ਪਵਿੱਤਰ MSG ਭੰਡਾਰੇ ’ਚ ਰੂਹਾਨੀਅਤ ਦੀ ਸਿੱਖਿਆ ਤੇ ਪੁਰਾਤਨ ਸ਼ਾਹੀ ਲੰਗਰ

MSG Bhandara

ਦੇਸੀ ਘਿਓ ਦੀ ਪੰਜੀਰੀ ਤੇ ਮਲਾਈ ਪਨੀਰ ਕੋਪਤੇ ਨਾਲ ਸਾਧ-ਸੰਗਤ ਨੇ ਕੁਝ ਮਿੰਟਾਂ ’ਚ ਸ਼ਰਧਾ ਨਾਲ ਛਕਿਆ ਲੰਗਰ

ਸਲਾਬਤਪੁਰਾ (ਜਸਵੀਰ ਸਿੰਘ ਗਹਿਲ)। ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਸਲਾਬਤਪੁਰਾ ਵਿਖੇ ਜੁੜੀ ਲੱਖਾਂ ਦੀ ਗਿਣਤੀ ’ਚ ਸਾਧ-ਸੰਗਤ ਨੂੰ ਰੂਹਾਨੀਅਤ ਦੀ ਸਿੱਖਿਆ ਦੇ ਨਾਲ ਹੀ ਪੂਜਨੀਕ ਗੁਰੂ ਜੀ ਦੇ ਹੁਕਮਾਂ ਨਾਲ ਪੁਰਾਤਨ ਸ਼ਾਹੀ ਲੰਗਰ ਛਕਾਇਆ ਗਿਆ। ਜਿਸ ਨੂੰ ਸਾਧ-ਸੰਗਤ ਨੇ ਸ਼ਰਧਾ ਤੇ ਪ੍ਰੇਮਪੂਰਵਕ ਗ੍ਰਹਿਣ ਕੀਤਾ। (MSG Bhandara)

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ 25 ਜਨਵਰੀ ਨੂੰ ਪਵਿੱਤਰ ਭੰਡਾਰੇ ’ਤੇ ਸਾਧ-ਸੰਗਤ ਦੀ ਮੰਗ ਨੂੰ ਪ੍ਰਵਾਨ ਕਰਦਿਆਂ ਪੰਜਾਬ ਦਾ ਪਵਿੱਤਰ ਭੰਡਾਰਾ ਰਾਜਗੜ੍ਹ-ਸਲਾਬਤਪੁਰਾ ਦਰਬਾਰ ਵਿਖੇ ਮਨਜ਼ੂਰ ਕੀਤਾ ਗਿਆ। ਪੂਜਨੀਕ ਗੁਰੂ ਜੀ ਦੇ ਇਲਾਹੀ ਬਚਨਾਂ ਅਨੁਸਾਰ ਪਵਿੱਤਰ ਭੰਡਾਰੇ ਦੀ ਖੁਸ਼ੀ ਵਿੱਚ ਰੂਹਾਨੀ ਭੰਡਾਰੇ ’ਚ ਲੱਖਾਂ ਦੀ ਗਿਣਤੀ ’ਚ ਪਹੁੰਚੀ ਸਾਧ-ਸੰਗਤ ਲਈ ਜਿੱਥੇ ਪੂਜਨੀਕ ਗੁਰੂ ਜੀ ਨੇ ਰੂਹਾਨੀਅਤ ਦੀ ਸਿੱਖਿਆ ਦੇ ਕੇ ਪੂਰਨ ਸਤਿਗੁਰੂ ਦੇ ਲੜ ਲੱਗ ਕੇ ਮਾਨਵਤਾ ਭਲਾਈ ਦੇ ਕਾਰਜ ਕਰਨ ਦਾ ਸੱਦਾ ਦਿੱਤਾ, ਉੱਥੇ ਹੀ ਸਮੁੱਚੀ ਸਾਧ-ਸੰਗਤ ਸਮੇਤ ਪਹੰੁਚੇ ਪਤਵੰਤਿਆਂ ਨੂੰ ਸਮਾਜ ਅੰਦਰੋਂ ਨਸ਼ਿਆਂ ਦੇ ਕੋਹੜ ਨੂੰ ਜੜ੍ਹੋਂ ਖਤਮ ਕਰਨ ਲਈ ਇੱਕਜੁਟ ਹੋ ਕੇ ਇੱਕ ਜ਼ੋਰਦਾਰ ਮੁਹਿੰਮ ਚਲਾਉਣ ਲਈ ਪ੍ਰੇਰਿਤ ਕੀਤਾ। (MSG Bhandara)

ਇਸ ਮੌਕੇ ਪੂਜਨੀਕ ਗੁਰੂ ਜੀ ਦੇ ਹੁਕਮਾਂ ਮੁਤਾਬਕ ਸਾਧ-ਸੰਗਤ ਲਈ ਸ਼ਾਹੀ ਲੰਗਰ ਤੇ ਸਰੀਰਕ ਤੰਦਰੁਸਤੀ ਲਈ ਦੇਸੀ ਘਿਓ ਦੀ ਪੰਜੀਰੀ ਪ੍ਰਸ਼ਾਦ ਦੇ ਰੂਪ ’ਚ ਵੰਡੀ ਗਈ ਜਿਸ ਨੂੰ ਦਰਬਾਰ ਤੋਂ ਇਲਾਵਾ ਵੱਖ-ਵੱਖ ਬਲਾਕਾਂ ਵਿੱਚ ਹਜ਼ਾਰਾਂ ਸੇਵਾਦਾਰਾਂ ਦੁਆਰਾ ਬੇਹੱਦ ਘੱਟ ਸਮੇਂ ਵਿੱਚ ਤਿਆਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪਵਿੱਤਰ ਪਰਸ਼ਾਦੇ ਦੇ ਨਾਲ ਮਲਾਈ ਪਨੀਰ ਕੋਪਤਾ ਵਿਸ਼ੇਸ਼ ਤੌਰ ’ਤੇ ਤਿਆਰ ਕੀਤਾ ਗਿਆ।

ਦੇਸੀ ਘਿਓ ਦੀ ਪੰਜੀਰੀ ਕੁਝ ਹੀ ਘੰਟਿਆਂ ਵਿੱਚ ਤਿਆਰ ਕੀਤੀ ਗਈ

ਜਿੰਮੇਵਾਰ ਸੇਵਾਦਾਰ ਰਾਜਿੰਦਰ ਇੰਸਾਂ ਤੇ ਨਿਰਮਲ ਸਿੰਘ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੇ ਪਵਿੱਤਰ ਹੁਕਮਾਂ ਮੁਤਾਬਕ ਦੇਸੀ ਘਿਓ ਦੀ ਪੰਜੀਰੀ ਕੁਝ ਹੀ ਘੰਟਿਆਂ ਵਿੱਚ ਤਿਆਰ ਕੀਤੀ ਗਈ ਹੈ, ਜਿਸ ਨੂੰ ਬਦਾਮ, ਕਾਜੂ, ਖਸਖਸ, ਕਾਲੀ ਮਿਰਚ, ਪਿਸਤਾ ਤੇ ਦਾਖਾਂ ਪਾ ਕੇ ਤਿਆਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪਵਿੱਤਰ ਪਰਸ਼ਾਦੇ ਦੇ ਨਾਲ ਦਾਲੇ ਵਿਚ ਮਲਾਈ ਪਨੀਰ ਕੋਪਤਾ ਬਣਾਇਆ ਗਿਆ ਜਿਸ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਸੇਵਾਦਾਰਾਂ ਵੱਲੋਂ ਕੁਝ ਕੁ ਮਿੰਟਾਂ ਵਿੱਚ ਹੀ ਸਾਧ-ਸੰਗਤ ਨੂੰ ਛਕਾਇਆ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੇ ਹੁਕਮਾਂ ਅਨੁਸਾਰ ਪ੍ਰਤੀ ਸਤਿਸੰਗੀ ਨੂੰ 400 ਗ੍ਰਾਮ ਪੰਜੀਰੀ ਦਾ ਲੱਡੂ ਪ੍ਰਸ਼ਾਦ ਦੇ ਰੂਪ ’ਚ ਦਿੱਤਾ ਗਿਆ ਹੈ।

ਤਸਵੀਰਾਂ : ਲਾਲ ਚੰਦ ਸਿੰਗਲਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here