ਸੰਸਦ : ਦੂਜਾ ਦਿਨ ਰਿਹਾ ਹੰਗਾਮੇਦਾਰ, ਭੀੜ ਤੰਤਰ ਮੁੱਦੇ ‘ਤੇ ਘਿਰੀ ਸਰਕਾਰ | Floor Test
- ਸ਼ਿਵਸੈਨਾ ਉਤਰੀ ਹਮਾਇਤੀ ‘ਚ, ਵਨ ਸਾਈਡਿਡ ਗੇਮ ਮੰਨ ਕੇ ਚੱਲ ਰਹੀ ਹੈ ਭਾਜਪਾ | Floor Test
ਨਵੀਂ ਦਿੱਲੀ, (ਏਜੰਸੀ)। ਸੰਸਦ ‘ਚ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਮੋਦੀ ਸਰਕਾਰ ਖਿਲਾਫ਼ ਟੀਡੀਪੀ ਵੱਲੋਂ ਲਿਆਂਦੇ ਗਏ ਬੇਭਰੋਸਗੀ ਮਤੇ ਨੂੰ ਲੋਕ ਸਭਾ ਸਪੀਕਰ ਵੱਲੋਂ ਸਵੀਕਾਰ ਕੀਤੇ ਜਾਣ ਤੋਂ ਬਾਅਦ ਪੱਖ ਤੇ ਵਿਰੋਧੀ ਧਿਰ ਨੇ ਆਪਣੀ ਰਣਨੀਤੀ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਸਪੀਕਰ ਨੇ 20 ਜੁਲਾਈ ਨੂੰ ਬੇਭਰੋਸਗੀ ਮਤੇ ‘ਤੇ ਚਰਚਾ ਲਈ ਦਿਨ ਤੈਅ ਕੀਤਾ ਹੈ। ਅੱਜ ਇਸ ‘ਤੇ ਚਰਚਾ ਹੋਵੇਗੀ ਤੇ ਪ੍ਰਧਾਨ ਮੰਤਰੀ ਸਦਨ ‘ਚ ਆਪਣਾ ਪੱਖ ਰੱਖਣਗੇ। ਇਸ ਦੇ ਨਾਲ ਇਸ ਮਤੇ ‘ਤੇ ਵੋਟਿੰਗ ਵੀ ਹੋਵੇਗੀ।
ਜ਼ਿਕਰਯੋਗ ਹੈ ਕਿ ਵਿਰੋਧੀਆਂ ਨੂੰ ਉਮੀਦ ਸੀ ਕਿ ਸਰਕਾਰ ਬੇਭਰੋਸਗੀ ਮਤੇ ‘ਤੇ ਸਹਿਮਤੀ ਦੇਣ ਤੋਂ ਪਹਿਲਾਂ ਥੋੜ੍ਹਾ ਸਮਾਂ ਲਵੇਗੀ, ਜਿਸ ਨਾਲ ਸਰਕਾਰ ‘ਤੇ ਹਮਲਾਵਰ ਹੋਣ ਦਾ ਵਿਰੋਧੀਆਂ ਨੂੰ ਪੂਰਾ ਮੌਕਾ ਮਿਲੇਗਾ, ਪਰ ਸਰਕਾਰ ਜਨਤਾ ਦਰਮਿਆਨ ਅਜਿਹਾ ਕੋਈ ਸੰਦੇਸ਼ ਨਹੀਂ ਦੇਣਾ ਚਾਹੁੰਦੀ ਕਿ ਪੁਖਤਾ ਗਿਣਤੀ ਬਲ ਹੋਣ ਦੇ ਬਾਵਜ਼ੂਦ ਉਹ ਫਲੋਰ ਟੈਸਟ ਤੋਂ ਬਚ ਰਹੀ ਹੈ।
ਭਾਜਪਾ ਦੀ ਯੋਜਨਾ ਹੈ ਕਿ ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਨੂੰ ਅਜਿਹੇ ਅਵਸਰਵਾਦੀ ਗਠਜੋੜ ਵਜੋਂ ਪੇਸ਼ ਕੀਤਾ ਜਾਵੇ, ਜਿਨਾਂ ਦੀ ਮੋਦੀ ਵਿਰੋਧ ਤੋਂ ਇਲਾਵਾ ਕੋਈ ਸਮਾਨ ਵਿਚਾਰਧਾਰਾ ਨਹੀਂ ਹੈ। ਐਨਡੀਏ ਦੇ ਬੁਲਾਰੇ ਆਪਣੀਆਂ ਨੀਤੀਆਂ ਨੂੰ ਯੂਪੀਏ ਸਰਕਾਰ ਦੇ ਮੁਕਾਬਲੇ ਬਿਹਤਰ ਦੱਸਣ ਦੀ ਕੋਸ਼ਿਸ਼ ਕਰਨਗੇ, ਵਿਕਾਸ ‘ਚ ਤੇਜ਼ੀ, ਡਿਜੀਕਰਨ, ਬੇਨਾਮੀ ਕਾਨੂੰਨ, ਆਧਾਰ ਨੂੰ ਲਿੰਕ ਕਰਨਾ ਆਦਿ ਯੋਜਨਾਵਾਂ ਨੂੰ ਅਰਥਵਿਵਸਥਾ ਨੂੰ ਸਾਫ਼ ਕਰਨ ਦੀ ਕੋਸਿਸ਼ ਕੀਤੀ ਗਈ ਹੈ ।
ਸ਼ਾਹ ਦੇ ਫੋਨ ਤੋਂ ਬਾਅਦ ਸ਼ਿਵਸੈਨਾ ਆਈ ਹਮਾਇਤ ‘ਚ | Floor Test
ਵੋਟਿੰਗ ਤੋਂ ਇੱਕ ਦਿਨ ਪਹਿਲਾਂ ਹੀ ਸਿਆਸੀ ਖੇਮੇਬੰਦੀ ਸ਼ੁਰੂ ਹੋ ਗਈ ਹੈ ਸ਼ਿਵਸੈਨਾ ਜਿੱਥੇ ਅਮਿਤ ਸ਼ਾਹ ਦੇ ਫੋਨ ਤੋਂ ਬਾਅਦ ਭਾਜਪਾ ਦੀ ਹਮਾਇਤ ‘ਚ ਆ ਗਈ। ਉੱਥੇ ਤਾਮਿਲਨਾਡੂ ਦੇ ਮੁੱਖ ਮੰਤਰੀ ਪਲਨੀਸਾਮੀ ਨੇ ਕਿਹਾ ਕਿ ਏਆਈਏਡੀਐਮ ਕੇ ਬੇਭਰੋਗਸੀ ਮਤੇ ਦੀ ਹਮਾਇਤ ਨਹੀਂ ਕਰੇਗੀ। ਪਾਰਟੀ ਦਾ ਕਹਿਣਾ ਹੈ ਕਿ ਕਾਵੇਰੀ ਮੁੱਦੇ ‘ਤੇ ਕਿਸੇ ਨੇ ਸਾਥ ਨਹੀਂ ਦਿੱਤਾ। ਇਸ ਲਈ ਇਹ ਫੈਸਲਾ ਕੀਤਾ ਗਿਆ। ਓਧਰ ਡੀਐਮਕੇ ਤੇ ਓਡੀਸ਼ਾ ‘ਚ ਸੱਤਾਧਾਰੂ ਬੀਜੂ ਜਨਤਾ ਦਲ (ਬੀਜੇਡੀ) ਨੇ ਬੇਭਰੋਸਗੀ ਮਤੇ ਦੀ ਹਮਾਇਤ ਕੀਤੀ। ਰਿਪੋਰਟ ਦੇ ਅਨੁਸਾ ਬੀਜੇਪੀ ਨੇ ਆਪਣੇ ਸਾਂਸਦਾਂ ਨੂੰ ਵਿਪ ਜਾਰੀ ਕਰਕੇ ਸਦਨ ‘ਚ ਮੌਜ਼ੂਦ ਰਹਿਣ ਲਈ ਰਿਹਾ ਹੈ।
ਭੀੜ ਤੰਤਰ ‘ਤੇ ਗ੍ਰਹਿ ਮੰਤਰੀ ਰਾਜਨਾਥ ਨੇ ਕੀਤੀ ‘ਨਿੰਦਾ’ | Floor Test
ਸੰਸਦ ਦੇ ਮਾਨਸੂਨ ਸੈਸ਼ਨ ਦੇ ਦੂਜੇ ਦਿਨ ਦੀ ਸ਼ੁਰੂਟਾਤ ਵੀ ਹੰਗਾਮੇ ਨਾਲ ਹੋਈ ਕੇਂਦਰੀ ਮੰਤਰੀ ਜਯੰਤ ਸਿਨਹਾ ਨੂੰ ਲੈ ਕੇ ਲੋਕ ਸਭਾ ‘ਚ ਵਿਰੋਧੀ ਸਾਂਸਦਾਂ ਵੱਲੋਂ ਹੰਗਾਮਾ ਕੀਤਾ। ਸਿਨਹਾ ਜਿਵੇਂ ਹੀ ਭਾਸ਼ਣ ਲਈ ਉਠੇ, ਵਿਰੋਧੀ ਸਾਂਸਦਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਜਯੰਤ ਸਿਨਹਾ ਮਾੱਬ ਲਿੰਚਿੰਗ ਦੇ ਦੋਸ਼ੀਆਂ ਦਾ ਸਵਾਗਤ ਕਰਕੇ ਵਿਵਾਦ ‘ਚ ਘਿਰੇ ਸਨ।
ਇਸ ਦਰਮਿਆਨ ਸੰਸਦ ‘ਚ ਮਾੱਬ ਲਿੰਚਿੰਗ ‘ਤੇ ਸਰਕਾਰ ਵੱਲੋਂ ਜਵਾਬ ਦਿੰਦਿਆਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਸੂਬਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਅਜਿਹੀਆਂ ਘਟਨਾਵਾਂ ‘ਤੇ ਰੋਕ ਲਾਵੇ ਰਾਜਨਾਥ ਦੇ ਬਿਆਨ ਤੋਂ ਬਾਅਦ ਕਾਂਗਰਸ ਨੇ ਲੋਕ ਸਭਾ ਤੋਂ ਵਾਕਆਊਟ ਕਰ ਦਿੱਤਾ। ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਭੀੜ ਦੀ ਹਿੰਸਾ ਭਾਵ ਮਾੱਬ ਲਿੰਚਿੰਗ ਦੇ ਮੁੱਦੇ ‘ਤੇ ਲੋਕ ਸਭਾ ‘ਚ ਪ੍ਰਸ਼ਨ ਕਾਲ ਮੁਲਤਵੀ ਕਰਨ ਦਾ ਨੋਟਿਸ ਦਿੱਤਾ। ਸੈਸ਼ਨ ਦੇ ਪਹਿਲੇ ਦਿਨ ਵੀ ਮਾੱਬ ਲਿੰਚਿੰਗ ਦੇ ਮੁੱਦੇ ‘ਤੇ ਲੋਕ ਸਭਾ ‘ਚ ਹੰਗਾਮਾ ਹੋਇਆ ਸੀ।