ਬਲੈਕ ਫੰਗਸ ਲਈ ਸਿੱਖਿਆ ਬੋਰਡ ’ਚ ਬਣਿਆ ਕੰਟਰੋਲ ਰੂਮ

ਪੰਜ ਹੈਲਪ ਲਾਈਨਾਂ ਦੇ ਨਾਲ ਸਿੱਖਿਆ ਬੋਰਡ ’ਚ ਕੰਟਰੋਲ ਰੂਮ ਸਥਾਪਿਤ ਕੀਤਾ

ਭਿਵਾਨੀ। ਬਲੈਕ ਫੰਗਸ ਦੇ ਮਰੀਜ਼ਾਂ ਦੀ ਪਛਾਣ ਲਈ ਹਰਿਆਣਾ ਸਕੂਲ ਸਿੱਖਿਆ ਬੋਰਡ ’ਚ ਕੰਟਰੋਲ ਰੂਮ ਬਣਾਇਆ ਗਿਆ ਹੈ, ਜਿਸ ’ਚ ਠੀਕ ਹੋਏ ਕੋਰੋਨਾ ਮਰੀਜ਼ਾਂ ਨਾਲ ਫੋਨ ਕਾਲ ਕਰਕੇ ਜਾਣਕਾਰੀ ਲਈ ਜਾ ਰਹੀ ਹੈ ।

ਬੋਰਡ ਸਕੱਤਰ ਤੇ ਨੋਡਲ ਅਧਿਕਾਰੀ ਰਾਜੀਵ ਪ੍ਰਸਾਦ ਨੇ ਦੱਸਿਆ ਕਿ ਪੰਜ ਹੈਲਪ ਲਾਈਨਾਂ ਦੇ ਨਾਲ ਸਿੱਖਿਆ ਬੋਰਡ ’ਚ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਸੀ। ਹੁਣ ਵੱਧ ਤੋਂ ਵੱਧ ਮਰੀਜ਼ਾਂ ਨਾਲ ਸਮੇਂ ’ਤੇ ਸੰਪਰਕ ਕੀਤਾ ਜਾ ਸਕੇ, ਜਿਸ ਦੇ ਲਈ ਹੁਣ ਪੰਜ ਦੀ ਬਜਾਇ 12 ਫੋਨ ਕਾਲ ਹੈਲਪ ਲਾਈਨ ਸ਼ੁਰੂ ਕਰ ਦਿੱਤੀ ਗਈ ਉਨ੍ਹਾਂ ਦੱਸਿਆ ਕਿ ਪਹਿਲ ਦੇ ਅਧਾਰ ’ਤੇ ਮਈ 2021 ’ਚ ਕੋਰੋਨਾ ਵਾਇਰਸ ਤੋਂ ਠੀਕ ਹੋਏ ਮਰੀਜ਼ਾਂ ਨਾਲ ਗੱਲਬਾਤ ਕਰਕੇ ਸਿਹਤ ਸਬੰਧੀ ਜਾਣਕਾਰੀ ਲਈ ਜਾ ਰਹੀ ਹੈ।

ਕੋਰੋਨਾ ਵਾਇਰਸ ਨਾਲ ਠੀਕ ਹੋਏ ਜਿਨ੍ਹਾਂ ਮਰੀਜ਼ਾਂ ’ਚੋਂ ਕਿਸੇ ਬਿਮਾਰੀ ਤੇ ਬਲੈਕ ਫੰਗਸ ਦੇ ਲੱਛਣ ਮਿਲ ਰਹੇ ਹਨ, ਉਨ੍ਹਾਂ ਨੂੰ ਸਿਵਲ ਹਸਪਤਾਲ ਦੇ ਰੂਪ ਨੰਬਰ 21 ’ਚ ਸੰਪਰਕ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ ਤੇ ਨਾਲ ਹੀ ਈ-ਸੰਜੀਵਨੀ ਓਪੀਡੀ ਐਪ ’ਤੇ ਲਾਗਿਨ ਕਰਨ ਦੀ ਸਲਾਹ ਵੀ ਦਿੱਤੀ ਜਾ ਰਹੀ ਹੈ ਉਨ੍ਹਾਂ ਦੱਸਿਆ ਹੁਣ ਤੱਕ 4200 ਮਰੀਜ਼ ਠੀਕ ਹੋੲ ਮਰੀਜ਼ਾਂ ਨਾਲ ਸੰਪਰਕ ਕੀਤਾ ਗਿਆ, ਜਿਸ ’ਚੋਂ ਜ਼ਿਆਦਾਤਰ ਠੀਕ ਹੋਣ ਬਾਰੇ ਜਾਣਕਾਰੀ ਦਿੱਤੀ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।