ਪਿੰਡਾਂ ਵਾਲਿਆਂ ਦਾ ਭੇਤ ਭਰਿਆ ਬੁਖ਼ਾਰ

Coronavirus Sachkahoon

ਪਿੰਡਾਂ ਵਾਲਿਆਂ ਦਾ ਭੇਤ ਭਰਿਆ ਬੁਖ਼ਾਰ

ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ ਕੇਂਦਰ ਅਤੇ ਸੂਬਾ ਸਰਕਾਰਾਂ ਆਪਣੇ-ਆਪਣੇ ਪੱਧਰ ਤੋਂ ਕੋਰੋਨਾ ਦੀ ਰੋਕਥਾਮ ’ਚ ਜੁਟੀਆਂ ਹਨ, ਪਰ ਫ਼ਿਲਹਾਲ ਕੋਈ ਹੱਲ ਨਿੱਕਲਦਾ ਦਿਸਦਾ ਨਹੀਂ । ਇਨ੍ਹਾਂ ਸਾਰੀਆਂ ਖਬਰਾਂ ਦਰਮਿਆਨ ਇੱਕ ਖ਼ਬਰ ਨੇ ਸਭ ਦੀ ਚਿੰਤਾ ਵਧਾ ਦਿੱਤੀ ਹੈ ਅਸਲ ਵਿਚ ਵੱਡੇ ਸ਼ਹਿਰਾਂ ਅਤੇ ਨਗਰਾਂ ਤੋਂ ਬਾਅਦ ਕੋਰੋਨਾ ਕਸਬਿਆਂ ਅਤੇ ਖਾਸ ਕਰਕੇ ਪਿੰਡਾਂ ਵੱਲ ਫੈਲਣ ਲੱਗਾ ਹੈ । ਛੱਤੀਸਗੜ੍ਹ ਦੀ ਤਸਵੀਰ ਡਰਾਉਣ ਵਾਲੀ ਹੈ, ਜਿੱਥੇ ਕਰੀਬ 89 ਫ਼ੀਸਦੀ ਲਾਗ ਦੇ ਮਾਮਲੇ ਪੇਂਡੂ ਖੇਤਰਾਂ ’ਚੋਂ ਆਏ ਹਨ ।

ਇਸ ਤੋਂ ਇਲਾਵਾ ਹਿਮਾਚਲ, ਬਿਹਾਰ, ਓਡੀਸ਼ਾ, ਰਾਜਸਥਾਨ, ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਪਿੰਡਾਂ ’ਚ 65 ਫੀਸਦੀ ਤੋਂ 79 ਫੀਸਦੀ ਤੱਕ ਮਾਮਲੇ ਦਰਜ ਕੀਤੇ ਜਾਂਦੇ ਰਹੇ ਹਨ ਅਤੇ ਇਹ ਰੁਝਾਨ ਜਾਰੀ ਹੈ ਪਿਛਲੇ ਸਾਲ ਜਦੋਂ ਕੋਰੋਨਾ ਦੀ ਪਹਿਲੀ ਲਹਿਰ ਆਈ ਸੀ ਤਾਂ ਉਸ ਸਮੇਂ ਵੀ ਇਸ ਗੱਲ ਦਾ ਸ਼ੱਕ ਸੀ ਕਿ ਕਿਤੇ ਕੋੋਰੋਨਾ ਪਿੰਡਾਂ ਨੂੰ ਆਪਣੇ ਪੰਜੇ ’ਚ ਨਾ ਜਕੜ ਲਵੇ । ਪਰ ਚੰਗੀ ਕਿਸਮਤ ਰਹੀ ਕਿ ਪਹਿਲੀ ਲਹਿਰ ’ਚ ਕੋਰੋਨਾ ਪਿੰਡਾਂ ਤੋਂ ਦੂਰ ਹੀ ਰਿਹਾ।  ਪਰ ਦੂਜੀ ਲਹਿਰ ਏਨੀ ਜ਼ਬਰਦਸਤ ਹੈ ਕਿ ਉਹ ਪਿੰਡਾਂ ’ਚ ਪ੍ਰਵੇਸ਼ ਕਰ ਚੁੱਕੀ ਹੈ ਅਜਿਹੇ ’ਚ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਦੀਆਂ ਦਿੱਕਤਾਂ ਤਾਂ ਵਧ ਗਈਆਂ ਹਨ, ਉੁਥੇ ਕਮਿਊਨਿਟੀ ਟਰਾਂਸਮਿਸ਼ਨ ਦਾ ਵੱਡਾ ਖ਼ਤਰਾ ਵੀ ਸਾਹਮਣੇ ਮੰਡਰਾਉਣ ਲੱਗਾ ਹੈ ।

ਸ਼ਹਿਰਾਂ-ਪਿੰਡਾਂ ਦੇ ਰਹਿਣ-ਸਹਿਣ ਅਤੇ ਜੀਵਨ ’ਚ ਕਾਫ਼ੀ ਫ਼ਰਕ ਹੈ ਅਜਿਹੇ ’ਚ ਪਿੰਡਾਂ ’ਚ ਸਮੂਹਿਕ ਲਾਗ ਦੀ ਸੰਭਾਵਨਾ ਵਧ ਜਾਂਦੀ ਹੈ ਦੇਸ਼ ਦੇ 24 ’ਚੋਂ 13 ਸੂਬਿਆਂ ’ਚ ਸ਼ਹਿਰਾਂ ’ਚ ਜ਼ਿਆਦਾ ਲਾਗ ਦੇ ਮਾਮਲੇ ਮਿਲੇ ਹਨ ਇਹ ਸਥਿਤੀ ਉਦੋਂ ਹੈ, ਜਦੋਂ ਜ਼ਿਆਦਾਤਰ ਪਿੰਡਾਂ ’ਚ ਟੇ੍ਰਸਿੰਗ, ਟੈਸਟਿੰਗ ਅਤੇ ਟ੍ਰੀਟਮੈਂਟ ਵਰਗੀਆਂ ਜ਼ਰੂਰੀ ਸੁਵਿਧਾਵਾਂ ਨਾ ਦੇ ਬਰਾਬਰ ਹੀ ਹਨ । ਬਿਹਤਰ ਅਤੇ ਸੁਵਿਧਾਯੁਕਤ ਹਸਪਤਾਲਾਂ ਦੀ ਦਾ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ, ਸਗੋਂ ਝੋਲਾਛਾਪਾਂ ਦੀਆਂ ਦੁਕਾਨਾਂ ਵਧ-ਫੁੱਲ ਰਹੀਆਂ ਹਨ ਪੈਰਾਸੀਟਾਮੋਲ ਵਰਗੀ ਦਵਾਈ ਵੀ ਬੇਹੱਦ ਘੱਟ ਹੈ ਝੋਲਾਛਾਪ ਪਾਊਡਰ ਪੀਹ ਕੇ ਮਰੀਜ਼ਾਂ ਨੂੰ ਜੋ ਵੀ ਦੇ ਰਹੇ ਹਨ, ਉਸ ਨੂੰ ਸਵੀਕਾਰ ਕਰਨਾ ਪਿੰਡਾਂ ਵਾਲਿਆਂ ਦੀ ਮਜ਼ਬੂਰੀ ਹੈ । ਕੋਵਿਡ-19 ਨਾਲ ਜੁੜੀਆਂ ਦਵਾਈਆਂ ਤਾਂ ਵੱਖ ਗੱਲ ਹੈ, ਬੁਖਾਰ ਦੀ ਪੈਰਾਸੀਟਾਮੋਲ, ਵਿਟਾਮਿਨ ਸੀ ਦੀਆਂ ਟੈਬਲੇਟ ਅਤੇ ਇੱਥੋਂ ਤੱਕ ਕਿ ਖੰਘ ਦੇ ਚੰਗੀ ਕੰਪਨੀਆਂ ਦੇ ਸਿਰਪ ਤੱਕ ਨਹੀਂ ਮਿਲ ਰਹੇ ਹਨ ।

ਜ਼ਿਆਦਾਤਰ ਪੇਂਡੂ ਇਲਾਕਿਆਂ ’ਚ ਇੱਕ ਵੱਡੀ ਦਿੱਕਤ ਇਹ ਵੀ ਹੈ ਕਿ ਖੰਘ ਅਤੇ ਬੁਖ਼ਾਰ ਨੂੰ ਲੋਕ ਆਮ ਫਲੂ ਮੰਨ ਕੇ ਚੱਲ ਰਹੇ ਹਨ ਉੱਥੇ ਪਿੰਡਾਂ ’ਚ ਜਾਂਚ ਦੀ ਸਥਿਤੀ ਬਹੁਤ ਖਰਾਬ ਹੈ ਲੋਕ ਬਿਮਾਰ ਹਨ ਫ਼ਿਰ ਵੀ ਜਾਂਚ ਕਰਾਉਣ ਇਸ ਲਈ ਨਹੀਂ ਜਾ ਰਹੇ ਕਿਉਂਕਿ ਜਾਂਚ ਕੇਂਦਰਾਂ ’ਤੇ ਠੀਕ ਵਿਵਸਥਾ ਨਹੀਂ ਹੁੰਦੀ । ਐਂਟੀਜਨ ਟੈਸਟ ’ਤੇ ਤਾਂ ਕਿਸੇ ਨੂੰ ਵਿਸ਼ਵਾਸ ਹੀ ਨਹੀਂ ਹੈ ਆਰਟੀਪੀਸੀਆਰ ਟੈਸਟ ਦੀ ਰਿਪੋਰਟ ਜਲਦੀ ਆਉਂਦੀ ਨਹੀਂ । ਟੈਸਟ ਨਾ ਕਰਾਉਣ ਦਾ ਇੱਕ ਕਾਰਨ ਇਹ ਵੀ ਹੈ ਕਿ ਲੋਕਾਂ ਨੂੰ ਲੱਗਦਾ ਹੈ ਕਿ ਪਿੰਡ ’ਚ ਸਭ ਕੋੋੋਰੋਨਾ ਬਾਰੇ ਜਾਣ ਜਾਣਗੇ ਤਾਂ ਬਦਨਾਮੀ ਹੋਵੇਗੀ । ਸੰਵੇਦਨਸ਼ੀਲ ਪਿੰਡਾਂ ’ਚ ਸੈਨੇਟਾਈਜ਼ਰ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਜਿਨ੍ਹਾਂ ਥਾਵਾਂ ’ਤੇ ਕੋਰੋਨਾ ਵਾਇਰਸ ਜਾਂ ਖੰਘ ਅਤੇ ਬੁਖ਼ਾਰ ਦੇ ਮਰੀਜ਼ ਜਿਆਦਾ ਹਨ, ਉਨ੍ਹਾਂ ਥਾਵਾਂ ’ਤੇ ਫੋਕਸ ਕਰਦਿਆਂ ਲਗਾਤਾਰ ਸੈਨੇਟਾਈਜੇਸ਼ਨ ਦਾ ਕੰਮ ਕੀਤਾ ਜਾ ਰਿਹਾ ਹੈ ।

ਇਸ ’ਚ ਕੋਈ ਦੋ ਰਾਇ ਨਹੀਂ ਕਿ ਪੇਂਡੂ ਇਲਾਕਿਆਂ ’ਚ ਮੌਤਾਂ ਵੀ ਬਹੁਤ ਹੋ ਰਹੀਆਂ ਹਨ, ਕਿਉਂਕਿ ਪਿੰਡ ਵਾਸੀਆਂ ਨੂੰ ਕੋੋਰੋਨਾ ਵਾਇਰਸ ਬਾਰੇ ਲੋੜੀਂਦੀ ਜਾਗਰੂਕਤਾ ਨਹੀਂ ਹੈ ਉਹ ਉਸ ਨੂੰ ‘ਰਹੱਸਮਈ ਬੁਖ਼ਾਰ’ ਕਰਾਰ ਦੇ ਰਹੇ ਹਨ ਪਿੰਡ ਵਾਸੀ ਹੁਣ ਵੀ ਮਲੇਰੀਆ, ਟਾਈਫਾਈਡ ਆਦਿ ਤੱਕ ਹੀ ਸਿਮਟੇ ਹਨ ਹੈਰਾਨੀ ਨਾਲ ਸਵਾਲ ਕਰਦੇ ਹਨ ਕਿ ਨਾ ਜਾਣੇ ਕਿਹੋ-ਜਿਹਾ ਬੁਖ਼ਾਰ ਹੈ, ਜੋ ਆਸ-ਪਾਸ ਆਉਣ ਵਾਲਿਆਂ ਨੂੰ ਵੀ ਆਪਣੀ ਚਪੇਟ ’ਚ ਲੈ ਲੈਂਦਾ ਹੈ ਅਤੇ ਲੋਕ ਮਰਨ ਲੱਗਦੇ ਹਨ ਪਿੰਡ ਵਾਲੇ ਉਸ ਬੁਖ਼ਾਰ ਨੂੰ ਕੋਵਿਡ ਨਹੀਂ ਮੰਨ ਰਹੇ ਹਨ । ਮਾਹਿਰਾਂ ਅਨੁਸਾਰ ਇਹ ਸੰਭਵ ਨਹੀਂ ਹੈ ਕਿ ਏਨੀ ਵੱਡੀ ਅਬਾਦੀ ਲਈ ਕੋਈ ਵੀ ਦੇਸ਼ ਆਕਸੀਜਨ ਮੁਹੱਈਆ ਕਰਵਾ ਸਕੇ ਸਾਡੀ ਮੈਡੀਕਲ ਵਿਵਸਥਾ ਪਹਿਲਾਂ ਤੋਂ ਹੀ ਠੀਕ ਨਹੀਂ ਰਹੀ ਹੈ ਅਤੇ ਹੁਣ ਪਿੰਡਾਂ ਦੀ ਸਥਿਤੀ ਚਿੰਤਾਜਨਕ ਹੈ । ਪਿੰਡਾਂ ’ਚ ਹਰ ਘਰ ’ਚ ਲੋਕ ਬਿਮਾਰ ਹਨ, ਅਤੇ ਉਨ੍ਹਾਂ ’ਚ ਲੱਛਣ ਵੀ ਕੋਰੋਨਾ ਦੇ ਹਨ ਅਜਿਹੇ ’ਚ ਲੋਕਾਂ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ ।

ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਲੋਕਾਂ ਨੂੰ ਦੱਸਣ ਕਿ ਜੇਕਰ ਤੁਹਾਡੇ ’ਚ ਇਹ ਲੱਛਣ ਹਨ ਤਾਂ ਤੁਰੰਤ ਜਾਂਚ ਕਰਵਾਓ ਮਾਹਿਰ ਡਾਕਟਰਾਂ ਦੀ ਟੀਮ ਜਾਂਚ ਰਿਪੋਰਟ ਆਉਣ ਤੋਂ ਪਹਿਲਾਂ ਹੀ ਲੱਛਣਾਂ ਦੇ ਆਧਾਰ ’ਤੇ ਇਲਾਜ ਸ਼ੁਰੂ ਕਰ ਦੇਵੇ ਪਿੰਡਾਂ ’ਚ ਲੋਕਾਂ ਦਾ ਮੁੱਢਲਾ ਇਲਾਜ ਉਨ੍ਹਾਂ ਦੇ ਘਰਾਂ ’ਚ ਹੀ ਸ਼ੁਰੂ ਕਰਨਾ ਪਵੇਗਾ ਅਤੇ ਬਿਮਾਰੀ ਦੇ ਪਹਿਲੇ ਹਫ਼ਤੇ ਹੀ ਸ਼ੁਰੂ ਕਰਨਾ ਪਵੇਗਾ । ਤਾਂ ਕਿ ਗੰਭੀਰ ਹਾਲਤ ’ਚ ਪਹੁੰਚਣ ਤੋਂ ਪਹਿਲਾਂ ਹੀ ਖ਼ਤਮ ਕੀਤਾ ਜਾ ਸਕੇ ਕਿਉਂਕਿ ਸਭ ਲਈ ਬੈੱਡ ਮੁਹੱਈਆ ਕਰਾਉਣਾ ਮੁਸ਼ਕਲ ਹੋਵੇਗਾ ਸਰਕਾਰ ਨੂੰ ਪਿੰਡਾਂ ਦੀ ਸਥਿਤੀ ਬਾਰੇ ਬਹੁਤ ਜਲਦ ਸੋਚਣਾ ਹੋਵੇਗਾ । ਪੇਂਡੂ ਭਾਰਤ ਦੀ ਸਥਿਤੀ ਸੱਚ ’ਚ ਠੀਕ ਨਹੀਂ ਹੈ ਅਤੇ ਇਸ ਵੱਲ ਕੋਈ ਧਿਆਨ ਦੇਣ ਵਾਲਾ ਵੀ ਨਹੀਂ ਹੈ ਹੁਣ ਇਸ ਨੂੰ ਪਹਿਲ ਦੇਣ ਦੀ ਜ਼ਰੂਰਤ ਹੈ । ਇਹ ਜਾਣ ਲਓ ਜੇਕਰ ਪਿੰਡਾਂ ’ਚ ਕੋਰੋਨਾ ਲਾਗ ਨੇ ਸਮੂਹਿਕ ਲਾਗ ਦਾ ਰੂਪ ਧਾਰਨ ਕਰ ਲਿਆ ਤਾਂ ਫ਼ਿਰ ਕੋਰੋਨਾ ਬੇਕਾਬੂ ਹੋ ਕੇ ਬਹੁਤ ਨੁਕਸਾਨ ਪਹੁੰਚਾਵੇਗਾ ਇਸ ਲਈ ਸਮਾਂ ਰਹਿੰਦੇ ਪਿੰਡਾਂ ’ਚ ਕੋਰੋਨਾ ਰੋਕਥਾਮ ਦੇ ਲੋੜੀਂਦੇ ਉਪਾਅ ਕਰਨ ਦੀ ਜ਼ਰੂਰਤ ਹੈ ।

ਡਾ. ਸ਼੍ਰੀਨਾਥ ਸਹਾਏ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।