ਗੋਨਿਆਣਾ ਕਲਾਂ ‘ਚ ਭਰਾ ਵੱਲੋਂ ਭਰਾ ਦਾ ਕਤਲ

murder

ਗੋਨਿਆਣਾ ਮੰਡੀ (ਜਗਤਾਰ ਜੱਗਾ)। ਇੱਥੋਂ ਨਜ਼ਦੀਕੀ ਪਿੰਡ ਗੋਨਿਆਣਾ ਕਲਾਂ ਵਿਖੇ ਇਕ ਨਸ਼ੇੜੀ ਵੱਲੋਂ ਰਿਸ਼ਤੇ ‘ਚ (Murder) ਭਰਾ ਲੱਗਦੇ ਇੱਕ ਨੌਜਵਾਨ ਅਤੇ ਉਸ ਦੀ ਮਾਤਾ ਤੇ ਕੁਹਾੜੀ ਨਾਲ ਹਮਲਾ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਨਜ਼ਦੀਕੀ ਪਿੰਡ ਗੋਨਿਆਣਾ ਕਲਾਂ ਦੇ ਰਹਿਣ ਵਾਲੇ ਬੀਜੇ ਸਿੰਘ (40) ਪੁੱਤਰ ਖੰਡਾ ਸਿੰਘ ਅਤੇ ਉਸ ਦੀ ਮਾਤਾ ਅੰਗਰੇਜ਼ ਕੌਰ ਪਤਨੀ ਖੰਡਾ ਸਿੰਘ ਉਪਰ ਗੁਆਂਢ ਵਿੱਚ ਰਹਿੰਦੇ ਇਕ ਨਸ਼ੇੜੀ ਰੇਸ਼ਮ ਸਿੰਘ ਪੁੱਤਰ ਕਪੂਰ ਸਿੰਘ ਵੱਲੋਂ ਬੀਤੀ ਰਾਤ ਬੀਜੇ ਸਿੰਘ ਦੇ ਘਰ ਜਾ ਕੇ ਸੁੱਤੇ ਪਏ ਪਰਿਵਾਰ ਤੇ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਦੌਰਾਨ ਦੋਨੋਂ ਮਾਂ-ਪੁੱਤ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ।

ਇਹ ਵੀ ਪੜ੍ਹੋ : Titanic ਜਹਾਜ ਦਾ ਪਤਾ ਲਾਉਣ ਗਈ ਪਨਡੁੱਬੀ ਵੀ ਹੋਈ ਲਾਪਤਾ

ਹਸਪਤਾਲ ਪਹੁੰਚਣ ਤੇ ਡਾਕਟਰਾਂ ਵੱਲੋਂ ਬੀਜੇ ਸਿੰਘ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਅਤੇ ਅੰਗਰੇਜ਼ ਕੌਰ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਹਮਲਾ ਕਰਨ ਵਾਲਾ ਨੌਜਵਾਨ ਰਿਸ਼ਤੇ ਵਿੱਚ ਬਿਜੈ ਸਿੰਘ ਦੇ ਚਾਚੇ ਦਾ ਪੁੱਤ ਸੀ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਨਸ਼ਾ ਕਰਨ ਦਾ ਆਦੀ ਸੀ। ਬਿਜੇ ਸਿੰਘ ਰੇਸ਼ਮ ਸਿੰਘ ਨੂੰ ਨਸ਼ੇ ਕਰਨ ਤੋਂ ਰੋਕਦਾ ਸੀ ਏਸੇ ਰੰਜ਼ਿਸ਼ ਤਹਿਤ ਰੇਸ਼ਮ ਸਿੰਘ ਨੇ ਹਮਲਾ ਕਰਕੇ ਬਿਜੇ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਥਾਣਾ ਨੇਹੀਆਂ ਵਾਲਾ ਦੇ ਪੁਲਿਸ ਮੁਖੀ ਕਰਮਜੀਤ ਕੌਰ ਨੇ ਦੱਸਿਆ ਕਿ ਦੋਸ਼ੀ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰ ਕੇ ਦੋਸ਼ੀ ਦੀ ਭਾਲ ਜਾਰੀ ਹੈ ਜਲਦੀ ਹੀ ਉਸ ਨੂੰ ਗਿਰਫਤਾਰ ਕਰ ਲਿਆ ਜਾਵੇਗਾ।

LEAVE A REPLY

Please enter your comment!
Please enter your name here