ਮੋਦੀ ਨੇ ਆਬੇ ਨਾਲ ਕੀਤੀ ਮੁਲਾਕਾਤ

Modi, Meets, Aabe

ਮੋਦੀ ਨੇ ਆਬੇ ਨਾਲ ਕੀਤੀ ਮੁਲਾਕਾਤ

ਵਲਾਦੀਵੋਸਟਕ, (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨਾਲ ਮੁਲਾਕਾਤ ਕਰਕੇ ਕਈ ਅਹਿਮ ਵਿਸ਼ਿਆਂ ‘ਤੇ ਚਰਚਾ ਕਤੀ। ਪ੍ਰਧਾਨ ਮੰਤਰੀ ਦਫ਼ਤਰ ਨੇ ਇੱਕ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਟਵੀਟ ਅਨੁਸਾਰ ਦੋਵਾਂ ਦੇਸ਼ਾਂ ਦਰਮਿਆਨ ਦੋਪੱਖੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਗੱਲਬਾਤ ਹੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਾਪਾਨੀ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਰੂਸ ਦੇ ਵਲਾਦੀਵੋਸਟਕ ਸ਼ਹਿਰ ‘ਚ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਦੋਵਾਂ ਨੇਤਾਵਾਂ ਦਰਮਿਆਨ ਜਾਪਾਨ ਦੇ ਓਸਾਕਾ ਸ਼ਹਿਰ ‘ਚ ਜੀ-20 ਸ਼ਿਖਰ ਸੰਮੇਲਨ ਅਤੇ ਫ੍ਰਾਂਸ ਨੂੰ ਬਿਆਰਿਤਜ ‘ਚ ਹਾਲ ਹੀ ‘ਚ ਹੋਏ ਜੀ-7 ਸ਼ਿਖਰ ਸੰਮੇਲਨ ਦੌਰਾਨ ਮੁਲਾਕਾਤ ਹੋਈ ਸੀ।

ਸ੍ਰੀ ਮੋਦੀ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮਾਹਾਥਿਰ ਮੁਹੰਮਦ ਨਾਲ ਵੀ ਮੁਲਾਕਾਤ ਕਰਨਗੇ। ਸ੍ਰੀ ਮੋਦੀ ਪੂਰਬੀ ਆਰਥਿਕ ਫੋਰਮ (ਈਈਐਫ) ਦੀ ਬੈਠਕ ‘ਚ ਹਿੱਸਾ ਲੈਣ ਰੂਸ ਗਏ ਹੋਏ ਹਨ। ਸ੍ਰੀ ਮੋਦੀ ਈਈਐਫ ਨੂੰ ਸੰਬੋਧਨ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹੋਣਗੇ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪੰਜਵੇਂ ਈਈਐਫ ਨੂੰ ਸੰਬੋਧਨ ਕਰਨ ਲਈ ਸ੍ਰੀ ਮੋਦੀ ਨੂੰ ਮੁੱਖ ਮਹਿਮਾਨ ਦੇ ਤੌਰ ‘ਤੇ ਸੱਦਾ ਦਿੱਤਾ ਹੈ।