ਪਵਿੱਤਰ ਐੱਮਐੱਸਜੀ ਭੰਡਾਰਾ ਅੱਜ, ਤਿਆਰੀਆਂ ਮੁਕੰਮਲ

MSG Bhandara

ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ 132ਵਾਂ ਪਵਿੱਤਰ ਅਵਤਾਰ ਦਿਵਸ | MSG Bhandara

  • ਡੇਰਾ ਸੱਚਾ ਸੌਦਾ ਦੀ ਕਰੋੜਾਂ ਸਾਧ ਸੰਗਤ ’ਚ ਖੁਸ਼ੀ ਦੀ ਲਹਿਰ | MSG Bhandara

ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਕਰੋੜਾਂ ਸ਼ਰਧਾਲੂਆਂ ਨੂੰ ਜਿਸ ਪਵਿੱਤਰ ਦਿਵਸ ਦਾ ਬੇਸਬਰੀ ਨਾਲ ਇੰਤਜਾਰ ਰਹਿੰਦਾ ਹੈ ਉਹ ਦਿਨ ਆ ਗਿਆ, ਭਾਵ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ 132ਵਾਂ ਪਵਿੱਤਰ ਅਵਤਾਰ ਦਿਨ, ਡੇਰਾ ਸੱਚਾ ਸੌਦਾ ਦਾ ਜਰ੍ਹਾ ਜਰ੍ਹਾ ਜਗਮਗਾਉਂਦੇ ਹੋਏ ਅਨੌਖਾ ਨਜ਼ਾਰਾ ਪੇਸ਼ ਕਰ ਰਿਹਾ ਹੈ ਪਵਿੱਤਰ ਅਵਤਾਰ ਦਿਵਸ ਦੇ ਇਸ ਸ਼ੁੱਭ ਭੰਡਾਰੇ ’ਚ ਸ਼ਮਾਲ ਹੋਣ ਲਈ ਡੇਰਾ ਸੱਚਾ ਸੌਦਾ ’ਚ ਦੇਸ਼-ਵਿਦੇਸ਼ ’ਚ ਸ਼ਰਧਾਲੂਆਂ ਦਾ ਆਉਣਾ ਲਗਾਤਾਰ ਜਾਰੀ ਹੈ ਅੰਜ ਸੋਮਵਾਰ ਸਾਮ 6:00 ਤੋਂ ਪਵਿੱਤਰ ਭੰਡਾਰੇ ਦੀ ਸ਼ੁਰੂਆਤ ਹੋਵੇਗੀ। (MSG Bhandara)

ਪਵਿੱਤਰ ਭੰਡਾਰੇ ਸਬੰਧੀ ਤਿਆਰੀਆਂ ਮਕੰਮਲ ਹੋ ਚੁੱਕੀਆਂ ਹਨ ਪਵਿੱਤਰ ਅਵਤਾਰ ਦਿਹਾੜੇ ਸਬੰਧੀ ਆਸ਼ਰਮਾਂ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ ਹੈ ਰੰਗ ਬਿਰੰਗੇ ਝੰਡੇ, ਵੱਡੇ ਵੱਡੇ ਸੁਵਾਗਤੀ ਗੇਟ, ਵਧਾਈ ਸੰਦੇਸ਼ ਦਿੰਦੇ ਹੋਲਡਿੰਗ ਬੋਰਡ ਅਤੇ ਜਗਮਗ ਜਗਮਗ ਕਰਦੀਆਂ ਲੜੀਆਂ, ਰੰਗੋਲੀ ਨਾਲ ਸ਼ਾਹ ਸਤਿਨਾਮ ਸ਼ਾਹ ਮਸਤਾਨ ਜੀ ਧਾਮ ਅਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ, ਸਰਸਾ ਅਤੇ ਸ਼ਾਹ ਮਸਤਾਨਾ, ਸ਼ਾਹ ਸਤਿਨਾਮ ਜੀ ਧਾਮ ਅਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਨੂੰ ਖੂਬ ਸਜਾਇਆ ਗਿਆ ਹੈ ਉੱਥੇ ਹੀ ਸਾਧ-ਸੰਗਤ ਆਪਣੇ ਵਾਹਨਾ ਜਿਹੇ ਟਰੈਕਟਰ ਟ੍ਰਾਲੀਆਂ, ਜੀਪਾਂ, ਕਾਰੋਂ ਸਮੇਤ ਹੋਰ ਵਾਹਨਾਂ ਨੂੰ ਅਨੋਖੇ ਤਰੀਕਿਆਂ ਨਾਲ ਰੰਗ ਬਿਰੰਗੀਆਂ ਝੰਡੀਆਂ, ਗੁਬਾਰਿਆਂ ਅਤੇ ਲੜੀਆਂ ਨਾਲ ਚਮਕਾਇਆ ਗਿਆ ਹੈ ਵੱਡੀ ਤਦਾਦ ’ਚ ਸੇਵਾਦਾਰ ਭੰਡਾਰੇ ਦੀਆਂ ਤਿਆਰੀਆਂ ’ਚ ਲੱਗੇ ਹੋਏ ਹਨ।

ਇਹ ਵੀ ਪੜ੍ਹੋ : ਦੁਲਹਨ ਵਾਂਗ ਸਜ਼ਾਇਆ ਸ਼ਾਹ ਸਤਿਨਾਮ, ਸ਼ਾਹ ਮਸਤਾਨ ਜੀ ਧਾਮ, ਵੇਖੋ ਨਜ਼ਾਰਾ….

ਸ਼ਰਧਾਲੂਆਂ ਦੇ ਸਤਿਸੰਗ ਸੁਣਨ, ਠਹਿਰਣ, ਲੰਗਰ, ਵਾਹਨਾਂ ਦੀ ਪਾਰਕਿੰਗ ਆਦਿ ਲਈ ਵੱਡੇ ਪੱਧਰ ’ਤੇ ਇੰਤਜਾਮ ਕੀਤੇ ਜਾ ਚੁੱਕੇ ਹਨ ਜ਼ਿਕਰਯੋਗ ਹੈ ਕਿ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਨਾਤਾ ਜੀ ਮਹਾਰਾਜ ਦਾ ਪਵਿੱਤਰ ਅਵਤਾਰ ਦਿਹਾੜਾ ਵਿਕਰਮੀ 1948 ਭਾਵ ਸਨ 1891 ’ਚ ਕੱਤਕ ਦੀ ਪੁੱਨਿਆ ਦੇ ਦਿਨ ਪਿੰਡ ਕੋਟੜਾ, ਤਹਿਸੀਲ ਗੰਧੇਅ ਰਿਆਸਤ ਕਲੈਤ ਬਿਲੋਸਤਾਨ ’ਚ ਪੂਜਨੀਕ ਪਿਤਾ ਸ੍ਰੀ ਪਿੱਲਾ ਮੱਲ ਜੀ ਦੇ ਘਰ, ਪੂਜਨੀਕ ਮਾਤਾ ਤੁਲਸਾਂ ਬਾਈ ਜੀ ਦੀ ਪਵਿੱਤਰ ਕੁੱਖ ’ਚ ਹੋਇਆ ਇਸ ਦਿਨ ਨੂੰ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਹਰ ਸਾਲ ਮਾਨਵਤਾ ਭਲਾਈ ਦੇ ਕਾਰਜ਼ ਕਰਕੇ ਮਨਾਉਂਦੀ ਹੈ ਇਸ ਵਾਰ ਵੀ ਇਸ ਦਿਨ ਨੂੰ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ 159 ਮਾਨਵਤਾ ਭਲਾਈ ਦੇ ਕਾਰਜ ਕਰਕੇ ਦੇਸ਼ ਦੁਨੀਆਂ ’ਚ ਮਨਾਏਗੀ। (MSG Bhandara)