ਪਿੰਡ ਦੇ ਪਹਿਲੇ ਸਰੀਰਦਾਨੀ ਬਣੇ ਨਾਜਰ ਸਿੰਘ ਇੰਸਾਂ

Body Donation

ਲਹਿਰਾਗਾਗਾ, (ਰਾਜ ਸਿੰਗਲਾ)। ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ’ਤੇ ਚੱਲਦੇ ਹੋਏ ਬਲਾਕ ਲਹਿਰਾਗਾਗਾ ਦੇ ਨੇੜਲੇ ਪਿੰਡ ਕਾਲਬੰਜਾਰਾ ਵਿਖੇ ਗ੍ਰੀਨ ਐਸ ਵੈਲਫੇਅਰ ਫੋਰਸ ਦੇ ਜਿੰਮੇਵਾਰ ਰੁਪਿੰਦਰ ਸਿੰਘ ਇੰਸਾਂ ਦੇ ਪਿਤਾ ਨਾਜਰ ਸਿੰਘ ਇੰਸਾਂ ਲੋਕਾਂ ਲਈ ਮਿਸਾਲ ਬਣ ਗਏ ਹਨ। ਨਾਜਰ ਸਿੰਘ ਇੰਸਾਂ ਦਾ ਸਾਰਾ ਪਰਿਵਾਰ ਸੇਵਾ ਭਾਵਨਾ ਨਾਲ ਹਮੇਸ਼ਾ ਮਾਨਵਤਾ ਦੀ ਸੇਵਾ ਵਿੱਚ ਲੱਗਿਆ ਰਹਿੰਦਾ ਹੈ ਇਹ ਪਿੰਡ ਦਾ ਪਹਿਲਾ ਸਰੀਰਦਾਨ (Body Donation) ਹੈ। ਡੇਰਾ ਸੱਚਾ ਸੌਦਾ, ਸਰਸਾ ਵੱਲੋਂ ਚਲਾਏ ਜਾ ਰਹੇ ਮਾਨਤਾ ਭਲਾਈ ਦੇ 156 ਕਾਰਜਾਂ ਵਿੱਚੋਂ ਸਭ ਤੋਂ ਵੱਡਾ ਦਾਨ ਸਰੀਰਦਾਨ ਕਰਨਾ ਹੈ। ਕਾਲਬੰਜਾਰਾ ਦੇ ਸੇਵਾਦਾਰ ਨੇ ਦੇਹਾਂਤ ਉਪਰੰਤ ਪਰਿਵਾਰ ਦੀ ਸਹਿਮਤੀ ਨਾਲ ਨਾਜਰ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਹੈ।

ਇਹ ਵੀ ਪੜ੍ਹੋ : ਸੜਕ ਹਾਦਸੇ ‘ਚ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਦੀ ਮੌਤ, 2 ਗੰਭੀਰ ਜਖ਼ਮੀ

ਐਂਬੂਲੈਂਸ ਨੂੰ ਸਰਪੰਚ ਤੇਜਾ ਸਿੰਘ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ (Body Donation)

ਪਰਿਵਾਰ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਨਾਜਰ ਸਿੰਘ ਦੇ ਦੇਹਾਂਤ ਉਪਰੰਤ ਉਨਾਂ ਦਾ ਸਰੀਰ ਨੋਇਡਾ ਇੰਟਰਨੈਸ਼ਨਲ ਇੰਸਟੀਟਿਊਟ ਆਫ਼ ਮੈਡੀਕਲ ਸਾਇੰਸ ਐੱਨ.ਆਈ.ਜੁ ਕੈਂਪਸ ਯਮੁਨਾ ਐਕਸਪ੍ਰੈਸ ਨੋਇਡਾ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ। ਪ੍ਰੇਮੀ ਨਾਜਰ ਇੰਸਾਂ ਦੀ ਮ੍ਰਿਤਕ ਦੇਹ (Body Donation) ਨੂੰ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਨਾਅਰਾ ਲਗਾ ਕੇ ਅੰਤਿਮ ਵਿਦਾਇਗੀ ਦਿੱਤੀ ਗਈ ਤੇ ਮ੍ਰਿਤਕ ਦੇਹ ਨੂੰ ਐਂਬੂਲੈਂਸ ਰਾਹੀਂ ਪਿੰਡ ਕਾਲਬੰਜਾਰਾ ਦੇ ਸਰਪੰਚ ਤੇਜਾ ਸਿੰਘ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਪਰਿਵਾਰਕ ਮੈਂਬਰ ਰਿਸ਼ਤੇਦਾਰ ਅਤੇ ਵੱਡੀ ਗਿਣਤੀ ’ਚ ਸਾਧ-ਸੰਗਤ ਮੌਜ਼ੂਦ ਸੀ। (Body Donation)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ