ਆਦਿਵਾਸੀ ਸਮਾਜ ਦੀ ਆਖਰੀ ਉਮੀਦ ਹਨ ਮੁਰਮੂ

ਆਦਿਵਾਸੀ ਸਮਾਜ ਦੀ ਆਖਰੀ ਉਮੀਦ ਹਨ ਮੁਰਮੂ

ਦ੍ਰੋਪਦੀ ਮੁਰਮੂ ਦਾ ਰਾਸ਼ਟਰਪਤੀ ਭਵਨ ’ਚ ਪ੍ਰਵੇਸ਼ ਕਰਨਾ ਆਖਰੀ ਕੰਢੇ ’ਤੇ ਖੜੇ੍ਹ ਵਿਅਕਤੀਆਂ ਲਈ ਭਗਵਾਨ ਦੇ ਅਵਤਾਰ ਧਾਰਨ ਵਰਗਾ ਹੈ ਅਜ਼ਾਦੀ ਤੋਂ ਲੈ ਕੇ ਮੌਜੂਦਾ ਸਮੇਂ ਤੱਕ ਇੱਕ ਭਾਈਚਾਰਾ ਹਾਸ਼ੀਏ ’ਤੇ ਹੈ ਰਾਸ਼ਟਰਪਤੀ ਅਹੁਦਾ ਭਾਵ ਦੇਸ਼ ਦਾ ਰਾਜਾ, ਇਸ ਮਾਣ ਨੂੰ ਧਿਆਨ ’ਚ ਰੱਖ ਕੇ ਅਜ਼ਾਦੀ ਦੇ ਬਾਅਦ ਤੋਂ ਆਪੇ ਬਣਾਈਆਂ ਵਿਵਸਥਾਵਾਂ ਦੇ ਚੱਲਦਿਆਂ ਰਸੂਖ ਅਤੇ ਵੱਡੀ ਹੈਸੀਅਤ ਵਾਲੇ ਵਿਅਕਤੀਆਂ ਨੂੰ ਹੀ ਮਹਾਂਮਹਿਮ ਦੀ ਕੁਰਸੀ ’ਤੇ ਬਿਰਾਜਮਾਨ ਕਰਵਾਇਆ ਜਾਂਦਾ ਰਿਹਾ ਹੈ ਕਤਾਰ ’ਚ ਖੜ੍ਹਾ ਆਖਰੀ ਵਿਅਕਤੀ ਦੇਸ਼ ਦਾ ਮਹਾਂਮਹਿਮ ਬਣੇ, ਅਜਿਹੀ ਕੋਈ ਕਲਪਨਾ ਤੱਕ ਨਹੀਂ ਕਰ ਸਕਦਾ ਸੀ ਪਰ,

ਹੁਣ ਉਹ ਸੋਚ ਅਤੇ ਉਹ ਪੁਰਾਣੀਆਂ ਰਵਾਇਤਾਂ ਬਦਲ ਚੁੱਕੀਆਂ ਹਨ ਦੇਸ਼ ਦੀ ਸਿਆਸਤ ’ਚ ਰੋਜ਼ਾਨਾ ਕੋਈ ਨਾ ਕੋਈ ਅਣਉਮੀਦਿਆ ਚਮਤਕਾਰ ਹੋ ਹੋ ਰਿਹਾ ਹੈ ਜਾਂ ਏਦਾਂ ਕਹੀਏ ਕਿ ਰਾਸ਼ਟਰਪਤੀ ਅਹੁਦੇ ਦਾ ਇਤਿਹਾਸ ਹੁਣ ਪਹਿਲਾਂ ਦੇ ਮੁਕਾਬਲੇ ਬਦਲ ਦਿੱਤਾ ਗਿਆ ਹੈ ਕਿਉਂਕਿ ਇਨਸਾਨ ਤੇ ਉਸ ਦੀ ਇਨਸਾਨੀਅਤ ਤੋਂ ਵਧ ਕੇ ਕੋਈ ਅਹੁਦਾ ਨਹੀਂ ਹੁੰਦਾ ਸ਼ਾਇਦ ਇਹ ਸਾਡੀ ਭੁੱਲ ਸੀ ਕਿ ਅਸੀਂ ਇਨਸਾਨ ਦੇ ਬਣਾਏ ਅਹੁਦਿਆਂ ਨੂੰ ਵਿਅਕਤੀ ਵਿਸ਼ੇਸ਼ ਤੋਂ ਵੱਡਾ ਸਮਝਿਆ ਇਨਸਾਨ ਨਾਲ ਹੀ ਸਾਰੀਆਂ ਚੀਜਾਂ ਸੋਭਦੀਆਂ ਹਨ, ਨਹੀਂ ਤਾਂ ਧਰਤੀ, ਆਕਾਸ਼, ਜਲ, ਜੰਗਲ, ਘਰ, ਸੰਸਾਰ ਸਭ ਵਿਰਾਨ ਹਨ

ਫ਼ਿਲਹਾਲ, ਜੇਕਰ ਕਾਇਦੇ ਨਾਲ ਵਿਚਾਰ ਕਰੀਏ ਤਾਂ ਸਮਝ ਆਉਂਦਾ ਹੈ ਕਿ ਕਿਸੇ ਵੀ ਅਹੁਦੇ ’ਤੇ ਕਿਸੇ ਦਾ ਵੀ ਹੱਕ ਹੋ ਸਕਦਾ ਹੈ ਅਤੇ ਹੋਣਾ ਵੀ ਚਾਹੀਦਾ ਹੈ ਫ਼ਿਰ ਚਾਹੇ ਕੋਈ ਆਮ ਹੋਵੇ ਜਾਂ ਖਾਸ ਲਗਭਗ, ਇਹੀ ਇਸ ਵਾਰ ਦੀ ਰਾਸ਼ਟਰਪਤੀ ਚੋਣ ’ਚ ਦੇਖਣ ਨੂੰ ਮਿਲਿਆ ਇੱਕ ਅਤੀ ਸ਼ੋਸ਼ਿਤ, ਪੱਛੜੇ ਆਦੀਵਾਸੀ ਸਮਾਜ ਦੀ ਬੇਟੀ ਨੂੰ ਪਹਿਲੀ ਵਾਰ ਰਾਸ਼ਟਰਪਤੀ ਬਣਾਇਆ ਗਿਆ ਹੈ ਜੋ ਸੁਫ਼ਨਿਆਂ ਅਤੇ ਕਲਪਨਾਵਾਂ ਤੋਂ ਕਾਫ਼ੀ ਪਰੇ ਹੈ ਇਸ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੂਰਗਾਮੀ ਅਤੇ ਸਰਵਸਨਮਾਨੀ ਸੋਚ ਦਾ ਅਕਸ ਦਿਸਦਾ ਹੈ ਉਨ੍ਹਾਂ ਦੀ ਅਕਲਪਨੀ ਅਤੇ ਜਿੰਦਾ ਕਲਪਨਾਵਾਂ ਦਾ ਹੀ ਅਸਰ ਹੈ ਕਿ ਮੌਜੂਦਾ ਸਮੇਂ ’ਚ ਦੇਸ਼ ਦੇ ਲੋਕ ਅਜਿਹੀਆਂ ਬਦਲੀਆਂ ਹੋਈਆਂ ਤਸਵੀਰਾਂ ਦੇਖ ਰਹੇ ਹਨ

ਭਾਰਤ ਦੇ ਸਿਆਸੀ ਇਤਿਹਾਸ ’ਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਜਦੋਂ ਪ੍ਰਧਾਨ ਮੰਤਰੀ ਅਹੁਦੇ ’ਤੇ ਕੋਈ ਚਾਹ ਵੇਚਣ ਵਾਲਾ ਆਸੀਨ ਹੈ, ਮੱਠ-ਮੰਦਰ ’ਚ ਪੂਜਾ-ਆਰਤੀ ਕਰਨ ਵਾਲਾ ਸੰਤ ਮੁੱਖ ਮੰਤਰੀ ਬਣ ਕੇ ਜਨਤਾ ਦੀ ਸੇਵਾ ’ਚ ਲੱਗਾ ਹੋਵੇ, ਅਤੇ ਇਸ ਲੜੀ ’ਚ ਹੁਣ ਰਾਸ਼ਟਰਪਤੀ ਅਹੁਦੇ ’ਤੇ ਆਦੀਵਾਸੀ ਸਮਾਜ ਨਾਲ ਤਾਲੁਕ ਰੱਖਣ ਵਾਲੀ ਬੇਹੱਦ ਸਰਲ-ਸਾਦਗੀ ਦੀ ਮੂਰਤੀ ਦ੍ਰੋਪਦੀ ਮੁਰਮੂ ਵਰਗੀ ਆਮ ਮਹਿਲਾ ਬਿਰਾਜਮਾਨ ਹੋਈ ਹੋਵੇ ਦਰਅਸਲ, ਇਹ ਸਭ ਬਦਲਦੇ ਰਾਜਨੀਤਿਕ ਮਾਹੌਲ ਦੀ ਹੀ ਦੇਣ ਹੈ, ਜਿਸ ਲਈ ਇੱਛਾਸ਼ਕਤੀ ਅਤੇ ਇਮਾਨਦਾਰੀ ਦਾ ਹੋਣਾ ਜ਼ਰੂਰੀ ਹੈ

ਸ਼ਾਇਦ ਦ੍ਰੋਪਦੀ ਮੁਰਮੂ ਨੇ ਵੀ ਕਦੇ ਨਾ ਸੋਚਿਆ ਹੋਵੇ ਕਿ ਇੱਕ ਦਿਨ ਦੇਸ਼ ਦੇ ਸਰਵਉੱਚ ਅਹੁਦੇ ਦੀ ਸੋਭਾ ਵਧਾਏਗੀ ਪਰ ਹੁਣ ਅਸਲ ’ਚ ਅਜਿਹਾ ਹੋ ਚੁੱਕਾ ਹੈ ਦ੍ਰੋਪਦੀ ਮੁਰਮੂ ਦੇ ਪਹਿਲੀ ਮਹਿਲਾ ਅਤੇ ਹਿੰਦੁਸਤਾਨ ਦੀ 15ਵੀਂ ਰਾਸ਼ਟਰਪਤੀ ਚੁਣੇ ਜਾਣ ’ਤੇ ਸਮੁੱਚਾ ਦੇਸ਼ ਮਾਣ ਮਹਿਸੂਸ ਕਰ ਰਿਹਾ ਹੈ, ਵਿਸ਼ੇਸ਼ ਕਰਕੇ ਉਨ੍ਹਾਂ ਦਾ ਆਦੀਵਾਸੀ ਸਮਾਜ! ਜੋ ਉਨ੍ਹਾਂ ਦੀ ਚੋਣ ਦੇ ਐਲਾਨ ਦੇ ਬਾਅਦ ਤੋਂ ਹੀ ਢੋਲ-ਨਗਾੜੇ ਵਜਾ ਕੇ ਜਿੱਤ ਦੀਆਂ ਖੁਸ਼ੀਆਂ ਮਨਾਉਣ ’ਚ ਲੱਗਾ ਹੈ, ਆਪਸ ’ਚ ਮਠਿਆਈਆਂ ਵੰਡ ਰਹੇ ਹਨ ਪਿੰਡ ’ਚ ਲੋਕ ਖੁਸ਼ੀ ਨਾਲ ਝੂਮ ਰਹੇ ਹਨ ਦਰਅਸਲ, ਇਹ ਅਜਿਹਾ ਸਮਾਜ ਹੈ

ਜੋ ਸ਼ੁਰੂ ਤੋਂ ਹਾਸ਼ੀਏ ’ਤੇ ਰਿਹਾ, ਕਾਗਜਾਂ ’ਚ ਉਨ੍ਹਾਂ ਲਈ ਪਿਛਲੀਆਂ ਹਕੂਮਤਾਂ ਨੇ ਜਨ-ਕਲਿਆਣਕਾਰੀ ਯੋਜਨਾਵਾਂ ਦੀ ਕੋਈ ਕਮੀ ਨਹੀਂ ਛੱਡੀ, ਪਰ ਧਰਾਤਲ ’ਤੇ ਸਭ ਜ਼ੀਰੋ ਜੰਗਲਾਂ ’ਚ ਰਹਿਣਾ, ਕੋਈ ਸਥਾਈ ਟਿਕਾਣਾ ਨਾ ਹੋਣਾ, ਰੁਜ਼ਗਾਰ-ਧੰਦਿਆਂ ’ਚ ਹਿੱਸੇਦਾਰੀ ਨਾ ਦੇ ਬਰਾਬਰ ਰਹੀ ਉਨ੍ਹਾਂ ਦੀ ਅਸਲ ਪਛਾਣ ਗਰੀਬੀ ਅਤੇ ਮਜ਼ਬੂਰੀ ਹੀ ਰਹੀ ਰੰਗਭੇਦ ਦਾ ਵੀ ਸ਼ਿਕਾਰ ਹਮੇਸ਼ਾ ਤੋਂ ਹੁੰਦੇ ਰਹੇ ਹਨ ਕਾਇਦੇ ਨਾਲ ਅੱਜ ਤੱਕ ਇਨ੍ਹਾਂ ਦੀ ਕਿਸੇ ਨੇ ਵੀ ਇਮਾਨਦਾਰੀ ਨਾਲ ਅਗਵਾਈ ਨਹੀਂ ਕੀਤੀ ਅਜਿਹਾ ਵੀ ਨਹੀਂ ਕਿ ਸੰਸਦ ਜਾਂ ਵਿਧਾਨ ਸਭਾਵਾਂ ’ਚ ਇਨ੍ਹਾਂ ਦੀ ਨੁਮਾਇੰਦਗੀ ਨਾ ਆਈ ਹੋਵੇ, ਆਏ ਤਾਂ ਉਨ੍ਹਾਂ ਸਿਰਫ਼ ਆਪਣਾ ਭਲਾ ਕੀਤਾ, ਆਪਣੇ ਭਾਈਚਾਰੇ ਨੂੰ ਪਿੱਛੇ ਛੱਡ ਦਿੱਤਾ

ਹਾਲਾਂਕਿ ਇਸ ਦੇ ਪਿੱਛੇ ਕੁਝ ਕਾਰਨ ਵੀ ਰਹੇ, ਆਦੀਵਾਸੀ ਨੁਮਾਇੰਦਿਆਂ ਦੀਆਂ ਕੋਸ਼ਿਸ਼ਾਂ ਨੂੰ ਕਿਸੇ ਨੇ ਸਿਰੇ ਚੜ੍ਹਨ ਵੀ ਨਹੀਂ ਦਿੱਤਾ ਦ੍ਰੋਪਦੀ ਮੁਰਮੂ ਨਾਲ ਵੀ ਅਜਿਹਾ ਹੀ ਹੋਇਆ ਕੌਂਸਲਰ ਤੋਂ ਲੈ ਕੇ ਵਿਧਾਇਕ, ਮੰਤਰੀ ਅਤੇ ਰਾਜਪਾਲ ਤੱਕ ਰਹੇ ਪਰ ਉਨ੍ਹਾਂ ਦੇ ਜੱਦੀ ਪਿੰਡ ’ਚ ਬਿਜਲੀ ਨਹੀਂ ਪਹੁੰਚ ਸਕੀ, ਜਿਸ ਲਈ ਉਨ੍ਹਾਂ ਨੇ ਯਤਨਾਂ ਦੀ ਕੋਈ ਕਮੀ ਨਹੀਂ ਛੱਡੀ, ਦਰਅਸਲ ਗੱਲ ਘੁੰਮ-ਫ਼ਿਰ ਕੇ ਉੱਥੇ ਆ ਜਾਂਦੀ ਹੈ ਕਿ ਇਸ ਭਾਈਚਾਰੇ ’ਤੇ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਰਾਸ਼ਟਰਪਤੀ ਬਣਨ ਤੋਂ ਬਾਅਦ ਇਸ ਭਾਈਚਾਰੇ ਨੂੰ ਉਨ੍ਹਾਂ ਤੋਂ ਬਹੁਤ ਉਮੀਦਾਂ ਹਨ ਕਿੰਨੀਆਂ ਪੂਰੀਆਂ ਕਰ ਸਕਣਗੇ ਇਹ ਤਾਂ ਸਮਾਂ ਹੀ ਦੱਸੇਗਾ,

ਪਰ ਉਨ੍ਹਾਂ ਦੀ ਜਿੱਤ ਨਾਲ ਸਮੁੱਚਾ ਆਦੀਵਾਸੀ ਸਮਾਜ ਖੁਸ਼ ਹੈ, ਖੁਸ਼ੀ ਨਾਲ ਝੂਮ ਰਿਹਾ ਹੈ ਨਾਲ ਹੀ ਹੁਣੇ ਤੋਂ ਖੁਦ ਨੂੰ ਵਿਕਾਸ ਦੀ ਮੁੱਖਧਾਰਾ ਨਾਲ ਜੁੜਿਆ ਦੇਖ ਰਿਹਾ ਹੈ ਦ੍ਰੋਪਦੀ ਮੁਰਮੂ ਉਨ੍ਹਾਂ ਦੀ ਆਖਰੀ ਉਮੀਦ ਹਨ, ਜੇਕਰ ਉਹ ਵੀ ਕੁਝ ਨਹੀਂ ਕਰ ਸਕੇ, ਤਾਂ ਇੱਥੋਂ ਹੀ ਉਨ੍ਹਾਂ ਦੀਆਂ ਆਖਰੀ ਖਵਾਹਿਸ਼ਾਂ ਦਮ ਤੋੜ ਦੇਣਗੀਆਂ ਉਮੀਦ ਹੈ ਅਜਿਹਾ ਨਾ ਹੋਵੇ, ਨਵੀਂ ਮਹਾਂਮਹਿਮ ਆਪਣੇ ਭਾਈਚਾਰੇ ਲਈ ਕੁਝ ਕਰਨ, ਉਨ੍ਹਾਂ ਦੇ ਲੰਮੇ ਸਮਾਜਿਕ, ਸਿਆਸੀ, ਜਨਤਕ ਜੀਵਨ ਦੇ ਤਜ਼ਰਬੇ ਦਾ ਲਾਭ ਲੈਣ ਦੀ ਉਡੀਕ ’ਚ ਹੈ ਉਨ੍ਹਾਂ ਦਾ ਆਪਣਾ ਮੂਲ ਭਾਈਚਾਰਾ

ਦ੍ਰੋਪਦੀ ਮੁਰਮੂ ਨੂੰ ਲੈ ਕੇ ਲੋਕਾਂ ’ਚ ਇੱਕ ਡਰ ਹੈ ਕਿਤੇ ਉਨ੍ਹਾਂ ਦੀ ਆੜ ’ਚ ਕੋਈ ਸਿਆਸੀ ਸਵਾਰਥ ਤਾਂ ਪੂਰਾ ਨਹੀਂ ਕਰਨਾ ਚਾਹੁੰਦਾ ਇਸ ਡਰ ਦਾ ਸਮਾਜ ਭੁਗਤਭੋਗੀ ਹੈ ਜਦੋਂ ਰਾਮਨਾਥ ਕੋਵਿੰਦ ਨੂੰ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾਇਆ ਸੀ, ਉਦੋਂ ਪ੍ਰਚਾਰ ਕੀਤਾ ਗਿਆ ਸੀ ਕਿ ਉਨ੍ਹਾਂ ਦੇ ਆਉਣ ਨਾਲ ਦਲਿਤ ਸਮਾਜ ਦਾ ਉੱਧਾਰ ਹੋਵੇਗਾ, ਸਮੱਸਿਆਵਾਂ ਦੂਰ ਹੋਣਗੀਆਂ, ਉਦੋਂ ਦਲਿਤ ਭਾਈਚਾਰਾ ਬੇਹੱਦ ਖੁਸ਼ ਸੀ ਪਰ ਬੀਤੇ ਪੰਜ ਸਾਲਾਂ ’ਚ ਉਨ੍ਹਾਂ ਨੇ ਆਪਣੇ ਭਾਈਚਾਰੇ ਦੇ ਹਿੱਤ ’ਚ ਕੀ ਕੀਤਾ, ਇਹ ਸ਼ਾਇਦ ਦੱਸਣ ਦੀ ਲੋੜ ਨਹੀਂ?

ਹਾਂ, ਏਨਾ ਜ਼ਰੂਰ ਹੈ ਕਿ ਉਨ੍ਹਾਂ ਦੇ ਜਰੀਏ ਦਲਿਤ ਭਾਈਚਾਰੇ ਦਾ ਬਹੁ-ਗਿਣਤੀ ਵੋਟ ਜ਼ਰੂਰ ਹਾਸਲ ਕੀਤਾ ਗਿਆ ਕਾਸ਼! ਅਜਿਹਾ ਦ੍ਰੋਪਦੀ ਮੁਰਮੂ ਨਾਲ ਵੀ ਨਾ ਹੋਵੇ? ਕਿਉਂਕਿ ਆਉਣ ਵਾਲੇ ਸਮੇਂ ’ਚ ਰਾਜਸਥਾਨ ਵਰਗੇ ਸੂਬਿਆਂ ’ਚ ਚੋਣਾਂ ਹੋਣੀਆਂ ਹਨ, ਜਿੱਥੇ ਆਦੀਵਾਸੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਕੀ ਉਨ੍ਹਾਂ ਨੂੰ ਸਾਧਣ ਲਈ ਹੀ ਤਾਂ ਇਹ ਸਭ ਨਹੀਂ ਕੀਤਾ ਗਿਆ?

ਅਜਿਹੇ ਸੰਸੇ ਲੋਕਾਂ ਦੇ ਮਨ ’ਚ ਹਨ ਇਸ ਤੋਂ ਇਲਾਵਾ ਛੱਤੀਸਗੜ੍ਹ ਅਤੇ ਓਡੀਸ਼ਾ ਪ੍ਰਦੇਸ਼ ਹੈ ਜੋ ਉਨ੍ਹਾਂ ਦਾ ਮੂਲ ਸੂਬਾ ਵੀ ਹੈ ਉੱਥੇ ਆਦੀਵਾਸੀਆਂ ਦੀ ਗਿਣਤੀ ਅਣਗਿਣਤ ਹੈ ਓਡੀਸ਼ਾ ਭਾਜਪਾ ਦੇ ਆਉਣ ਵਾਲੇ ਏਜੰਡੇ ’ਚ ਹੈ ਜਿੱਥੇ ਦਹਾਕਿਆਂ ਤੋਂ ਨਵੀਨ ਪਟਨਾਇਕ ਸੱਤਾ ਸੰਭਾਲ ਰਹੇ ਹਨ ਉਨ੍ਹਾਂ ਨੂੰ ਹਟਾਉਣ ਲਈ ਕਈ ਪਾਰਟੀਆਂ ਨੇ ਆਪਣੇ ਜਨਾਧਾਰ ਨੂੰ ਵਧਾਉਣ ਦਾ ਯਤਨ ਕੀਤਾ, ਪਰ ਪਟਨਾਇਕ ਦੀ ਹਰਮਨਪਿਆਰਤਾ ਦੇ ਸਾਹਮਣੇ ਕਿਸੇ ਦੀ ਨਹੀਂ ਚੱਲੀ ਭਾਜਪਾ ਹੁਣ ਉਨ੍ਹਾਂ ਦੇ ਕਿਲੇ੍ਹ ਨੂੰ ਢਾਹੁਣਾ ਚਾਹੁੰਦੀ ਹੈ ਜਿਸ ਵਿਚ ਦ੍ਰੋਪਦੀ ਦੀ ਇਹ ਨਿਯੁਕਤੀ ਸ਼ਾਇਦ ਮੀਲ ਦਾ ਪੱਥਰ ਸਾਬਤ ਹੋ ਸਕਦੀ ਹੈ
ਡਾ. ਰਮੇਸ਼ ਠਾਕੁਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ