ਸਮਾਜ ’ਚ ਹਿੰਸਾ ਲਈ ਨੈੱਟਵਰਕ

Violence

ਦੇਸ਼ ਅੰਦਰ ਹਿੰਸਾ ਦੀਆਂ ਵਧ ਦੀਆਂ ਘਟਨਾਵਾਂ ਦੇ ਦਰਮਿਆਨ ਹਥਿਆਰਾਂ ਦੀ ਤਸਕਰੀ ਦੇ ਵੱਡੇ ਖੁਲਾਸਿਆਂ ਨੇ ਚਿੰਤਾ ਵਧਾ ਦਿੱਤੀ ਹੈ। ਆਏ ਦਿਨ ਪੁਲਿਸ ਹਥਿਆਰਾਂ ਦੇ ਤਸਕਰੀ ਗਿਰੋਹ ਦੇ ਮੈਂਬਰਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਰਹੀ ਹੈ। ਪਿਛਲੇ ਦਿਨੀਂ ਪੰਜਾਬ ਪੁਲਿਸ ਨੇ ਇੱਕ ਅਜਿਹੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ ਜੋ ਹੋਰਨਾਂ ਰਾਜਾਂ ਤੋਂ ਛੇ ਮਹੀਨਿਆਂ ਅੰਦਰ ਹਥਿਆਰਾਂ ਦੀਆਂ ਚਾਰ ਖੇਪਾਂ ਬਰਾਮਦ ਕਰ ਚੁੱਕਾ ਹੈ। ਵਿਦੇਸ਼ ਅੰਦਰ ਬੈਠੇ ਲੋਕ ਵੀ ਇਸ ਧੰਦੇ ਨਾਲ ਜੁੜੇ ਹੋਏ ਹਨ। (Violence)

ਅਜਿਹੇ ਨੈੱਟਵਰਕ ਦਾ ਨਤੀਜਾ ਹੈ ਕਿ ਸਮਾਜ ਅੰਦਰ ਵਪਾਰੀਆਂ, ਕਾਰੋਬਾਰੀਆਂ, ਗਾਇਕਾਂ ਅਤੇ ਖਿਡਾਰੀਆਂ ਤੋਂ ਫਿਰੌਤੀਆਂ ਮੰਗਣ ਤੇ ਕਤਲੇਆਮ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਧੜਾਧੜ ਹਥਿਆਰਾਂ ਦੀ ਬਰਾਮਦਗੀ ਇਸ ਕਾਰਨ ਵੀ ਖ਼ਤਰਨਾਕ ਹੈ ਕਿ ਨਵੀਂ ਪੀੜ੍ਹੀ ਦੀ ਮਾਨਸਿਕਤਾ ਪਹਿਲਾਂ ਹੀ ਹਿੰਸਕ ਹੋ ਚੁੱਕੀ ਹੈ। ਟੀ.ਵੀ. ਚੈਨਲਾਂ, ਸੋਸ਼ਲ ਮੀਡੀਆ, ਆਨਲਾਈਨ ਗੇਮਾਂ, ਫਿਲਮਾਂ, ਸੀਰੀਅਲਾਂ ਅੰਦਰ ਹਿੰਸਕ ਕਹਾਣੀਆਂ ਦੇ ਦ੍ਰਿਸ਼ ਬੱਚਿਆਂ ਅੰਦਰ ਹਿੰਸਕ ਪ੍ਰਵਿਰਤੀ ਪੈਦਾ ਕਰ ਰਹੇ ਹਨ। ਨਵੀਂ ਪਨੀਰੀ ਦੀ ਮਾਨਸਿਕਤਾ ਜਿਸ ਤਰ੍ਹਾਂ ਹਿੰਸਾ ਦੇ ਰੰਗ ’ਚ ਰੰਗੀ ਜਾ ਰਹੀ ਹੈ ਉਸ ਨੂੰ ਪੂਰਾ ਕਰਨ ਲਈ ਗੈਰ-ਕਾਨੂੰਨੀ ਤੌਰ ’ਤੇ ਹਥਿਆਰ ਵੀ ਮਿਲ ਰਹੇ ਹਨ। (Violence)

ਇਸ ਮਾੜੇ ਰੁਝਾਨ ਦਾ ਹੀ ਨਤੀਜਾ ਹੈ ਕਿ ਦਸਵੀਂ-ਬਾਰ੍ਹਵੀਂ ਤੱਕ ਦੇ ਵਿਦਿਆਰਥੀ ਹੀ ਛੋਟੀ ਜਿਹੀ ਗੱਲ ’ਤੇ ਆਪਣੇ ਦੋਸਤਾਂ ਦਾ ਕਤਲ ਤੱਕ ਕਰ ਰਹੇ ਹਨ। ਜ਼ਰੂਰੀ ਹੈ ਕਿ ਜਿੱਥੇ ਭਟਕੇ ਨੌਜਵਾਨਾਂ ਨੂੰ ਹਥਿਆਰਾਂ ਦੀ ਤਸਕਰੀ ਤੋਂ ਮੋੜ ਕੇ ਸਮਾਜ ਦੀ ਮੁੱਖਧਾਰਾ ’ਚ ਲਿਆਂਦਾ ਜਾਵੇ, ਉੱਥੇ ਬੱਚਿਆਂ ਅੰਦਰ ਹਿੰਸਕ ਪ੍ਰਵਿਰਤੀ ਪੈਦਾ ਕਰਨ ਵਾਲੇ ਸਿਸਟਮ ਨੂੰ ਬਦਲਿਆ ਜਾਵੇ।

Also Read : ਗੌਰਮਿੰਟ ਟੀਚਰਜ਼ ਯੂਨੀਅਨ ਬਲਾਕ ਅਮਲੋਹ ਦੀ ਹੋਈ ਚੋਣ