ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News ਸ਼ਾਹ ਸਤਿਨਾਮ ਜੀ...

    ਸ਼ਾਹ ਸਤਿਨਾਮ ਜੀ ਨੂਰਾਨੀ ਧਾਮ ਪਟਿਆਲਾ ਵਿਖੇ ਰਾਸ਼ਟਰੀ ਝੰਡਾ ਲਹਿਰਾਇਆ, ਸੇਵਾਦਾਰਾਂ ਨੇ ਕੀਤਾ ਸਲੂਟ

    patiala pita ji

    ਦੇਸ਼ ਦੀ ਆਨ, ਬਾਨ, ਸ਼ਾਨ ਸਮੇਤ ਮਾਨਵਤਾ ਭਲਾਈ ਦੇ ਕਾਰਜ਼ਾਂ ਲਈ ਚੁੱਕੀ ਸਹੁੰ

    ਹਰੇਕ ਡੇਰਾ ਸ਼ਰਧਾਲੂ ਦੇ ਘਰ, ਦੁਕਾਨ ਅਤੇ ਵਪਾਰਕ ਥਾਵਾਂ ’ਤੇ ਲੱਗਿਆ ਰਾਸ਼ਟਰੀ ਝੰਡਾ : ਹਰਮਿੰਦਰ ਨੋਨਾ

    (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਅਜ਼ਾਦੀ ਦੇ ਮਨਾਏ ਜਾ ਰਹੇ 75ਵੇਂ ਅੰਮ੍ਰਿਤ ਮਹਾਂਉਤਸ਼ਵ ਤਹਿਤ ਸ਼ਾਹ ਸਤਿਨਾਮ ਜੀ ਨੂਰਾਨੀ ਧਾਮ ਪਟਿਆਲਾ ਵਿਖੇ ਰਾਸ਼ਟਰੀ ਝੰਡਾ ਤਿਰੰਗਾ ਲਹਿਰਾਇਆ ਗਿਆ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਵੱਲੋਂ ਝੰਡੇ ਨੂੰ ਸਲੂਟ ਕੀਤਾ ਗਿਆ। ਇਸ ਮੌਕੇ ਡੇਰਾ ਸਰਧਾਲੂਆਂ ਵੱਲੋਂ ਸਹੁੰ ਵੀ ਚੁੱਕੀ ਗਈ ਕਿ ਉਹ ਦੇਸ਼ ਦੀ ਆਨ,ਬਾਨ ਅਤੇ ਸ਼ਾਨ ਲਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਗਵਾਈ ਹੇਠ ਲਗਾਤਾਰ ਮਾਨਵਤਾ ਭਲਾਈ ਦੇ ਕੰਮ ਕਰਦੇ ਰਹਿਣਗੇ।

    ਜਾਣਕਾਰੀ ਅਨੁਸਾਰ ਸ਼ਾਹ ਸਤਿਨਾਮ ਜੀ ਨੂਰਾਨੀ ਧਾਮ ਪਟਿਆਲਾ ਵਿਖੇ ਝੰਡਾ ਲਹਿਰਾਉਣ ਮੌਕੇ ਡੇਰਾ ਸਰਧਾਲੂਆਂ ਵਿੱਚ ਵੱਖਰਾ ਉਤਸਾਹ ਦੇਖਿਆ ਗਿਆ ਅਤੇ ਇਸ ਮੌਕੇ ਪੂਜਨੀਕ ਗੁਰੂ ਜੀ ਵੱਲੋਂ ਦੇਸ਼ ਦੀ ਸ਼ਾਨ ਲਈ ਗਾਏ ਗੀਤ ‘ਜੀਏਗੇ ਮਰੇਗੇ, ਮਰ ਮਿਟੇਗੇ, ਦੇਸ਼ ਕੇ ਲਈਏ, ਵੰਦੇ ਮਾਤਰਮ ਆਦਿ ਦੇ ਨਾਅਰੇ ਲਾ ਕੇ ਦੇਸ਼ ਭਗਤੀ ਦਾ ਮਹੌਲ ਬਣਾ ਦਿੱਤਾ। ਇਸ ਮੌਕੇ ਡੇਰਾ ਸੱਚਾ ਸੌਦਾ ਦੇ 45 ਮੈਂਬਰ ਹਰਮਿੰਦਰ ਨੋਨਾ ਨੇ ਦੱਸਿਆ ਕਿ ਪੂਜਨੀਕ ਗੁਰੂ ਵੱਲੋਂ ਸ਼ਾਹੀ ਚਿੱਠੀ ਵਿੱਚ ਅੱਜ ਤੋਂ ਘਰ ਘਰ ਤਿਰੰਗਾ ਲਹਿਰਾਉਣ ਸਮੇਤ ਆਪਣੀ ਫੋਟੋ ਸ਼ੋਸਲ ਮੀਡੀਆ ਤੇ ਪਾਉਣ ਦੇ ਕੀਤੇ ਬਚਨਾਂ ਤੋਂ ਬਾਅਦ ਸਾਧ-ਸੰਗਤ ਵਿੱਚ ਭਾਰੀ ਉਤਸਾਹ ਹੈ ਅਤੇ ਡੇਰਾ ਸੱਚਾ ਸੌਦਾ ਨਾਲ ਜੁੜੇ ਹਰ ਸ਼ਰਧਾਲੂ ਦੇ ਘਰ ਦੇ ਬਾਹਰ, ਦੁਕਾਨਾਂ ਸਮੇਤ ਹੋਰ ਵਾਪਰਕ ਥਾਵਾਂ ’ਤੇ ਤਿਰੰਗਾਂ ਝੰਡਾ ਝੂਲ ਰਿਹਾ ਹੈ। (Har Ghar Tiranga)

    ਪਟਿਆਲਾ : ਸ਼ਾਹ ਸਤਿਨਾਮ ਜੀ ਨੂਰਾਨੀ ਧਾਮ ਪਟਿਆਲਾ ਵਿਖੇ ਰਾਸ਼ਟਰੀ ਝੰਡਾ ਲਹਿਰਾ ਕੇ ਸਲੂਟ ਮਾਰਦੇ ਹੋਏ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ।
    ਪਟਿਆਲਾ :  ਝੰਡਾ ਲਹਿਰਾਉਣ ਤੋਂ ਬਾਅਦ ਦੇਸ਼ ਦੀ ਆਨ, ਬਾਨ ਅਤੇ ਸ਼ਾਨ ਲਈ ਸਹੁੰ ਚੁੱਕਦੇ ਹੋਏ ਸ਼ਾਹ ਸਤਿਨਾਜ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਦਾਰ।

     ਉਨ੍ਹਾਂ ਦੱਸਿਆ ਕਿ ਇਸ ਵਾਰ ਅਜ਼ਾਦੀ ਦੀ 75ਵੀਂ ਵਰੇਗੰਢ ਮੌਕੇ ਦੇਸ਼ ਭਰ ਅੰਦਰ ਦੇਸ਼ ਭਗਤੀ ਦਾ ਮਹੌਲ ਪੈਦਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਨੂਰਾਨੀ ਧਾਮ ਪਟਿਆਲਾ ਵਿਖੇ ਝੰਡਾ ਲਹਿਰਾਉਣ ਮੌਕੇ ਸਾਧ-ਸੰਗਤ ਤੇ ਸੇਵਾਦਾਰਾਂ ਵੱਲੋਂ ਸਹੁੰ ਵੀ ਚੁੱਕੀ ਗਈ ਹੈ ਕਿ ਉਹ ਦੇਸ਼ ਦੀ ਆਨ, ਬਾਨ ਅਤੇ ਸ਼ਾਨ ਦੇ ਨਾਲ ਨਾਲ ਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦੱਸੇ ਜਾ ਰਹੇ ਸਮਾਜ ਭਲਾਈ ਦੇ ਕਾਰਜਾਂ ’ਤੇ ਪਹਿਰਾ ਦੇ ਕੇ ਭਾਰਤ ਨੂੰ ਮੁੜ ਬੁਲੰਦੀਆਂ ਵੱਲ ਲਿਜਾਣ ਲਈ ਆਪਣਾ ਯੋਗਦਾਨ ਦੇਣਗੇ।

    ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਵੱਲੋਂ ਸ਼ੁਰੂ ਕਰਵਾਏ ਗਏ ਮਾਨਵਤਾ ਭਲਾਈ ਦੇ ਕਾਰਜ਼ਾਂ ਨਾਲ ਸਮਾਜ਼ ਅੰਦਰ ਬਹੁਤ ਵੱਡਾ ਬਦਲਾਅ ਆ ਰਿਹਾ ਹੈ। ਇਸ ਮੌਕੇ 15 ਮੈਂਬਰ ਸਰਬਜੀਤ ਹੈਪੀ, ਬਲਦੇਵ ਸਿੰਘ, ਗੰਗਾ ਰਾਮ, ਗੁਰਵਿੰਦਰ ਮੱਖਣ, ਜੱਸੀ ਧਬਲਾਨ, ਕੈਪਟਨ ਕਰਨੈਲ ਸਿੰਘ, ਐਕਸੀਅਨ ਓਮ ਪ੍ਰਕਾਸ਼ ਇੰਸਾਂ, ਡਿੰਪਲ ਇੰਸਾਂ, ਨਰੰਜਣ ਇੰਸਾਂ ਮਡੌੜ, ਸ੍ਰੀ ਰਾਮ 15 ਮੈਂਬਰ ਧਬਲਾਨ, ਸੂਰਜ ਪ੍ਰਕਾਸ਼, ਭੈਣਾਂ ਜਸਪਾਲ ਕੌਰ, ਸੋਨਾ ਕੌਰ, ਜਸਪਾਲ ਕੌਰ, ਨੀਨਾ , ਮੂਰਤੀ ਇੰਸਾਂ ਸਮੇਤ ਵੱਡੀ ਗਿਣਤੀ ਵਿੱਚ ਵੱਖ-ਵੱਖ ਬਲਾਕਾਂ ਦੇ ਜਿੰਮੇਵਾਰ ਮੌਜੂਦ ਸਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here