ਨਕਸਲੀਆਂ ਨੇ ਜੇਸੀਬੀ ਤੇ ਟਰੱਕ ਨੂੰ ਲਾਈ ਅੱਗ

Naxalites, fire, JCB, truck

ਸੜਕ ਨਿਰਮਾਣ ‘ਚ ਅੜਿੱਕਾ ਪੈਦਾ ਕਰਨ ਦੀ ਕੋਸ਼ਿਸ਼

ਗਯਾ (ਏਜੰਸੀ)। ਬਿਹਾਰ ‘ਚ ਅੱਤਵਾਦੀ ਪ੍ਰਭਾਵਿਤ ਗਯਾ ਜ਼ਿਲ੍ਹੇ ਦੇ ਬਾਰਾਚੱਟੀ ਥਾਣਾ ਖ਼ੇਤਰ ਦੇ ਜੈਗੀਰ-ਭੋਤਾਡੀਹ ਪਿੰਡ ਦੇ ਕੋਲ ਨਕਸਲੀਆਂ ਨੇ ਤਿੰਨ ਜੇਸੀਬੀ ਮਸੀਨਾਂ ਤੇ ਇੱਕ ਟਰੱਕ ਨੂੰ ਅੱਗ ਲਾ ਦਿੱਤੀ। ਪੁਲਿਸ ਸੂਤਰਾਂ ਨੇ ਅੱਜ ਇੱਥੇ ਦੱਸਿਆ ਕਿ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਤਹਿਤ ਜੈਗੀਰ ਪਿੰਡ ਤੋਂ ਨਾਰੇ ਪਿੰਡ ਤੱਕ ਸੜਕ ਨਿਰਮਾਣ ਦਾ ਕੰਮ ਚੱਲ ਰਿਹਾ ਸੀ। (Naxalites)

ਜੈਗਰੀਰ ਭੋਕਤਾਡੀਹ ਪਿੰਡ ਦੇ ਨੇੜੇ ਕੱਲ੍ਹ ਦੇਰ ਰਾਤ ਕਰੀਬ 20 ਦੀ ਗਿਣਤੀ ‘ਚ ਨਕਸਲੀਆਂ ਨੇ ਹਮਲਾ ਕੀਤਾ। ਇਸ ਤੋਂ ਬਾਅਦ ਨਕਸਲੀਆਂ ਨੇ ਹਥਿਆਰਾਂ ਦਾ ਡਰ ਦਿਖਾ ਕੇ ਸੜਕ ਨਿਰਮਾਣ ‘ਚ ਲੱਗੇ ਕਰਮਚਾਰੀਆਂ ਨੂੰ ਬੰਦੀ ਬਣਾ ਲਿਆ ਅਤੇ ਤਿੰਨ ਜੇਸੀਬੀ ਮਸ਼ੀਨਾਂ ਤੇ ਟਰੱਕ ਨੂੰ ਅੱਗ ਲਾ ਦਿੱਤੀ।

ਸੂਤਰਾਂ ਨੇ ਦੱਸਿਆ ਕਿ ਘਟਨਾ ਨੂੰ ਅੰਜਾਮ ਦੇਣ ਦੌਰਾਨ ਨਕਸਲੀਆਂ ਨੇ ਦਹਿਸ਼ਤ ਫੈਲਾਉਣ ਦੇ ਇਰਾਦੇ ਨਾਲ ਫਾਇਰਿੰਗ ਵੀ ਕੀਤੀ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਦੇ ਸੀਨੀਅਰ ਅਧਿਕਾਰੀ ਅਤੇ ਐੱਸਐੱਸਬੀ ਦੇ ਜਵਾਨ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।