ਬਲਾਕ ਧਰਮਗੜ੍ਹ ’ਚੋਂ 22ਵਾਂ ਤੇ ਪਿੰਡ ਕਣਕਵਾਲ ਭੰਗੂਆਂ ’ਚੋਂ ਚੌਥਾ ਸਰੀਰਦਾਨ ਹੋਇਆ

Body Donated

ਪਿੰਡ ਕਣਕਵਾਲ ਭੰਗੂਆਂ ’ਚੋਂ ਚੌਥਾ ਸਰੀਰਦਾਨ ਹੋਇਆ

(ਜੀਵਨ ਗੋਇਲ) ਧਰਮਗੜ੍ਹ/ਚੀਮਾਂ ਮੰਡੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਬਲਾਕ ਅਧੀਨ ਪੈਂਦੇ ਪਿੰਡ ਕਣਕਵਾਲ ਭੰਗੂਆਂ ਵਿਖੇ ਸੱਚਖੰਡ ਵਾਸੀ ਮਾਤਾ ਗੁਰਨਾਮ ਕੌਰ ਇੰਸਾਂ ਨੇ ਆਪਣਾ ਸਰੀਰਦਾਨ ਕਰਕੇ ਉੱਤਮ ਦਾਨੀ ਹੋਣ ਦਾ ਮਾਣ ਖੱਟਿਆ। 15 ਮੈਂਬਰ ਬਲਦੇਵ ਸਿੰਘ ਇੰਸਾਂ ਸਮੇਤ ਤਿੰਨ ਭਰਾਵਾਂ ਅਤੇ ਇੱਕ ਭੈਣ ਦੀ ਮਾਤਾ ਗੁਰਨਾਮ ਕੌਰ ਇੰਸਾਂ ਲੰਬੇ ਸਮੇਂ ਤੋਂ ਪਰਿਵਾਰ ਸਮੇਤ ਡੇਰਾ ਸੱਚਾ ਸੌਦਾ ਨਾਲ ਜੁੜੇ ਹੋਏ ਸਨ।

ਅੱਜ ਉਨ੍ਹਾਂ ਦੇ ਪਰਿਵਾਰ ਵੱਲੋਂ ਆਪਸੀ ਸਹਿਮਤੀ ਨਾਲ ਉਨ੍ਹਾਂ ਦੀ ਇੱਛਾ ਅਨੁਸਾਰ ਦੇਹਾਂਤ ਤੋਂ ਬਾਅਦ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਰੋਹਿਲਖੰਡ ਮੈਡੀਕਲ ਕਾਲਜ ਐਂਡ ਹੋਸਪਿਟਲ ਬਰੇਲੀ ਯੂਪੀ ਭੇਜਿਆ। ਇਸ ਮ੍ਰਿਤਕ ਦੇਹ ਤੋਂ ਸਿੱਖਿਆ ਲੈ ਕੇ ਅਨੇਕਾਂ ਬੱਚੇ ਵੱਡੇ ਡਾਕਟਰ ਬਨਣਗੇ। ਇਸ ਮੌਕੇ ਲੋਕਾਂ ਨੂੰ ਜਾਗਰੂੁਕ ਕਰਦਿਆਂ ਪਿੰਡ ਵਿੱਚ ਉਨ੍ਹਾਂ ਦੀ ਦੇਹ ਨੂੰ ਫੁੱਲਾਂ ਅਤੇ ਗੁਬਾਰਿਆਂ ਨਾਲ ਸਜਾਈ ਐਂਬੂਲੈਂਸ ਵਿੱਚ ਗਲੀ-ਗਲੀ ’ਚ ਫੇਰਾ ਪਵਾਇਆ ਅਤੇ ਸ਼ੋਸ਼ਲ ਮੀਡੀਆ ਦੇ ਗੁਰਦੀਪ ਇੰਸਾਂ, ਮਾਸਟਰ ਜਸਵੀਰ ਇੰਸਾਂ ਅਤੇ ਗੁਰਦੀਪ ਇੰਸਾਂ ਨੇ ਸਰੀਰਦਾਨੀ ਸੱਚਖੰਡ ਵਾਸੀ ਮਾਤਾ ਗੁਰਨਾਮ ਕੌਰ ਇੰਸਾਂ ਅਮਰ ਰਹੇ, ਸੱਚੇ ਸੌਦੇ ਦੀ ਸੋਚ ’ਤੇ ਪਹਿਰਾ ਦਿਆਂਗੇ ਠੋਕ ਕੇ, ਜਬ ਤੱਕ ਸੂਰਜ ਚਾਂਦ ਰਹੇਗਾ ਮਾਤਾ ਗੁਰਨਾਮ ਕੌਰ ਇੰਸਾਂ ਤੇਰਾ ਨਾਂਅ ਰਹੇਗਾ ਨਾਅਰੇ ਲਾਏ ਅਤੇ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ 139 ਮਾਨਵਤਾ ਭਲਾਈ ਕਾਰਜਾਂ ਬਾਰੇ ਜਾਣਕਾਰੀ ਦਿੱਤੀ।

Body Donated

 ਡੇਰਾ ਸੱਚਾ ਸੌਦਾ ਵੱਲੋਂ ਕੀਤਾ ਜਾ ਰਹੇ ਮਾਨਵਤਾ ਭਲਾਈ ਦੇ ਕਾਰਜ ਸ਼ਲਾਘਾਯੋਗ : ਕੌਹਰੀਆ

ਪਿੰਡ ਵਿੱਚ ਵੱਡੀ ਗਿਣਤੀ ’ਚ ਮੌਜ਼ੂਦ ਸਾਕ ਸਬੰਧੀਆਂ ’ਤੇ ਰਿਸ਼ਤੇਦਾਰਾਂ ਨੇ ਇਸ ਭਲਾਈ ਕਾਰਜ ਦੀ ਬਹੁਤ ਪ੍ਰਸ਼ੰਸਾ ਹੋਈ। ਸਰਪੰਚ ਮਨਜੀਤ ਸਿੰਘ ਅਤੇ ਕਿਸਾਨ ਆਗੂ ਸੁਖਪਾਲ ਮਾਣਕ ਨੇ ਐਂਬੂਲੈਂਸ ਨੂੰ ਹਰੀ ਝੰਡੀ ਦੇ ਕੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਦੇ ਮੈਂਬਰਾਂ ਨੇ ਸਲਾਮੀ ਦੇ ਕੇ ਵਿਦਾਇਗੀ ਦਿੱਤੀ। ਉਕਤ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਮਾਨਵਤਾ ਕਾਰਜਾਂ ਬਾਰੇ ਐਸਐਮਓ ਸਤਿੰਦਰ ਕੌਰ ਕੌਹਰੀਆ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੋ ਡੇਰਾ ਸੱਚਾ ਸੌਦਾ ਵੱਲੋਂ ਅੱਖਾਂ ਦਾਨ, ਖੂਨ ਦਾਨ, ਗੁਰਦਾ ਦਾਨ ਅਤੇ ਸਰੀਰਦਾਨ ਕੀਤਾ ਜਾਂਦਾ ਹੈ ਇਸ ਨਾਲ ਹੋਰ ਜਿੰਦਗੀਆਂ ਨੂੰ ਮੱਦਦ ਦੇਣਾ ਇੱਕ ਬਹੁਤ ਵੱਡੀ ਜਾਗਰੂੁਕਤਾ ਵਾਲੀ ਗੱਲ ਹੈ, ਜੋ ਕਿਸੇ ਹੋਰ ਵੱਲੋਂ ਨਹੀਂ ਕੀਤਾ ਜਾਂਦਾ।

ਸਾਨੂੰ ਸਿੱਖਿਆ ਲੈ ਕੇ ਸਭ ਨੂੰ ਅਜਿਹੇ ਕਾਰਜ ਕਰਨੇ ਚਾਹੀਦੇ ਹਨ। ਮੇਰੇ ਅਤੇ ਸਿਹਤ ਵਿਭਾਗ ਵੱਲੋਂ ਸਾਧ-ਸੰਗਤ ਵਧਾਈ ਦੀ ਪਾਤਰ ਹੈ ਜੋ ਅਜਿਹਾ ਕਰਦੇ ਹਨ। ਇਸ ਮੌਕੇ 25 ਮੈਂਬਰ, 15 ਮੈਂਬਰ, ਬਲਾਕ ਭੰਗੀਦਾਸ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਮੈਂਬਰਾਂ ਤੋਂ ਇਲਾਵਾ ਡਾ. ਰਾਮ ਕੁਮਾਰ, ਜਗਮੇਲ ਸਿੰਘ ਰਿਟਾਇਰ ਜੇਲ ਸੁਪਰਡੈਂਟ ਸੰਗਰੂਰ ਅਤੇ ਸਾਧ-ਸੰਗਤ ਰਿਸ਼ਤੇਦਾਰਾਂ ਨੇ ਅੰਤਿਮ ਸ਼ਰਧਾਂਜਲੀ ਦਿੱਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ