ਸਾਡੇ ਨਾਲ ਸ਼ਾਮਲ

Follow us

13.8 C
Chandigarh
Sunday, February 1, 2026
More
    Home Breaking News ਕਾਲ ਬਣਕੇ ਆਈ ਕ...

    ਕਾਲ ਬਣਕੇ ਆਈ ਕਾਰ, ਮਾਂ-ਪੁੱਤ ਦੀ ਲੈ ਗਈ ਜਾਨ

    Road Accident
    Road Accident: ਸਵੇਰੇ-ਸਵੇਰੇ ਪੰਜਾਬ ’ਚ ਵਾਪਰਿਆ ਭਿਆਨਕ ਹਾਦਸਾ, 5 ਦੀ ਮੌਕੇ ’ਤੇ ਮੌਤ

    ਹਾਦਸੇ ’ਚ ਮਾਂ-ਪੁੱਤ ਦੀ ਮੌਤ, 8 ਜ਼ਖਮੀ | Road Accident

    • ਗੁੱਸੇ ’ਚ ਆਏ ਲੋਕਾਂ ਨੇ ਸੜਕ ’ਤੇ ਲਾਇਆ ਜਾਮ | Road Accident
    • ਮਾਂ-ਪੁੱਤ ਕਰ ਰਹੇ ਸਨ ਬੱਸ ਦਾ ਇੰਤਜ਼ਾਰ | Road Accident

    ਬਾੜਮੇਰ (ਸੱਚ ਕਹੂੰ ਨਿਊਜ਼)। ਸੜਕ ’ਤੇ ਬੱਸ ਦਾ ਇੰਤਜ਼ਾਰ ਕਰ ਰਹੇ ਮਾਂ-ਪੁੱਤ ਨੂੰ ਕਾਰ ਨੇ ਦਰੜ ਦਿੱਤਾ ਹੈ। ਹਾਦਸੇ ’ਚ ਮਾਂ-ਬੇਟੇ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਇੱਕ ਮਹਿਲਾ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ ਹੈ। ਹਾਦਸੇ ਤੋਂ ਬਾਅਦ ਬੇਕਾਬੂ ਹੋਈ ਕਾਰ ਪਲਟ ਗਈ। ਇਸ ਕਾਰ ’ਚ 7 ਲੋਕ ਸਵਾਰ ਸਨ। ਜਿਹੜੇ ਕਿ ਸਾਰੇ ਹੀ ਜ਼ਖ਼ਮੀ ਹੋ ਗਏ ਹਨ। ਹਾਦਸਾ ਬਾੜਮੇਰ ਦੇ ਸ਼ਿਵ ਇਲਾਕੇ ਦੇ ਕਾਨਾਸਰ ’ਚ ਵੀਰਵਾਰ ਸਵੇਰੇ 9 ਵਜੇ ਹੋਇਆ ਹੈ। ਹਾਦਸੇ ਤੋਂ ਗੁੱਸੇ ’ਚ ਆਏ ਲੋਕਾਂ ਨੇ ਸ਼ਿਵ-ਫਲਸੁੰਡ ਸਟੇਟ ਹਾਈਵੇ ’ਤੇ ਜਾਮ ਲਾ ਦਿੱਤਾ ਹੈ।

    ਮਹਾਂਰਾਸ਼ਟਰ ਦੇ ਇਸ ਜੋੜੇ ਨੇ ਕੁਝ ਇਸ ਤਰ੍ਹਾਂ ਮਨਾਈ ਵਿਆਹ ਦੀ ਵਰ੍ਹੇਗੰਢ

    ਸ਼ਿਵ ਥਾਣਾ ਅਧਿਕਾਰੀ ਚੁੰਨੀਲਾਲ ਨੇ ਦੱਸਿਆ ਕਿ ਹਾਦਸੇ ’ਚ ਕਾਨਾਸਰ ਵਾਸੀ ਰੇਸ਼ਮਾ (31) ਪਤਨੀ ਸਦਮਾ ਹੁਸੈਨ ਅਤੇ ਉਨ੍ਹਾਂ ਦੇ ਬੇਟੇ ਇਮਰਾਨ ਖਾਨ (5) ਦੀ ਮੌਤ ਹੋ ਗਈ ਹੈ। ਜਦਕਿ ਮਹਿਲਾ ਦੀ ਜੇਠਾਨੀ ਮਾਂਗੀ (45) ਪਤਨੀ ਪਠਾਨ ਖਾਨ ਗੰਭੀਰ ਰੂਪ ਨਾਲ ਜ਼ਖਮੀ ਹੋਈ ਹੈ। ਜਿਸ ਨੂੰ ਇਲਾਜ਼ ਲਈ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਤਿੰਨੇਂ ਕਾਨਾਸਰ ਤੋਂ ਰਾਵਤਸਰ ਪਿੰਡ ਜਾ ਰਹੇ ਸਨ। ਇਸ ਤੋਂ ਇਲਾਵਾ ਕਾਰ ’ਚ ਸਵਾਰ 7 ਲੋਕ ਜਖ਼ਮੀ ਹਨ, ਇਹ ਲੋਕ ਜੋਧਪੁਰ ਤੋਂ ਬਾੜਮੇਰ ਵੱਲ ਜਾ ਰਹੇ ਸਨ। (Road Accident)

    ਗੁੱਸੇ ’ਚ ਆਏ ਲੋਕਾਂ ਨੇ ਕੀਤਾ ਰੋੜ ਜਾਮ | Road Accident

    ਹਾਦਸੇ ਤੋਂ ਬਾਅਦ ਮੌਕੇ ’ਤੇ ਸਥਾਨੀ ਲੋਕਾਂ ਭਾਰੀ ਗਿਣਤੀ ’ਚ ਇੱਕਠਾ ਹੋ ਗਏ। ਗੁੱਸੇ ’ਚ ਆਏ ਭੀੜ ਦੇ ਲੋਕਾਂ ਨੇ ਸ਼ਿਵ-ਫਲਸੁੰਡ ਸਟੇਟ ਸੜਕ ’ਤੇ ਪੱਥਰ ਅਤੇ ਕੰਡੇ ਰੱਖ ਕੇ ਜਾਮ ਲਾ ਦਿੱਤਾ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ’ਤੇ ਪਹੁੰਚੀ। ਬਾਅਦ ’ਚ ਪੁਲਿਸ ਨੇ ਲੋਕਾਂ ਨੂੰ ਸਮਝਾ ਕੇ ਜਾਮ ਨੂੰ ਖੁਲਵਾਇਆ। (Road Accident)

    LEAVE A REPLY

    Please enter your comment!
    Please enter your name here