੀ ਮੁਰੰਮਤ ਦੇ ਨਾਂਅ ’ਤੇ ਹਰ ਵਾਰ ਗਲੀਆਂ ਅਤੇ ਸੜਕਾਂ ਨੂੰ ੳੁੱਚਾ ਕੀਤਾ ਜਾਂਦਾ ਹੈ ਇਸ ਦਾ ਕਾਰਨ ਇਹ ਹੈ ਕਿ ਪੁਰਾਣੀਆਂ ਸੜਕਾਂ ਅਤੇ ਗਲੀਆਂ ਦੀ ਲੰਬਾਈ ਅਤੇ ਚੌੜਾਈ ਤਾਂ ਆਮ ਤੌਰ ’ਤੇ ਵਧ ਨਹੀਂ ਸਕਦੀ ੂਅਤੇ ਉਹ ਪਹਿਲਾਂ ਜਿੰਨੀ ਹੀ ਰਹਿੰਦੀ ਹੈ ਲਿਹਾਜ਼ਾ ਸੜਕ ਅਤੇ ਗਲੀ ਦੀ ਮੋਟਾਈ ਅਰਥਾਤ ਊਚਾਈ ਦੇ ਨਾਂਅ ’ਤੇ ਹੀ ਭ੍ਰਿਸ਼ਟਾਚਾਰ ਦੀ ਖੇਡ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਖੇਡੀ ਜਾਂਦੀ ਹੈ

ਜੇਕਰ ਸਰਕਾਰ ਚਾਹੇ ਤਾਂ ਸਖਤੀ ਨਾਲ ਇਹ ਆਦੇਸ਼ ਜਾਰੀ ਕਰ ਸਕਦੀ ਹੈ ਅਤੇ ਸਥਾਈ ਤੌਰ ’ਤੇ ਇਹ ਨਿਯਮ ਬਣਾ ਸਕਦੀ ਹੈ ਕਿ ਗਲੀਆਂ ਅਤੇ ਸੜਕਾਂ ਦੀ ਮੁਰੰਮਤ ਪੁਰਾਣੀਆਂ ਗਲੀਆਂ ਦੇ ਉੱਪਰੀ ਪੱਧਰ ਨੂੰ ਪੁੱਟ ਕੇ ਹੀ ਕੀਤੀ ਜਾਵੇ ਗਲੀਆਂ/ਸੜਕਾਂ ਦੇ ਪੁਰਾਣੇ ਉੱਚਾਈ ਦੇ ਪੱਧਰ ਨੂੰ ਬਰਕਰਾਰ ਰੱਖਿਆ ਜਾਵੇ ਕਈ ਥਾਈ ਜਾਗਰੂਕ ਨਾਗਰਿਕਾਂ ਨੇ ਇਕੱਠੇ ਹੋ ਕੇ ਆਪਣੇ ਮੁਹੱਲਿਆਂ ’ਚ ਪੁਰਾਣੇ ਪੱਧਰ ’ਤੇ ਹੀ ਨਿਰਮਾਣ ਕਰਾਇਆ ਵੀ ਹੈ ਉਨ੍ਹਾਂ ਨੇ ਆਪਣੇ ਮੁਹੱਲਿਆਂ ਦੀ ਗਲੀਆਂ ਉੱਚੀਆਂ ਨਾ ਹੋਣ ਦਿੱਤੀਆਂ ਪਰ ਜੋ ਜਨਤਾ ਮੂਕ ਦਰਸ਼ਕ ਬਣ ਕੇ ਆਪਣੇ ਘਰਾਂ ਦੇ ਸਾਹਮਣੇ ਦੀਆਂ ਸੜਕਾਂ ਨੂੰ ਉੱਚਾ ਹੁੰਦਾ ਦੇਖਦੀ ਰਹੀ ਅੱਜ ਉਨ੍ਹਾਂ ਦੇ ਘਰਾਂ ’ਚ ਮਾਮੂਲੀ ਜਿਹੀ ਬਰਸਾਤ ਨਾਲ ਪਾਣੀ ਵੀ ਵੜ ਜਾਂਦਾ ਹੈ

ਜੋ ਆਰਥਿਕ ਰੂਪ ਤੋਂ ਸੰਪੰਨ ਹੈ, ਉਨ੍ਹਾਂ ਨੇ ਤਾਂ ਆਪਣੇ ਮਕਾਨਾਂ ਨੂੰ ਉੱਚਾ ਕਰਵਾ ਲਿਆ ਹੈ ਜਾਂ ਤੋੜ ਕੇ ਨਵਾਂ ਉੱਚਾ ਮਕਾਨ ਬਣਾ ਲਿਆ ਅਤੇ ਜੋ ਵਿਚਾਰੇ ਦੋ ਵਕਤ ਦੀ ਰੋਟੀ ਲਈ ਜੂਝ ਰਹੇ ਹਨ ਉਹ ਹਰ ਮੀਂਹ ’ਚ ਆਪਣੇ ਘਰ ਅਤੇ ਆਪਣੇ ਘਰਾਂ ਦੇ ਸਾਹਮਣੇ ਦੀਆਂ ਨਾਲੀਆਂ ਗਲੀਆਂ ਇੱਥੋਂ ਤੱਕ ਕਿ ਸੀਵਰੇਜ ਲਾਈਨ ਦੇ ਗੰਦੇ ਅਤੇ ਬਦਬੂਦਾਰ ਪਾਣੀ ’ਚ ਡੁੱਬਦੇ ਵੇਖਦੇ ਹਨ ਘਰੈਲੂ ਸਮਾਨਾਂ ਦੀ ਮੀਂਹ ਅਤੇ ਪਾਣੀ ਭਰਨ ਨਾਲ ਹਾਨੀ ਹੁੰਦੀ ਹੈ ਨਾਲ ਹੀ ਬਿਮਾਰੀ ਫੈਲਣ ਦੀ ਵੀ ਪੂਰੀ ਸੰਭਵਾਨਾ ਤਾਂ ਰਹਿੰਦੀ ਹੀ ਹੈ

ਇਸ ਤਰ੍ਹਾਂ ਤਮਾਮ ਸ਼ਹਿਰਾਂ ਦੇ ਮੇਨ ਨਾਲੇ ਵੀ ਥੋੜ੍ਹੀ ਜਿਹੀ ਬਰਸਾਤ ’ਚ ਭਰ ਜਾਂਦੇ ਹਨ ਇੱਥੋਂ ਤੱਕ ਕਿ ਬਰਸਾਤ ਰੁਕ ਜਾਣ ਤੋਂ ਬਾਅਦ ਵੀ ਘੰਟਿਆਂ ਤੱਕ ਅਤੇ ਥੋੜੀ ਜਿਆਦਾ ਬਰਸਾਤ ਹੋਣ ’ਤੇ ਤਾਂ ਇੱਕ ਦੋ ਦਿਨਾਂ ਤੱਕ ਲਬਾਲਬ ਭਰੇ ਰਹਿੰਦੇ ਹਨ ਅਤੇ ਪਾਣੀ ਅੱਗੇ ਵਧਣ ਦੀ ਬਜਾਇ ਰੁਕਿਆ ਰਹਿੰਦਾ ਹੈ ਕਈ ਥਾਈਂ ਨਵ ਨਿਰਮਾਣ ਨਾਲੇ ਟੁੱਟ-ਫੁੱਟ ਜਾਂਦੇ ਹਨ ਉਨ੍ਹਾਂ ’ਚ ਤਰੇੜਾਂ ਪੈ ਜਾਂਦੀਆਂ ਹਨ

ਕਦੇ ਕੋਈ ਬੈਂਕ ਡੁੱਬਿਆ ਰਹਿੰਦਾ ਹੈ ਅਤੇ ਕਦੇ ਸਰਕਾਰੀ ਜਾਂ ਨਿਜੀ ਦਫ਼ਤਰ ਗੋਆ ’ਚ ਜਰਾ ਜਿਹੀ ਬਰਸਾਤ ਜਨਤਾ ’ਚ ਹਾਕਾਕਾਰ ਪੈਦਾ ਕਰ ਦਿੰਦੀ ਹੈ ਜਾਹਿਰ ਹੈ ਇਸ ਮਾੜੀ ਵਿਵਸਥਾ ਲਈ ਜਨਤਾ ਦਾ ਤਾਂ ਕੋਈ ਦੋਸ਼ ਨਹੀਂ? ਹਾਂ ਜਨਤਾ ਦਾ ਦੋਸ਼ ਐਨਾ ਜ਼ਰੂਰ ਹੈ ਕਿ ਸ਼ਹਿਰਾਂ ਦੀ ਨਾਲੀਆਂ ਅਤੇ ਨਾਲਿਆਂ ’ਚ ਜਿਸ ਤਰ੍ਹਾਂ ਗੈਰ ਜਿੰਮੇਵਾਰ ਲੋਕ ਪਲਾਸਟਿਕ ਦੀਆਂ ਬੋਤਲਾਂ, ਪੌਲੀਥੀਨ ਦੀਆਂ ਥੈਲੀਆਂ, ਇੱਥੋਂ ਤੱਕ ਕਿ ਮਰੇ ਹੋਏ ਜਾਨਵਰ ਤੱਕ ਸੁੱਟ ਦਿੰਦੇ ਹਨ

ਉਸ ਦੇ ਚੱਲਦਿਆਂ ਵੀ ਨਾਲਿਆਂ ਅਤੇ ਨਾਲੀਆਂ ਦੀ ਨਿਕਾਸੀ ’ਚ ਅੜਿੱਕਾ ਪੈਦਾ ਹੋ ਜਾਂਦਾ ਹੈ ਤਮਾਮ ਲੋਕਾਂ ਨੇ ਆਪਣੇ -ਆਪਣੇ ਘਰਾਂ ’ਚ ਗਾਵਾਂ ਮੱਝਾਂ ਪਾਲ ਰੱਖੀਆਂ ਹਨ ਰਿਹਾਇਸ਼ੀ ਇਲਾਕਿਆਂ ’ਚ ਤਮਾਮ ਡੇਅਰੀਆਂ ਚਲਾਈਆਂ ਜਾ ਰਹੀਆਂ ਹਨ ਅਜਿਹੇ ਕਈ ਡੇਅਰੀ ਸੰਚਾਲਕ ਆਪਣੇ ਜਾਨਵਰਾਂ ਦਾ ਮਲ ਮੂਤਰ ਸਿੱਧਾ ਨਾਲੀਆਂ ’ਚ ਬਹਾਉਂਦੇ ਹਨ ਜਿਸ ਦੀ ਵਜ੍ਹਾ ਨਾਲ ਪਾਣੀ ਦੀ ਕਾਫ਼ੀ ਬਰਬਾਦੀ ਤਾਂ ਹੁੰਦੀ ਹੀ ਹੈ ਨਾਲ ਹੀ ਨਾਲਿਆਂ ’ਚ ਗੋਹਾ ਜੰਮ ਜਾਣ ਨਾਲ ਨਾਲੀਆਂ ਨਾਲੇ ਵੀ ਰੁਕ ਜਾਂਦੇ ਹਨ ਅਤੇ ਬਰਸਾਤ ਦੇ ਮੌਸਮ ’ਚ ਜਨਤਾ ਦੀਆਂ ਇਹੀ ਲਾਪਰਵਾਹੀਆਂ ਖੁਦ ਜਨਤਾ ਦੀਆਂ ਪ੍ਰੇਸ਼ਾਨੀਆਂ ਦਾ ਹੀ ਸਬੱਬ ਬਣਦੀਆਂ ਹੈ

ਇਸ ਤਰ੍ਹਾਂ ਦੇ ਜਲ ਭਰਾਅ ਤੋਂ ਬਚਣ ਲਈ ਨਿਸਚਿਤ ਰੂਪ ਨਾਲ ਜਿੱਥੇ ਜਨਤਾ ’ਤੇ ਇਹ ਜਿੰਮੇਵਾਰੀ ਹੈ ਕਿ ਉਹ ਨਾਲਿਆਂ ਅਤੇ ਨਾਲੀਆਂ ’ਚ ਕੂੜੇ ਕਬਾੜ ਸੁੱਟਣ ਜਿਹੀਆਂ ਹਰਕਤਾਂ ਤੋਂ ਬਾਜ ਆਉਣ ਉਥੇ ਸਰਕਾਰ ਅਤੇ ਸਬੰਧਿਤ ਵਿਭਾਗਾਂ ਅਤੇ ਯੋਜਨਾਕਾਰਾਂ ਦੀ ਵੀ ਵੱਡੀ ਜਿੰਮੇਵਾਰੀ ਹੈ ਕਿ ਉਹ ਮੁਹੱਲਿਆਂ, ਕਾਲੋਨੀਆਂ, ਸ਼ਹਿਰਾਂ ਅਤੇ ਕਸਬਿਆਂ ਤੋਂ ਜਲ ਨਿਕਾਸੀ ਲਈ ਅਜਿਹੀਆਂ ਯੋਜਨਾਵਾਂ ਬਣਾਈਆਂ ਜਾਣ ਜਿਸ ਨਾਲ ਲੋਕਾਂ ਦੇ ਘਰਾਂ ’ਚ ਅਤੇ ਗਲੀ ਮੁਹੱਲਿਆਂ ’ਚ ਬਰਸਾਤੀ ਬਰਸਾਤੀ ਪਾਣੀ ਇਕੱਠਾ ਹੋਕੇ ਰੁਕ ਨਾ ਸਕੇ

ਸੜਕਾਂ ਅਤੇ ਗਲੀਆਂ ਨੂੰ ਉੱਚਾ ਕਰਨ ਦਾ ਜੋ ਭ੍ਰਿਸ਼ਟਾਚਾਰੀ ਤਰੀਕਾ ਲਗਭਗ ਪੂਰੇ ਦੇਸ਼ ’ਚ ਅਪਣਾਇਆ ਜਾ ਰਿਹਾ ਹੈ ਉਹ ਬਿਲਕੁੱਲ ਬੰਦ ਹੋਣਾ ਚਾਹੀਦਾ ਹੈ ਨਾਲੇ ਨਾਲਿਆਂ ਅਤੇ ਬਰਸਾਤ ਜਲ ਨਿਕਾਸੀ ਦੇ ਸਾਰੇ ਸਰੋਤਾਂ ਦੇ ਨਿਰਮਾਣ ’ਚ ਸਹੀ ਅਤੇ ਕਾਰਗਰ ਯੋਜਨਾਵਾਂ ਬਣਾਉਣੀਆਂ ਚਾਹੀਦੀਆਂ ਹਨ ਜਿਸ ਨਾਲ ਜਨਤਾ ਦੇ ਹਿੱਤਾਂ ਨੂੰ ਵੀ ਧਿਆਨ ’ਚ ਰੱਖਿਆ ਜਾ ਸਕੇ ਅਤੇ ਨਿਰਮਾਣ ਵੀ ਪੱਧਰੀ ਅਰਥਾਤ ਭ੍ਰਿਸ਼ਟਾਚਾਰ ਮੁਕਤ ਹੋਵੇ ਗਲੀਆਂ ਅਤੇ ਨਾਲੇ ਨਾਲੀਆਂ ਨੂੰ ਉੱਚਾ ਕਰਾਉਣ ਵਰਗੇ ਭ੍ਰਿਸ਼ਟਾਚਾਰ ਨਾਲ ਡੁੱਬੀਆਂ ਯੋਜਨਾਵਾਂ ਤੋਂ ਬਾਜ ਆਉਣਾ ਚਾਹੀਦਾ ਹੈ ਕਿਤੇ ਗਲੀਆਂ ਅਤੇ ਸੜਕਾਂ ਉੱਚੀਆਂ ਕਰੇ ਬਿਨਾਂ ਜਲ ਨਿਕਾਸੀ ਸੰਭਵ ਹੀ ਨਹੀਂ

ਅਜਿਹੇ ਖੇਤਰਾਂ ਨੂੰ ਅਪਵਾਦ ਸਮਝ ਕੇ ਸਾਧਾਰਨ ਇਹ ਨਿਯਮ ਬਣਾਉਣਾ ਚਾਹੀਦਾ ਹੈ ਕਿ ਪੁਰਾਣੀਆਂ ਸੜਕਾਂ ਅਤੇ ਗਲੀਆਂ ਨੂੰ ਪੁੱਟ ਕੇ ਹੀ ਆਪਣੇ ਪਿਛਲੇ ਪੱਧਰ ਤੱਕ ਹੀ ਗਲੀਆਂ ਅਤੇ ਸੜਕਾਂ ਅਤੇ ਨਾਲੀ ਨਾਲਿਆਂ ਦੀ ਉੱਚਾਈ ਨਿਰਧਾਰਿਤ ਕੀਤੀ ਜਾਵੇ ਨਹੀਂ ਤਾਂ ਨਿਊ ਇੰਡੀਆ ਦਾ ਢੋਲ ਕੁੱਟਣ ਨਾਲ ਕੁਝ ਵੀ ਹਾਸਲ ਨਹੀਂ ਹੋਣਾ ਵਾਲਾ ਜਦੋਂ ਤੱਕ ਭ੍ਰਿਸ਼ਟਾਚਾਰ ’ਚ ਡੁੱਬੀ ਇਸ ਵਿਵਸਥਾ ’ਚ ਸੁਧਾਰ ਨਹੀਂ ਹੁੰਦਾ ਉਦੋਂ ਤੱਕ ਭ੍ਰਿਸ਼ਟਾਚਾਰ ਅਤੇ ਮਾੜੇ ਪ੍ਰਬੰਧ ਦੇ ਚੱਲਦਿਆਂ ਥੋੜੀ ਜਿਹੀ ਹੀ ਬਰਸਾਤ ’ਚ ਸਾਡਾ ‘ ਨਿਊ ਇੰਡੀਆ ’ ਹਮੇਸ਼ਾਂ ਇੰਜ਼ ਹੀ ਡੁੱਬਦਾ ਰਹੇਗਾ
ਨਿਰਮਲ ਰਾਣੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ