ਰਸੋਈਏ ਨੂੰ ਜੀਵਨ ਦਾਨ (Motivational)
ਇੱਕ ਵਾਰ ਬਾਦਸ਼ਾਹ ਨੌਸ਼ੇਰਵਾਂ ਭੋਜਨ ਕਰ ਰਹੇ ਸਨ। ਅਚਾਨਕ ਖਾਣਾ ਪਰੋਸ ਰਹੇ ਰਸੋਈਏ ਦੇ ਹੱਥੋਂ ਥੋੜ੍ਹੀ ਜਿਹੀ ਸਬਜ਼ੀ ਬਾਦਸ਼ਾਹ ਦੇ ਕੱਪੜਿਆਂ ’ਤੇ ਡੁੱਲ੍ਹ ਗਈ। ਬਾਦਸ਼ਾਹ ਦੇ ਮੱਥੇ ’ਤੇ ਤਿਉੜੀਆਂ ਪੈ ਗਈਆਂ ਜਦੋਂ ਰਸੋਈਏ ਨੇ ਇਹ ਦੇਖਿਆ ਤਾਂ ਉਹ ਥੋੜ੍ਹਾ ਘਬਰਾਇਆ, ਪਰ ਕੁਝ ਸੋਚ ਕੇ ਉਸ ਨੇ ਕੌਲੀ ਦੀ ਬਚੀ ਸਾਰੀ ਸਬਜ਼ੀ ਵੀ ਬਾਦਸ਼ਾਹ ਦੇ ਕੱਪੜਿਆਂ ’ਤੇ ਡੋਲ੍ਹ ਦਿੱਤੀ ਹੁਣ ਤਾਂ ਬਾਦਸ਼ਾਹ ਦੇ ਕ੍ਰੋਧ ਦੀ ਹੱਦ ਨਾ ਰਹੀ।
ਉਸ ਨੇ ਰਸੋਈਏ ਨੂੰ ਪੁੱਛਿਆ, ‘‘ਤੂੰ ਅਜਿਹਾ ਕਰਨ ਦੀ ਹਿੰਮਤ ਕਿਵੇਂ ਕੀਤੀ?’’ ਰਸੋਈਏ ਨੇ ਸ਼ਾਂਤ ਭਾਵ ਨਾਲ ਉੱਤਰ ਦਿੱਤਾ, ‘‘ਬਾਦਸ਼ਾਹ ਸਲਾਮਤ! ਪਹਿਲਾਂ ਤੁਹਾਡਾ ਗੁੱਸਾ ਦੇਖ ਕੇ ਮੈਂ ਸਮਝ ਲਿਆ ਸੀ ਕਿ ਹੁਣ ਜਾਨ ਨਹੀਂ ਬਚੇਗੀ, ਪਰ ਫਿਰ ਸੋਚਿਆ ਕਿ ਲੋਕ ਕਹਿਣਗੇ ਕਿ ਬਾਦਸ਼ਾਹ ਨੇ ਨਿੱਕੀ ਜਿਹੀ ਗਲਤੀ ’ਤੇ ਇੱਕ ਬੇਗੁਨਾਹ ਨੂੰ ਮੌਤ ਦੀ ਸਜ਼ਾ ਦੇ ਦਿੱਤੀ। (Motivational)
ਅਜਿਹੇ ’ਚ ਤੁਹਾਡੀ ਬਦਨਾਮੀ ਹੁੰਦੀ ਫਿਰ ਮੈਂ ਸੋਚਿਆ ਕਿ ਸਾਰੀ ਸਬਜ਼ੀ ਹੀ ਡੋਲ੍ਹ ਦਿਆਂ, ਤਾਂ ਕਿ ਦੁਨੀਆਂ ਤੁਹਾਨੂੰ ਬਦਨਾਮ ਨਾ ਕਰੇ ਤੇ ਮੈਨੂੰ ਹੀ ਅਪਰਾਧੀ ਸਮਝੇ’’ ਨੌਸ਼ੇਰਵਾਂ ਨੂੰ ਉਸ ਦੇ ਜਵਾਬ ’ਚ ਇਸਲਾਮ ਦੇ ਗੰਭੀਰ ਸੰਦੇਸ਼ ਦੇ ਦਰਸ਼ਨ ਹੋਏ ਅਤੇ ਪਤਾ ਲੱਗਾ ਕਿ ਸੇਵਕ ਭਾਵ ਕਿੰਨਾ ਔਖਾ ਹੈ। ਇਸ ਤਰ੍ਹਾਂ ਬਾਦਸ਼ਾਹ ਨੇ ਰਸੋਈਏ ਨੂੰ ਜੀਵਨ ਦਾਨ ਦੇ ਦਿੱਤਾ।
ਇਹ ਵੀ ਪੜ੍ਹੋ : ਭਵਿੱਖ ਸੁਰੱਖਿਅਤ ਰਹੇ
ਇੱਕ ਅਨਾਥ ਅਤੇ ਗਰੀਬ ਵਿਦਿਆਰਥੀ ਇੱਕ ਪ੍ਰਸਿੱਧ ਡਾਕਟਰ ਕੋਲ ਜਾ ਕੇ ਬੋਲਿਆ, ‘‘ਡਾਕਟਰ ਸਾਹਿਬ, ਮੇਰੇ ਪੇਟ ’ਚ ਪੱਥਰੀ ਹੈ, ਤੁਸੀਂ ਆਪਰੇਸ਼ਨ ਕਰ ਦਿਓ’’ ਜਾਂਚ ਕਰਨ ਤੋਂ ਬਾਅਦ ਡਾਕਟਰ ਨੇ ਕਿਹਾ, ‘‘ਆਪਰੇਸ਼ਨ ’ਤੇ ਦੋ ਹਜ਼ਾਰ ਰੁਪਏ ਖ਼ਰਚ ਹੋਣਗੇ ਤੁਸੀਂ ਰੁਪਏ ਜਮ੍ਹਾ ਕਰਵਾ ਦਿਓ’’। ਵਿਦਿਆਰਥੀ ਨੇ ਕਿਹਾ, ‘‘ਡਾਕਟਰ ਸਾਹਿਬ, ਮੈਂ ਬਹੁਤ ਗਰੀਬ ਹਾਂ ਤੇ ਬੇਰੁਜ਼ਗਾਰ ਵੀ, ਛੇਤੀ ਹੀ ਮੈਨੂੰ ਨੌਕਰੀ ਮਿਲਣ ਦੀ ਸੰਭਾਵਨਾ ਹੈ। ਨੌਕਰੀ ਲੱਗਣ ਤੋਂ ਬਾਅਦ ਮੈਂ ਤੁਹਾਨੂੰ ਪੂਰਾ ਪੈਸਾ ਵਿਆਜ਼ ਸਮੇਤ ਦੇ ਦਿਆਂਗਾ’।
ਡਾਕਟਰ ਦੇ ਸਾਹਮਣੇ ਇਹ ਪ੍ਰਸਤਾਵ ਬਿਲਕੁਲ ਨਵਾਂ ਸੀ ਉਸ ਨੇ ਆਪਰੇਸ਼ਨ ਕੀਤਾ ਤੇ ਵਿਦਿਆਰਥੀ ਠੀਕ ਹੋ ਗਿਆ। ਲਗਭਗ ਦੋ ਸਾਲ ਬਾਅਦ ਡਾਕਟਰ ਨੂੰ ਧੰਨਵਾਦ ਪੱਤਰ ਦੇ ਨਾਲ ਹੀ ਉਸ ਲੜਕੇ ਦਾ ਦੋ ਹਜ਼ਾਰ ਦੋ ਸੌ ਪੰਜਾਹ ਰੁਪਏ ਦਾ ਬੈਂਕ ਡ੍ਰਾਫ਼ਟ ਮਿਲਿਆ। ਡਾਕਟਰ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਅੱਥਰੂ ਆ ਗਏ। ਡਾਕਟਰ ਨੇ ਤੁਰੰਤ ਹੀ ਇੱਕ ਹਜ਼ਾਰ ਰੁਪਏ ਦਾ ਡ੍ਰਾਫ਼ਟ ਬਣਵਾਇਆ ਅਤੇ ਉਸ ਨੂੰ ਉਸ ਲੜਕੇ ਨੂੰ ਭੇਜਿਆ ਤੇ ਪੱਤਰ ਵਿਚ ਲਿਖਿਆ ਕਿ ਇਸ ਰਕਮ ਨੂੰ ਜਮ੍ਹਾ ਕਰਵਾ ਦੇਣਾ, ਤੁਹਾਡਾ ਭਵਿੱਖ ਸੁਰੱਖਿਅਤ ਰਹੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ