ਵੇਖੋ ਮੁਹੰਮਦ ਸ਼ਮੀ ਦੀਆਂ ਵਲ਼ ਖਾਉਂਦੀਆਂ ਗੇਂਦਾਂ ’ਚ ਕਿਵੇਂ ਫਸੇ ਕੰਗਾਰੂ

ਸ਼ਮੀ ਦੀਆਂ 4 ਗੇਂਦਾਂ ਨੇ ਪਲਟ ਦਿੱਤਾ ਮੈਚ

  • ਆਖਰੀ ਓਵਰ ਚਾਹੀਦੀਆਂ ਸਨ 11 ਦੌੜਾਂ

(ਸਪੋਰਟਸ ਡੈਸਕ)। ਟੀਮ ਇੰਡੀਆ ਨੇ ਟੀ-20 ਵਿਸ਼ਵ ਕੱਪ ਦੇ ਪਹਿਲੇ ਅਭਿਆਸ ਮੈਚ ‘ਚ ਆਸਟ੍ਰੇਲੀਆ ਨੂੰ 6 ਦੌੜਾਂ ਨਾਲ ਹਰਾਇਆ। ਆਸਟਰੇਲੀਆ ਨੂੰ ਆਖਰੀ ਓਵਰ ਵਿੱਚ ਜਿੱਤ ਲਈ 11 ਦੌੜਾਂ ਦੀ ਲੋੜ ਸੀ ਪਰ ਮੁਹੰਮਦ ਸ਼ਮੀ (Mohammad Shami) ਨੇ 3 ਵਿਕਟਾਂ ਲੈ ਕੇ ਭਾਰਤ ਨੂੰ ਜਿੱਤ ਦਿਵਾਈ। ਇਸ ਜਿੱਤ ਦੇ ਹੀਰੋ ਰਹੇ ਭਾਰਤੀ ਗੇਂਦਬਾਡ਼ ਮੁਹੰਮਦ ਸ਼ਮੀ। ਇਹ ਮੈਚ ਆਖਰ ਤੱਕ ਪੂਰੇ ਰੋਮਾਂਚ ’ਤੇ ਰਿਹਾ।

ਆਖਰੀ ਓਵਰ ’ਚ ਆਸਟਰੇਲੀਆ ਨੂੰ 11 ਦੌੜਾਂ ਦੀ ਲੋੜ ਸੀ। ਕਪਤਾਨ ਰੋਹਿਤ ਨੇ ਗੇਂਦ ਮੁਹੰਮਦ ਸ਼ਮੀ ਨੂੰ ਸੌਂਪੀ। ਸ਼ਮੀ ਨੇ ਪੂਰੀ ਸੂਝ-ਬੂਝ ਨਾਲ ਗੇਂਬਬਾਜ਼ੀ ਕਰਦਿਆਂ ਮੈਚ ਦਾ ਪਾਸਾ ਪਲਟ ਦਿੱਤਾ। ਸ਼ਮੀ ਨੇ ਆਖਰੀ ਓਵਰ ’ਚ ਆਪਣੀ ਵਲ਼ ਖਾਉਂਦੀਆਂ ਗੇਂਦਾਂ ਨਾਲ ਕੰਗਾਰੂ ਨੂੰ ਫਸਾ ਲਿਆ। ਸ਼ਮੀ ਨੇ ਚਾਰ ਗੇਂਦਾਂ ’ਤੇ ਚਾਰ ਬੱਲੇਬਾਜ਼ਾਂ ਨੂੰ ਆਊਟ ਕੀਤਾ। ਦੋਖੋ ਸ਼ਮੀ ਦੇ ਆਖੀਰ ਓਵਰਾਂ ’ਚ ਕੀ ਕੁਛ ਹੋਇਆ।

ਪਹਿਲੀ ਗੇਂਦ: ਜਦੋਂ ਸ਼ਮੀ ਗੇਂਦਬਾਜ਼ੀ ਕਰਨ ਆਇਆ ਤਾਂ ਪੈਟ ਕਮਿੰਸ ਅਤੇ ਜੋਸ਼ ਇੰਗਲਿਸ ਕ੍ਰੀਜ਼ ‘ਤੇ ਮੌਜੂਦ ਸਨ। ਉਸ ਨੇ ਪਹਿਲੀ ਗੇਂਦ ਲੋ ਫੁੱਲ ਟਾਸ ਪਾਈ। ਕਮਿੰਸ 2 ਦੌੜਾਂ ਬਣਾਈਆਂ।

ਦੂਜੀ ਗੇਂਦ: ਸ਼ਮੀ ਨੇ ਦੂਜੀ ਗੇਂਦ ‘ਤੇ ਵੀ ਖਤਰਨਾਕ ਯਾਰਕਰ ਸੁੱਟਿਆ ਅਤੇ ਇਸ ਗੇਂਦ ‘ਤੇ ਕਮਿੰਸ ਨੇ ਵੀ 2 ਦੌੜਾਂ ਲਈਆਂ।

ਤੀਜੀ ਗੇਂਦ: ਕਮਿੰਸ ਨੇ ਜ਼ੋਰਦਾਰ ਸ਼ਾਟ ਮਾਰਿਆ ਅਤੇ ਕੋਹਲੀ ਨੇ ਸੁਪਰਮੈਨ ਦੀ ਤਰ੍ਹਾਂ ਉੱਡਦੇ ਹੋਏ ਸ਼ਾਨਦਾਰ ਕੈਚ ਫੜਿਆ।

ਚੌਥੀ ਗੇਂਦ: ਇਸ ਤੋਂ ਬਾਅਦ ਅਗਲੀ ਹੀ ਗੇਂਦ ‘ਤੇ ਐਸ਼ਟਨ ਐਗਰ ਪਹਿਲੀ ਹੀ ਗੇਂਦ ‘ਤੇ ਰਨ ਆਊਟ ਹੋ ਗਏ। ਇਹ ਰਨ ਆਊਟ ਵੀ ਸ਼ਮੀ ਨੇ ਕੀਤਾ।

ਪੰਜਵੀਂ ਗੇਂਦ: ਸ਼ਮੀ ਨੇ ਓਵਰ ਦੀ ਪੰਜਵੀਂ ਗੇਂਦ ‘ਤੇ ਸ਼ਾਨਦਾਰ ਯਾਰਕਰ ਸੁੱਟਿਆ। ਜੋਸ਼ ਇੰਗਲਿਸ ਇਸ ਗੇਂਦ ਨੂੰ ਸਮਝ ਨਹੀਂ ਸਕੇ ਅਤੇ ਕਲੀਨ ਬੋਲਡ ਹੋ ਗਏ।

6ਵੀਂ ਗੇਂਦ: ਹੁਣ ਆਖਰੀ ਗੇਂਦ ‘ਤੇ ਆਸਟਰੇਲੀਆ ਨੂੰ 7 ਦੌੜਾਂ ਦੀ ਲੋੜ ਸੀ, ਪਰ ਸ਼ਮੀ ਨੇ ਇਕ ਹੋਰ ਵਲ ਖਾਂਦੀ ਗੇਂਦ ਸੁੱਟ ਜਿਸ ਨੂੰ ਕੇਨ ਰਿਚਰਡਸਨ ਸਮਝ ਨਹੀਂ ਸਕੇ ਤੇ ਸਿੱਧ ਬੋਲਡ ਹੋ ਗਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ