ਨੌਜਵਾਨਾਂ ਦੇ ਕੌਸ਼ਲ ਵਿਕਾਸ ਲਈ ਕੇਂਦਰ ਸੂਬੇ ਦੀ ਹਰ ਮੱਦਦ ਲਈ ਤਿਆਰ

Center, Skill, Development, Youth, Help

ਮਨੋਹਰ ਸਰਕਾਰ ਕੇਂਦਰ ਦੀਆਂ ਯੋਜਨਾਵਾਂ ਲਈ ਸੂਬੇ ‘ਚ ਮੁਹੱਈਆ ਕਰਵਾਏਗੀ ਜ਼ਮੀਨ

ਸੱਚ ਕਹੂੰ ਨਿਊਜ਼, ਚੰਡੀਗੜ੍ਹ:ਹਰਿਆਣਾ ਦੇ ਨੌਜਵਾਨਾਂ ਨੂੰ ਕੁਸ਼ਲ ਬਣਾਉਣ ਦੇ ਮੱਦੇਨਜ਼ਰ ਸੂਬੇ ‘ਚ ਗਲੋਬਲ ਸਕਿੱਲ ਪਾਰਕ (ਕੌਮਾਂਤਰੀ ਕੌਸ਼ਲ ਪਾਰਕ) ਬਣਾਇਆ ਜਾਵੇਗਾ ਤੇ ਇਹ ਪਾਰਕ ਸਿੰਗਾਪੁਰ ਦੇ ਮਾਡਲ ਅਨੁਸਾਰ ਤਿਆਰ ਕੀਤਾ ਜਾਵੇਗਾ ਸੂਬਾ ਸਰਕਾਰ ਨੇ ਗੁਰੂਗ੍ਰਾਮ ਜ਼ਿਲ੍ਹੇ ਦੇ ਮਾਨੇਸਰ ਸਕਿੱਲ ਪਾਰਕ ਨੂੰ ਸਥਾਪਤ ਕਰਨ ਦਾ ਪ੍ਰਸਤਾਵ ਦਿੱਤਾ ਹੈ ਇਹ ਜਾਣਕਾਰੀ ਅੱਜ ਇੱਥੇ ਹਰਿਆਣਾ ਨਿਵਾਸ ‘ਚ ਮੁੱਖ ਮੰਤਰੀ ਮਨੋਹਰ ਲਾਲ ਤੇ ਕੇਂਦਰੀ ਕੌਸ਼ਲ ਵਿਕਾਸ ਤੇ ਉਦਮਿਤਾ ਮੰਤਰੀ ਰਾਜੀਵ ਪ੍ਰਤਾਪ ਰੂੜੀ ਦੀ ਪ੍ਰਧਾਨਗੀ ‘ਚ ਕੌਸ਼ਲ ਵਿਕਾਸ, ਹਰਿਆਣਾ ਦੇ ਸਬੰਧ ‘ਚ ਹੋਈ ਮੀਟਿੰਗ ‘ਚ ਦਿੱਤੀ ਗਈ ਮੀਟਿੰਗ ‘ਚ ਹਰਿਆਣਾ ਦੇ ਕੌਸ਼ਲ ਵਿਕਾਸ ਤੇ ਉਦਯੋਗਿਕ ਸਿਖਲਾਈ ਮੰਤਰੀ ਵਿਪੁਲ ਗੋਇਲ ਵੀ ਹਾਜ਼ਰ ਸਨ

ਸਿੰਗਾਪੁਰ ਮਾਡਲ ਦੀ ਤਰਜ਼ ‘ਤੇ ਸੂਬੇ ‘ਚ ਬਣੇਗਾ ਗਲੋਬਲ ਸਕਿੱਲ ਪਾਰਕ

ਕੇਂਦਰੀ ਮੰਤਰੀ ਰੂੜੀ ਨੇ ਕਿਹਾ ਕਿ ਕੇਂਦਰੀ ਮੰਤਰਾਲੇ ਨੇ ਹਰਿਆਣਾ ‘ਚ ਕੌਸ਼ਲ ਵਿਕਾਸ ਲਈ 84 ਕਰੋੜ ਰੁਪਏ ਦੀ ਰਾਸ਼ੀ ਵੰਡੀ ਹੈ, ਜਿਸਨੂੰ ਜ਼ਰੂਰਤ ਅਨੁਸਾਰ ਹੋਰ ਵਧਾਇਆ ਜਾ ਸਕਦਾ ਹੈ ਉਨ੍ਹਾਂ ਦੱਸਿਆ ਕਿ ਕੌਮਾਂਤਰੀ ਕੌਸ਼ਲ ਵਿਕਾਸ ਨਿਗਮ ਨਾਲ ਸੂਬਾ ਸਰਕਾਰਾਂ ਨੂੰ ਫੰਡ ਦੀ ਨਿਗਰਾਨੀ ਲਈ ਲਿੰਕ ਕੀਤਾ ਗਿਆ ਹੈ ਤਾਂ ਕਿ ਫੰਡ ਦੀ ਵਰਤੋਂ ਸਹੀ ਢੰਗ ਨਾਲ ਹੋ ਸਕੇ ਕੇਂਦਰੀ ਮੰਤਰੀ ਨੇ ਦੱਸਿਆ ਕਿ ਹਰਿਆਣਾ ‘ਚ ਫਰੀਦਾਬਾਦ, ਨੂੰਹ, ਹਿਸਾਰ, ਫਤਿਆਬਾਦ ਤੇ ਭਿਵਾਨੀ ‘ਚ ਸੈਕਟਰ ਸਕਿੱਲ ਕੇਂਦਰ ਵੀ ਸਥਾਪਤ ਕੀਤੇ ਜਾਣਗੇ, ਜਿੱਥੇ ਸਿੱਖਿਅਕਾਂ ਨੂੰ ਸਿਖਲਾਈ ਦਿੱਤੀ ਜਾਵੇਗੀ ਉਨ੍ਹਾਂ ਦੱਸਿਆ ਕਿ ਇਹ ਕੇਂਦਰ ਅਗਲੇ ਚਾਰ ਤੋਂ ਪੰਜ ਮਹੀਨੇ ‘ਚ ਸ਼ੁਰੂ ਕਰ ਦਿੱਤੇ ਜਾਣਗੇ

ਸੂਬੇ ਦੇ ਸਾਰੇ ਜ਼ਿਲ੍ਹਿਆਂ ‘ਚ ਆਧੁਨਿਕ ਕੌਸ਼ਲ ਕੇਂਦਰਾਂ ਨੂੰ ਵੀ ਖੋਲ੍ਹਣ ਦੀ ਸੰਭਾਵਨਾ ਹੈ, ਜਿਸ ਲਈ ਸੂਬਾ ਸਰਕਾਰ ਪ੍ਰਸਤਾਵ ਭੇਜੇ ਇਸ ‘ਤੇ ਮੁੱਖ ਮੰਤਰੀ ਮਨੋਹਰ ਨੇ ਕਿਹਾ ਕਿ ਸੂਬਾ ਸਰਕਾਰ ਕੇਂਦਰੀ ਮੰਤਰੀ ਨੂੰ ਇਮਾਰਤ ਤੇ ਜ਼ਮੀਨ ਉਪਲੱਬਧ ਕਰਵਾਉਣ ਲਈ ਤਿਆਰ ਹੈ ਤੇ ਇਸ ਲਈ ਪ੍ਰਸਤਾਵ ਅਗਲੇ ਇੱਕ ਹਫ਼ਤੇ ਅੰਦਰ ਭੇਜ ਦਿੱਤਾ ਜਾਵੇਗਾ ਮੀਟਿੰਗ ‘ਚ ਚਾਲਕ ਸਿਖਲਾਈ ਸੰਸਥਾਨ ਖੋਲ੍ਹਣ ਦੇ ਸਬੰਧ ‘ਚ ਕੇਂਦਰੀ ਮੰਤਰੀ ਰਾਜੀਵ ਪ੍ਰਤਾਪ ਰੂੜੀ ਨੇ ਕਿਹਾ ਕਿ ਕੇਂਦਰ ਸਰਕਾਰ ਇੱਕ ਚਾਲਕ ਸਿਖਲਾਈ ਸੰਸਥਾਨ ਦੇ ਸਬੰਧ ‘ਚ ਇੱਕ ਕੰਪੋਜ਼ਿਟ ਯੋਜਨਾ ਲਿਆਉਣ ਜਾ ਰਹੀ ਹੈ, ਜਿਸ ‘ਚ ਆਟੋਮੋਟਿਵ ਨਾਲ ਸਬੰਧਿਤ ਹਰ ਤਰ੍ਹਾਂ ਦੇ ਚਾਲਕ ਨੂੰ ਸਿਖਲਾਈ ਦਿੱਤੀ ਜਾਵੇਗੀ ਉਨ੍ਹਾਂ ਦੱਸਿਆ ਕਿ ਦੇਸ਼ ਦੇ ਹਰੇਕ ਸੂਬੇ ‘ਚ ਇਸ ਤਰ੍ਹਾਂ ਦੇ ਆਧੁਨਿਕ ਚਾਲਕ ਪ੍ਰੀਖਣ ਸੰਸਥਾਨ ਖੋਲ੍ਹੇ ਜਾਣਗੇ

ਆਈਟੀਆਈ ‘ਤੇ ਧਿਆਨ ਦੇਵੇਗੀ ਸਰਕਾਰ

ਕੇਂਦਰੀ ਮੰਤਰੀ ਨੇ ਮੀਟਿੰਗ ‘ਚ ਦੱਸਿਆ ਕਿ ਮੌਜੂਦਾ ਸਰਕਾਰ ਨੇ ਆਈਟੀਆਈ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇੱਕ ਵੱਖਰੇ ਮੰਤਰਾਲੇ ਦਾ ਗਠਨ ਕੀਤਾ ਹੈ ਤੇ ਜੋ ਆਈਟੀਆਈ ਦਾ ਈਕੋ-ਸਿਸਟਮ ਕਮਜ਼ੋਰ ਹੋ ਚੁੱਕਿਆ ਸੀ, ਉਸਦਾ ਸੁਧਾਰੀਕਰਨ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਕੇਂਦਰੀ ਕੌਸ਼ਲ ਵਿਕਾਸ ਤੇ ਉਦਮਿਤਾ ਮੰਤਰਾਲੇ ਨੇ ਇਸ ਸਬੰਧ ‘ਚ 50 ਨਵੀਆਂ ਚੀਜ਼ਾਂ ਦੀ ਸ਼ੁਰੂਆਤ ਕੀਤੀ ਹੈ, ਜਿਸ ਤਹਿਤ ਹੁਣ ਅੱਠਵੀਂ, ਦਸਵੀਂ, 12ਵੀਂ ਦੀ ਤਰ੍ਹਾਂ ਆਈਟੀਆਈ ਦੇ ਪ੍ਰਮਾਣ-ਪੱਤਰ ਦੇ ਆਧਾਰ ‘ਤੇ ਅੱਗੇ ਦੀ ਸਿੱਖਿਆ ਲੈਣ ਦੀ ਯੋਗਤਾ ਹੋਵੇਗੀ ਕੇਂਦਰ ਸਰਕਾਰ ਜਲਦ ਹੀ ਆਈਟੀਆਈ ਦੇ ਸਬੰਧ ‘ਚ ਨਵੇਂ ਨਿਯਮਾਂ ਦੀ ਸ਼ੁਰੂਆਤ ਕਰਨ ਜਾ ਰਹੀ ਹੈ ਤੇ ਭਵਿੱਖ ‘ਚ ਆਈਟੀਆਈ ਕੇਂਦਰੀ ਸਕੂਲ ਤੇ ਨਵੇਂ ਸਕੂਲਾਂ ਦੀ ਤਰ੍ਹਾਂ ਸੰਸਥਾ ਹੋਵੇਗੀ ਉਨ੍ਹਾਂ ਕਿਹਾ ਕਿ ਹਰਿਆਣਾ ‘ਚ 50 ਆਈਟੀਆਈ ਨੂੰ ਐੱਨਸੀਵੀਟੀ ਤੋਂ ਮਾਨਤਾ ਪ੍ਰਾਪਤ ਹੋ ਚੁੱਕੀ ਹੈ ਇਸ ਤੋਂ ਇਲਾਵਾ, ਉਨ੍ਹਾਂ ਨੇ ਸੂਬੇ ‘ਚ ਬੰਦ ਪਏ ਇੰੰਜੀਨੀਅਰਿੰਗ ਕਾਲਜਾਂ ਤੇ ਪਾਲੀਟੈਕਨਕ ਕਾਲਜਾਂ ‘ਚ ਵੀ ਕੌਸ਼ਲ ਵਿਕਾਸ ਦੇ ਪਾਠਕ੍ਰਮ ਚਲਾਉਣ ਦੀ ਆਪਣੀ ਆਗਿਆ ਦਿੱਤੀ ਹੈ