ਪਵਿੱਤਰ ਮਹਾਂ ਪਰਉਪਕਾਰ ਮਹੀਨਾ : ਬਰਨਾਵਾ ’ਚ ਆਇਆ ਸ਼ਰਧਾ ਦਾ ਸਮੁੰਦਰ

Maha Paropkar Month
Maha Paropkar Month

ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੀ ਸਾਧ-ਸੰਗਤ ਨੇ ਧੂਮ-ਧਾਮ ਨਾਲ ਮਨਾਇਆ ਮਹਾਂ ਪਰਉਪਕਾਰ ਮਹੀਨਾ

(ਸੱਚ ਕਹੂੰ ਨਿਊਜ਼) ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਪਵਿੱਤਰ ਮਹਾਂ ਪਰਉਪਕਾਰ (ਗੁਰਗੱਦੀ) ਮਹੀਨਾ (Maha Paropkar Month) ਸ਼ਾਹ ਸਤਿਨਾਮ ਜੀ ਆਸ਼ਰਮ ’ਚ ਧੂਮ-ਧਾਮ ਨਾਲ ਮਨਾਇਆ ਪਵਿੱਤਰ ਭੰਡਾਰੇ ਦੀ ਨਾਮ ਚਰਚਾ ’ਚ ਉੱਤਰ ਪ੍ਰਦੇਸ਼ ਦੀ ਉੱਤਰਾਖੰਡ ਦੀ ਸਾਧ-ਸੰਗਤ ਵੱਡੀ ਗਿਣਤੀ ’ਚ ਪਹੁੰਚੀ। ਸੰਗਤ ਦੀ ਬੇਮਿਸਾਲ ਸ਼ਰਧਾ ਵੇਖਣ ਨੂੰ ਉਦੋਂ ਮਿਲੀ ਜਦੋਂ ਸੰਗਤ ਦੇ ਇਕੱਠ ਅੱਗੇ ਸਾਰੇ ਪ੍ਰਬੰਧ ਛੋਟੇ ਪੈ ਗਏ

 ਸੜਕਾਂ ’ਤੇ ਦੂਰ-ਦੂਰ ਤੱਕ ਲੱਗੀਆਂ ਸਾਧ-ਸੰਗਤ ਦੀਆਂ ਲਾਈਨਾਂ

(Maha Paropkar Month) ਪਵਿੱਤਰ ਭੰਡਾਰੇ ਦੌਰਾਨ ਡੇਰਾ ਸੱਚਾ ਸੌਦਾ ਦੀ ਮਾਨਵਤਾ ਭਾਲਈ ਕਾਰਜ ਦੀ ਮੁਹਿੰਮ ਨੂੰ ਅੱਗੇ ਵਧਾਉਦੇ ਹੋਏ 32 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੀ ਵੰਡਿਆ ਗਿਆ। ਸ਼ਨਿੱਚਰਵਾਰ ਰਾਤ ਤੋਂ ਹੀ ਸ਼ਾਹ ਸਤਿਨਾਮ ਜੀ ਆਸ਼ਰਮ ’ਚ ਸਾਧ-ਸੰਗਤ ਦਾ ਆਉਣਾ ਜਾਰੀ ਹੋ ਗਿਆ ਸੀ 11 ਵਜੇ ਪਵਿੱਤਰ ਭੰਡਾਰੇ ਦੀ ਨਾਮ ਚਰਚਾ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਪੂਰਾ ਆਸ਼ਰਮ ਸਾਧ-ਸੰਗਤ ਨਾਲ ਖਚਾਖਚ ਭਰ ਚੁੱਕਿਆ ਸੀ ਆਸ਼ਰਮ ਵੱਲ ਆਉਣ ਵਾਲੇ ਸਾਰੇ ਮਾਰਗਾਂ ’ਤੇ ਜਿੱਥੋ ਤੱਕ ਨਜ਼ਰ ਜਾ ਰਹੀ ਸੀ, ਸਾਧ-ਸੰਗਤ ਦਾ ਇਕੱਠ ਨਜ਼ਰ ਆਇਆ। ਮਾਰਗਾਂ ’ਤੇ ਕਈ-ਕਈ ਕਿਲੋਮੀਟਰ ਤੱਕ ਸਾਧ-ਸੰਗਤ ਦੇ ਵਾਹਨਾਂ ਦੀਆਂ ਲੰਮੀਆਂ-ਲੰਮੀਆਂ ਲਾਈਨਾਂ ਨਜ਼ਰ ਆਈਆਂ।

ਇਸ ਸ਼ੁੱਭ ਮੌਕੇ ’ਤੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਆਪਣੀ ਰਵਾਇਤੀ ਪੁਸ਼ਾਕਾਂ ’ਚ ਸਜੇ ਅਤੇ ਸਾਜ਼ਾਂ ’ਤੇ ਨੱਚਦੇ ਹੋਏ ਨਾਮ ਚਰਚਾ ਪੰਡਾਲ ’ਚ ਪਹੁੰਚੇ ਅਤੇ ਇੱਕ-ਦੂਜੇ ਨੂੰ ਵਧਾਈਆਂ ਦੇ ਕੇ ਖੁਸ਼ੀ ਮਨਾਈਆਂ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪਵਿੱਤਰ ਨਾਅਰਾ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਨਾਲ ਪਵਿੱਤਰ ਮਹਾਂ ਪਰਉਪਕਾਰ ਮਹੀਨੇ ਦੀ ਵਧਾਈ ਦੇ ਕੇ ਪਵਿੱਤਰ ਭੰਡਾਰੇ ਦੀ ਨਾਮ ਚਰਚਾ ਦੀ ਸ਼ੁਰੂਆਤ ਕੀਤੀ ਗਈ।

ਸ਼ਰਧਾਲੂਆਂ ਦੇ ਉਤਸ਼ਾਹ ਅੱਗੇ ਫਿੱਕ ਪਏ ਸਾਰੇ ਪ੍ਰਬੰਧ 

ਕਵੀਰਾਜਾਂ ਨੇ ਵੱਖ-ਵੱਖ ਸ਼ਬਦਾਂ ਰਾਹੀਂ ਗੁਰੂ ਮਹਿਮਾ ਦਾ ਗੁਣਗਾਨ ਕੀਤਾ। ਇਸ ਤੋਂ ਬਾਅਦ ਪੂਜਨੀਕ ਗੁਰੂ ਜੀ ਦੇ ਰਿਕਾਰਡਿਡ ਪਵਿੱਤਰ ਅਨਮੋਲ ਬਚਨ ਚਲਾਏ ਗਏ, ਜਿਸ ਨੂੰ ਸਾਧ-ਸੰਗਤ ਨੇ ਇਕਚਿੱਤ ਹੋ ਕੇ ਸਰਵਣ ਕੀਤੇ। ਇਸ ਦੌਰਾਨ ਸਤਿਗੁਰੂ ਜੀ ਦੇ ਉਪਕਾਰਾਂ ਨੂੰ ਦਰਸਾਉਂਦੀ ਇੱਕ ਡਾਕਿਊਮੈਂਟਰੀ ਵੀ ਚਲਾਈ ਗਈ ਸਾਧ-ਸੰਗਤ ਦੇ ਭਾਰੀ ਉਤਸ਼ਾਹ ਦੇ ਸਾਹਮਣੇ ਡੇਰਾ ਪ੍ਰਬੰਧਕੀ ਕਮੇਟੀ ਵੱਲੋਂ ਕੀਤੇ ਗਏ ਵੱਡੇ ਪ੍ਰਬੰਧ ਵੀ ਛੋਟੇ ਪੈਂਦੇ ਨਜ਼ਰ ਆਏ ਨਾਮ ਚਰਚਾ ਦੀ ਸਮਾਪਤੀ ਤੱਕ ਸਾਧ-ਸੰਗਤ ਦਾ ਆਉਣਾ ਲਗਾਤਾਰ ਜਾਰੀ ਸੀ ਇਸ ਤੋਂ ਬਾਅਦ ਹਜ਼ਾਰਾਂ ਸੇਵਾਦਾਰਾਂ ਦੁਆਰਾ ਆਈ ਹੋਈ ਸਾਧ-ਸੰਗਤ ਨੂੂੰ ਕੁਝ ਹੀ ਮਿੰਟਾਂ ’ਚ ਲੰਗਰ ਭੋਜਨ ਛਕਾਇਆ ਗਿਆ।

ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 23 ਸਤੰਬਰ 1990 ਨੂੰ ਪੁੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਆਪਣਾ ਰੂਪ ਬਣਾਉਦੇ ਹੋਏ ਪਵਿੱਤਰ ਗੁਰਗੱਦੀ ਦੀ ਬਖਸ਼ਿਸ਼ ਕੀਤੀ ਸੀ ਇਸ ਪੂਰੇ ਮਹੀਨੇ ਨੂੰ ਕਰੋੜਾਂ ਸਾਧ-ਸੰਗਤ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਕਰਕੇ ਮਨਾਉਦੀ ਹੈ।

ਸੰਤ, ਪੀਰ-ਫਕੀਰ ਸੱਚ ਦਾ ਰਾਹ ਦਿਖਾਉਂਦੇ ਹਨ : ਪੂਜਨੀਕ ਗੁਰੂ ਜੀ

ਪਵਿੱਤਰ ਭੰਡਾਰੇ ਦੀ ਨਾਮ ਚਰਚਾ ’ਚ ਰਿਕਾਰਡਿਡ ਵੀਡਿਓ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫਰਮਾਇਆ ਕਿ ਸੰਤ, ਪੀਰ-ਫਕੀਰ ਇਸ ਸੰਸਾਰ ’ਚ ਸੱਚ ਦਾ ਅਤੇ ਸਿੱਧਾ ਰਾਹ ਦਿਖਾਉਦੇ ਹਨ ਕਦੇ ਕਿਸੇ ਤੋਂ ਜ਼ਮੀਨ-ਜਾਇਦਾਦ, ਕੱਪੜਾ-ਲੱਤਾ, ਰੁਪਇਆ-ਪੈਸਾ ਜਾਂ ਕੋਈ ਦਿਖਾਵਾ ਜਾਂ ਆਪਣੀ ਖੁਦ ਦੀ ਸੇਵਾ ਬਾਰੇ ’ਚ ਲੋਕਾਂ ਨੂੰ ਨਹੀਂ ਸਮਝਾਉਦੇ। ਉਹ ਜੀਵਾਂ ਨੂੰ ਹਮੇਸ਼ਾ ਇੱਕ ਹੀ ਗੱਲ ਸਿਖਾਉਦੇ ਹਨ ਕਿ ਆਪਸ ’ਚ ਨਿਸਵਾਰਥ ਭਾਵਨਾ ਨਾਲ ਪਿਆਰ ਕਰੋ ਅਤੇ ਕਦੇ ਕਿਸੇ ਦਾ ਦਿਲ ਨਾ ਦੁਖਾਓ ਸਿਮਰਨ, ਸੇਵਾ, ਸਤਿਸੰਗ ਇਨਸਾਨ ਲਗਾਤਾਰ ਕਰਦਾ ਰਹੇ ਤਾਂ ਇਸ ਕਲਿਯੁਗ ’ਚ ਬੁਰਾਈਆਂ ਇਨਸਾਨ ’ਤੇ ਹਾਵੀ ਨਹੀਂ ਹੁੰਦੀਆਂ।

ਤਸਵੀਰਾਂ : ਸੁਸ਼ੀਲ ਕੁਮਾਰ

ਇਨਸਾਨ ਦੀ ਸੋਚ, ਇਨਸਾਨ ਦੇ ਵਿਚਾਰ ਅਜੀਬੋ-ਗਰੀਬ ਚੱਲਦੇ ਰਹਿੰਦੇ ਹਨ ਕਦੇ ਵੀ ਦਿਮਾਗ ਵਿਚਾਰ ਰਹਿਤ ਨਹੀਂ ਹੁੰਦਾ ਇਹ ਵੱਖ ਗੱਲ ਹੈ ਕਿ ਕਿਸੇ ਅੰਦਰ ਚੰਗੇ ਵਿਚਾਰ ਜ਼ਿਆਦਾ ਚੱਲਦੇ ਹਨ ਅਤੇ ਕਿਸੇ ਅੰਦਰ ਬੁਰੇ ਵਿਚਾਰ ਜ਼ਿਆਦਾ ਚੱਲਦੇ ਹਨ ਵਿਚਾਰਾਂ ਨੂੰ ਬਦਲਿਆ ਜਾ ਸਕਦਾ ਹੈ, ਵਿਚਾਰਾਂ ’ਚ ਬਦਲਾਅ ਲਿਆਂਦਾ ਜਾ ਸਕਦਾ ਹੈ ਅਤੇ ਵਿਚਾਰਾਂ ’ਚ ਬਦਲਾਅ ਲਿਆਉਣ ਲਈ ਸਤਿਸੰਗ ’ਚ ਆਓ ਅਤੇ ਗੁਰੂਮੰਤਰ, ਨਾਮ, ਕਲਮਾ ਉਸ ਦਾ ਅਭਿਆਸ ਕਰੋ। ਲਗਾਤਾਰ ਸਿਮਰਨ ਕਰਨ ਨਾਲ ਭਗਤੀ ਕਰਨ ਨਾਲ ਤੁਹਾਡੇ ਵਿਚਾਰ ਬਦਲਣ ਲੱਗਣਗੇ, ਮਾਲਕ ਦੇ ਪਿਆਰ ਮੁਹੱਬਤ ’ਚ ਤੁਸੀਂ ਸਮਾਂ ਲਾਓਗੇ ਤਾਂ ਤੁਹਾਡੇ ਦੁੱਖ-ਪਰੇਸ਼ਾਨੀਆਂ ਦੂਰ ਹੁੰਦੀਆਂ ਜਾਣਗੀਆਂ।

ਸ਼ਾਨਦਾਰ ਰਹੇ ਪ੍ਰਬੰਧ…

  •  ਡੇਰਾ ਸੱਚਾ ਸੌਦਾ ਪ੍ਰਬੰਧਕੀ ਕਮੇਟੀ ਵੱਲੋਂ ਸਾਧ-ਸੰਗਤ ਦੀ ਸਹੂਲਤ ਲਈ ਸ਼ਾਨਦਾਰ ਪ੍ਰਬੰਧ ਕੀਤੇ ਗਏ ਸਨ ਗਰਮੀ ਦੇ ਮਦੇਨਜ਼ਰ ਇੱਥੇ ਪੰਡਾਲ ’ਚ ਸ਼ਿਰਕਤ ਕਰਨ ਵਾਲੀ ਸਾਧ-ਸੰਗਤ ਲਈ ਥਾਂ-ਥਾਂ ’ਤੇ ਪਾਣੀ ਦੀਆਂ ਛਬੀਲਾਂ ਲਾਈਆਂ ਗਈਆਂ ਸਨ ਇਨ੍ਹਾਂ ਛਬੀਲਾਂ ’ਤੇ ਸੇਵਾਦਾਰ ਪੂਰੇ ਪ੍ਰੇਮ ਅਤੇ ਸ਼ਰਧਾ ਭਾਵ ਨਾਲ ਆਪਣੀ ਸੇਵਾਵਾਂ ਦੇ ਰਹੇ ਸਨ
  •  ਸੇਵਾਦਾਰਾਂ ਨੇ ਟ੍ਰੈਫਿਕ ਵਿਵਸਥਾ ਨੂੰ ਵੀ ਬਖੂਬੀ ਨਿਭਾਇਆ ਉੱਥੇ ਹੀ ਸਾਧ-ਸੰਗਤ ਦੇ ਵਾਹਨਾਂ ਲਈ ਵੱਡੇ-ਵੱਡੇ ਟ੍ਰੈਫਿਕ ਗ੍ਰਾਊਂਡ ਬਣਾਏ ਗਏ ਸਨ ਜਿਨ੍ਹਾਂ ’ਚ ਹਜ਼ਾਰਾਂ ਵਾਹਨਾਂ ਨੂੰ ਕਤਾਰਬੱਦ ਤਰੀਕੇ ਨਾਲ ਖੜਾ ਕੀਤਾ ਗਿਆ ਸੀ
  •  ਲੰਗਰ ਸੰਮਤੀ ਦੇ ਸੇਵਾਦਾਰਾਂ ਨੇ ਪੂਰੀ ਸ਼ਰਧਾ ਨਾਲ ਵੱਡੀ ਗਿਣਤੀ ’ਚ ਆਈ ਹੋਈ ਸਾਧ-ਸੰਗਤ ਨੂੰ ਕੁਝ ਹੀ ਮਿੰਟਾਂ ’ਚ ਲੰਗਰ ਛਕਾਇਆ ਅਤੇ ਪ੍ਰਸ਼ਾਦ ਵੰਡਿਆ।
  •  ਛਾਇਆਵਾਨ ਸੰਮਤੀ, ਸਪੀਕਰ ਸੰਮਤੀ ਸਮੇਤ ਸਾਰੀ ਸੰਮਤੀਆਂ ਦੇ ਸੇਵਾਦਾਰਾਂ ਨੇ ਪਵਿੱਤਰ ਭੰਡਾਰੇ ’ਚ ਆਪਣੀ-ਆਪਣੀ ਡਿਊਟੀਆਂ ਨੂੰ ਪੂਰੇ ਅਨੁਸ਼ਾਸਨ ਅਤੇ ਸੇਵਾ ਭਾਵ ਨਾਲ ਨਿਭਾਇਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ