ਜੇਲ੍ਹ ਤੋਂ ਨਵਜੋਤ ਸਿੱਧੂ ਨੂੰ ਮੈਡੀਕਲ ਲਈ ਲਿਆਂਦਾ ਰਾਜਿੰਦਰਾ ਹਸਪਤਾਲ

sidhu

ਸ਼ਪੈਸ਼ਲ ਡਾਇਟ ਦੀ ਕਰ ਰਹੇ ਹਨ ਮੰਗ, ਜੇਲ੍ਹ ਦੀਆਂ ਰੋਟੀਆਂ ਸਿੱਧੂ (Navjot Sidhu) ਨੂੰ ਨਹੀਂ ਆ ਰਹੀ ਰਾਸ

(ਸੱਚ ਕਹੂੰ ਨਿਊਜ਼) ਪਟਿਆਲਾ। ਰੋਡ ਰੇਜ ਕੇਸ ’ਚ ਪਟਿਆਲਾ ਜੇਲ੍ਹ ’ਚ ਬੰਦ ਨਵਜੋਤ ਸਿੱਧੂ (Navjot Sidhu) ਨੂੰ ਅੱਜ ਮੈਡੀਕਲ ਲਈ ਰਾਜਿੰਦਰਾ ਹਸਪਤਾਲ ’ਚ ਲਿਆਂਦਾ ਗਿਆ। ਸਿੱਧੂ ਨੇ ਕੋਟਰ ’ਚ ਸਪੈਸ਼ਲ ਡਾਇਟ ਲਈ ਪਟੀਸ਼ਨ ਦਾਖਲ ਕੀਤੀ ਹੈ। ਜਿਸ ਸਬੰਧੀ ਕੋਰਟ ਨੇ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਬੋਰਡ ਦੀ ਰਿਪੋਰਟ ਮੰਗੀ ਹੈ। ਇਸ ਸਬੰਧੀ ਸਿੱਧੂ ਵੱਲੋਂ ਵਾਰ-ਵਾਰ ਬਿਮਾਰੀ ਦਾ ਜਿਕਰ ਕੀਤਾ ਜਾ ਰਿਹਾ ਹੈ। ਇਸ ਲਈ ਅੱਜ ਪੁਲਿਸ ਵੱਲੋਂ ਸਿੱਧੂ ਦਾ ਮੈਡੀਕਲ ਕਰਵਾਇਆ ਗਿਆ ਹੈ। ਮੈਡੀਕਲ ਰਿਪੋਰਟਾਂ ਆਉਣ ਤੋਂ ਬਾਅਦ ਪਤਾ ਲੱਗੇਗਾ ਕਿ ਸਿੱਧੂ ਝੂਠ ਬੋਲ ਰਿਹਾ ਹੈ ਕਿ ਨਹੀਂ। ਰਿਪੋਟਰ ਆਉਣ ਤੋਂ ਬਾਅਦ ਹੀ ਸਿੱਧੂ ਦੋ ਪੋਲ ਖੁਲ੍ਹੇਗੀ।

ਹਸਪਤਾਲ ਦੇ ਡਾਕਟਰਾਂ ਵੱਲੋਂ ਸਿੱਧੂ ਦਾ ਮੈਡੀਕਲ ਕੀਤਾ ਗਿਆ ਹੈ ਤੇ ਰਿਪਟਰਾਂ ਸ਼ਾਮ ਤੱਕ ਆ ਜਾਣਗੀਆਂ। ਇਸ ਤੋਂ ਬਾਅਦ ਇਨ੍ਹਾਂ ਸਾਰੀਆਂ ਰਿਪੋਟਰਾਂ ਨੂੰ ਕੋਰਟ ’ਚ ਪੇਸ਼ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਹੀ ਕੋਰਟ ਆਪਣਾ ਫੈਸਲਾ ਸੁਣਾਵੇਗੀ।

ਜਿਕਰਯੋਗ ਹੀ ਕਿ ਸਿੱਧੂ ਨੇ ਸਿਰੰਡਰ ਕਰਨ ਤੋਂ ਪਹਿਲਾਂ ਸੁਪਰੀਮ ਕੋਰਟ ’ਚ ਪਟੀਸ਼ਨ ਦਾਖਲ ਕੀਤੀ ਸੀ ਜਿਸ ’ਚ ਉਨ੍ਹਾਂ ਨੇ ਸਿਹਤ ਠੀਕ ਨਾ ਹੋਣ ਦਾ ਹਵਾਲਾ ਦਿੱਤਾ ਸੀ। ਸਿੱਧੂ ਦੇ ਵਕੀਲ ਨੇ ਦੱਸਿਆ ਸੀ ਕਿ ਸਿੱਧੂ ਦੇ ਲੀਵਰ ’ਚ ਇਨਫੈਕਸ਼ਨ ਹੈ ਉਹ ਡਾਕਟਰਾਂ ਅਨੁਸਾਰ ਦੱਸੀ ਡਾਇਟ ਲੈ ਰਹੇ ਹਨ। ਸਿੱਧੂ ਜੇਲ੍ਹ ਜਾਣ ਤੋਂ ਬਾਅਦ ਲਗਾਤਾਰ ਜੇਲ੍ਹ ਦੀਆਂ ਰੋਟੀਆਂ ਖਾਣ ਤੋਂ ਆਨਾ-ਕਾਨੀ ਕਰ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ