ਮੁਜੱਫਰਨਗਰ : ਮਹਾਂਪੰਚਾਇਤ ’ਚ ਉਮੜੀ ਕਿਸਾਨਾਂ ਦੀ ਭੀੜ
ਮੁਜੱਫਰਨਗਰ (ਸੱਚ ਕਹੂੰ ਨਿਊਜ਼)। ਅੱਜ ਪੱਛਮੀ ਯੂਪੀ ਦੇ ਮੁਜੱਫਰਨਗਰ ’ਚ ਮਹਾਂ ਪੰਚਾਇਤ ਜੀਆਈਸੀ ਗਰਾਊਂਡ ’ਤੇ ਹੋ ਰਹੀ ਹੈ, ਜਿਸ ’ਚ ਸ਼ਾਮਲ ਹੋਣ ਲਈ ਪੰਜਾਬ, ਹਰਿਆਣਾ, ਮਹਾਂਰਾਸ਼ਟਰ, ਕਰਨਾਟਕ ਵਰਗੇ 15 ਸੂਬਿਆਂ ਤੋਂ ਕਿਸਾਨ ਇਕੱਠੇ ਹੋਣ ਦਾ ਦਾਅਵਾ ਕੀਤਾ ਹੈ ਸਾਂਝੇ ਕਿਸਾਨ ਮੋਰਚੇ ਦਾ ਦਾਅਵਾ ਹੈ ਕਿ ਹੁਣ ਤੱਕ ਸਭ ਤੋਂ ਵੱਡੀ ਮਹਾਂ ਪੰਚਾਇਤ ਹੋਵੇਗੀ।
ਇਸ ਨੂੰ ਵੇਖਦਿਆਂ ਸੁਰੱਖਿਆ ਵੀ ਸਖ਼ਤ ਕਰ ਦਿੱਤੀ ਗਈ ਹੈ ਰਾਕੇਸ਼ ਟਿਕੈਤ ਦਾ ਕਾਫ਼ਲਾ ਮੁਜੱਫਰਨਗਰ ਪਹੁੰਚ ਗਿਆ ਹੈ ਉਨ੍ਹਾਂ ਦੇ ਸਵਾਗਤ ਲਈ ਸੜਕਾਂ ’ਤੇ ਵੱਡੀ ਗਿਣਤੀ ’ਚ ਭੀੜ ਇਕੱਠੀ ਹੋਈ ਹੈ ਜ਼ਿਕਰਯੋਗ ਹੈ ਕਿ ਕੇਂਦਰ ਦੇ ਤਿੰਨ ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਪਿਛਲੇ ਕਈ ਮਹੀਨਿਆਂ ਤੋਂ ਕਿਸਾਨ ਧਰਨਾ ਪ੍ਰਦਰਸ਼ਨ ਕਰ ਰਹੇ ਹਨ ਇਸ ਦੌਰਾਨ ਕਿਸਾਨ ਤੇ ਸਰਕਾਰ ਦਰਮਿਆਨ ਕਈ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਸਾਰੀਆਂ ਮੀਟਿੰਗਾਂ ਬੇਸਿੱਟਾ ਰਹੀਆਂ ਕਿਸਾਨਾਂ ਕਾਲੇ ਕਾਨੂੰਨ ਖਤਮ ਕਰਨ ਦੀ ਜਿੱਦ ’ਤੇ ਅੜੇ ਹੋਏ ਹਨ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਅੱਜ ਕਿਸਾਨ ਮੁਜੱਫਰਨਗਰ ’ਚ ਇਕੱਠੇ ਹੋਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ