ਸੋਨੂੰ ਸੂਦ ਲਈ ਮੁਸੀਬਤ, ਕੋਰੋਨਾ ਦਵਾਈਆਂ ਸਬੰਧੀ ਮੁੰਬਈ ਹਾਈਕੋਰਟ ਨੇ ਦਿੱਤੇ ਜਾਂਚ ਦੇ ਆਦੇਸ਼

ਮੁੰਬਈ ਹਾਈ ਕੋਰਟ ਨੇ ਮਹਾਂਰਾਸ਼ਟਰ ਸਰਕਾਰ ਨੂੰ ਦਿੱਤੇ ਆਦੇਸ਼

ਮੁੰਬਈ । ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਕੋਰੋਨਾ ਮਹਾਂਮਾਰੀ ਦੌਰਾਨ ਲੋਕਾਂ ਦੀ ਖੂਬ ਮੱਦਦ ਕੀਤੀ ਇਸ ਮਹਾਂਮਾਰੀ ਦੌਰਾਨ ਉਨ੍ਹਾਂ ਬਹੁਤ ਸਾਰੀਆਂ ਅਣਮੁੱਲੀਆਂ ਜਾਨਾਂ ਬਚਾਈਆਂ ਪਰੰਤੂ ਹੁਣ ਅਦਾਕਾਰ ਸੋਨੂੰ ਸੂਦ ਖੁਦ ਮੁਸੀਬਤ ’ਚ ਘਿਰਦੇ ਨਜ਼ਰ ਆ ਰਹੇ ਹਨ। ਮੁੰਬਈ ਹਾਈ ਕੋਰਟ ਨੇ ਮਹਾਂਰਾਸ਼ਟਰ ਸਰਕਾਰ ਨੂੰ ਆਦੇਸ਼ ਦਿੱਤੇ ਹਨ ਕਿ ਉਹ ਸੋਨੂੰ ਸੂਦ ਤੇ ਵਿਧਾਇਕ ਜੀਸ਼ਾਨ ਸਿੱਦੀਕੀ ਤੋਂ ਜਾਂਚ ਕਰਕੇ ਪਤਾ ਲਾਵੇ ਕਿ ਕੋਰੋਨਾ ਦੀ ਦਵਾਈ ਇਨ੍ਹਾਂ ਕੋਲ ਕਿਵੇਂ ਪਹੁੰਚੀ।

ਜ਼ਿਕਰਯੋਗ ਹੈ ਕਿ ਸੋਨੂੰ ਸੂਦ ਤੇ ਜੀਸ਼ਾਨ ਸਿੱਦਕੀ ਨੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਕੋਰੋਨਾ ਦਵਾਈਆਂ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਮੁੰਬਈ ਹਾਈਕੋਰਟ ਨੇ ਇਹ ਵੀ ਕਿਹਾ ਕਿ ਕਲਾਕਾਰਾਂ ਦਾ ਵਿਹਾਰ ਫਰਿਸ਼ਤੇ ਅਨੁਸਾਰ ਸੀ, ਜਦੋਂ ਕਿ ਇਸ ਗੱਲ ਦੀ ਵੀ ਜਾਂਚ ਨਹੀਂ ਕਰ ਪਾ ਰਹੇ ਕਿ ਕੀ ਦਵਾਈਆਂ ਨਕਲੀ ਤਾਂ ਨਹੀਂ ਸਨ ਜਾਂ ਉਹ ਗੈਰ ਕਾਨੂੰਨੀ ਤਰੀਕੇ ਨਾਲ ਤਾਂ ਨਹੀਂ ਖਰੀਦੀਆਂ ਗਈਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।