ਇਰਾਨ ’ਚ ਸੁਧਾਰ ’ਤੇ ਨਿਰਭਰ ਹੈ ਨਰਗਿਸ ਦੀ ਮੁਕਤੀ ਦਾ ਮਾਰਗ

Iran

ਮਹਿਲਾ ਅਧਿਕਾਰਾਂ, ਲੋਕਤੰਤਰ ਅਤੇ ਮੌਤ ਸਜਾ ਖਿਲਾਫ਼ ਸਾਲਾਂ ਤੋਂ ਸੰਘਰਸ਼ ਕਰ ਰਹੀ ਇਰਾਨ ਦੀ 50 ਸਾਲਾਂ ਸੋਸ਼ਲ ਐਕਟੀਵਸਟ ਅਤੇ ਪੱਤਰਕਾਰ ਨਰਗਿਸ ਮੁਹੰਮਦੀ ਨੂੰ ਇਸ ਸਾਲ ਦੇ ਨੋਬਲ ਸ਼ਾਂਤੀ ਪੁਰਸਕਾਰ ਲਈ ਚੁਣਿਆ ਗਿਆ ਹੈ ਨਰਗਿਸ ਨੂੰ ਇਹ ਪੁਰਸਕਾਰ ਇਰਾਨ ’ਚ ਮਹਿਲਾਵਾਂ ਦੇ ਦਮਨ ਖਿਲਾਫ ਆਵਾਜ਼ ਬੁਲੰਦ ਕਰਨ ਅਤੇ ਉਨ੍ਹਾਂ ਦੀ ਹਾਲਾਤ ਬਿਹਤਰ ਬਣਾਉਣ ਲਈ ਉਨ੍ਹਾਂ ਵੱਲੋਂ ਕੀਤੇ ਗਏ ਸੰਘਰਸ਼ ਲਈ ਦਿੱਤਾ ਗਿਆ ਹੈ ਨਰਗਿਸ ਪਿਛਲੇ ਕਈ ਦਹਾਕਿਆਂ ਤੋਂ ਇਰਾਨ ’ਚ ਮਨੁੱਖੀ ਅਧਿਕਾਰਾਂ ਅਤੇ ਨਾਗਰਿਕ ਅਜ਼ਾਦੀ ਲਈ ਸੰਘਰਸ਼ ਕਰ ਰਹੀ ਹੈ ਫਿਲਹਾਲ, ਨਰਗਿਸ ਤੇਹਰਾਨ ਦੀ ਸਭ ਤੋਂ ਖਤਰਨਾਕ ਕਹੀ ਜਾਣ ਵਾਲੀ ਏਵਿਨ ਜੇਲ ’ਚ ਸਜਾ ਕੱਟ ਰਹੀ ਹੈ ਉਨ੍ਹਾਂ ’ਤੇ ਦੇਸ਼ ਦੀ ਛਵੀ ਵਿਗਾੜਨ ਅਤੇ ਸਰਕਾਰ ਖਿਲਾਫ਼ ਪ੍ਰਚਾਰ ਕਰਨ ਸਮੇਤ ਕਈ ਦੋਸ਼ ਹਨ। (Iran)

ਇਹ ਵੀ ਪੜ੍ਹੋ : ਨਸ਼ਾ ਮੁਕਤੀ ਲਈ 40 ਹਜ਼ਾਰ ਬੱਚੇ ਸ੍ਰੀ ਦਰਬਾਰ ਸਾਹਿਬ ਵਿਖੇ ਕਰਨਗੇ ਅਰਦਾਸ : ਨੌਨਿਹਾਲ ਸਿੰਘ

ਇਸ ਤੋਂ ਪਹਿਲਾਂ ਸਾਲ 2003 ’ਚ ਵੀ ਇਰਾਨ ਦੀ ਹੀ ਸ਼ਿਰੀਨ ਅਬਾਦੀ ਨੂੰ ਨੋਬਲ ਸ਼ਾਂਤੀ ਸਨਮਾਨ ਦਿੱਤਾ ਗਿਆ ਸੀ ਨਰਗਿਸ ਸ਼ਾਂਤੀ ਪੁਰਸਕਾਰ ਜਿੱਤਣ ਵਾਲੀ 19ਵੀਂ ਮਹਿਲਾ ਹੈ 122 ਸਾਲ ਦੇ ਇਤਿਹਾਸ ’ਚ ਇਹ ਪੰਜਵੀਂ ਵਾਰ ਹੈ, ਜਦੋਂ ਸ਼ਾਂਤੀ ਪੁਰਸਕਾਰ ਕਿਸੇ ਅਜਿਹੇ ਵਿਅਕਤੀ ਨੂੰ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ, ਜਦੋਂ ਉਹ ਜੇਲ੍ਹ ’ਚ ਹਨ, ਜਾ ਫ਼ਿਰ ਘਰ ’ਚ ਨਜ਼ਰਬੰਦ ਹਨ ਪਿਛਲੇ ਤੀਹ ਸਾਲ ਦੇ ਕਾਲਖੰਡ ਦੌਰਾਨ ਨਰਗਿਸ ਨੂੰ ਕਈ ਵਾਰ ਆਪਣੇ ਲੇਖ ਅਤੇ ਅੰਦੋਲਨ ਲਈ ਇਰਾਨ ਦੀ ਕੱਟੜਪੰਥੀ ਸਰਕਾਰਾਂ ਦਾ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਉਹ 13 ਵਾਰ ਗਿ੍ਰਫਤਾਰ ਹੋਈ ਪੰਜ ਵਾਰ ਦੋਸ਼ੀ ਠਹਿਰਾਈ ਗਈ। (Iran)

ਮਹਿਲਾ ਅਧਿਕਾਰਾਂ ਅਤੇ ਸਰਕਾਰ ਵਿਰੋਧੀ ਅੰਦੋਲਨਾਂ ਲਈ ਉਨ੍ਹਾਂ ਨੂੰ 31 ਸਾਲ ਸਾਲਾਖਾਂ ਦੇ ਪਿੱਛੇ ਗੁਜਾਰੇ ਹਨ ਉਨ੍ਹਾਂ ਨੂੰ ਕੱਟੜਪੱਥੀ ਸਰਕਾਰ ਵੱਲੋਂ 154 ਕੋੜੇ ਮਾਰਨ ਦੀ ਸਜ਼ਾ ਵੀ ਦਿੱਤੀ ਗਈ ਉਹ 1990 ਦੇ ਦਹਾਕੇ ਤੋਂ ਹੀ ਮਹਿਲਾਵਾਂ ਲਈ ਆਵਾਜ ਚੁੱਕ ਰਹੀ ਸੀ ਜੇਲ੍ਹ ਦੇ ਤਸੀਹੇ, ਸਰਕਾਰ ਦੇ ਜੁਲ਼ਮ ਅਤੇ ਕਾਲ ਕੋਠੜੀ ਦਾ ਹਨ੍ਹੇਰਾ ਵੀ ਨਰਗਿਸ ਦੇ ਇਰਾਦਿਆਂ ਨੂੰ ਤੋੜ ਨਹੀਂ ਸਕਿਆ ਪਰ ਨਰਗਿਸ ਲਈ ਜੋ ਸਭ ਤੋਂ ਜਿਆਦਾ ਦਰਦ ਵਾਲਾ ਹੈ, ਉਹ ਹੈ ਆਪਣੇ ਪਰਿਵਾਰ ਅਤੇ ਬੱਚਿਆਂ ਦਾ ਵਿਛੋੜਾ ਸਜ਼ਾ ਦੇ ਸਿਲਸਿਲੇ ਕਾਰਨ ਉਨ੍ਹਾਂ ਨੂੰ ਲਗਾਤਾਰ ਆਪਣੇ ਪਰਿਵਾਰ ਅਤੇ ਬੇਟੀਆਂ ਤੋਂ ਦੂਰ ਰਹਿਣਾ ਪਿਆ ਹੈ। (Iran)

ਜਿੱਥੋਂ ਤੱਕ ਬੇਟੀਆਂ ਨਾਲ ਮੁਲਾਕਾਤ ਦੀ ਗੱਲ ਹੈ, ਤਾਂ ਉਹ ਉਨ੍ਹਾਂ ਨੂੰ ਅੱਠ ਸਾਲ ਪਹਿਲਾਂ ਮਿਲੀ ਸੀ ਉਨ੍ਹਾਂ ਨੇ ਆਖ਼ਰੀ ਵਾਰ ਆਪਣੀਆਂ ਜੁੜਵਾਂ ਬੇਟੀਆਂ ਅਲੀ ਅਤੇ ਕਿਆਨਾ ਦੀ ਆਵਾਜ਼ ਇੱਕ ਸਾਲ ਪਹਿਨਾਂ ਸੁਣੀ ਸੀ ਨੋਬਲ ਪ੍ਰਾਈਜ਼ ਦੀ ਸਾਇਟ ’ਤੇ ਨਰਗਿਸ ਬਾਰੇ ਜੋ ਜਾਣਕਾਰੀ ਦਿੱਤੀ ਗਈ ਹੈ, ਉਸ ਅਨੁਸਾਰ ਨਰਗਿਸ ਦਾ ਜਨਮ ਇਰਾਨ ਦੇ ਜੰਜਨ ਸ਼ਹਿਰ ’ਚ 21 ਅਪਰੈਲ, 1972 ’ਚ ਹੋਇਆ ਉਹ ਭੌਤਕ ਵਿਗਿਆਨ ’ਚ ਗ੍ਰੈਜੂਏਟ ਦੀ ਪੜ੍ਹਾਈ ਕੀਤੀ ਬਾਅਦ ’ਚ ਉਨ੍ਹਾਂ ਨੇ ਇੰਜਨੀਅਰਿੰਗ ਦੀ ਵੀ ਪੜ੍ਹਾਈ ਕੀਤੀ ਇੰਜਨੀਅਰਿੰਗ ਦੇ ਤੌਰ ’ਤੇ ਨੌਕਰੀ ਮਿਲਣ ਤੋਂ ਬਾਅਦ ਉਨ੍ਹਾਂ ਨੇ ਮਹਿਲਾਵਾਂ ਦੇ ਅਧਿਕਾਰਾਂ ਲਈ ਅੰਦੋਲਨ ਕਰਨਾ ਅਤੇ ਲੇਖ ਲਿਖਣਾ ਸ਼ੁਰੂ ਕੀਤਾ। (Iran)

ਇਹ ਵੀ ਪੜ੍ਹੋ : ਇੰਟਰਨੈਟ ਦੀ ਗੈਰ-ਜ਼ਰੂਰੀ ਵਰਤੋ

ਅਖ਼ਬਾਰਾਂ ’ਚ ਕਾਲਮ ਲਿਖਣਾ ਉਨ੍ਹਾਂ ਦਾ ਸੌਂਕ ਹੈ ਸਮਾਜਿਕ ਸੁਧਾਰਾਂ ਸਬੰਧੀ ਨਰਗਿਸ ਨੇ ਆਪਣੇ ਲੇਖਾਂ ਜਰੀਆ ਕਈ ਵਾਰ ਸਰਕਾਰ ਨੂੰ ਚੁਣੌਤੀ ਦਿੱਤੀ ਹੈ 1998 ’ਚ ਉਨ੍ਹਾਂ ਨੂੰ ਪਹਿਲੀ ਵਾਰ ਇਰਾਨ ਸਰਕਾਰ ਦੀ ਅਲੋਚਨਾ ਲਈ ਗਿ੍ਰਫ਼ਤਾਰ ਕੀਤਾ ਗਿਆ ਸੀ ਜੀਵਨ ਦਾ ਬੇਹੱਦ ਮਹੱਤਵਪੂਰਨ ਸਮਾਂ ਸਲਾਖਾਂ ਦੇ ਪਿੱਛੇ ਲੰਘਾ ਰਹੀ ਨਰਗਿਸ ਦੇ ਇਰਾਦਿਆਂ ’ਚ ਕੋਈ ਕਮੀ ਨਹੀਂ ਆਈ ਹੈ ਉਨ੍ਹਾਂ ਦੇ ਹੌਂਸਲੇ ਹਾਲੇ ਪਸਤ ਨਹੀਂ ਹੋਏ ਹਨ ਉਹ ਦੇਸ਼ ਅਤੇ ਵਿਦੇਸ਼ ਦੇ ਅਖਬਾਰਾਂ ਲਈ ਲਗਾਤਾਰ ਲਿਖ ਰਹੀ ਹੈ ਪਿਛਲੇ ਦਿਨੀਂ (ਸਤੰਬਰ 2023) ਹੀ ਉਨ੍ਹਾਂ ਦਾ ਇੱਕ ਲੇਖ ਜਿਸ ਦਾ ਸਿਰਲੇਖ ਸੀ ‘ਜਿੰਨੀਆਂ ਸਾਡੇ ਲੋਕਾਂ ’ਤੇ ਬੰਦਿਸ਼ਾਂ ਲਾਈਆਂ ਜਾਣਗੀਆਂ ਓਨੇ ਹੀ ਅਸੀਂ ਮਜ਼ਬੂਤ ਹੋਵਾਂਗੇ’ ਪ੍ਰਕਾਸ਼ਿਤ ਹੋਇਆ ਸੀ ਜੇਲ੍ਹ ’ਚ ਰਹਿੰਦੇ ਨਰਗਿਸ ਨੇ ਵਾਇ੍ਹਟ ਟਾਰਚਰ ਇੰਟਰਵਿਊਜ਼ ਵਿਦ ਇਰਾਨੀ ਵੂਮੇਨ ਪਿ੍ਰਜਨਰਸ਼ ਸਿਰਲੇਖ ਨਾਲ ਇੱਕ ਕਿਤਾਬ ਵੀ ਲਿਖੀ ਹੈ।

ਜੇਲ੍ਹ ’ਚ ਬੰਦ ਮਹਿਲਾ ਕੈਦੀਆਂ ਦੇ ਜੀਵਨ ਤਜ਼ਰਬਿਆਂ ’ਤੇ ਲਿਖੀ ਗਈ ਇਸ ਕਿਤਾਬ ਲਈ ਉਹ ਅੰਤਰਰਾਸ਼ਟਰੀ ਫ਼ਿਲਮ ਮਹਾਂਉਤਸ਼ਵ ਅਤੇ ਮਨੁੱਖੀ ਅਧਿਕਾਰਾਂ ਫੋਰਮ ਵੱਲੋਂ ਸਨਮਾਨਿਤ ਹੋ ਗਈ ਹੈ ਨਰਗਿਸ ‘ਡਿਫੇਡਰ ਆਫ਼ ਹਿਊਮਨ ਰਾਈਟਸ ਸੈਂਟਰ ’ ਦੀ ਉਪ ਪ੍ਰਧਾਨ ਵੀ ਹੈ ਇਸ ਦੀ ਸਥਾਪਨਾ ਸਾਲ 2003 ’ਚ ਇਸਲਾਮਿਕ ਜਗਤ ਦੀ ਪਹਿਲੀ ਮਹਿਲਾ ਨੋਬਲ ਪੁਰਸਕਾਰ ਜੇਤੂ ਅਤੇ ਇਰਾਨ ਦੀ ਸ਼ੋਸ਼ਲ ਐਕਟੀਵਿਸੀਟ ਸ਼ਿਰੀਨ ਇਬਾਦੀ ਨੇ ਕੀਤੀ ਸੀ ਦੇਖਿਆ ਜਾਵੇ ਤਾਂ ਇਰਾਨ ’ਚ ਮਹਿਲਾ ਅਧਿਕਾਰਾਂ ਦੇ ਸੰਘਰਸ਼ ਦਾ ਲੰਮਾ ਇਤਿਹਾਸ ਰਿਹਾ ਹੈ 60 ਅਤੇ 70 ਦੇ ਦਹਾਕੇ ਇਸ ਸੰਦਰਭ ’ਚ ਇੱਕ ਅਹਿਮ ਬਿੰਦੂ ਕਿਹਾ ਜਾਂਦਾ ਹੈ। (Iran)

ਇਹ ਵੀ ਪੜ੍ਹੋ : ਜ਼ਿਲ੍ਹੇ ’ਚ ਡੇਂਗੂ ਦਾ ਕਹਿਰ ਜਾਰੀ, ਹੁਣ ਤੱਕ 461 ਡੇਂਗੂ ਦੇ ਕੇਸ ਮਿਲੇ

ਇਸ ਵਕਤ ਦੇ ਸ਼ਾਸਕ ਮੁਹੰਮਦ ਰਜਾ ਪਹਿਲਵੀ ਨੇ ਪੱਛਮੀ ਜੀਵਨ ਮੁੱਲਾਂ ਨੂੰ ਅਪਣਾਉਂਦੇ ਹੋਏ ਦੇਸ਼ ’ਚ ਸ਼ਾਸਨ ਅਤੇ ਪ੍ਰਸ਼ਾਸਨ ਦੇ ਪੱਧਰ ’ਤੇ ਕਈ ਪਵਿਰਤਰਨ ਕੀਤੇ ਮਹਿਲਾਵਾਂ ਨੂੰ ਹਿਜ਼ਾਬ ਦਾ ਬਦਲ ਦਿੱਤਾ ਗਿਆ ਮਹਿਲਾਵਾਂ ਨੂੰ ਵੋਟ ਦੇਣ ਦਾ ਅਧਿਕਾਰ ਪ੍ਰਾਪਤ ਹੋਇਆ ਵੋਟ ਦੇਣ ਦੇ ਇਸ ਅਧਿਕਾਰ ਜ਼ਰੀਏ ਇਰਾਨੀ ਮਹਿਲਾਵਾਂ ਪਿਤਾ ਪੁਰਖੀ ਮਾਪਦੰਡਾਂ ਨੂੰ ਚੁਣੌਤੀ ਦੇਣ ਲੱਗੀਆਂ 1975 ’ਚ ਪਰਿਵਾਰ ਸੁਰੱਖਿਆ ਐਕਟ ਲਾਗੂ ਕੀਤਾ ਗਿਆ ਇਸ ਐਕਟ ਨਾਲ ਲੜਕੀਆਂ ਦੇ ਵਿਆਹ ਦੀ ਉਮਰ ’ਚ ਵਾਧਾ ਕੀਤਾ ਗਿਆ ਅਸਥਾਈ ਵਿਆਹਾਂ ’ਤੇ ਪਬੰਦੀ ਲਾ ਦਿੱਤੀ ਗਈ ਅਤੇ ਧਾਰਮਿਕ ਆਗੂ ਦੀ ਭੂਮਿਕਾ ਨੂੰ ਸੀਮਿਤ ਕਰ ਦਿੱਤਾ ਗਿਆ। (Iran)

ਇਹ ਵੀ ਪੜ੍ਹੋ : ਵਿਸ਼ਵ ਕੱਪ 2023: ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ 8 ਵਿਕਟਾਂ ਨਾਲ ਹਰਾਇਆ

ਪਰ ਸੁਧਾਰਾਂ ਦੀ ਇਹ ਪ੍ਰਕਿਰਿਆ ਜ਼ਿਆਦਾ ਸਮੇਂ ਤੱਕ ਨਹੀਂ ਚੱਲ ਸਕੀ ਸਾਲ 1979 ’ਚ ਇਰਾਨ ’ਚ ਇਸਲਾਮੀ ਕ੍ਰਾਂਤੀ ਹੋਈ ਅਤੇ ਇਰਾਨ ’ਚ ਰਾਜਸ਼ਾਹੀ ਦਾ ਅੰਤ ਹੋ ਗਿਆ 1979 ਦੀ ਕ੍ਰਾਂਤੀ ਤੋਂ ਬਾਅਦ ਸਰਕਾਰ ਦੀ ਕਮਾਨ ਇਸਲਾਮਿਕ ਆਗੂ ਅਯਾਤੁੱਲ੍ਹਾ ਰੂਹੋਅੱਲਾਹ ਖਾਮੇਨੇਈ ਦੇ ਹੱਥ ’ਚ ਆ ਗਈ ਸੀ ਉਨ੍ਹਾਂ ਦੇ ਸ਼ਾਸਨ ਨੇ ਮਹਿਲਾਵਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਕਈ ਦਮਨਕਾਰੀ ਕਾਨੂੰਨ ਲਾਗੂ ਕੀਤੇ ਮਹਿਲਾਵਾਂ ਦੇ ਅਧਿਕਾਰਾਂ ਨੂੰ ਘੱਟ ਕੀਤੇ ਜਾਣ ਲੱਗਿਆ ਉਨ੍ਹਾਂ ਦੀ ਅਜ਼ਾਦੀ ਨੂੰ ਸੱਤਾ ਨੂੰ ਸਮਿਤ ਕਰਨ ਲਈ ਕਈ ਤਰ੍ਹਾਂ ਦੇ ਕਾਨੂੰਨ ਬਣਾਏ ਗਏ ਹਿਜ਼ਾਬ ਪਹਿਨਨਾ ਜ਼ਰੂਰੀ ਕਰ ਦਿੱਤਾ ਗਿਆ ਮਹਿਲਾਵਾਂ ਨੂੰ ਜਨਤਕ ਜੀਵਨ ਤੋਂ ਬਾਹਰ ਕਰਨ ਲਈ ਉਹ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾਣ ਲੱਗੀਆਂ ਜੋ ਕੀਤੀਆਂ ਜਾ ਸਕਦੀਆਂ ਸਨ ਕੁੱਲ ਮਿਲਾ ਕੇ ਕਿਹਾ ਜਾਵੇ। (Iran)

ਸ਼ਾਹ ਦੇ ਸ਼ਾਸਨ ਦੌਰਾਨ ਮਹਿਲਾ ਅਧਿਕਾਰਾਂ ਸਬੰਧੀ ਜੋ ਤਰੱਕੀ ਹੋਈ ਉਸ ਨੂੰ ਹੌਲੀ ਹੌਲੀ ਖਤਮ ਕਰ ਦਿੱਤਾ ਗਿਆ ਦੇਸ਼ ਦੇ ਅੰਦਰ ਮਹਿਲਾਵਾਂ ਨੇ ਸ਼ੋਸ਼ਣ ਅਤੇ ਅਨਿਆਂ ਨੂੰ ਚੱੁਪਚਾਪ ਸਹਿਣ ਕਰਨ ਦੀ ਬਜਾਇ ਅਧਿਕਾਰ ਬਹਾਲੀ ਦੀ ਮੰਗ ਕੀਤੀ ਫਰਵਰੀ 1994 ’ਚ 54 ਸਾਲਾ ਹੋਮਾ ਦਰਾਬੀ ਨੇ ਜ਼ਰੂਰੀ ਤੌਰ ’ਤੇ ਹਿਜ਼ਾਬ ਪਹਿਨਣ ਦਾ ਵਿਰੋਧ ਕਰਨ ਲਈ ਜਨਤਕ ਤੌਰ ’ਤੇ ਆਪਣਾ ਹਿਜ਼ਾਬ ਹਟਾਉਣ ਤੋਂ ਬਾਅਦ ਸਿਰ ’ਤੇ ਪੈਟਰੋਲ ਪਾ ਕੇ ਖੁਦਕੁਸ਼ੀ ਕਰ ਲਈ ਇਸ ਤਰ੍ਹਾਂ ਸਾਲ 2019 ’ਚ 29 ਸਾਲਾ ਸ਼ਹਿਰ ਖੋਦਯਾਰੀ ਨੇ ਇਸ ਲਈ ਮੌਤ ਨੂੰ ਗਲ਼ ਲਾ ਲਿਆ ਕਿਉਂਕਿ ਉਹ ਤੇਹਰਾਨ ਦੇ ਅਜ਼ਾਦੀ ਸਟੇਡੀਅਮ ’ਚ ਆਪਣੀ ਪਸੰਦਦੀ ਟੀਮ ਨੂੰ ਫੁੱਟਬਾਲ ਮੈਚ ਖੇਡਦਿਆਂ ਦੇਖਣਾ ਚਾਹੁੰਦੀ ਸੀ।

ਇਹ ਵੀ ਪੜ੍ਹੋ : ਨਸ਼ਾ ਮੁਕਤੀ ਲਈ 40 ਹਜ਼ਾਰ ਬੱਚੇ ਸ੍ਰੀ ਦਰਬਾਰ ਸਾਹਿਬ ਵਿਖੇ ਕਰਨਗੇ ਅਰਦਾਸ : ਨੌਨਿਹਾਲ ਸਿੰਘ

ਇਰਾਨ ਦੇ ਇਸਲਾਮਿਕ ਕਾਨੂੰਨ ਮੁਤਾਬਿਕ ਮਹਿਲਾਵਾਂ ਦਾ ਖੇਡ ਦੇ ਮੈਦਾਨ ’ਚ ਜਾ ਕੇ ਮੈਚ ਦੇਖਣਾ ਪਾਬੰਦੀ ਸੀ ਅਜਿਹਾ ਕਰਨ ’ਤੇ ਉਨ੍ਹਾਂ ਨੂੰ ਸਜ਼ਾ ਦੇਣ ਦੀ ਵੀ ਤਜਵੀਜ਼ ਸੀ ਪਰ ਮਹਿਲਾਵਾਂ ਦਾ ਅੰਦੋਲਨ ਇੱਥੇ ਨਹੀਂ ਰੁਕਿਆ ਪ੍ਰਚਾਰਤੰਤਰ ਦੇ ਹਰ ਉਸ ਸਾਧਨ ਦੀ ਵਰਤੋਂ ਕਰਕੇ ਉਨ੍ਹਾਂ ਨੇ ਸਰਕਾਰ ਵਿਰੋਧੀ ਅੰਦੋਲਨ ਨੂੰ ਬਣਾਈ ਰੱਖਿਆ ’ ਮਾਈ ਸਿਟਲਥੀ ਫ੍ਰੀਡਮ ’ ਅਤੇ ‘ਮਾਈ ਕੈਮਰਾ ਇਜ ਮਾਈ ਵੇਪਨ’ ਵਰਗੇ ਸੋਸ਼ਲ ਮੁਹਿੰਮਾਂ ਨਾਲ ਇਰਾਨੀ ਮਹਿਲਾਵਾਂ ਸਰਕਾਰ ਦੀਆਂ ਅੱਤਿਆਚਾਰੀ ਨੀਤੀਆਂ ਖਿਲਾਫ਼ ਆਪਣੀ ਆਵਾਜ਼ ਬੁਲੰਦ ਕਰਦੀਆਂ ਰਹੀਆਂ ਹਨ ਦਸੰਬਰ 2022 ’ਚ ਜਦੋਂ ਇਰਾਨ ’ਚ ਹਿਜ਼ਾਬ ਸਬੰਧੀ ਵਿਰੋਧ ਪ੍ਰਦਰਸ਼ਨਾਂ ਦਾ ਸਿਲਸਿਲਾ ਸ਼ੁਰੂ ਹੋਇਆ।

ਉਸ ਸਮੇਂ ਵਿਰੋਧ ਪ੍ਰਦਰਸ਼ਨ ’ਚ ਭਾਗ ਲੈ ਰਹੀਆਂ ਮਹਿਲਾਵਾਂ ਅਤੇ ਪੁਰਸ਼ਾਂ ਨੂੰ ਵੱਖ-ਵੱਖ ਢੰਗ ਨਾਲ ਨਿਸ਼ਾਨਾਂ ਬਣਾਇਆ ਗਿਆ ਸੀ ਮਹਿਲਾਵਾਂ ਦੇ ਚਿਹਰਿਆਂ ’ਤੇ ਹਮਲਾ ਕੀਤਾ ਗਿਆ ਪ੍ਰਦਰਸ਼ਨ ਦੌਰਾਨ 22 ਸਾਲਾ ਮਹਸਾ ਅਮੀਨੀ ਦੀ ਪੁਲਿਸ ਹਿਰਾਸਤ ’ਚ ਮੌਤ ਹੋ ਗਈ ਸੀ ਮਹਸਾ ਅਮੀਨੀ ਦੀ ਮੌਤ ਤੋਂ ਬਾਅਦ ਇਰਾਨ ’ਚ ਵਿਆਪਕ ਵਿਰੋਧ ਪ੍ਰਦਰਸ਼ਨ ਹੋਏ ਪ੍ਰਦਰਸ਼ਨਾਂ ’ਚ 500 ਤੋਂ ਜਿਆਦਾ ਲੋਕ ਮਾਰੇ ਗਏ ਸਨ ਜਦੋਂ ਕਿ 22, 000 ਤੋਂ ਜਿਆਦਾ ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ 1990 ਦੇ ਦਹਾਕੇ ਦੀ ਸ਼ੁਰੂ ’ਚ ਨਰਗਿਸ ਇੱਕ ਵਿਦਿਆਰਥਣ ਦੇ ਰੂਪ ’ਚ ਸੰਘਰਸ਼ ’ਚ ਸ਼ਾਮਲ ਹੋਈ 2011 ’ਚ ਉਨ੍ਹਾਂ ਨੂੰ ਪਹਿਲੀ ਵਾਰ ਗਿ੍ਰਫ਼ਤਾਰ ਕੀਤਾ ਗਿਆ ਉਨ੍ਹਾਂ ’ਤੇ ਜੇਲ੍ਹ ’ਚ ਬੰਦ ਵਰਕਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮੱਦਦ ਕਰਨ ਦਾ ਦੋਸ਼ ਸੀ। (Iran)

ਇਹ ਵੀ ਪੜ੍ਹੋ : Israel Hamas War: ਇਜ਼ਰਾਈਲੀ ਹਵਾਈ ਹਮਲਿਆਂ ’ਚ 13 ਬੰਧਕ ਮਾਰੇ ਗਏ: ਅਲ-ਕਸਮ ਬ੍ਰਿਗੇਡਜ਼

ਇਸ ਗਿ੍ਰਫ਼ਤਾਰੀ ਤੋਂ ਬਾਅਦ ਸੰਘਰਸ਼, ਪ੍ਰਦਰਸ਼ਨ, ਅੰਦੋਲਨ ਅਤੇ ਜੇਲ੍ਹ ਦੇ ਤਸੀਹੇ ਨਰਗਿਸ ਦੇ ਜੀਵਨ ਦਾ ਹਿੱਸਾ ਬਣ ਗਏ 2019 ’ਚ ਦੇਸ਼ਵਿਆਪੀ ਵਿਰੋਧ ਪ੍ਰਦਰਸ਼ਨ ’ਚ ਮਾਰੇ ਗਏ ਇੱਕ ਵਿਅਕਤੀ ਦੇ ਸਮਾਰਕ ’ਤੇ ਜਾਣ ਦੀ ਕੋਸ਼ਿਸ਼ ਕਰਨ ਸਮੇਂ ਉਨ੍ਹਾਂ ਨੂੰ ਫ਼ਿਰ ਤੋਂ ਹਿਰਾਸਤ ’ਚ ਲੈ ਗਿਆ ਉਸ ਸਮੇਂ ਤੋਂ ਉਹ ਹੁਣ ਤੱਕ ਜੇਲ੍ਹ ’ਚ ਹਨ ਨਰਗਿਸ ਦੇ ਪਤੀ ਤਗੀ ਰਹਿਮਾਨੀ ਵੀ ਲੇਖਕ ਅਤੇ ਸੋਸ਼ਲ ਐਕਟਵਿਸਟ ਹਨ ਉਹ ਵੀ 14 ਸਾਲ ਦੀ ਸਜਾ ਕੱਟ ਚੁੱਕੇ ਹਨ ਫਿਲਹਾਲ ਉਹ ਹਾਲੇ ਆਪਣੀਆਂ ਜੁੜਵਾ ਬੇਟੀਆਂ ਨਾਲ ਫਰਾਂਸ ਦੇ ਨਿਰਵਰਸਨ ਦਾ ਜੀਵਨ ਜੀਅ ਰਹੇ ਹਨ ਇਰਾਨ ਦੀਆਂ ਮਹਿਲਾਵਾਂ ਦੀ ਅਜ਼ਾਦੀ ਅਤੇ ਉਨ੍ਹਾਂ ਦੇ ਹੱਕ ’ਚ ਆਵਾਜ਼ ਚੁੱਕਣ ਲਈ ਨਰਗਿਸ ਭਾਰੀ ਕੀਮਤ ਚੁਕਾ ਰਹੀ ਹੈ। (Iran)

ਅਜਿਹੀ ਕੀਮਤ ਜੋ ਇੱਕ ਮਹਿਲਾ ਅਤੇ ਖਾਸ ਕਰਕੇ ਇੱਕ ਮਾਂ ਲਈ ਬਹੁਤ ਵੱਡੀ ਹੁੰਦੀ ਹੈ ਹੁਣ ਜਦ ਕਿ ਨਰਗਿਸ ਨੂੰ ਇਸ ਬਹਾਦਰੀ ਭਰੀ ਲੜਾਈ ਲਈ ਪੁੁਰਸਕਾਰ ਦਾ ਐਲਾਨ ਕੀਤਾ ਗਿਆ ਹੈ, ਉਹ ਆਪਣਿਆਂ ਤੋਂ ਦੂਰ ਜੇਲ੍ਹ ਦੀ ਹਨ੍ਹੇਰੀ ਦੁਨੀਆ ’ਚ ਕੈਦ ਹੈ ਨੋਬਲ ਪੀਸ ਪ੍ਰਾਈਜ਼ ਦੇ ਐਲਾਨ ਨਾਲ ਨਰਗਿਸ ਮੁਹੰਮਦੀ ਦੀ ਅਵਾਜ਼ ਦੁਨੀਆ ਦੇ ਕੋਨੇ -ਕੋਨੇ ਤੱਕ ਪਹੁੰਚ ਸਕੇਗੀ ਅਤੇ ਇਰਾਨ ਸੁਧਾਰ ਦੇ ਨਵੇਂ ਯੁੱਗ ’ਚ ਪ੍ਰਵੇਸ਼ ਕਰੇਗਾ ਇਰਾਨ ਦੇ ਇਹੀ ਸੁਧਾਰ ਨਰਗਿਸ ਦੀ ਮੁਕਤੀ ਦਾ ਮਾਰਗ ਬਣ ਸਕਣਗੇ। (Iran)