Gaganyaan Mission : ਗਗਨਯਾਨ ਮਿਸ਼ਨ ਲਈ ਭਾਰਤ ਦੇ 4 ਪੁਲਾੜ ਯਾਤਰੀਆਂ ਦੇ ਨਾਂਅ ਆਏ ਸਾਹਮਣੇ, ਵੇਖੋ

Gaganyaan Mission

ਚੇਨਈ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕੇਰਲ ਦੇ ਤਿਰੂਵਨੰਤਪੁਰਮ ਵਿੱਚ ਬੀਏਐੱਸਅੇੱਸੀ ਵਿਖੇ ਗਗਨਯਾਨ ਮਿਸ਼ਨ ਦੇ ਚਾਰ ਪੁਲਾੜ ਯਾਤਰੀਆਂ ਦੀ ਸੰਖੇਪ ਜਾਣਕਾਰੀ ਦਿੱਤੀ। ਇਹ ਚਾਰੇ ਪੁਲਾੜ ਯਾਤਰੀ ਅਗਲੇ ਸਾਲ ਭਾਰਤ ਦੇ ਪਹਿਲੇ ਮਨੁੱਖੀ ਪੁਲਾੜ ਮਿਸ਼ਨ ਗਗਨਯਾਨ ਵਿੱਚ ਉਡਾਣ ਭਰਨਗੇ। ਇਨ੍ਹਾਂ ਯਾਤਰੀਆਂ ’ਚ ਸ਼ਾਮਲ ਪੁਲਾੜ ਯਾਤਰੀਆਂ ਦੀ ਜਾਣ-ਪਛਾਣ ਹੇਠ ਲਿਖੇ ਅਨੁਸਾਰ ਹੈ (Gaganyaan Mission)

ਗਰੁੱਪ ਕੈਪਟਨ ਪ੍ਰਸ਼ਾਂਤ ਬਾਲਾਕ੍ਰਿਸ਼ਨਨ ਨਾਇਰ : ਕੈਪਟਨ ਪ੍ਰਸ਼ਾਂਤ ਬਾਲਾਕ੍ਰਿਸ਼ਨਨ ਨਾਇਰ ਦਾ ਜਨਮ 26 ਅਗਸਤ 1976 ਨੂੰ ਕੇਰਲਾ ਦੇ ਤਿਰੂਵਾਜ਼ਿਆਦ ਵਿੱਚ ਹੋਇਆ ਸੀ। ਉਹ ਨੈਸ਼ਨਲ ਡਿਫੈਂਸ ਅਕੈਡਮੀ (ਐਨਡੀਏ) ਦੇ ਸਾਬਕਾ ਵਿਦਿਆਰਥੀ ਹਨ ਤੇ ਏਅਰ ਫੋਰਸ ਅਕੈਡਮੀ ’ਚ ਸਵੋਰਡ ਆਫ ਆਨਰ ਪ੍ਰਾਪਤਕਰਤਾ ਹੈ। ਉਸ ਨੂੰ 19 ਦਸੰਬਰ 1998 ਨੂੰ ਭਾਰਤੀ ਹਵਾਈ ਸੈਨਾ ਦੀ ਲੜਾਕੂ ਧਾਰਾ ਵਿੱਚ ਕਮਿਸ਼ਨ ਦਿੱਤਾ ਗਿਆ ਸੀ। ਉਹ ਕੈਟ ਏ ਫਲਾਇੰਗ ਇੰਸਟ੍ਰਕਟਰ ਅਤੇ ਟੈਸਟ ਪਾਇਲਟ ਹੈ ਅਤੇ ਉਸ ਕੋਲ ਲਗਭਗ 3000 ਘੰਟਿਆਂ ਦਾ ਉਡਾਣ ਦਾ ਤਜਰਬਾ ਹੈ। ਉਨ੍ਹਾਂ ਕਈ ਤਰ੍ਹਾਂ ਦੇ ਏਐੱਸਯੂ ਉਡਾਏ ਹਨ ਜਿਨ੍ਹਾਂ ਵਿੱਚ -30 , -21, -29, , , -32 ਆਦਿ ਸ਼ਾਮਲ ਹਨ। ਉਹ ਯੂਨਾਈਟਿਡ ਸਟੇਟਸ ਸਟਾਫ ਕਾਲਜ ਅਤੇ ਡੀਐਸਐਸਸੀ, ਵੈਲਿੰਗਟਨ ਅਤੇ ਡੀਐਸ ਤੰਬਰਮ ਵਿਖੇ ਐਫਆਈਐਸ ਦਾ ਸਾਬਕਾ ਵਿਦਿਆਰਥੀ ਵੀ ਹੈ। ਉਸਨੇ ਇੱਕ ਪ੍ਰਮੁੱਖ ਲੜਾਕੂ ਜਹਾਜ -30 ਦੀ ਕਮਾਂਡ ਕੀਤੀ ਹੈ।

7th Pay Commission : ਹੋਲੀ ਤੋਂ ਪਹਿਲਾਂ ਲੱਖਾਂ ਸਰਕਾਰੀ ਮੁਲਾਜ਼ਮਾਂ ਨੂੰ ਮਿਲੇਗਾ ਇਹ ਤੋਹਫਾ, ਪੜ੍ਹੋ ਪੂਰੀ ਖਬਰ

ਗਰੁੱਪ ਕੈਪਟਨ ਅਜੀਤ ਕ੍ਰਿਸ਼ਨਨ : ਕੈਪਟਨ ਅਜੀਤ ਕ੍ਰਿਸ਼ਨਨ ਦਾ ਜਨਮ 19 ਅਪਰੈਲ 1982 ਨੂੰ ਚੇਨਈ, ਤਾਮਿਲਨਾਡੂ ’ਚ ਹੋਇਆ ਸੀ। ਉਹ ਐਨਡੀਏ ਦਾ ਸਾਬਕਾ ਵਿਦਿਆਰਥੀ ਹੈ ਅਤੇ ਏਅਰ ਫੋਰਸ ਅਕੈਡਮੀ ਵਿੱਚ ਰਾਸ਼ਟਰਪਤੀ ਦੇ ਗੋਲਡ ਮੈਡਲ ਤੇ ਸਵੋਰਡ ਆਫ ਆਨਰ ਦਾ ਪ੍ਰਾਪਤਕਰਤਾ ਹੈ। ਉਸ ਨੂੰ 21 ਜੂਨ 2003 ਨੂੰ ਭਾਰਤੀ ਹਵਾਈ ਸੈਨਾ ਦੀ ਲੜਾਕੂ ਧਾਰਾ ’ਚ ਕਮਿਸ਼ਨ ਦਿੱਤਾ ਗਿਆ ਸੀ। ਉਹ ਇੱਕ ਫਲਾਇੰਗ ਇੰਸਟ੍ਰਕਟਰ ਅਤੇ ਟੈਸਟ ਪਾਇਲਟ ਹੈ ਅਤੇ ਉਸ ਕੋਲ ਲਗਭਗ 2900 ਘੰਟਿਆਂ ਦਾ ਉਡਾਣ ਦਾ ਤਜਰਬਾ ਹੈ। ਕਈ ਤਰ੍ਹਾਂ ਦੇ ਜਹਾਜ ਉਡਾਏ ਹਨ।

ਗਰੁੱਪ ਕੈਪਟਨ ਅੰਗਦ ਪ੍ਰਤਾਪ : ਕੈਪਟਨ ਅੰਗਦ ਪ੍ਰਤਾਪ ਦਾ ਜਨਮ 17 ਜੁਲਾਈ 1982 ਨੂੰ ਪ੍ਰਯਾਗਰਾਜ ਵਿੱਚ ਹੋਇਆ ਸੀ। ਉਹ ਇੱਕ ਐਨਡੀਏ ਦਾ ਸਾਬਕਾ ਵਿਦਿਆਰਥੀ ਹੈ ਅਤੇ ਉਸਨੂੰ 18 ਦਸੰਬਰ 2004 ਨੂੰ ਭਾਰਤੀ ਹਵਾਈ ਸੈਨਾ ਦੀ ਲੜਾਕੂ ਸਾਖਾ ਵਿੱਚ ਕਮਿਸ਼ਨ ਦਿੱਤਾ ਗਿਆ ਸੀ। ਉਹ ਇੱਕ ਫਲਾਇੰਗ ਇੰਸਟ੍ਰਕਟਰ ਤੇ ਟੈਸਟ ਪਾਇਲਟ ਹੈ ਅਤੇ ਉਸ ਕੋਲ ਲਗਭਗ 2000 ਘੰਟਿਆਂ ਦਾ ਉਡਾਣ ਦਾ ਤਜਰਬਾ ਹੈ।

ਵਿੰਗ ਕਮਾਂਡਰ ਸੁਭਾਂਸੂ ਸ਼ੁਕਲਾ : ਵਿੰਗ ਕਮਾਂਡਰ ਸੁਭਾਂਸੂ ਸ਼ੁਕਲਾ ਦਾ ਜਨਮ 10 ਅਕਤੂਬਰ 1985 ਨੂੰ ਲਖਨਊ, (ਉੱਤਰ ਪ੍ਰਦੇਸ) ਵਿੱਚ ਹੋਇਆ ਸੀ। ਉਹ ਐਨਡੀਏ ਦਾ ਸਾਬਕਾ ਵਿਦਿਆਰਥੀ ਹੈ ਅਤੇ 17 ਜੂਨ 2006 ਨੂੰ ਭਾਰਤੀ ਹਵਾਈ ਸੈਨਾ ਦੀ ਲੜਾਕੂ ਸ਼ਾਖਾ ’ਚ ਨਿਯੁਕਤ ਹੋਇਆ ਸੀ। ਉਨ੍ਹਾਂ ਲਗਭਗ 2000 ਘੰਟਿਆਂ ਦੀ ਉਡਾਣ ਦੇ ਤਜਰਬੇ ਵਾਲਾ ਇੱਕ ਟੈਸਟ ਪਾਇਲਟ ਹੈ।