ਵਿਸ਼ਵ ‘ਚ ਕੋਰੋਨਾ ਦੇ 1.60 ਕਰੋੜ ਤੋਂ ਵੱਧ ਮਰੀਜ਼

ਵਿਸ਼ਵ ‘ਚ ਕੋਰੋਨਾ ਦੇ 1.60 ਕਰੋੜ ਤੋਂ ਵੱਧ ਮਰੀਜ਼
6.43 ਲੱਖ ਤੋਂ ਵੱਧ ਮੌਤਾਂ

ਬੀਜਿੰਗ। ਵਿਸ਼ਵ ਮਹਾਂਮਾਰੀ ਕੋਰੋਨਾ ਵਾਇਰਸ (ਕੋਵਿਡ-19) ਦਾ ਕਹਿਰ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ ਤੇ ਦੁਨੀਆ ਭਰ ‘ਚ ਇਸ ਵਾਇਰਸ ਨਾਲ ਹੁਣ ਤੱਕ 1.60 ਕਰੋੜ ਤੋਂ ਵੱਧ ਲੋਕ ਪ੍ਰਭਾਵਿਤ ਹੋ ਚੁੱਕੇ ਹਨ ਤੇ 6,43,821 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।

ਕੋਵਿਡ-19 ਦੇ ਮਾਮਲਿਆਂ ‘ਚ ਅਮਰੀਕਾ ਦੁਨੀਆ ਭਰ ‘ਚ ਪਹਿਲੇ, ਬ੍ਰਾਜੀਲ ਦੂਜੇ ਤੇ ਭਾਰਤ ਤੀਜੇ ਸਥਾਨ ‘ਤੇ ਹੈ। ਇਸ ਮਹਾਂਮਾਰੀ ਨਾਲ ਹੋਈਆਂ ਮੌਤਾਂ ਦੇ ਅੰਕੜਿਆਂ ਦੇ ਮਾਮਲੇ ‘ਚ ਅਮਰੀਕਾ ਪਹਿਲੇ, ਬ੍ਰਾਜੀਲ ਦੂਜੇ ਤੇ ਬ੍ਰਿਟੇਨ ਤੀਜੇ ਸਥਾਨ ‘ਤੇ ਹੈ ਜਦੋਂਕਿ ਭਾਰਤ ਮ੍ਰਿਤਕਾਂ ਦੀ ਗਿਣਤੀ ‘ਚ ਛੇਵੇਂ ਸਥਾਨ ‘ਤੇ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ