ਜੀਐਸਟੀ ਦੇ ਵਿਰੋਧ ‘ਚ ਬੰਦ ਰਿਹਾ ਨਾਭਾ

Nabha, Closed, Protest ,GST

ਵਪਾਰੀਆਂ ਰੋਸ਼ ਮੁਜਾਹਰਾ ਕੱਢ ਕੇ ਕੀਤੀ ਨਾਅਰੇਬਾਜ਼ੀ

ਤਰੁਣ ਸ਼ਰਮਾ, ਨਾਭਾ: ਅੱਜ ਨਾਭਾ ਦੇ ਵੱਖ ਵੱਖ ਵਪਾਰਿਕ ਸੰਸਥਾਵਾਂ ਵੱਲੋਂ ਭਾਰਤ ਸਰਕਾਰ ਵੱਲੋ ਲਾਗੂ ਕੀਤੇ ਜੀਐਸਟੀ ਕਾਨੂੰਨ ਦਾ ਵਿਰੋਧ ਕਰਦਿਆਂ ਨਾਭਾ ਬੰਦ ਰੱਖਿਆ ਗਿਆ। ਇਸ ਦੋਰਾਨ ਜਿੱਥੇ ਵਪਾਰੀਆਂ ਨੇ ਸੰਪੂਰਨ ਵਪਾਰਿਕ ਸੰਸਥਾਵਾਂ ਨੂੰ ਬੰਦ ਰੱਖਿਆ ਉਥੇ ਵਪਾਰੀਆਂ ਨੇ ਰੋਸ਼ ਮੁਜਾਹਰਾ ਕਰਕੇ ਤਹਿਸੀਲਦਾਰ ਨੂੰ ਮੰਗ ਪੱਤਰ ਵੀ ਸੌਂਪਿਆ।

ਇਸ ਮੌਕੇ ਸੰਬੋਧਨ ਕਰਦਿਆਂ ਹਰੀ ਸੇਠ, ਸੋਮਨਾਥ ਢੱਲ, ਵਿਵੇਕ ਸਿੰਗਲਾ ਅਤੇ ਹੋਰ ਆਗੂਆਂ ਨੇ ਕਿਹਾ ਕਿ ਇੱਕ ਪਾਸੇ ਨੋਟਬੰਦੀ ਕਾਰਨ ਪਹਿਲਾਂ ਹੀ ਵਪਾਰ ਠੱਪ ਹੋ ਚੁੱਕੇ ਹਨ, ਇਸ ਉਪਰੋਂ ਕੇਂਦਰ ਸਰਕਾਰ ਜੀਐਸਟੀ ਕਾਨੂੰਨ ਨੂੰ ਥੋਪ ਕੇ ਵਪਾਰੀਆਂ ਦਾ ਮੁਸ਼ਕਿਲਾਂ ਹੋਰ ਵਧਾ ਰਹੀ ਹੈ।  ਵਪਾਰੀਆਂ ਵੱਲੋਂ ਸਥਾਨਕ ਪਟਿਆਲਾ ਗੇਟ ਤੋ ਬੋੜਾਂ ਗੇਟ ਤੱਕ ਵੱਖ ਵੱਖ ਬਾਜ਼ਾਰਾਂ ਰਾਹੀ ਰੋਸ ਮੁਜਾਹਰਾ ਕੱਢ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।

ਇਸ ਮੌਕੇ ਹੋਰਨਾਂ ਤੋ ਇਲਾਵਾ ਸੁਭਾਸ਼ ਸਹਿਗਲ, ਅਵਤਾਰ ਸਿੰਘ ਸ਼ੇਰਗਿੱਲ, ਅਮਰਦੀਪ ਖੰਨਾ ਕੋਂਸਲਰ, ਪੰਕਜ ਪੱਪੂ, ਰਮੇਸ ਕੁਮਾਰ ਅਤੇ ਹੋਰ ਵਪਾਰਿਕ ਸੰਸਥਾਵਾਂ ਦੇ ਆਗੂ ਵੀ ਮੋਜੂਦ ਰਹੇ।