ਬਾਘਾਂ ਦੀ ਮੌਤ ਤੇ ਲਾਪਰਵਾਹੀ

ਬਾਘਾਂ ਦੀ ਮੌਤ ਤੇ ਲਾਪਰਵਾਹੀ

ਮੱਧ ਪ੍ਰਦੇਸ਼ ‘ਚ ਇੱਕ ਮਹੀਨੇ ‘ਚ 9 ਬਾਘਾਂ ਦੀ ਮੌਤ ਚਿੰਤਾ ਦਾ ਵਿਸ਼ਾ ਹੈ ਦੇਸ਼ ਅੰਦਰ ਸਭ ਤੋਂ ਵੱਧ ਬਾਘਾਂ ਵਾਲਾ ਸੂਬਾ ਮੱਧ ਪ੍ਰਦੇਸ਼ ਹੈ ਜਿੱਥੇ 500 ਤੋਂ ਵੱਧ ਬਾਘ ਹਨ ਕਈ ਬਾਘਾ ਦੀਆਂ ਲਾਸ਼ਾਂ ਤਾਂ ਗਲੀਆਂ  ਸੜੀਆਂ ਮਿਲੀਆਂ ਹਨ ਜਿਸ ਤੋਂ ਇਹ ਗੱਲ ਸਾਫ਼ ਹੈ ਕਿ ਲਾਕਡਾਊਨ ਕਾਰਨ ਬਾਘਾ ਦੀ ਸਾਂਭ ਸੰਭਾਲ ‘ਚ ਕਮੀ ਆਈ ਹੈ ਸਭ ਤੋਂ ਵੱਧ ਮੌਤਾਂ ਬਾਂਧਵਗੜ ਨੈਸ਼ਨਲ ਪਾਰਕ ‘ਚ ਹੋਈਆਂ ਹਨ ਬਾਘ ਕੁਦਰਤ ਦਾ ਸ਼ਿੰਗਾਰ ਹਨ ਜਿਨ੍ਹਾਂ ਨੂੰ ਜਿਉਂਦਾ ਰੱਖਣਾ ਜ਼ਰੂਰੀ ਹੈ

ਬੇਸ਼ੱਕ ਲਾਕਡਾਊਨ ‘ਚ ਮਨੁੱਖਤਾ ਨੂੰ ਪਹਿਲ ਹੈ ਪਰ ਪਸ਼ੂ ਪੰਛੀ ਵੀ ਇਸ ਕੁਦਰਤ ਦਾ ਹਿੱਸਾ ਹਨ ਜਿਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਪਿਛਲੇ ਕਈ ਸਾਲਾਂ ਤੋਂ ਕੇਂਦਰ ਤੇ ਸੂਬਾ ਸਰਕਾਰਾਂ ਨੇ ਬਾਘਾ ਨੂੰ ਬਚਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਸੀ ਬਾਘਾ ਦੀਆਂ ਖੱਲਾਂ ਦੀ ਤਸਕਰੀ ਕਾਰਨ ਇਸ ਦੁਰਲੱਭ ਜਾਨਵਰ ਦੀ ਪ੍ਰਜਾਤੀ ਖ਼ਤਰੇ ‘ਚ ਪੈ ਗਈ ਸੀ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਦੀ ਬਾਘਾਂ ਕਰਕੇ ਵੀ ਖਾਸ ਪਛਾਣ ਹੈ ਭਾਰਤ ਸਭ ਤੋਂ ਵੱਧ ਬਾਘਾਂ ਵਾਲਾ ਦੇਸ਼ ਹੈ ਦੁਨੀਆ ਭਰ ‘ਚ 6000 ਦੇ ਕਰੀਬ ਬਾਘ ਹਨ

ਪਿਛਲੇ ਸਾਲ ਤੱਕ ਭਾਰਤ ‘ਚ 2967 ਬਾਘ ਸਨ ਇਹ ਕੇਂਦਰ ਤੇ ਰਾਜ ਸਰਕਾਰਾਂ ਦੀ ਹਿੰਮਤ ਸੀ ਕਿ ਪਿਛਲੇ ਸਾਲਾਂ ‘ਚ ਬਾਘਾ ਦੀ ਗਿਣਤੀ ‘ਚ 33 ਫੀਸਦੀ  ਵਾਧਾ ਹੋਇਆ ਹੈ ਇਸ ਲਈ ਹੁਣ ਫ਼ਿਰ ਉਹਨਾਂ ਸੂਬਿਆਂ ਦੀ ਖਾਸ ਜਿੰਮੇਵਾਰੀ ਬਣਦੀ ਹੈ ਜਿੱਥੇ ਬਾਘਾ ਦੀ ਸੈਂਚੁਰੀ / ਪਾਰਕ ਬਣੇ ਹੋਏ ਹਨ ਇਹ ਪਾਰਕ  ਸੈਰ ਸਪਾਟਾ ਉਦਯੋਗ ਨੂੰ ਵੀ ਪ੍ਰਫੁੱਲਿਤ ਕਰਦੇ ਹਨ ਦੁਨੀਆ ਭਰ ਦੇ ਸੈਲਾਨੀ ਤੇ ਖਾਸ ਕਰ ਫੋਟੋਗ੍ਰਾਫ਼ਰ ਇਹਨਾਂ ਪਾਰਕਾਂ ‘ਚ ਆ ਕੇ ਬਾਘਾ ਦੀਆਂ ਤਸਵੀਰਾਂ ਨੂੰ ਦੁਨੀਆ ਭਰ ‘ਚ ਪਹੁੰਚਾਉਂਦੇ ਹਨ ਸਰਕਾਰਾਂ ਨੈਸ਼ਨਲ ਪਾਰਕਾਂ ਦੀ ਸੰਭਾਲ ਕਰਨ ਲਈ ਪੂਰੀ ਨਿਗਰਾਨੀ ਕਰਨ ਲਾਕਡਾਊਨ ਦੌਰਾਨ ਜਿਹੜੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਡਿਊਟੀ ਹੈ

ਉਹਨਾਂ ਦੀ ਜਵਾਬਦੇਹੀ ਬਣਦੀ ਹੈ ਬਿਨਾਂ ਸ਼ੱਕ ਲਾਕਡਾਊਨ ਨੇ ਜਨ ਜੀਵਨ ਪ੍ਰਭਾਵਿਤ ਕੀਤਾ ਹੈ ਪਰ ਦੇਸ਼ ਨੂੰ ਚਲਾਉਣ ਲਈ ਜਿਸ ਤਰ੍ਹਾਂ ਦੀਆਂ ਸੇਵਾਵਾਂ ਨੂੰ ਜਾਰੀ ਰੱਖਿਆ ਗਿਆ ਉਹਨਾਂ ਨੂੰ ਬਰਕਰਾਰ ਰੱਖਣ ਤੇ ਨਿਗਰਾਨੀ ਕਰਨ ਲਈ ਢਾਂਚਾ ਵੀ ਦਰੁਸਤ ਹੋਣਾ ਚਾਹੀਦਾ ਹੈ ਮੰਤਰੀ, ਵਿਧਾਇਕ ਤੇ ਉੱਚ ਅਫ਼ਸਰ ਵਿਭਾਗ  ਨੂੰ ਦਰੁਸਤ ਕਰਨ ਲਈ ਆਪਣੀ ਜਿੰਮੇਵਾਰੀ ਨਿਭਾਉਣ ਭਾਵੇਂ ਦੁਨੀਆ ਭਰ ‘ਚ ਬਾਘਾਂ ਦੀ ਘਟ ਰਹੀ ਆਬਾਦੀ ਦੀ ਵਜ੍ਹਾ ਜਲਵਾਯੂ ਤਬਦੀਲੀ ਵੀ ਹੈ ਪਰ ਘੱਟੋ ਘੱਟ ਇਹਨਾਂ ਦੇ ਘਟਣ ਦਾ ਕਾਰਨ ਮਨੁੱਖੀ ਗਲਤੀ ਜਾਂ ਪ੍ਰਸ਼ਾਸਨਿਕ ਢਾਂਚੇ ਦੀਆਂ ਕਮੀਆ ਨਹੀਂ ਹੋਣਾ ਚਾਹੀਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।