ਨੇਤਰਦਾਨੀ ਤੇ ਸਰੀਰਦਾਨੀ ਕ੍ਰਿਸ਼ਨ ਲਾਲ ਇੰਸਾਂ ਦੀ ਨਮਿਤ ਨਾਮਚਰਚਾ ਆਯੋਜਿਤ

25 ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ

ਕ੍ਰਿਸ਼ਨ ਲਾਲ ਇੰਸਾਂ ਦੀਆਂ ਅੱਖਾਂ ਨੇ 2 ਨੇਤਰਹੀਣਾਂ ਦਾ ਹਨੇਰਾ ਜੀਵਨ ਕੀਤਾ ਰੌਸ਼ਨ।

ਚੰਡੀਗੜ੍ਹ (ਐੱਮ ਕੇ ਸ਼ਾਇਨਾ)। ਮਾਨਵਤਾ ਦੀ ਸੇਵਾ ’ਚ ਹਮੇਸ਼ਾ ਅੱਗੇ ਰਹਿਣ ਵਾਲੇ ਚੰਡੀਗੜ ਨਿਵਾਸੀ ਕ੍ਰਿਸ਼ਨ ਲਾਲ ਚੋਪੜਾ ਇੰਸਾਂ ਆਪਣੀ ਸਵਾਸਾਂ ਰੂਪੀ ਪੂੰਜੀ ਨੂੰ ਪੂਰਾ ਕਰਦੇ ਹੋਏ ਕੱਲ ਮਾਲਕ ਦੇ ਚਰਨਾਂ ’ਚ ਜਾ ਬਿਰਾਜੇ ਸਨ, ਐਤਵਾਰ ਨੂੰ ਉਨ੍ਹਾਂ ਨਮਿਤ ਨਾਮ ਚਰਚਾ ਦਾ ਆਯੋਜਨ ਕੀਤਾ ਗਿਆ। ਨਾਮਚਰਚਾ ’ਤੇ ਪਹੁੰਚੀ ਸਾਧ ਸੰਗਤ, ਉਨ੍ਹਾਂ ਦੇ ਪਰਿਵਾਰ, ਦੋਸਤਾਂ ਅਤੇ ਰਿਸ਼ਤੇਦਾਰਾਂ ਨੇ ਕ੍ਰਿਸ਼ਨ ਲਾਲ ਇੰਸਾਂ ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ ਦਿੱਤੀ। ਇਹ ਨਾਮ ਚਰਚਾ ਕਮਿਊਨਿਟੀ ਸੈਂਟਰ ਸੈਕਟਰ 21 ਚੰਡੀਗੜ੍ਹ ਵਿਖੇ ਕਰਵਾਈ ਗਈ। ਨਾਮਚਰਚਾ ਦੀ ਸ਼ੁਰੂਆਤ ਚੰਡੀਗੜ੍ਹ ਦੇ ਬਲਾਕ ਭੰਗੀਦਾਸ ਵੱਲੋਂ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਪਵਿੱਤਰ ਨਾਅਰੇ ਨਾਲ ਸ਼ੁਰੂ ਕੀਤੀ ਗਈ।

ਇਸ ਉਪਰੰਤ ਕਵੀਰਾਜ ਭਰਾਵਾਂ ਨੇ ‘ਚਲ ਦੀਏ ਓੜ ਨਿਭਾ ਕੇ ਸਤਿਗੁਰ ਕੇ ਪਿਆਰੇ, ਬੰਦੇ ਛੋੜ ਜਾਏਗਾ ਇਸ ਜਗ ਕੋ, ਦੁਨੀਆ ਸਾਰੇ ਮੇਂ ਨਾ ਦਿਲ ਕੋ ਲਗਨੇ, ਇਹ ਦੇਸ਼ ਝੂਠਾ ਹੈ’ ਆਦਿ ਚੇਤਾਵਨੀ ਵਾਲੇ ਸ਼ਬਦ ਲਗਾਏ। ਨਾਮਚਰਚਾ ਦੌਰਾਨ ਵਿਸ਼ੇਸ਼ ਤੌਰ ’ਤੇ ਪਹੁੰਚੇ ਡੇਰਾ ਸੱਚਾ ਸੌਦਾ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਵੱਲੋਂ ਸਰੀਰਦਾਨੀ ਅਤੇ ਨੇਤਰਦਾਨੀ ਕ੍ਰਿਸ਼ਨ ਲਾਲ ਚੋਪੜਾ ਇੰਸਾਂ ਦੇ ਪਰਿਵਾਰਕ ਮੈਂਬਰਾਂ ਦਾ ਵੀ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ।

ਦੂਜੇ ਪਾਸੇ 45 ਮੈਂਬਰ ਮਲਰਾਜ ਇੰਸਾਂ ਨੇ ਕਿਹਾ ਕਿ ਦੇਹ ਦਾਨ ਕਰਨ ਵਾਲੇ ਕ੍ਰਿਸ਼ਨ ਲਾਲ ਇੰਸਾਂ ਦੇ ਪਰਿਵਾਰਕ ਮੈਂਬਰਾਂ ਨੇ ਮਿ੍ਰਤਕ ਦੇਹ ਦਾਨ ਕਰਕੇ ਸਮਾਜ ਲਈ ਇੱਕ ਬਹੁਤ ਵੱਡੀ ਮਿਸਾਲ ਕਾਇਮ ਕੀਤੀ ਹੈ। ਸਰੀਰ ਦਾਨ ਕਰਨਾ ਅਤੇ ਅੱਖਾਂ ਦਾਨ ਕਰਨਾ ਬਹੁਤ ਵੱਡੀ ਗੱਲ ਹੈ। ਜਿਸ ਲਈ ਸਰੀਰ ਦਾਨੀ ਅਤੇ ਅੱਖਾਂ ਦਾਨ ਕਰਨ ਵਾਲੇ ਦਾ ਪਰਿਵਾਰ ਧੰਨ ਕਹਿਣ ਦੇ ਕਾਬਿਲ ਹੈ। ਜਿਹਨਾਂ ਨੇ ਲੋਕਾਂ ਦੀ ਲੋਕ ਲਿਹਾਜ਼ ਅਤੇ ਪਰੰਪਰਾਵਾਂ ਦੀ ਪ੍ਰਵਾਹ ਕੀਤੇ ਬਿਨਾਂ ਪੂਜਨੀਕ ਗੁਰੂ ਜੀ ਦੁਆਰਾ ਚਲਾਏ ਗਏ ਮਾਨਵਤਾ ਦੀ ਭਲਾਈ ਲਈ 147 ਕਾਰਜਾਂ ਵਿੱਚ ਸ਼ਾਮਿਲ ਕੀਤੇ ਕਾਰਜਾਂ ਨੂੰ ਸੇਧ ਦਿੱਤੀ।

ਕ੍ਰਿਸ਼ਨ ਲਾਲ ਚੋਪੜਾ ਦੀ ਆਖਰੀ ਇੱਛਾ ਸੀ ਕਿ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਉਨ੍ਹਾਂ ਦੇ ਸਰੀਰ ਨੂੰ ਸਾੜਨ ਦੀ ਬਜਾਏ, ਉਨ੍ਹਾਂ ਦਾ ਸਰੀਰ ਖੋਜ ਲਈ ਮੈਡੀਕਲ ਕਾਲਜ ਨੂੰ ਦਾਨ ਕੀਤਾ ਜਾਵੇ। ਉਨ੍ਹਾਂ ਦੀ ਅੰਤਿਮ ਇੱਛਾ ਪੂਰੀ ਕਰਦੇ ਹੋਏ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦਾ ਸਰੀਰ ਖੋਜ ਲਈ ਡਾ.ਬੀ.ਆਰ.ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਫੇਜ਼-6, ਐਸ.ਏ.ਐਸ ਨਗਰ, ਮੋਹਾਲੀ ਨੂੰ ਦਾਨ ਕੀਤਾ ਅਤੇ ਇਸ ਤੋਂ ਪਹਿਲਾਂ ਉਸ ਦੀਆਂ ਅੱਖਾਂ ਵੀ ਹਸਪਤਾਲ ਪੀ.ਜੀ.ਆਈ ਚੰਡੀਗੜ੍ਹ ਨੂੰ ਦਾਨ ਕੀਤੀਆਂ ਗਈਆਂ ਸਨ।

ਇਸ ਦੇ ਨਾਲ ਹੀ ਨਾਮਚਰਚਾ ਦੀ ਸਮਾਪਤੀ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾਵਾਂ ’ਤੇ ਚੱਲਦਿਆਂ ਉਨ੍ਹਾਂ ਦੀ ਯਾਦ ’ਚ ਕ੍ਰਿਸ਼ਨ ਲਾਲ ਚੋਪੜਾ ਇੰਸਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ 25 ਅਤਿ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਡੇਰਾ ਸੱਚਾ ਸੌਦਾ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਖਦੇਵ ਸਿੰਘ ਦੀਵਾਨਾ ਇੰਸਾਂ, ਦਾਨ ਸਿੰਘ ਇੰਸਾਂ, ਗੁਰਮੇਲ ਸਿੰਘ (ਸੇਵਾ ਸਮਿਤੀ), ਗੁਰਪ੍ਰੀਤ ਸਿੰਘ (ਸੇਵਾ ਸਮਿਤੀ), ਕਰਨੈਲ ਸਿੰਘ ਇੰਸਾਂ (ਸੇਵਾ ਸਮਿਤੀ), ਡਾ. ਸਵਪਨਿਲ ਗਰਗ ਇੰਸਾਂ, ਚੰਡੀਗੜ੍ਹ ਦੇ 45 ਮੈਂਬਰ ਚਮਨ ਇੰਸਾਂ, ਮਲਰਾਜ ਇੰਸਾਂ, 45 ਮੈਂਬਰ ਭੈਣਾਂ ਸੁਨੀਤਾ ਇੰਸਾਂ ਅਤੇ ਸੰਤੋਸ਼ ਇੰਸਾਂ ਸਮੇਤ ਬਲਾਕ ਸਮਿਤੀ ਦੇ ਹੋਰ ਮੈਂਬਰ, ਕ੍ਰਿਸ਼ਨ ਲਾਲ ਇੰਸਾਂ ਜੀ ਦੀ ਧਰਮਪਤਨੀ ਕਿਰਨ ਇੰਸਾਂ, ਬੇਟੇ ਗਗਨ ਇੰਸਾਂ, ਰਾਜੇਸ਼ ਇੰਸਾਂ, ਬਹੂਆਂ ਸ਼ਵੇਤਾ ਇੰਸਾਂ, ਸੈੱਲਜਾ ਇੰਸਾਂ ਅਤੇ ਰਿਸ਼ਤੇਦਾਰ ਹਾਜ਼ਰ ਸਨ।

ਕ੍ਰਿਸ਼ਨ ਲਾਲ ਇੰਸਾਂ ਦੀਆਂ ਅੱਖਾਂ ਨੇ 2 ਲੋੜਵੰਦਾਂ ਦਾ ਹਨੇਰਾ ਜੀਵਨ ਕੀਤਾ ਰੌਸ਼ਨ

ਪੀ.ਜੀ.ਆਈ ਚੰਡੀਗੜ੍ਹ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਡਾ. ਅੰਮ੍ਰਿਤ ਪਾਲ ਸਿੰਘ ਪਰਿਵਾਰ ਨੂੰ ਸ਼ਰਧਾਂਜਲੀ ਪੱਤਰ ਭੇਟ ਕਰਨ ਲਈ ਪਹੁੰਚੇ। ਉਨ੍ਹਾਂ ਕਿਹਾ ਕਿ ਡੇਰਾ ਸ਼ਰਧਾਲੂ ਜੋ ਇਹ 147 ਕਾਰਜ ਮਨੁੱਖਤਾ ਦੀ ਭਲਾਈ ਲਈ ਕਰ ਰਹੇ ਹਨ ਉਹ ਬਹੁਤ ਹੀ ਮਿਸਾਲੀ ਹਨ। ਸਰੀਰ ਦਾਨ ਕਰਨਾ, ਅੱਖਾਂ ਦਾਨ ਕਰਨਾ ਵਿਲੱਖਣ ਹੈ। ਸਮਾਜ ਦੇ ਹੋਰ ਲੋਕਾਂ ਨੂੰ ਵੀ ਇਸ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ, ਇਹੀ ਸਰੀਰ ਦਾਨੀ ਅਤੇ ਨੇਤਰ ਦਾਨੀ ਕ੍ਰਿਸ਼ਨ ਲਾਲ ਇੰਸਾ ਜੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

ਉਨ੍ਹਾਂ ਅੱਗੇ ਕਿਹਾ ਕਿ ਕ੍ਰਿਸ਼ਨ ਲਾਲ ਚੋਪੜਾ ਇੰਸਾਂ ਦੀਆਂ ਅੱਖਾਂ ਦੋ ਲੋੜਵੰਦ ਵਿਅਕਤੀਆਂ ਨੂੰ ਲੱਗ ਗਈਆਂ ਹਨ, ਜਿਸ ਨਾਲ ਉਨ੍ਹਾਂ ਦੇ ਹਨੇਰੇ ਜੀਵਨ ਵਿੱਚ ਰੌਸ਼ਨੀ ਆਈ ਹੈ। ਉਨ੍ਹਾਂ ਦੱਸਿਆ ਕਿ ਕ੍ਰਿਸ਼ਨ ਲਾਲ ਇੰਸਾਂ ਉਨ੍ਹਾਂ ਨੇਤਰਹੀਣਾਂ ਲਈ ਪ੍ਰਮਾਤਮਾ ਤੋਂ ਘੱਟ ਨਹੀਂ ਹਨ, ਜਿਨ੍ਹਾਂ ਨੇ ਆਪਣੀਆਂ ਅੱਖਾਂ ਦਾਨ ਕਰਕੇ ਉਨ੍ਹਾਂ ਨੂੰ ਦੁਨੀਆਂ ਵਿੱਚ ਦੇਖਣ ਦੇ ਯੋਗ ਬਣਾਇਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ