ਇਸ ਤਰ੍ਹਾਂ ਹੋਈ ਪੂਜਨੀਕ ਗੁਰੂ ਜੀ ਦੀ ਰਹਿਮਤ, ਨਸ਼ਾ ਛੁਡਾ ਜ਼ਿੰਦਗੀ ਬਣਾਈ ਜੰਨਤ, ਜਾਣੋ ਸਤੀਸ਼ ਦੀ ਜ਼ੁਬਾਨੀ

MSG Bhandara in Delhi and UP

ਬਰਨਾਵਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਯੂਟਿਊਬ ਚੈਨ ’ਤੇ ਲਾਈਵ ਆ ਕੇ ਐੱਮਐੱਸਜੀ ਭੰਡਾਰੇ ਸਬੰਧੀ ਆਨਲਾਈਨ ਰੂਹਾਨੀ ਸਤਿਸੰਗ ਫਰਮਾਇਆ।

ਇਸ ਮੌਕੇ ’ਤੇ ਜਿਨ੍ਹਾਂ ਨੇ ਪੂਜਨੀਕ ਗੁਰੂ ਜੀ ਦੇ ਪਵਿੱਤਰ ਬਚਨਾਂ ਤੋਂ ਪ੍ਰਭਾਵਿਤ ਹੋ ਕੇ ਨਸ਼ਾ ਛੱਡਿਆ ਉਨ੍ਹਾਂ ਨੇ ਪੂਜਨੀਕ ਗੁਰੂ ਜੀ ਨੂੰ ਪਰਚੀ ਦੇ ਜ਼ਰੀਏ ਆਪਣੀ ਕਹਾਣੀ ਸੁਣਾਈ। ਪੂਜਨੀਕ ਗੁਰੂ ਜੀ ਨੇ ਰੂਹਾਨੀ ਸਤਿਸੰਗ ਦੌਰਾਨ ਉਨ੍ਹਾਂ ਦੀ ਹੌਸਲਾ ਅਫ਼ਜਾਈ ਕੀਤੀ। ਤੁਹਾਨੂੰ ਦੱਸ ਦਈਏ ਕਿ ਸੰਤੋਸ਼ ਨਿਵਾਸੀ ਖਨੌਰੀ (ਸੰਗਰੂਰ) ਨੇ ਪੂਜਨੀਕ ਗੁਰੂ ਜੀ ਨੂੰ ਪਰਚੀ ਲਿਖ ਕੇ ਭੇਜੀ। ਜਿਸ ਵਿੱਚ ਲਿਖਿਆ ਕਿ ਪੂਜਨੀਕ ਗੁਰੂ ਜੀ ਮੈਂ 2016 ਤੋਂ ਨਸ਼ਾ ਕਰਦਾ ਸੀ। ਸ਼ਰਾਬ, ਸਮੈਕ, ਅਫ਼ੀਮ, ਪੋਸਤ, ਚਿੱਟਾ ਆਦਿ ਸਾਰੇ ਨਸ਼ੇ ਕਰ-ਕਰ ਕੇ ਮੈਂ ਆਪਣੀਆਂ ਨਸਾਂ ਵੀ ਖ਼ਤਮ ਕਰ ਲਈਆਂ।

ਮੈਂ ਵੱਖ-ਵੱਖ ਨਸ਼ਾ ਮੁਕਤੀ ਕੇਂਦਰ ’ਚ 11-11 ਮਹੀਨਿਆਂ ਤੱਕ ਰਿਹਾ ਪਰ ਮੈਂ ਉੱਥੇ ਨਸ਼ਾ ਨਹੀਂ ਛੱਡ ਸਕਿਆ। 8 ਨਵੰਬਰ 2022 ਨੂੰ ਭੰਡਾਰੇ ’ਤੇ ਨਸ਼ਾ ਛੱਡਣ ਦਾ ਪ੍ਰਸ਼ਾਦ ਲਿਆ, ਉਸ ਤੋਂ ਬਾਅਦ ਨਸ਼ਿਆਂ ਤੋਂ ਅਜਿਹੀ ਨਫ਼ਰਤ ਹੋਈ ਕਿ ਨਸ਼ਾ ਟਾਇਲੇਟ ਵਰਗਾ ਲੱਗਦਾ ਹੈ। ਹੁਣ ਮੈਂ ਨਸ਼ਾ ਛੱਡ ਦਿੱਤਾ ਹੈ। ਨਸ਼ਾ ਕਰਨਾ ਬਿਲਕੁਲ ਬੰਦ ਕਰ ਦਿੱਤਾ ਹੇ। ਪੂਜਨੀਕ ਗੁਰੂ ਜੀ ਆਪ ਜੀ ਦਾ ਬਹੁਤ-ਬਹੁਤ ਧੰਨਵਾਦ।
ਇਸ ’ਤੇ ਪੂਜਨੀਕ ਗੁਰੂ ਜੀ ਨੇ ਨੌਜਵਾਨ ਨੂੰ ਨਸ਼ਾ ਛੱਡਣ ਲਈ ਸ਼ਾਬਾਸ਼ ਦਿੱਤੀ ਅਤੇ ਹੌਸਲਾ ਅਫ਼ਜਾਈ ਕਰਦਿਆਂ ਫਰਮਾਇਆ ਕਿ ਹੁਣ ਨਸ਼ੇ ਦੇ ਨੇੜੇ ਨਹੀਂ ਜਾਣਾ ਮਾਲਕ ਤੁਹਾਨੂੰ ਤਾਕਤ ਬਖਸ਼ੇਗਾ। (MSG Bhandara in Delhi and UP)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ