ਡੇਰਾ ਸੱਚਾ ਸੌਦਾ ਵੱਲੋਂ ਪਵਿੱਤਰ ਐਮਐਸਜੀ ਭੰਡਾਰੇ ਸਬੰਧੀ ਆਈ ਵੱਡੀ ਅਪਡੇਟ, ਦੇਖੋ….

Welfare Work

ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ (Dera Sacha Sauda) ਦੇ ਆਫ਼ੀਸ਼ੀਅਲ Twitter ਅਕਾਊਂਟ ’ਤੇ ਪਵਿੱਤਰ ਐਮਐਸਜੀ ਭੰਡਾਰੇ ਨੂੰ ਲੈ ਕੇ ਵੱਡੀ ਅਪਡੇਟ ਆਈ ਹੈ। ਟਵੀਟ ’ਚ ਲਿਖਿਆ ਹੈ ਕਿ ਸਾਧ-ਸੰਗਤ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 25 ਮਾਰਚ 2023 ਸ਼ਨਿੱਚਰਵਾਰ ਨੂੰ ਸ਼ਾਹ ਸਤਿਨਾਮ ਜੀ ਧਾਮ ਡੇਰਾ ਸੱਚਾ ਸੌਦਾ, ਸਰਸਾ ’ਚ ਐਮਐਸਜੀ ਭੰਡਾਰਾ ਸਵੇਰੇ 11 ਤੋਂ ਦੁਪਹਿਰ 1 ਵਜੇ ਤੱਕ ਮਨਾਇਆ ਜਾਵੇਗਾ ਜੀ। ਅੱਗੋ ਤੋਂ ਅੱਗੇ ਸੂਚਿਤ ਕਰੋ ਜੀ।

ਪਵਿੱਤਰ ਐੱਮਐੱਸਜੀ ਭੰਡਾਰਾ ਭਲਕੇ  Dera Sacha Sauda

  • ਤਿਆਰੀਆਂ ਸ਼ੁਰੂ, ਵੱਖ-ਵੱਖ ਸੰਮਤੀਆਂ ਦੇ ਸੇਵਾਦਾਰ ਪ੍ਰਬੰਧਾਂ ’ਚ ਜੁਟੇ

ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਆਉਣ ਵਾਲੀ 25 ਮਾਰਚ, ਦਿਨ ਸ਼ਨਿੱਚਰਵਾਰ ਨੂੰ ਪਵਿੱਤਰ ‘ਐੱਮਐੱਸਜੀ’ ਭੰਡਾਰਾ (Dera Sacha Sauda) ਧੂਮਧਾਮ ਨਾਲ ਮਨਾ ਰਹੀ ਹੈ। ਭੰਡਾਰੇ ਸਬੰਧੀ ਸਾਧ-ਸੰਗਤ ’ਚ ਭਾਰੀ ਉਤਸ਼ਾਹ ਅਤੇ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਇਸ ਮੌਕੇ ਸ਼ਾਹ ਸਤਿਨਾਮ ਜੀ ਧਾਮ, ਸਰਸਾ ’ਚ ਸਵੇਰੇ 11 ਤੋਂ ਦੁਪਹਿਰ 1 ਵਜੇ ਤੱਕ ਵਿਸ਼ਾਲ ਨਾਮ ਚਰਚਾ ਹੋਵੇਗੀ। ਭੰਡਾਰੇ ਸਬੰਧੀ ਵੱਖ-ਵੱਖ ਸੰਮਤੀਆਂ ਦੇ ਸੇਵਾਦਾਰਾਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਸ਼ੁੱਭ ਮੌਕੇ ਸ਼ਾਹ ਸਤਿਨਾਮ ਜੀ ਧਾਮ ਅਤੇ ਸ਼ਾਹ ਮਸਤਾਨਾ ਜੀ ਧਾਮ ’ਚ ਸਜਾਵਟ ਕੀਤੀ ਜਾ ਰਹੀ ਹੈ।

ਸ਼ਾਹ ਸਤਿਨਾਮ ਜੀ ਧਾਮ ਵਿਖੇ ਸਾਧ-ਸੰਗਤ ਧੂਮਧਾਮ ਨਾਲ ਮਨਾਏਗੀ ਪਵਿੱਤਰ Dera Sacha Sauda

ਭੰਡਾਰੇ ਦੌਰਾਨ ਸਾਧ-ਸੰਗਤ ਵੱਡੀਆਂ-ਵੱਡੀਆਂ ਸਕਰੀਨਾਂ ਰਾਹੀਂ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰਿਕਾਰਡਿਡ ਅਨਮੋਲ ਬਚਨਾਂ ਨੂੰ ਸਰਵਣ ਕਰੇਗੀ। ਜ਼ਿਕਰਯੋਗ ਹੈ ਕਿ 25 ਮਾਰਚ 1973 ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਨਾਮ ਸ਼ਬਦ ਦੀ ਦਾਤ ਬਖ਼ਸ਼ੀ ਸੀ। ਡੇਰਾ ਸੱਚਾ ਸੌਦਾ ਦੀ ਕਰੋੜਾਂ ਸਾਧ-ਸੰਗਤ ਇਸੇ ਖੁਸ਼ੀ ’ਚ ਇੱਕ ਤਿਉਹਾਰ ਦੇ ਰੂਪ ’ਚ ਪੂਰੇ ‘ਮਾਰਚ’ ਮਹੀਨੇ ਨੂੰ ‘ਪਵਿੱਤਰ ਐੱਮਐੱਸਜੀ ਮਹੀਨੇ’ ਦੇ ਰੂਪ ’ਚ ਮਾਨਵਤਾ ਭਲਾਈ ਦੇ 156 ਕਾਰਜ ਕਰਕੇ ਮਨਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।