ਮੋਟਾ ਅਨਾਜ ਸਿਹਤ ਦੀ ਗਾਰੰਟੀ

Coarse Grain

ਮੋਟਾ ਅਨਾਜ (Grains) ਸਿਹਤ (Health) ਦੀ ਗਾਰੰਟੀ

21ਵੀਂ ਸਦੀ ਦਾ ਭਾਰਤ ਬਿਮਾਰ ਭਾਰਤ ਬਣਦਾ ਜਾ ਰਿਹਾ ਹੈ। ਦੇਸ਼ ਅੰਦਰ ਬਿਮਾਰੀਆਂ ਵਧਣ ਦੇ ਨਾਲ-ਨਾਲ ਹਸਪਤਾਲਾਂ ਦੀ ਗਿਣਤੀ ਤੇ ਹਸਪਤਾਲਾਂ ’ਚ ਭੀੜ ਵਧਦੀ ਜਾ ਰਹੀ ਹੈ। ਹੁਣ ਮਿਸ਼ਨ ਇਹ ਹੋਣਾ ਚਾਹੀਦਾ ਹੈ ਕਿ ਬਿਮਾਰੀਆਂ ਹੋਣ ਹੀ ਨਾ ਸਿਹਤ (Health) ਦੇ ਖੇਤਰ ’ਚ ਕਰਾਂਤੀ ਲਿਆਉਣ ਦੀ ਜ਼ਰੂਰਤ ਹੈ। ਸਿਹਤ ਲਈ ਜਿੱਥੇ ਕਸਰਤ ਅਤੇੇ ਸਰੀਰਕ ਮਿਹਨਤ ਦੀ ਜ਼ਰੂਰਤ ਹੈ ਉੱਥੇ ਖੁਰਾਕ ਦਾ ਵੀ ਪੂਰਾ ਮਹੱਤਵ ਹੈ।

ਅਸਲ ’ਚ ਆਧੁਨਿਕ ਜੀਵਨਸ਼ੈਲੀ ਨੇ ਖੁਰਾਕ ਦੇ ਸਵਾਦ ਅਤੇੇ ਰੂਪ ’ਤੇ ਜ਼ਿਆਦਾ ਜ਼ੋਰ ਦਿੱਤਾ ਹੈ। ਹਾਲਾਂਕਿ ਮਹੱਤਤਾ ਪੋਸ਼ਕ ਤੱਤਾਂ ਦੀ ਹੈ। ਨਵੀਂ ਪੀੜ੍ਹੀ ਫਾਸਟ ਫੂਡ ਦੇ ਰੋੜ੍ਹ ’ਚ ਰੁੜ੍ਹ ਰਹੀ ਹੈ। ਖੁਰਾਕੀ ਤੱਤਾਂ ਨੂੰ ਵਿਸਾਰ ਦਿੱਤਾ ਗਿਆ ਹੈ। ਦੇਸ਼ ਦੇ ਰਵਾਇਤੀ ਅਨਾਜ (Grains) ਨਾਲੋਂ ਤਾਂ ਨਵੀਂ ਪੀੜ੍ਹੀ ਟੁੱਟ ਚੁੱਕੀ ਹੈ। ਹੁਣ ਫ਼ਿਰ ਆਸ ਦੀ ਕਿਰਨ ਜਾਗੀ ਹੈ। ਕੇਂਦਰ ਤੋਂ ਲੈ ਕੇ ਸੂਬਾ ਸਰਕਾਰਾਂ ਨੇ ਮੋਟੇ ਅਨਾਜ ਸਵਾਂਕ, ਹਰੀ ਕੰਗਣੀ, ਰਾਗੀ, ਕੁਟਕੀ ਤੇ ਕੋਧਰਾ ਨੂੰ ਦੁਬਾਰਾ ਹਰਮਨਪਿਆਰਾ ਬਣਾਉਣ ਲਈ ਮੁਹਿੰਮ ਵਿੱਢੀ ਹੈ।

ਮੋਟਾ ਖੁਰਾਕੀ ਤੱਤਾਂ ਨਾਲ ਭਰਪੁੂਰ

ਅਸਲ ’ਚ ਮੋਟਾ ਅਨਾਜ (Grains) ਕਣਕ, ਚੌਲ ਵਰਗੇ ਅਨਾਜਾਂ ਨਾਲੋਂ ਕਿਤੇ ਜ਼ਿਆਦਾ ਖੁਰਾਕੀ ਤੱਤਾਂ ਨਾਲ ਭਰਪੁੂਰ ਹੈ। ਇਸੇ ਕਾਰਨ ਹੀ ਸਾਡੀ ਪੁਰਾਣੀ ਪੀੜ੍ਹੀ ਸਿਹਤਮੰਦ ਸੀ ਲੋਕ ਭੱਠੀ ਤੋਂ ਮੱਕੀ, ਛੋਲਿਆਂ ਦੇ ਦਾਣੇ ਭੁੰਨਾਅ ਸਰਦੀਆਂ ’ਚ ਖਾਂਦੇ ਸਨ ਅਤੇ ਬਹੁਤ ਘੱਟ ਬਿਮਾਰ ਹੁੰਦੇ ਸਨ। ਪਿੰਡ ’ਚ ਇੱਕ ਬੰਦਾ ਬਿਮਾਰ ਹੁੰਦਾ ਤਾਂ ਸਾਰੇ ਪਿੰਡ ’ਚ ਚਰਚਾ ਹੁੰਦੀ ਸੀ। ਹੁਣ ਸਾਰਾ ਪਿੰਡ ਹੀ ਬਿਮਾਰ ਹੋਇਆ ਪਿਆ ਹੈ। ਤੰਦਰੁਸਤੀ ਲਈ ਮੁੜ ਰਵਾਇਤੀ ਅਨਾਜ ਨਾਲ ਜੁੜਨਾ ਪਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੋਟੇ ਅਨਾਜ ਸਬੰਧੀ ਕਰਾਂਤੀ ਲਿਆਉਣ ਦਾ ਸੱਦਾ ਦਿੱਤਾ ਹੈ।

ਸੂਬਾ ਸਰਕਾਰਾਂ ਨੇ ਵੀ ਵੱਡੇ ਪੱਧਰ ’ਤੇ ਸਮਾਗਮ ਸ਼ੁਰੂ ਕਰ ਦਿੱਤੇ ਹਨ। ਪੰਜਾਬ ਪੁਲਿਸ ਨੇ ਵੀ ਆਪਣੇ ਜਵਾਨਾਂ ਲਈ ਮੋਟੇ ਅਨਾਜ ਦੀ ਵਰਤੋਂ ’ਤੇ ਧਿਆਨ ਦਿੱਤਾ ਹੈ। ਇਹ ਤੱਥ ਹਨ ਕਿ ਮਾੜੀ ਖੁਰਾਕ ਤੇ ਵਿਹਲ ਭਰੀ ਜੀਵਨਸ਼ੈਲੀ ਬਿਮਾਰੀਆਂ ਨੂੰ ਸੱਦਾ ਦੇ ਰਹੀ ਹੈ। ਸਰਕਾਰ ਮੋਟੇ ਅਨਾਜ ਦੀ ਇਸ਼ਤਿਹਾਰਬਾਜ਼ੀ ਵੱਲ ਵੀ ਧਿਆਨ ਦੇਵੇ। ਕਿਸਾਨਾਂ ਨੂੰ ਮੋਟੇ ਅਨਾਜ ਦੀ ਖੇਤੀ ਲਈ ਪ੍ਰੇਰਿਤ ਕੀਤਾ ਜਾਵੇ।

ਇਸ ਦੇ ਨਾਲ ਹੀ ਵਿਹਲ ਨੂੰ ‘ਅਮੀਰੀ ਦਾ ਸਟੇਟਸ’ ਮੰਨਣ ਦੀ ਧਾਰਨਾ ਨੂੰ ਬਦਲਣ ਦੀ ਜ਼ਰੂਰਤ ਹੈ ਕਿ ਸਰੀਰਕ ਮਿਹਨਤ ਨਾ ਕਰਨਾ ਸਮਾਜ ’ਚ ਸ਼ਾਨ ਹੈ। ਇਸ ਧਾਰਨਾ ਨੂੰ ਮਜ਼ਬੂਤ ਕਰਨਾ ਪਵੇਗਾ ਕਿ ਸਰੀਰਕ ਮਿਹਨਤ ਕਰਨ ਜਾਂ ਕਸਰਤ ਕਰਨ ਵਾਲੇ ਹੀ ਤੰਦਰੁਸਤ ਹਨ। ਦੇਸ਼ ਦੀਆਂ ਸਿਆਸੀ ਹਸਤੀਆਂ ਨੂੰ ਵੀ ਸਿਹਤ ਸਬੰਧੀ ਮਿਸਾਲ ਬਣਨਾ ਚਾਹੀਦਾ ਹੈ।

ਪੂਜਨੀਕ ਗੁਰੂ ਜੀ ਨੇ ਸਿਹਤ ਪ੍ਰਤੀ ਕੀਤਾ ਜਾਗਰੂਕ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਲੋਕਾਂ ਨੂੰ ਸਿਹਤ ਬਾਰੇ ਜਾਗਰੂਕ ਕਰਦਿਆਂ ਬੜੇ ਅਨਮੋਲ ਟਿਪਸ ਦਿੱਤੇ ਹਨ ਤੇ ਇਸ ਸਬੰਧੀ ਪ੍ਰਣ ਵੀ ਕਰਵਾਏ ਹਨ। ਆਪ ਜੀ ਨੇ ਡੇਰਾ ਸ਼ਰਧਾਲੂਆਂ ਨੂੰ ਰੋਟੀ ਤੋਂ ਬਾਅਦ ਸੈਰ ਕਰਨ ਦਾ ਪ੍ਰਣ ਕਰਵਾਇਆ ਹੈ। ਇਸ ਤਰ੍ਹਾਂ ਸਿਹਤ ਦੀ ਸੰਭਾਲ ਨੂੰ ਇੱਕ ਕਰਮ ਧਰਮ ਦੇ ਤੌਰ ’ਤੇ ਲੈਣਾ ਬਹੁਤ ਵੱਡੀ ਗੱਲ ਹੈ। ਸਰਕਾਰਾਂ ਵੀ ਸਿਹਤ ਦੇ ਖੇਤਰ ’ਚ ਸੁਚੱਜੇ ਕਦਮ ਚੁੱਕਣ ਤਾਂ ਕਿ ਇਲਾਜ ਦੀ ਲੋੜ ਹੀ ਨਾ ਪਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ