ਬੱਸ-ਕਾਰ ਦੀ ਸਿੱਧੀ ਟੱਕਰ ’ਚ ਮਾਂ-ਪੁੱਤਰ ਦੀ ਮੌਤ

Road-Accident
ਦੀਨਾਨਗਰ :  ਬੱਸ ਨਾਲ ਸਿੱਧੀ ਟੱਕਰ ’ਚ ਬੁਰੀ ਤਰਾਂ ਨੁਕਸਾਨੀ ਗਈ ਕਾਰ ਕੋਲ ਖੜੇ ਪੁਲਿਸ ਮੁਲਾਜ਼ਮ ਹਾਲਾਤ ਨੂੰ ਦੇਖਦੇ ਹੋਏ। ਤਸਵੀਰ : ਸਰਬਜੀਤ ਸਾਗਰ।

ਪਠਾਨਕੋਟ ਤੋਂ ਪਿਤਾ ਦਾ ਹਾਲਚਾਲ ਜਾਣਨ ਪਿੰਡ ਕੋਹਲੀਆਂ ਆਏ ਸਨ ਦੋਨੋਂ

(ਸੱਚ ਕਹੂੰ ਨਿਊਜ਼) ਗੁਰਦਾਸਪੁਰ। ਦੀਨਾਨਗਰ ਦੇ ਬਾਹਰੀ ਹਸਪਤਾਲ ਸਾਹਮਣੇ ਇੱਕ ਬੇਹੱਦ ਦਰਦਨਾਕ ਸੜਕ ਹਾਦਸੇ ’ਚ ਪਠਾਨਕੋਟ ਨਿਵਾਸੀ ਮਾਂ-ਪੁੱਤਰ ਦੀ ਮੌਕੇ ’ਤੇ ਮੌਤ ਹੋ ਗਈ। ਮਿ੍ਰਤਕਾਂ ਦੀ ਪਛਾਣ ਰਾਜ ਰਾਣੀ (55) ਪਤਨੀ ਦੇਸ ਰਾਜ ਅਤੇ ਉਨਾਂ ਦੇ ਲੜਕੇ ਅਮਨ ਕੁਮਾਰ (24 ਸਾਲ) ਵਾਸੀ ਪਠਾਨਕੋਟ ਦੇ ਰੂਪ ’ਚ ਹੋਈ ਹੈ। ਜਾਣਕਾਰੀ ਅਨੁਸਾਰ ਰਾਜ ਰਾਣੀ ਆਪਣੇ ਲੜਕੇ ਨਾਲ ਦੀਨਾਨਗਰ ਹਲਕੇ ਦੇ ਪਿੰਡ ਕੋਹਲੀਆਂ ਵਿਖੇ ਆਪਣੇ ਪੇਕੇ ਘਰ ਪਿਤਾ ਦਾ ਪਤਾ ਲੈਣ ਲਈ ਆਈ ਹੋਈ ਸੀ। Road Accident ਜਿਵੇਂ ਹੀ ਉਹ ਪੇਕੇ ਘਰੋਂ ਆਲਟੋ ਕਾਰ ਨੰਬਰ ਪੀਬੀ 02 ਬੀਐਲ 3299 ’ਚ ਸਵਾਰ ਹੋ ਕੇ ਦੀਨਾਨਗਰ ਮੁੱਖ ਮਾਰਗ ’ਤੇ ਪਹੁੰਚੇ ਤਾਂ ਬਾਹਰੀ ਪ੍ਰਾਈਵੇਟ ਹਸਪਤਾਲ ਸਾਹਮਣੇ ਪਠਾਨਕੋਟ ਦੀ ਤਰਫ਼ੋਂ ਤੇਜ਼ ਰਫਤਾਰ ਨਾਲ ਆਈ ਪਨਬਸ ਨੰਬਰ ਪੀਬੀ 06 ਏ ਐਸ 8776 ਨੇ ਉਨਾਂ ਨੂੰ ਸਾਹਮਣਿਓਂ ਟੱਕਰ ਮਾਰ ਦਿੱਤੀ ਅਤੇ ਬੱਸ ਕਾਰ ਨੂੰ ਘਸੀਟਦੀ ਹੋਈ ਕਾਫ਼ੀ ਦੂਰ ਤੱਕ ਲੈ ਗਈ।

ਇਹ ਵੀ ਪੜ੍ਹੋ : ਮਾਪਿਆਂ ਦੇ ਇਕਲੌਤੇ ਪੁੱਤ ਦੀ ਦੀਵਾਲੀ ਵਾਲੇ ਦਿਨ ਅਮਰੀਕਾ ‘ਚ ਮੌਤ

Road-Accident
ਦੀਨਾਨਗਰ :  ਬੱਸ ਨਾਲ ਸਿੱਧੀ ਟੱਕਰ ’ਚ ਬੁਰੀ ਤਰਾਂ ਨੁਕਸਾਨੀ ਗਈ ਕਾਰ ਕੋਲ ਖੜੇ ਪੁਲਿਸ ਮੁਲਾਜ਼ਮ ਹਾਲਾਤ ਨੂੰ ਦੇਖਦੇ ਹੋਏ। ਤਸਵੀਰ : ਸਰਬਜੀਤ ਸਾਗਰ।

ਇਸ ਦੌਰਾਨ ਮਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਲੜਕਾ ਬੁਰੀ ਤਰ੍ਹਾਂ ਨੁਕਸਾਨੀ ਗਈ ਕਾਰ ਵਿੱਚ ਫਸ ਗਿਆ। ਜਿਸਨੂੰ ਸਮਾਂ ਰਹਿੰਦਿਆਂ ਬਾਹਰ ਨਾ ਕੱਢਿਆ ਜਾ ਸਕਿਆ। ਅਖ਼ੀਰ ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਉਸਨੂੰ ਕਾਰ ਵਿੱਚੋਂ ਬਾਹਰ ਕੱਢਕੇ ਸੀਐਚਸੀ ਸਿੰਘੋਵਾਲ ਲਿਜਾਇਆ ਗਿਆ ਪਰ ਉੱਥੇ ਪਹੁੰਚਦਿਆਂ ਹੀ ਲੜਕੇ ਦੀ ਵੀ ਮੌਤ ਹੋ ਗਈ। ਇਹ ਹਾਦਸਾ ਥਾਣਾ ਦੀਨਾਨਗਰ ਤੋਂ ਕੁਝ ਹੀ ਦੂਰੀ ’ਤੇ ਵਾਪਰਿਆ ਅਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਬੱਸ ਨੂੰ ਕਬਜ਼ੇ ਵਿੱਚ ਲੈ ਲਿਆ ਜਦੋਂਕਿ ਬੱਸ ਦਾ ਡਰਾਈਵਰ ਫ਼ਰਾਰ ਹੋ ਗਿਆ। ਮੌਕੇ ’ਤੇ ਹਾਜ਼ਰ ਲੋਕਾਂ ਨੇ ਹਾਦਸੇ ਲਈ ਬੱਸ ਡਰਾਈਵਰ ਨੂੰ ਕਸੂਰਵਾਰ ਠਹਿਰਾਇਆ ਅਤੇ ਨਾਲ ਹੀ ਇਹ ਵੀ ਕਿਹਾ ਕਿ ਅਜਿਹੇ ਹਾਦਸਿਆਂ ਦੇ ਲਈ ਸੜਕ ਦੇ ਦੋਨੋਂ ਪਾਸੇ ਲੱਕੜ ਵਪਾਰੀਆਂ ਤੇ ਹੋਰਨਾਂ ਲੋਕਾਂ ਵੱਲੋਂ ਕੀਤੇ ਗਏ ਨਜਾਇਜ਼ ਕਬਜੇ ਵੀ ਵੱਡਾ ਕਾਰਨ ਹਨ। ਜਿਨਾਂ ਵੱਲ ਸਥਾਨਕ ਪੁਲਿਸ ਤੇ ਪ੍ਰਸ਼ਾਸਨ ਦਾ ਕਦੇ ਧਿਆਨ ਨਹੀਂ ਗਿਆ। Road Accident