ਭਾਰਤੀ ਫੌਜ ਦੇ ਸੁੱਰਖਿਆ ਵੱਲ ਵਧਦੇ ਕਦਮ

Moving, Steps, Defense, Indian Army, Feature

ਕੋਈ ਵੀ ਦੇਸ਼ ਜੇਕਰ ‘ਸੁਪਰ ਪਾਵਰ’ ਬਣਨ ਦਾ ਖ਼ਾਬ ਵੇਖਦਾ ਹੈ , ਉਸਨੂੰ ਇਸ ਖ਼ਾਬ ਦੀ ਪੂਰਤੀ ਲਈ ਪਹਿਲਾਂ ਮਜ਼ਬੂਤ ਫ਼ੌਜ਼ੀ ਢਾਂਚਾ ਤੇ ਪ੍ਰਣਾਲੀ ਲੋੜੀਂਦੀ ਹੈ ਫ਼ਿਰ ਚਾਹੇ ਅਮਰੀਕਾ ਹੋਵੇ ਜਾਂ ਚੀਨ ਸਾਰੇ ਸ਼ਕਤੀਸ਼ਾਲੀ ਦੇਸ਼ ਆਪਣਾ ਮਜ਼ਬੂਤ ਫ਼ੌਜ਼ੀ ਆਧਾਰ ਰੱਖਦੇ ਹਨ ਜਲ-ਥਲ ਤੇ ਹਵਾਈ ਫ਼ੌਜਾਂ ਤਿੰਨਾਂ ਨੂੰ ਦੇਸ਼ ਨੂੰ ਸੁਰੱਖਿਅਤ ਰੱਖਣ ਲਈ ਹਮੇਸ਼ਾ ਤਿਆਰ ਰਹਿਣਾ ਜ਼ਰੂਰੀ ਹੈ ਭਾਰਤ ਦੀ ਫ਼ੌਜ਼ ਵਿਸ਼ਵ ਦੀਆਂ ਸਰਵੋਤਮ ਪੰਜ ਫੌਜਾਂ ‘ਚ ਸ਼ਾਮਲ ਹੈ ਜਿਵੇਂ ਕਥਨ ਹੈ ਕਿ ”ਆਟਿਰਲਰੀ (ਤੋਪਖਾਨਾ ਫ਼ੌਜ ) ਯੁੱਧ ਕਲਾ ਦਾ …….ਪ੍ਰਮਾਤਮਾ….. ਹੈ ਇਸ ਕਥਨ ਨੂੰ ਅੱਜ ਵੀ ਝੁਠਲਾਇਆ ਨਹੀ ਜਾ ਸਕਦਾ ਸਮੇਂ ਅਨੁਸਾਰ ਹਰ ਖੇਤਰ ਨੇ ਬਦਲਣਾ ਹੁੰਦਾ ਹੈ ਇਸ ਤੋਂ ਆਟਿਰਲਰੀ ਵੀ ਜ਼ੁਦਾ ਨਹੀਂ ਹੈ, ਸਮੇਂ-ਸਮੇਂ ‘ਤੇ ਆਧੁਨਿਕ ਸਮੇਂ ਮੁਤਾਬਕ ਇਹ ਆਪਣੇ ਆਪ ਅੰਦਰ ਸੁਧਾਰ ਕਰਦੀ ਰਹੀ ਹੈ ਲੰਮੇ ਅਰਸੇ ਲਗਭਗ , ਪਿਛਲੇ 30 ਵਰ੍ਹਿਆਂ ਤੋਂ ਭਾਰਤੀ ਫ਼ੌਜ ‘ਚ ਨਵੀਨ ਤੋਪਾਂ ਦੀ ਆਮਦ ਨਹੀÎਂ ਹੋਈ ਸੀ ਨਰਿੰਦਰ ਮੋਦੀ ਸਰਕਾਰ ਆਉਣ ਤੋਂ ਬਾਅਦ ਭਾਰਤ ਤੇ ਅਮਰੀਕਾ ਦਰਮਿਆਨ ਇਤਿਹਾਸਕ ਕਰਾਰ ਹੋਇਆ ਜਿਸਦਾ ਇਹ ਸਿੱਟਾ ਨਿੱਕਲਿਆ ਕਿ ‘ਬੋਫ਼ੋਰਸ ਘੋਟਾਲੇ’ ਦੇ ਕਾਲੇ ਬੱਦਲ ਛੱਟ ਗਏ, ਤਾਂਹੀਓ ਇਸ ਸੂਚੀ ਦੀਆਂ ਕੁੱਲ 145 ਤੋਪਾਂ ‘ਚੋਂ ਪਹਿਲੀਆਂ ਭਾਰਤ ਆ ਚੁੱਕੀਆਂ ਹਨ ਇਹ ਹੋਵਿਤਜ਼ਰ ਤੋਪਾਂ ਐਮ 777 ਏ-2 ਬਹੁਤ ਹੀ ਹਲਕੀਆਂ ਹਨ, ਜਿਸ ਕਾਰਨ ਇਨ੍ਹਾਂ ਨੂੰ ਬੜੀ ਆਸਾਨੀ ਨਾਲ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਇਆ ਜਾ ਸਕਦਾ ਹੈ ਜਿਕਰਯੋਗ ਹੈ ਕਿ ਇਨ੍ਹਾਂ ਤੋਪਾਂ ਸਬੰਧੀ ਸਮਝੌਤਾ ਪਿਛਲੇ ਸਾਲ 30 ਨਵੰਬਰ 2016 ‘ਚ ਸੰਭਵ ਹੋਇਆ ਸੀ ਇਨ੍ਹਾਂ ਤੋਪਾਂ ਦੀ ਵਿਸ਼ੇਸ਼ਤਾ ਇਹ ਵੀ ਹੈ ਕਿ ਹੈਲੀਕਾਪਟਰ ਦੀ ਮੱਦਦ ਨਾਲ ਇਨ੍ਹ੍ਹਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤਬਦੀਲ ਕੀਤਾ ਜਾ ਸਕਦਾ ਹੈ

ਐਮ 777 ਅਲਟਰਾ ਹਲਕੀਆਂ ਤੋਪਾਂ ਭਾਰਤ ਲਈ ਉਦੋਂ ਹੋਰ ਮਹੱਤਵਪੂਰਣ ਹੋ ਜਾਂਦੀਆ ਹਨ, ਜਦੋਂ ਪਕਿਸਤਾਨ-ਚੀਨ ਵਰਗੇ ਵਿਰੋਧੀ ਦੇਸ਼ ਇੱਕ ਪੱਧਰ ‘ਤੇ ਆ ਕੇ ਭਾਰਤ ਖਿਲਾਫ਼ ਲਾਮਬੰਦ ਹੋ ਜਾਣਾ ਚੀਨ ਦੇ ਆਏ ਦਿਨ ਭਾਰਤ ਵਿਰੋਧੀ ਕਾਰਨਾਮਿਆਂ ਕਾਰਨ ਹੀ ਇਨ੍ਹਾਂ ਤੋਪਾਂ ਦੀ ਸਥਿਤੀ ਭਾਰਤ- ਚੀਨ ਸੀਮਾ ਖੇਤਰ ਹੋਵੇਗੀ ਭਾਰਤ ਅਮਰੀਕਾ ਆਪਸੀ ਫ਼ੌਜ਼ੀ ਮਿਲਣਵਾਰ (ਐਮ ਸੀ ਜੀ )  ਗਰੁੱਪ ਕਾਰਨ ਹੀ ਇਹ ਸਮਝੌਤਾ ਹਕੀਕੀ ਰੂਪ ਧਾਰਨ ਯੋਗ ਹੋਇਆ ਹੈ ਇਨ੍ਹਾਂ ਤੋਪਾਂ ਨੂੰ ਭਾਰਤ ‘ਚ ਵੀ ‘ਮਹਿੰਦਰਾ ਡਿਫ਼ੈਸਂ ‘ ਗਰੁੱਪ ਵੱਲੋਂ ‘ਮੇਕ ਇਨ ਇੰਡੀਆ’ ਕਾਰਜਕਰਮ ਅਧੀਨ ਤਿਆਰ ਕੀਤਾ ਜਾਵੇਗਾ ਕੁੱਲ 145 ‘ਚੋਂ 25 ਹੋਵਿਤਜ਼ਰ ਤੋਪਾਂ ਤਿਆਰ –  ਬਰ-ਤਿਆਰ ਰੂਪ ‘ਚ ਭਾਰਤ ਆਉਣਗੀਆਂ ਤੇ ਬਾਕੀਆਂ ਨੂੰ ਇੱਥੇ ਜੋੜਿਆ ਜਾਵੇਗਾ ਜਿਵੇਂ ਭਾਰਤ-ਅਮਰੀਕਾ ਆਪਸੀ ਸਾਂਝ ਰਾਹੀਂ ਦੁਵੱਲੇ ਵਿਕਾਸ ‘ਚ ਯਤਨਸ਼ੀਲ ਹਨ ਠੀਕ ਉਸਦੇ ਉਲਟ ਪਾਕਿਸਤਾਨ ਤੇ ਚੀਨ ਭਾਰਤ ਖਿਲਾਫ਼ ਸਾਜ਼ਿਸ਼ਾਂ ‘ਚ ਯਤਨਸ਼ੀਲ ਹਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਜਦੋਂ ਤੋਂ ਸਰਕਾਰ ‘ਚ ਆਈ ਹੈ, ਠੀਕ ਉÎਦੋਂ ਤੋਂ ਹੀ ਫ਼ੌਜ਼ ਨੂੰ ਆਧੁਨਿਕ ਰੂਪ ਪ੍ਰਦਾਨ ਕਰਨ ਲਈ ਹੰਭਲੇ ਮਾਰ ਰਹੀ ਹੈ ਜਿਸਦੀ ਸਪੱਸ਼ਟ ਮਿਸਾਲ ਹੈ ਇਹ 5000 ਕਰੋੜ ਦਾ ਐਮ-777 ਤੋਪਾਂ ਦਾ ਸਮਝੌਤਾ ਇਸ ਸਮਝੌਤੇ ਨੇ ਰਿਕਾਰਡ ਸਮੇਂ ਸੀਮਾ ਅੰਦਰ ਹਕੀਕੀ ਰੂਪ ਧਾਰਿਆ ਹੈ ਇਸਦੀ ਮਾਰੂ ਸ਼ਕਤੀ ਦੀ ਗੱਲ ਕਰੀਏ ਤਾਂ ਇਹ ਤੋਪਾਂ 24.7 ਕਿ. ਮੀ. ਦੀ ਦੂਰੀ ਤੱਕ ਗੋਲਾ ਦਾਗਣ ਦਾ ਸਮਰੱਥਾ ਰੱਖਦੀਆਂ ਹਨ ਇਸਦੀ ਮਾਰੂ ਸ਼ਕਤੀ ਨੂੰ ਸਹਿਯੋਗੀ ਉਪਕਰਣਾਂ ਰਾਹੀਂ ਵਧਾ ਕੇ 30 ਕਿ.ਮੀ ਤੱਕ ਪਹੁੰਚਾਇਆ ਜਾ ਸਕਦਾ ਹੈ ਇਹ ਐਮ-777 ਤੋਪਾਂ ਸਿਰਫ਼ 2 ਮਿੰਟਾਂ ਅੰਦਰ 5 ਗੋਲੇ ਦਾਗਣ ‘ਚ ਸਮਰੱਥ ਹਨ ਇਹੋ ਕਾਰਨ ਹੈ ਕਿ ਇਸ ਸਮਝੌਤੇ ਤੋਂ ਪਕਿਸਤਾਨ ਤੇ ਚੀਨ ਦੋਵੇਂ ਹੀ ਦੇਸ਼ ਘਬਰਾਏ ਹੋਏ ਹਨ
੍ਰੋਮੋਦੀ ਸਰਕਾਰ ਸੋਚੀ-ਸਮਝੀ ਰੱਖਿਆ ਰਣਨੀਤੀ ਰਾਹੀਂ ਏਸ਼ੀਆ ਅਤੇ ਵਿਸ਼ਵ ਪੱਧਰ ‘ਤੇ ਆਪਣਾ ਦਬਦਬਾ ਵਧਾ ਰਹੀ ਹੈ ਪਹਿਲੀਆਂ ਦੋ ਐਮ-777 ਤੋਪਾਂ  ਮਿਲਣ ਤੋਂ ਬਾਅਦ ਹੁਣ 2018 ‘ਚ ਤਿੰਨ ਹੋਰ ਤੋਪਾਂ ਉਪਲੱਬਧ ਹੋਣਗੀਆਂ ਸਭ  ਤੋਂ ਪਹਿਲਾਂ ਇਨ੍ਹਾਂ ਦੀ ਕਾਰਜ ਸਮਰੱਥਾ ਨੂੰ ਜਾਂਚਣ ਲਈ ਇਨ੍ਹਾਂ ਨੂੰ ਪੋਖਰਣ ਵਿਖੇ ਲਿਜਾਇਆ ਜਾਵੇਗਾ ਸਭ ਕੁੱਝ ਸਹੀ ਜਾਂਚਣ ਤੋਂ ਬਾਅਦ ਇਹ ਆਟਿਰਲਰੀ ਨੂੰ ਸੌਂਪ ਦਿੱਤੀਆਂ ਜਾਣਗੀਆਂ

28  ਸਤੰਬਰ 1827 ਨੂੰ 5 ਬੰਬੇ ਆਊਨਟੇਨ ਬੈਂਟਰੀ ਦੀ ਸਥਾਪਨਾ ਤੋਂ ਬਾਅਦ ਭਾਰਤੀ ਫ਼ੌਜ ਦੀ ਆਟਿਰਲਰੀ ਸ਼ਾਖਾ ਨੇ 1947-1948 ,65,71,1999 ਅਨੇਕਾਂ ਮੌਕਿਆਂ ‘ਤੇ ਆਪਣਾ ਲੋਹਾ ਮਨਵਾਇਆ ਹੈ ਨਿਸ਼ਚਿਤ ਤੌਰ ‘ਤੇ ਕਈ ਵਰ੍ਹਿਆਂ ਦਾ ਸੋਕਾ ਮੋਦੀ ਸਰਕਾਰ ਦੁਆਰਾ ਦੂਰ ਕੀਤਾ ਗਿਆ ਹੈ ਰਣਨੀਤਕ ਪੱਧਰ ‘ਤੇ ਭਾਰਤੀ ਥਲ ਸੈਨਾ ਨੂੰ ਇਸਦੀ ਸਖ਼ਤ ਜ਼ਰੂਰਤ ਸੀ ਚੀਨ ਅੱਜ ਵੀ ਅਰੁਣਾਚਲ ਪ੍ਰਦੇਸ਼ ਤੇ ਲੱਦਾਖ ਖੇਤਰ ‘ਤੇ ਗੰਦੀ ਨਿਗਾਹ ਰੱਖਦਾ ਹੈ ਕਿਸੇ ਨਾ ਕਿਸੇ ਬਹਾਨੇ ਉਹ ਭਾਰਤ ‘ਤੇ ਅਪਣਾ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਕਦੀ ਦਲਾਈ ਲਾਮਾ ਦੀ ਅਰੁਣਾਚਲ ਪ੍ਰਦੇਸ਼ ਫ਼ੇਰੀ ‘ਤੇ ਕਿੰਤੂ-ਪਰੰਤੂ ਕਰਦਾ ਹੈ, ਕਦੀ ਪਾਕਿਤਾਨ ਨੂੰ ਕਸ਼ਮੀਰ ਮਾਮਲੇ ‘ਤੇ ਹੱਲਾਸ਼ੇਰੀ ਦਿੰਦਾ ਹੈ ਏਸ਼ੀਆ ਦੇ ਇਸ ਖਿੱਤੇ ‘ਤੇ ਭਾਰਤ ਨੂੰ ਆਪਣੇ-ਆਪ ਨੂੰ ਸੁਰੱਖਿਅਤ ਰੱਖਣ ਲਈ ਹਰ ਪੱਧਰ ‘ਤੇ ਹੋਰ ਵਧੇਰੇ ਮਜ਼ਬੂਤ ਹੋਣਾ ਪਵੇਗਾ ਫਿਰ ਚਾਹੇ ਉਹ ਆਰਥਿਕ ਪੱਧਰ ਹੋਵੇ ਜਾਂ ਫਿਰ ਰੱਖਿਅਕ

ਜੇਕਰ ਅਸੀਂ ਆਰਮ ਟਰਾਂਸਫਰ ਡਾਟਾਬੇਸ ਦੇ ਅੰਕੜਿਆਂ ਨੂੰ ਵਾਈਏ ਤਾਂ ਪਤਾ ਚੱਲਦਾ ਹੈ , ਕਿ ਪਾਕਿਸਤਾਨ 2005 ‘ਚ ਅਮਰੀਕਾ ਤੋਂ 34.9 ਫੀਸਦੀ ਅਤੇ ਚੀਨ ਤੋਂ 18.5 ਫੀਸਦੀ ਹਥਿਆਰ ਖਰੀਦਣ ‘ਚ ਵਿਸ਼ਵਾਸ ਕਰਦਾ ਸੀ ਪਰੰਤੂ ਦੱਸ ਸਾਲਾਂ ਬਾਅਦ ਹੀ ਇਹ ਅੰਕੜੇ ਵੱਡੇ ਪੱਧਰ ‘ਤੇ ਬਦਲ ਜਾਂਦੇ ਹਨ 2015 ਵਿੱਚ ਪਾਕਿਸਤਾਨ ਚੀਨ ਤੋਂ ਲਗਭਗ 80 ਫੀਸਦੀ ਤੇ ਅਮਰੀਕਾ ਤੋਂ ਕੇਵਲ 9 ਫੀਸਦੀ ਹਥਿਆਰ ਹੀ ਖਰੀਦਦਾ ਹੈ ਇਸ ਪ੍ਰਕਾਰ ਤੁਸੀਂ ਪਾਕਿਸਤਾਨ ਦੀ ਸੋਚ ‘ਤੇ ਨਿਰਭਰਤਾ ਨੂੰ ਬੜੀ ਆਸਾਨੀ ਨਾਲ ਭਾਂਪ ਸਕਦੇ ਹੋ ਜਦੋਂ ਕਿ ਭਾਰਤ 2005 ਤੋਂ 2015 ਤੱਕ ਆਉਂਦੇ-ਆਉਂਦੇ ਰੂਸ, ਇਸਰਾਇਲ ਤੇ ਅਮਰੀਕਾ ‘ਤੇ ਹੀ ਹਥਿਆਰਾਂ ਲਈ ਨਿਰਭਰ ਰਿਹਾ ਹੈ ਭਾਰਤ ਦੀ ਵਿਦੇਸ਼ ਨੀਤੀਂ ‘ਚ ਕੋਈ ਬਹੁਤਾ ਵੱਡਾ ਬਦਲਾਅ ਨਹੀਂ ਆਇਆ ਹੈ ਪਰੰਤੂ ਇੱਕ ਵੱਡਾ ਕਦਮ ਮੇਕ ਇਨ ਇੰਡੀਆ ਜਿਸਦਾ ਮੋਦੀ ਸਰਕਾਰ ਵੱਲੋਂ ਖਾਕਾ ਉਲੀਕਿਆ ਗਿਆ ਸੀ, ਜ਼ਰੂਰ ਹੌਲੀ-ਹੌਲੀ ਆਪਣਾ ਰੰਗ ਵਿਖਾ ਰਿਹਾ ਹੈ

ਅਮਰੀਕਾ ਤੋਂ ਬਾਅਦ ਸਮੁੱਚੇ ਵਿਸ਼ਵ ‘ਚ ਚੀਨ ਦਾ ਰੱਖਿਆ ਬਜਟ ਸਭ ਤੋਂ ਵਧੇਰੇ ਹੈ ਭਾਰਤ ਦੀ ਆਖਰੀ ਜੀਡੀਪੀ ਦਾ ਚੌਥਾ ਹਿੱਸਾ ਰੱਖਿਆ ਨਿਵੇਸ਼ ਕਰਦਾ ਹੈ ਪਰੰਤੂ ਹੁਣ ਜ਼ਰੂਰਤ ਹੈ, ਇਸਨੂੰ ਆਪਣੇ ਦੇਸ਼ ‘ਚ ਹੀ ਕੇਂਦਰਿਤ ਕਰਨ ਦੀ ਹੋਵਿਤਜ਼ਰ ਐੱਮ-777 ਦੀ ਅਗਲੇਰੀ ਖੇਪ ਵੀ ਜਲਦ ਭਾਰਤ ਪਹੁੰਚੇਗੀ ਜਿਸ ਰਾਹੀਂ ਅਭਿਆਸ ਦਾ ਕਾਰਜਕ੍ਰਮ ਚਲਾਇਆ ਜਾਵੇਗਾ 2019 ਤੋਂ ਹਰ ਮਹੀਨੇ ਭਾਰਤੀ ਆਟਿਰਲਰੀ ‘ਚ ਪੰਜ ਤੋਪਾਂ ਸ਼ਾਮਲ ਕੀਤੀਆਂ ਜਾਣਗੀਆਂ ਟੀਚੇ ਮੁਤਾਬਕ 2021 ਤੱਕ ਪੂਰੀ ਦੀ ਪੂਰੀ 145 ਐਮ 777 ਦੀ ਖੇਪ ਭਾਰਤੀ ਆਟਿਰਲਰੀ ਦੀ ਸ਼ਾਨ ਬਣ ਜਾਵੇਗੀ 1980 ਤੇ ਸਮੇਂ ਕਾਲ ‘ਚ ਜਦੋਂ ਸਵੀਡਿਸ਼ ਰੱਖਿਆ ਕੰਪਨੀ ਬੋਫ਼ਰਸ ਤੋਂ ਹੋਵਿਤਜ਼ਰ ਤੋਪ ਸਮਝੌਤਾ ਦਲਾਲੀ ਦੀ ਭੇਂਟ ਚੜ੍ਹ ਚੁੱਕਾ ਸੀ ਉਸ ਤੋਂ ਬਾਅਦ ਭਾਰਤ ਦੀ ਤੋਪਖਾਨਾ ਫ਼ੌਜ ਨੂੰ ਪੁਰਾਤਨ ਤੋਂ ਨਵੀਨ ਰੂਪ ਦੇਣਾ ਯੂ.ਪੀ.ਏ ਸਰਕਾਰ ਦੇ ਦਸ ਸਾਲਾਂ ਦੇ ਕਾਰਜਕਾਲ ‘ਚ ਵੀ ਕਾਗਜ਼ਾਂ ‘ਚ ਰੁਲਦਾ ਰਿਹਾ

ਨਰਿੰਦਰ ਮੋਦੀ ਸਰਕਾਰ ਨੇ ਇਸ ਖਰੀਦ ਸਕਝੌਤੇ ਨੂੰ ਕਾਗਜ਼ਾਂ ਤੋਂ ਜ਼ਮੀਨੀ ਪੱਧਰ ‘ਤੇ ਲਿਆਉਣ ‘ਚ ਸਫ਼ਲਤਾ ਪ੍ਰਾਪਤ ਕੀਤੀ ਹੈ ਦੇਸ਼ ਦੀ ਰੱਖਿਆ ਪਾਕਿਸਤਾਨ ਤੇ ਚੀਨ ਵਰਗੇ ਰੰਗ ਬਦਲੂ ਦੇਸ਼ਾਂ ਨਾਲ ਹੋਵੇ ਵਿਸ਼ਵ ਪ੍ਰਸਿੱਧ ਕਥਨ ਵੀ ਹੈ- ‘ਕਿ ਜੇ ਤੁਸੀਂ ਸ਼ਾਂਤੀ ਚਾਹੁੰਦੇ ਹੋ ਤਾਂ ਯੁੱਧ ਲਈ ਹਮੇਸ਼ਾ ਤਿਆਰ ਰਹੋ
ਲੇਖਕ ਰੱਖਿਆ ਵਿਸ਼ਲੇਸ਼ਕ ਹਨ
ਮੋ.97800-37010