ਗੁਰੂ ਜੀ ਦਾ ਮੈਂ ਕਿਵੇਂ ਕਰਾਂ ਧੰਨਵਾਦ ਜਿਨ੍ਹਾਂ ਨੇ ਨਸ਼ਾ ਛੁਡਵਾ ਮੇਰੀ ਜ਼ਿੰਦਗੀ ਬਦਲ ਦਿੱਤੀ, ਜਾਣੋ, ਪ੍ਰਦੀਪ ਦੀ ਜ਼ੁਬਾਨੀ

MSG Bhandara

ਬਰਨਾਵਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਯੂਟਿਊਬ ਚੈਨ ’ਤੇ ਲਾਈਵ ਆ ਕੇ ਐੱਮਐੱਸਜੀ ਭੰਡਾਰੇ ਸਬੰਧੀ ਆਨਲਾਈਨ ਰੂਹਾਨੀ ਸਤਿਸੰਗ (MSG Bhandara) ਫਰਮਾਇਆ।

ਇਸ ਮੌਕੇ ’ਤੇ ਜਿਨ੍ਹਾਂ ਨੇ ਪੂਜਨੀਕ ਗੁਰੂ ਜੀ ਦੇ ਪਵਿੱਤਰ ਬਚਨਾਂ ਤੋਂ ਪ੍ਰਭਾਵਿਤ ਹੋ ਕੇ ਨਸ਼ਾ ਛੱਡਿਆ ਉਨ੍ਹਾਂ ਨੇ ਪੂਜਨੀਕ ਗੁਰੂ ਜੀ ਨੂੰ ਪਰਚੀ ਦੇ ਜ਼ਰੀਏ ਆਪਣੀ ਕਹਾਣੀ ਸੁਣਾਈ। ਪੂਜਨੀਕ ਗੁਰੂ ਜੀ ਨੇ ਰੂਹਾਨੀ ਸਤਿਸੰਗ ਦੌਰਾਨ ਉਨ੍ਹਾਂ ਦੀ ਹੌਸਲਾ ਅਫ਼ਜਾਈ ਕੀਤੀ। ਤੁਹਾਨੂੰ ਦੱਸ ਦਈਏ ਕਿ ਪ੍ਰਦੀਪ ਕੁਮਾਰ ਨਿਵਾਸੀ ਸੁਖਚੈਨ ਕਲੋਨੀ (ਸਰਸਾ) ਹਰਿਆਣਾ ਨੇ ਪੂਜਨੀਕ ਗੁਰੂ ਜੀ ਨੂੰ ਪਰਚੀ ਲਿਖ ਕੇ ਭੇਜੀ। ਜਿਸ ਵਿੱਚ ਲਿਖਿਆ ਕਿ ਪੂਜਨੀਕ ਗੁਰੂ ਜੀ ਮੈਂ 20 ਸਾਲਾਂ ਤੋਂ ਨਸ਼ਾ ਕਰਦਾ ਹਾਂ। 5 ਗ੍ਰਾਮ ਚਿੱਟਾ, 15-20 ਟੀਕੇ ਲਗਭਗ 10 ਹਜ਼ਾਰ ਰੁਪਏ ਦਾ ਨਸ਼ਾ ਰੋਜ਼ਾਨਾ ਕਰਦਾ ਸੀ ਮੈਂ ਗੁਰੂ ਜੀ ਆਪ ਜੀ ਦੀ ਰਹਿਮਤ ਨਾਲ ਜਦੋਂ ਤੋਂ ਆਪ ਜੀ ਆਏ ਰਾਮ-ਨਾਮ ਨਾਲ ਮੈਂ ਜੁੜਿਆ ਅਤੇ ਚਾਰ ਮਹੀਨਿਆਂ ਤੋਂ ਨਸ਼ਾ ਕਰਨ ਨੂੰ ਦਿਲ ਹੀ ਨਹੀਂ ਕਰਦਾ। ਮੈਂ ਨਸ਼ਾ ਛੱਡ ਦਿੱਤਾ ਹੈ। ਪੂਜਨੀਕ ਗੁਰੂ ਜੀ ਆਪ ਜੀ ਦਾ ਬਹੁਤ-ਬਹੁਤ ਧੰਨਵਾਦ। (MSG Bhandara)

ਇਸ ’ਤੇ ਪੂਜਨੀਕ ਗੁਰੂ ਜੀ ਨੇ ਨੌਜਵਾਨ ਨੂੰ ਨਸ਼ਾ ਛੱਡਣ ਲਈ ਸ਼ਾਬਾਸ਼ ਦਿੱਤੀ ਅਤੇ ਹੌਸਲਾ ਅਫ਼ਜਾਈ ਕਰਦਿਆਂ ਫਰਮਾਇਆ ਕਿ ਹੁਣ ਨਸ਼ੇ ਦੇ ਨੇੜੇ ਨਹੀਂ ਜਾਣਾ ਮਾਲਕ ਤੁਹਾਨੂੰ ਤਾਕਤ ਬਖਸ਼ੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here