ਤਲਵੰਡੀ ਮੰਗੇ ਖਾਂ ਵਿਖੇ ਸ਼ੱਕੀ ਹਾਲਾਤਾਂ ‘ਚ ਵਿਅਕਤੀ ਦਾ ਕਤਲ

Murder, Zira, Talwandi

ਤਲਵੰਡੀ ਮੰਗੇ ਖਾਂ ਵਿਖੇ ਸ਼ੱਕੀ ਹਾਲਾਤਾਂ ‘ਚ ਵਿਅਕਤੀ ਦਾ ਕਤਲ | Murder

ਜ਼ੀਰਾ (ਸ਼ੁਭਮ ਖੁਰਾਣਾ)। ਕੋਟ ਟੀਸੇ ਖਾਂ ਰੋਡ ‘ਤੇ ਪੈਂਦੇ ਤਲਵੰਡੀ ਮੰਗੇ ਖਾਂ ਵਿਖੇ ਇਕ ਵਿਅਕਤੀ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਸੁੱਚਾ ਸਿੰਘ ਪੁੱਤਰ ਮੁਨਸ਼ਾ ਸਿੰਘ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਸੁੱਚਾ ਸਿੰਘ ਆਪਣੇ ਘਰ ‘ਚ ਇਕੱਲਾ ਰਹਿੰਦਾ ਸੀ, ਉਸ ਦੇ ਪਰਿਵਾਰਕ ਮੈਂਬਰ ਵਿਦੇਸ਼ ‘ਚ ਰਹਿੰਦੇ ਸਨ। ਉਸ ਦੀ ਮੌਤ ਹੋ ਜਾਣ ਦਾ ਉਸ ਸਮੇਂ ਪਤਾ ਲੱਗਾ ਜਦੋਂ ਉਸ ਦੇ ਨੌਕਰ ਵਲੋਂ ਵਾਰ-ਵਾਰ ਆਵਾਜ਼ ਮਾਰਨ ‘ਤੇ ਉਸ ਨੇ ਕੋਈ ਆਵਾਜ਼ ਨਾ ਦਿੱਤੀ।

ਨੌਕਰ ਨੇ ਇਸ ਦੀ ਸੂਚਨਾ ਥਾਣਾ ਜ਼ੀਰਾ ਦੀ ਪੁਲਸ ਨੂੰ ਦਿੱਤੀ, ਜਿਸ ਨੇ ਘਟਨਾ ਸਥਾਨ ‘ਤੇ ਮੌਕੇ ‘ਤੇ ਪਹੁੰਚ ਕੇ ਉਸ ਦੇ ਘਰ ਨੂੰ ਖੁਲਵਾਇਆ। ਸੁੱਚਾ ਸਿੰਘ ਦੇ ਘਰ ਦੇ ਅੰਦਰ ਦਾਖਲ ਹੋਈ ਪੁਲਸ ਨੇ ਦੇਖਿਆ ਕਿ ਕਿਸੇ ਵਿਅਕਤੀ ਨੇ ਉਸ ਦੇ ਜ਼ਰੂਰੀ ਕਾਗਜ਼ਾਂ ਨੂੰ ਅੱਗ ਲਗਾ ਦਿੱਤੀ। ਗੰਭੀਰਤਾ ਨਾਲ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਸ਼ੱਕ ਜਤਾਇਆ ਹੈ ਕਿ ਸੁੱਚਾ ਸਿੰਘ ਦਾ ਕਤਲ ਹੋਇਆ ਹੈ, ਕਿਉਂਕਿ ਉਸ ਦੇ ਗਲੇ ‘ਤੇ ਦਬਾਅ ਦਾ ਦਾਗ ਆਇਆ ਹੋਇਆ ਹੈ। (Murder)