ਜੈਨਰਿਕ ਦਵਾਈਆਂ ਸਬੰਧੀ ਸੰਤੁਲਿਤ ਦ੍ਰਿਸ਼ਟੀਕੋਣ ਦੀ ਜ਼ਰੂਰਤ

Drugs

ਕੇਂਦਰੀ ਸਿਹਤ ਮੰਤਰਾਲੇ ਨੇ ਡਾਕਟਰਾਂ ਨੂੰ ਜੈਨਰਿਕ ਦਵਾਈਆਂ ਲਿਖਣੀਆਂ ਲਾਜ਼ਮੀ ਕਰਨ ਦੇ ਨਿਰਦੇਸ਼ ਦਿੱਤੇ ਹਨ ਇਸ ਦੇ ਨਾਲ ਹੀ ਡਾਕਟਰਾਂ ਨੂੰ ਫਾਰਮਾਂ ਕੰਪਨੀਆਂ ਦੇ ਪ੍ਰੋਗਰਾਮਾਂ ’ਚ ਸ਼ਾਮਲ ਹੋਣ ਤੋਂ ਵਰਜਿਆ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਸਿਹਤ ਮੰਤਰਾਲੇ ਨੂੰ ਇਹ ਹੁਕਮ ਵਾਪਸ ਲੈਣ ਲਈ ਪੱਤਰ ਲਿਖਿਆ ਹੈ। ਅਸਲ ’ਚ ਜੈਨਰਿਕ ਦਵਾਈਆਂ ਵਾਲਾ ਮਾਮਲਾ ਅਜੇ ਵੀ ਪੇਚੀਦਾ ਹੈ। ਅਸਲ ’ਚ ਵੱਡੀ ਸਮੱਸਿਆ ਹੀ ਇਹ ਹੈ ਕਿ ਕੋਈ ਸਕੀਮ ਲਾਗੂ ਕਰ ਦਿੱਤੀ ਜਾਂਦੀ ਹੈ ਪਰ ਉਸ ਨੂੰ ਲਾਗੂ ਕਰਨ ਵਾਸਤੇ ਪ੍ਰਬੰਧ ਅਧੂਰੇ ਹੁੰਦੇ ਹਨ। ਕਲਿਆਣਕਾਰੀ ਸਕੀਮਾਂ ਆਮ ਜਨਤਾ ਖਾਸ ਕਰਕੇ ਗਰੀਬਾਂ, ਨਿਮਨ ਮੱਧ ਵਰਗ ਤੇ ਮੱਧ ਵਰਗਾਂ ਨੂੰ ਆਕਰਸ਼ਿਤ ਤਾਂ ਕਰਦੀਆਂ ਹਨ ਜਿਸ ਕਰਕੇ ਸਰਕਾਰਾਂ ਵੀ ਉਤਸ਼ਾਹਿਤ ਹੁੰਦੀਆਂ ਹਨ ਪਰ ਪੂਰੇ ਪ੍ਰਬੰਧ ਤੇ ਤਿਆਰੀ ਨਾ ਹੋਣ ਕਰਕੇ ਮਾਮਲਾ ਉਲਝ ਜਾਂਦਾ ਹੈ ਜਿਸ ਨਾਲ ਆਮ ਜਨਤਾ ਆਧੂਰੀ ਜਾਣਕਾਰੀ ਦਾ ਸ਼ਿਕਾਰ ਹੁੰਦੀ ਹੈ। (Drugs)

ਬਹੁਤ ਥਾਈਂ ਡਾਕਟਰਾਂ ਅਤੇ ਮਰੀਜ਼ਾਂ ਦੇ ਵਾਰਸਾਂ ਦਰਮਿਆਨ ਟਕਰਾਅ ਵੀ ਕਿਸੇ ਕਾਰਨ ਹੁੰਦਾ ਹੈ ਕਿ ਲੋਕਾਂ ਨੂੰ ਜਾਂ ਤਾਂ ਸਕੀਮ ਦੀ ਅੱਧੀ-ਅਧੂਰੀ ਜਾਣਕਾਰੀ ਹੁੰਦੀ ਹੈ ਜਾਂ ਪ੍ਰਬੰਧ ਹੀ ਪੂਰਾ ਨਹੀਂ ਹੁੰਦਾ। ਜੈਨਰਿਕ ਸਟੋਰਾਂ ’ਤੇ ਦਵਾਈਆਂ ਉਪਲੱਬਧ ਨਹੀਂ ਹੁੰਦੀਆਂ ਤੇ ਮਰੀਜ਼ ਦੇ ਵਾਰਸ ਸਟੋਰ ਤੋਂ ਖਾਲੀ ਮੁੜਦੇ ਹਨ ਤੇ ਡਾਕਟਰ ਨੂੰ ਦੁਬਾਰਾ ਕਿਸੇ ਕੰਪਨੀ ਦੀ ਦਵਾਈ ਲਿਖਣ ਨੂੰ ਕਹਿੰਦੇ ਹਨ ਤਾਂ ਇਸ ਦਰਮਿਆਨ ਬਹੁਤ ਸਾਰਾ ਸਮਾਂ ਖਰਾਬ ਹੁੰਦਾ ਹੈ। ਸਭ ਤੋਂ ਜ਼ਰੂਰੀ ਹੈ ਕਿ ਜੈਨਰਿਕ ਸਟੋਰਾਂ ’ਤੇ ਪੂਰੀਆਂ ਦਵਾਈਆਂ ਮੌਜੂਦ ਹੋਣ। ਨਿਰਸੰਦੇਹ ਜੈਨਰਿਕ ਦਵਾਈਆਂ ਲਾਗੂ ਕਰਨ ਪਿੱਛੇ ਸਰਕਾਰ ਦੀ ਭਾਵਨਾ ਨੇਕ ਹੈ ਪਰ ਪ੍ਰਬੰਧ ਵੀ ਪੂਰੇ ਹੋਣੇ ਜ਼ਰੂਰੀ ਹਨ। ਕੁਝ ਡਾਕਟਰ ਜਾਣ-ਬੱੁਝ ਕੇ ਵੀ ਜੈਨਰਿਕ ਦਵਾਈ ਨਹੀਂ ਲਿਖਦੇ ਪਰ ਸਭ ਥਾਈਂ ਇਹ ਹਾਲਾਤ ਨਹੀਂ ਹਨ।

ਡਾਕਟਰਾਂ ’ਤੇ ਬੇਈਮਾਨੀ ਨਾਲ ਜੈਨਰਿਕ ਦਵਾਈ ਨਾ ਲਿਖਣ ਦੇ ਦੋਸ਼ ਲਾਏ ਜਾਂਦੇ ਹਨ | Drugs

ਕਈ ਸਟੋਰਾਂ ’ਤੇ ਸਿਰਦਰਦ ਦੀ ਵੀ ਜੈਨਰਿਕ ਦਵਾਈ ਨਹੀਂ ਹੁੰਦੀ ਅਜਿਹੇ ਹਾਲਾਤਾਂ ’ਚ ਮਰੀਜ਼ ਦੀ ਜ਼ਿੰਦਗੀ ਦਾ ਮਾਮਲਾ ਬਹੁਤ ਵੱਡਾ ਹੰੁਦਾ ਹੈ। ਅਜਿਹੇ ਹਾਲਾਤ ’ਚ ਡਾਕਟਰ ਮਾਨਸਿਕ ਤਣਾਅ ’ਚ ਘਿਰ ਜਾਂਦੇ ਹਨ। ਡਾਕਟਰਾਂ ’ਤੇ ਬੇਈਮਾਨੀ ਨਾਲ ਜੈਨਰਿਕ ਦਵਾਈ ਨਾ ਲਿਖਣ ਦੇ ਦੋਸ਼ ਲਾਏ ਜਾਂਦੇ ਹਨ। ਇਸ ਤਰ੍ਹਾਂ ਡਾਕਟਰ ਤੇ ਮਰੀਜ਼ ਦਾ ਰਿਸ਼ਤਾ ਵੀ ਪ੍ਰਭਾਵਿਤ ਹੁੰਦਾ ਹੈ । ਇੰਡੀਅਨ ਮੈਡੀਕਲ ਐਸੋਸੀਏਸ਼ਨ ਦਾ ਇਹ ਤਰਕ ਵੀ ਵਜ਼ਨਦਾਰ ਹੈ ਕਿ ਜੈਨਰਿਕ ਦਵਾਈਆਂ ਦੀ ਗੁਣਵੱਤਾ ਯਕੀਨੀ ਬਣਨ ਤੱਕ ਪਹਿਲੀ ਸਥਿਤੀ ਨੂੰ ਬਹਾਲ ਰੱਖਿਆ ਜਾਵੇ। ਬਿਨਾਂ ਸ਼ੱਕ ਮਰੀਜ਼ਾਂ ਦੀ ਜ਼ਿੰਦਗੀ ਨੂੰ ਪੈਸੇ ਦੀ ਤੱਕੜੀ ’ਚ ਨਹੀਂ ਤੋਲਿਆ ਜਾ ਸਕਦਾ।

ਇਹ ਵੀ ਪੜ੍ਹੋ : Punjab Floods : ਇੱਕ ਬਹਾਦਰ ਲੜਕੀ ਜੋ ਕਿਸ਼ਤੀ ਰਾਹੀਂ ਪਿੰਡ-ਪਿੰਡ ਪਹੁੰਚਾ ਰਹੀ ਹੈ ਦਵਾਈਆਂ

ਮਰੀਜਾਂ ਦੀ ਸੰਭਾਲ ਸੇਵਾ ਹੈ ਨਾ ਕਿ ਕੋਈ ਵਪਾਰ। ਹਸਪਤਾਲ/ਡਾਕਟਰ ਨੇ ਆਪਣੇ ਖਰਚੇ ਲਈ ਫੀਸ ਲੈਣੀ ਹੈ ਪਰ ਮਰੀਜ਼ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਵੀ ਨਹੀਂ। ਇੱੱਥੇ ਸਰਕਾਰਾਂ ਦਾ ਵੀ ਫ਼ਰਜ ਹੈ ਕਿ ਉਹ ਮਰੀਜਾਂ ਦੀ ਬਿਹਤਰੀ ਵਾਸਤੇ ਜੋ ਵੀ ਸਕੀਮ ਲਾਗੂ ਕਰਨ ਉਹ ਦੇ ਸਾਰੇ ਪੱਖਾਂ ਨੂੰ ਧਿਆਨ ’ਚ ਰੱਖ ਕੇ ਪੂਰੇ ਪ੍ਰਬੰਧ ਕਰਨ। ਸਿਰਫ ਡਾਕਟਰ ਦੇ ਦਵਾਈ ਲਿਖਣ ਨਾਲ ਮਸਲਾ ਹੱਲ ਨਹੀਂ ਹੋਣਾ ਸਗੋਂ ਦਵਾਈਆਂ ਦਾ ਮੁਹੱਈਆ ਹੋਣ ਜ਼ਰੂਰੀ ਹੈ। ਦੂਜੇ ਪਾਸੇ ਡਾਕਟਰਾਂ ਦੀ ਰਾਇ ਤੇ ਉਹਨਾਂ ਨੂੰ ਵਿਚਾਰ-ਵਟਾਂਦਰੇ ਲਈ ਸਿੱਖਣ ਦਾ ਮੌਕਾ ਮੁਹੱਈਆ ਕਰਵਾਉਣਾ ਜ਼ਰੂਰੀ ਹੈ। ਬਸ਼ਰਤੇ ਡਾਕਟਰ ਲੋਕ ਲਾਲਚ ਦੀ ਥਾਂ ਮਾਨਵਤਾ ਪ੍ਰਤੀ ਜ਼ਜ਼ਬਾ ਕਾਇਮ ਰੱਖਣ।