ਮੋਗਾ ’ਚ ਨਹਿਰ ਟੁੱਟਣ ਕਾਰਨ ਪਾਣੀ ’ਚ ਡੁੱਬਿਆ 100 ਏਕੜ ਤੋਂ ਵੱਧ ਰਕਬਾ

moga-8, Moga Canal

ਮੋਗਾ ’ਚ ਨਹਿਰ ਟੁੱਟਣ ਕਾਰਨ ਪਾਣੀ ’ਚ ਡੁੱਬਿਆ 100 ਏਕੜ ਤੋਂ ਵੱਧ ਰਕਬਾ

(ਵਿੱਕੀ ਕੁਮਾਰ) ਮੋਗਾ। ਬਾਘਾਪੁਰਾਣਾ ਖੇਤਰ ਦੇ ਪਿੰਡ ਉਗੋਕੇ ’ਚ ਨਹਿਰ ’ਚ ਪਾੜ ਪੈਣ ਕਾਰਨ 100 ਏਕੜ ਤੋਂ ਵੱਧ ਰਕਬਾ ਪਾਣੀ ’ਚ ਡੁੱਬ ਗਿਆ। ਪਿੰਡ ਦੀ ਆਬਾਦੀ ਵਾਲੇ ਇਲਾਕਿਆਂ ਤੱਕ ਵੀ ਪਾਣੀ ਪਹੁੰਚ ਗਿਆ। ਨਹਿਰ ਟੁੱਟਣ ਕਾਰਨ ਮੂੰਗੀ, ਮੱਕੀ ਤੇ ਸਬਜ਼ੀਆਂ ਦਾ ਨੁਕਸਾਨ ਹੋਇਆ ਹੈ, ਉਥੇ ਹੀ ਜਿਹੜੇ ਕਿਸਾਨ ਝੋਨਾ ਬੀਜਣ ਦੀ ਤਿਆਰੀ ਕਰ ਰਹੇ ਸਨ, ਉਨ੍ਹਾਂ ਲਈ ਨਹਿਰ ਦਾ ਟੁੱਟਣਾ ਵਰਦਾਨ ਸਾਬਤ ਹੋਇਆ। ਖੇਤ ਆਪੇ ਪਾਣੀ ਨਾਲ ਭਰ ਗਏ। (Moga Canal)

ਨਹਿਰ ’ਚ ਇੱਕ ਦਿਨ ਪਹਿਲਾਂ ਹੀ ਪਾਣੀ ਆਇਆ ਸੀ, 12 ਘੰਟੇ ਤੱਕ ਵੀ ਪਾਣੀ ਦਾ ਦਬਾਅ ਨਹਿਰ ਨਹੀਂ ਝੱਲ ਸਕੀ, ਜਿਸ ਕਾਰਨ ਨਹਿਰਾਂ ਦੀ ਮੁਰੰਮਤ ਤੇ ਸਫਾਈ ’ਤੇ ਵੀ ਸਵਾਲ ਖੜ੍ਹੇ ਹੋ ਗਏ ਹਨ। ਨਹਿਰ ਦਾ ਵਹਾਅ ਤੇਜ਼ ਹੋਣ ਕਾਰਨ ਟੁੱਟੇ ਹਿੱਸੇ ਨੂੰ ਰੋਕਣ ਲਈ ਨਹਿਰੀ ਵਿਭਾਗ ਦੇ ਅਧਿਕਾਰੀਆਂ ਦੀਆਂ ਸਾਰੀਆਂ ਕੋਸ਼ਿਸ਼ਾਂ ਚਾਰ ਘੰਟੇ ਤੱਕ ਕਾਮਯਾਬ ਨਹੀਂ ਹੋ ਸਕੀਆਂ। ਨਹਿਰ ਦਾ ਪਾਣੀ ਪਿੱਛੇ ਤੋਂ ਬੰਦ ਹੋਣ ਮਗਰੋਂ ਬਾਅਦ ਦੁਪਹਿਰ ਮੁੜ ਰਾਹਤ ਕਾਰਜ ਸ਼ੁਰੂ ਹੋ ਗਏ ਹਨ। ਇਸ ਦੌਰਾਨ ਪਿੰਡ ਦੀਆਂ ਗਲੀਆਂ ’ਚ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਪਿੰਡ ’ਚੋਂ ਬਾਹਰ ਨਿਕਲਣਾ ਮੁਸ਼ਕਲ ਹੋ ਰਿਹਾ ਹੈ ਖਬਰ ਲਿਖੇ ਜਾਣ ਤੱਕ ਨਹਿਰ ਦੇ ਪਾੜ ਨੂੰ ਪੂਰਨ ਦਾ ਕੰਮ ਜਾਰੀ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ