ਯੂਂਐਸ ਓਪਨ:ਨਡਾਲ, ਸੇਰੇਨਾ ਨੇ ਵਹਾਇਆ ਪਸੀਨਾ

Sach Kahoon Punjabi Desk Picture
Published On

 

ਸੇਰੇਨਾ ਨੇ  ਨੰਬਰ ਇੱਕ ਖਿਡਾਰੀ ਹਾਲੇਪ ਨੂੰ ਹਰਾਉਣ ਵਾਲੀ 44ਵੀਂ ਰੈਂਕ ਦੀ ਕਾਨੇਪੇਈ ਨੂੰ ਹਰਾਇਆ

ਨਿਊਯਾਰਕ, 3 ਸਤੰਬਰ

ਅੱਵਲ ਦਰਜਾ ਪ੍ਰਾਪਤ ਸਪੇਨ ਦੇ ਰਾਫੇਲ ਨਡਾਲ ਅਤੇ ਸਾਬਕਾ ਨੰਬਰ ਇੱਕ ਅਮਰੀਕਾ ਦੀ ਸੇਰੇਨਾ ਵਿਲਿਅਮਸ ਨੇ ਯੂਐਸ ਓਪਨ ਟੈਨਿਸ ਟੂਰਨਾਮੈਂਟ ਦੇ ਚੌਥੇ ਗੇੜ ‘ਚ ਆਪਣੇ ਆਪਣੇ ਪੁਰਸ਼ ਅਤੇ ਮਹਿਲਾ ਸਿੰਗਲ ਦੇ ਸੰਘਰਸ਼ਪੂਰਨ ਮੈਚਾਂ ਤੋਂ ਬਾਅਦ ਕੁਆਰਟਰ ਫਾਈਨਲ ਦਾ ਟਿਕਟ ਕਟਾ ਲਿਆ ਹੈ
ਨਡਾਲ ਨੇ ਜਾਰਜੀਆ ਦੇ ਨਿਕੋਲੋਜ਼ ਬਾਸਿਲਾਸ਼ਿਵਿਲ ਨੂੰ ਚਾਰ ਸੈੱਟਾਂ ਤੱਕ ਚੱਲੇ ਚੌਥੇ ਗੇੜ ਦੇ ਮੈਚ ‘ਚ 6-3, 6-3, 6-7, 6-4 ਨਾਲ ਹਰਾਇਆ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਨਡਾਲ ਨੇ ਸ਼ੁਰੂਆਤੀ ਦੋਵੇਂ ਸੈੱਟ ਜਿੱਤ ਕੇ ਆਸਾਨ ਜਿੱਤ ਦੀ ਰਾਹ ਬਣਾਈ ਪਰ ਨਿਕੋਲੋਜ਼ ਨੇ ਤੀਸਰਾ ਸੈੱਟ ਜਿੱਤ ਕੇ ਚੌਥੇ ਸੈੱਟ ‘ਚ ਪਹੁੰਚਾ ਦਿੱਤਾ

 

 

ਉੱਧਰ ਮਹਿਲਾ ਸਿੰਗਲ ਦੇ ਚੌਥੇ ਗੇੜ ਦੇ ਮੁਕਾਬਲੇ ‘ਚ ਆਪਣੈ 24ਵੇਂ ਗਰੈਂਡ ਸਲੈਮ ਲਈ ਖੇਡ ਰਹੀ ਸਾਬਕਾ ਨੰਬਰ ਇੱਕ ਸੇਰੇਨਾ ਨੇ ਕਾਈਆ ਕਾਨੇਪੇਈ ਨੂੰ ਤਿੰਨ ਸੈੱਟਾਂ ਦੇ ਸੰਘਰਸ਼ ‘ਚ 6-0, 4-6, 6-3 ਨਾਲ ਹਰਾਉਂਦੇ ਹੋਏ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾਈ ਪਹਿਲੇ ਗੇੜ ‘ਚ ਵਿਸ਼ਵ ਦੀ ਨੰਬਰ ਇੱਕ ਖਿਡਾਰੀ ਰੋਮਾਨੀਆ ਦੀ ਸਿਮੋਨਾ ਹਾਲੇਪ ਨੂੰ ਹਰਾਉਣ ਵਾਲੀ 44ਵੀਂ ਰੈਂਕ ਦੀ ਕਾਨੇਪੇਈ ਨੇ ਛੇ ਵਾਰ ਅਮਰੀਕੀ ਓਪਨ ਚੈਂਪੀਅਨ ਚੰਗੀ ਚੁਣੌਤੀ ਪੇਸ਼ ਕੀਤੀ ਪਰ ਰੋਮਾਂਚਕ ਮੈਚ ‘ਚ ਤਜ਼ਰਬੇਕਾਰ ਸੇਰੇਨਾ ਨੇ ਅਗਲੇ ਗੇੜ ‘ਚ ਪ੍ਰਵੇਸ਼ ਕਰ ਲਿਆ 36 ਸਾਲਾ ਸੇਰੇਨਾ ਨੇ ਫੈਸਲਾਕੁੰਨ ਸੈੱਟ ਦੇ ਸ਼ੁਰੂ ‘ਚ ਹੀ ਕਾਨੇਪੇਈ ਦੀ ਸਰਵਿਸ ਤੋੜੀ ਅਤੇ 3-0 ਦਾ ਵਾਧਾ ਬਣਾਇਆ ਅਤੇ ਆਖ਼ਰ 6-3 ਨਾਲ ਸੈੱਟ ਅਤੇ ਮੈਚ ਜਿੱਤ ਲਿਆ ਉਹ ਅਗਲੇ ਗੇੜ ‘ਚ ਅੱਠਵਾਂ ਦਰਜਾ ਪ੍ਰਾਪਤ ਚੈੱਕ ਗਣਰਾਜ ਦੀ ਕੈਰੋਲੀਨਾ ਪਿਲਸਕੋਵਾ ਵਿਰੁੱਧ ਖੇਡੇਗੀ

 

ਪਿਛਲੀ ਚੈਂਪੀਅਨ ਅਮਰੀਕਾ ਦੀ ਹੀ ਸਟੀਫੰਸ ਨੇ ਬੈਲਜ਼ੀਅਮ ਦੀ ਮਾਰਟੇਂਸ ਨੂੰ ਹਰਾਇਆ

ਪਿਛਲੀ ਚੈਂਪੀਅਨ ਅਮਰੀਕਾ ਦੀ ਹੀ ਸਲੋਏਨ ਸਟੀਫੰਸ ਨੇ ਬੈਲਜ਼ੀਅਮ ਦੀ ਅਲਿਸ ਮਾਰਟੇਂਸ ਨੂੰ ਲਗਾਤਾਰ ਸੈੱਟਾਂ ‘ਚ 6-3, 6-3 ਨਾਲ ਹਰਾਇਆ ਸਟੀਫੰਸ ਨੂੰ ਸਿਨਸਿਨਾਟੀ ‘ਚ ਮਰਟੇਂਸ ਨੇ ਪਿਛਲੇ ਮਹੀਨੇ ਹਰਾਇਆ ਸੀ ਪਰ ਇਸ ਵਾਰ ਅਮਰੀਕੀ ਖਿਡਾਰੀ ਨੇ ਇੱਕ ਘੰਟੇ 26 ਮਿੰਟ ‘ਚ ਆਸਾਨੀ ਨਾਲ ਮੈਚ ਜਿੱਤ ਲਿਆ ਵਿਸ਼ਵ ਦੀ ਤੀਸਰੇ ਨੰਬਰ ਦੀ ਖਿਡਾਰੀ ਅਤੇ ਮਹਿਲਾਵਾਂ ਦੇ ਡਰਾਅ’ਚ ਬਚੀ ਅੱਵਲ ਖਿਡਾਰੀ ਸਟੀਫੰਸ ਦਾ ਕੁਆਰਟਰ ਫਾਈਨਲ ‘ਚ ਲਾਤਵੀਆ ਦੀ ਅਨਾਸਤਾਸੀਆ ਨਾਲ ਮੁਕਾਬਲਾ ਹੋਵੇਗਾ

PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ

 

About The Author

Latest News

Mahananda Express: ਵੱਡਾ ਰੇਲ ਹਾਦਸਾ ਟਲਿਆ, ਮਹਾਨੰਦਾ ਐਕਸਪ੍ਰੈੱਸ ਦੇ ਇੰਜਣ ਸਮੇਤ ਤਿੰਨ ਹਿੱਸੇ ਪਟੜੀ ਤੋਂ ਉੱਤਰੇ, ਦਹਿਸ਼ਤ ਦਾ ਮਾਹੌਲ
Pre-Primary Activities: ਪ੍ਰੀ-ਪ੍ਰਾਇਮਰੀ ਗਤੀਵਿਧੀਆਂ ਦੀ ਮਹੱਤਤਾ ਤੇ ਬੱਚਿਆਂ ਦੇ ਵਿਕਾਸ ’ਚ ਭੂਮਿਕਾ
Punjab Police: 51,979 ਨਾਗਰਿਕਾਂ ਵੱਲੋਂ ਦਿੱਤੀਆਂ ਗੁਪਤ ਸੂਚਨਾਵਾਂ ਨਾਲ ਪੰਜਾਬ 'ਚ ਨਸ਼ਾ ਤਸਕਰੀ ਨਾਲ ਜੁੜੀਆਂ 25,339 ਗ੍ਰਿਫ਼ਤਾਰੀਆਂ
Punjab: ਅਕਾਲੀ ਦਲ ਦੇ ਦਫ਼ਤਰ 'ਚ ਬਜ਼ੁਰਗ ਦਲਿਤ ਔਰਤ ਨਾਲ ਕੁੱਟਮਾਰ ਖ਼ਿਲਾਫ਼ ਆਪ ਮਹਿਲਾ ਵਿੰਗ ਵੱਲੋਂ ਸਮਰਾਲਾ 'ਚ ਭਾਰੀ ਰੋਸ ਪ੍ਰਦਰਸ਼ਨ
Education News: ਮਨੀਸ਼ ਸਿਸੋਦੀਆ ਨੇ ਅਧਿਆਪਕ ਦਿਵਸ 'ਤੇ ਹੁਸ਼ਿਆਰਪੁਰ 'ਚ 200 ਤੋਂ ਵੱਧ ਸਰਕਾਰੀ ਸਕੂਲ ਦੇ ਅਧਿਆਪਕਾਂ ਨਾਲ ਕੀਤਾ ਸੰਵਾਦ, ਪੰਜਾਬ ਦੀ 'ਸਿੱਖਿਆ ਕ੍ਰਾਂਤੀ' 'ਚ ਉਨ੍ਹਾਂ ਦੇ ਯੋਗਦਾਨ ਦੀ ਕੀਤੀ ਸ਼ਲਾਘਾ

Related Posts