IND vs AUS : ‘ਵਿਸ਼ਵ ਕੱਪ Final ’ਚ ਪਿੱਚ ਨਾਲ ਹੋਈ ਸੀ ਛੇੜਛਾੜ’, ਮੁਹੰਮਦ ਕੈਫ ਦਾ ਵੱਡਾ ਦਾਅਵਾ! ਜਾਣੋ ਪੂਰਾ ਮਾਮਲਾ

IND vs AUS

ਰੋਹਿਤ-ਦ੍ਰਾਵਿੜ ਨੂੰ ਠਹਿਰਾਇਆ ਜਿੰਮੇਵਾਰ! | IND vs AUS

ਨਵੀਂ ਦਿੱਲੀ (ਏਜੰਸੀ)। ਟੀਮ ਇੰਡੀਆ ਦੇ ਸਾਬਕਾ ਕ੍ਰਿਕੇਟਰ ਮੁਹੰਮਦ ਕੈਫ ਨੇ ਕਿਹਾ ਕਿ ਇੱਕਰੋਜ਼ਾ ਵਿਸ਼ਵ ਕੱਪ ਫਾਈਨਲ ’ਚ ਪਿੱਚ ਨਾਲ ਛੇੜਛਾੜ ਕਾਰਨ ਭਾਰਤ ਨੂੰ ਨੁਕਸਾਨ ਉਠਾਉਣਾ ਪਿਆ। ਟੀਮ ਆਪਣੀ ਹੀ ਯੋਜਨਾ ’ਚ ਫਸ ਗਈ ਤੇ ਪਹਿਲਾਂ ਬੱਲੇਬਾਜੀ ਕਰਦੇ ਹੋਏ ਵੱਡਾ ਸਕੋਰ ਨਹੀਂ ਬਣਾ ਸਕੀ। ਉਨ੍ਹਾਂ ਨੇ ਇੱਕ ਇੰਟਰਵਿਊ ’ਚ ਕਿਹਾ ਕਿ ਪੈਟ ਕਮਿੰਸ ਨੇ ਪਹਿਲੇ ਮੈਚ ਦੀ ਗਲਤੀ ਤੋਂ ਸਬਕ ਲਿਆ ਤੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ। 19 ਨਵੰਬਰ 2023 ਨੂੰ, ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਭਾਰਤ ਤੇ ਅਸਟਰੇਲੀਆ ਵਿਚਕਾਰ ਵਿਸ਼ਵ ਕੱਪ ਦਾ ਫਾਈਨਲ ਮੈਚ ਖੇਡਿਆ ਗਿਆ। ਪਹਿਲਾਂ ਬੱਲੇਬਾਜੀ ਕਰਦੇ ਹੋਏ ਭਾਰਤ ਨੇ 240 ਦੌੜਾਂ ਬਣਾਈਆਂ, ਅਸਟਰੇਲੀਆ ਨੇ 4 ਵਿਕਟਾਂ ਦੇ ਨੁਕਸਾਨ ’ਤੇ ਟੀਚਾ ਹਾਸਲ ਕਰ ਲਿਆ। (IND vs AUS)

ਟੀਮ ਇੰਡੀਆ ਆਪਣੇ ਹੀ ਪਲਾਨ ’ਚ ਫਸੀ | IND vs AUS

ਕੈਫ ਨੇ ਦਿੱਤੇ ਇੰਟਰਵਿਊ ’ਚ ਕਿਹਾ, ‘ਮੈਂ ਉੱਥੇ 3 ਦਿਨਾਂ ਲਈ ਸੀ। ਰੋਹਿਤ ਸ਼ਰਮਾ ਤੇ ਰਾਹੁਲ ਦ੍ਰਾਵਿੜ ਨੇ ਵੀ 3 ਦਿਨਾਂ ਤੱਕ ਹਰ ਰੋਜ ਪਿੱਚ ਦਾ ਨਿਰੀਖਣ ਕੀਤਾ। ਦੋਵੇਂ ਕਰੀਬ ਇੱਕ ਘੰਟੇ ਤੱਕ ਪਿੱਚ ਦੇ ਕੋਲ ਹੀ ਖੜ੍ਹੇ ਰਹਿੰਦੇ ਸਨ। ਮੈਂ ਪਿੱਚ ਦਾ ਰੰਗ ਬਦਲਦਿਆਂ ਵੇਖਿਆ। ਪਿੱਚ ’ਤੇ ਪਾਣੀ ਨਹੀਂ ਪਾਇਆ ਜਾ ਰਿਹਾ ਸੀ, ਟਰੈਕ ’ਤੇ ਘਾਹ ਵੀ ਨਹੀਂ ਸੀ। ਭਾਰਤ ਫਾਈਨਲ ’ਚ ਅਸਟਰੇਲੀਆ ਨੂੰ ਹੌਲੀ ਪਿੱਚ ਦੇਣਾ ਚਾਹੁੰਦਾ ਸੀ। ਭਾਵੇਂ ਲੋਕ ਇਸ ਨੂੰ ਨਾ ਮੰਨਣ ਪਰ ਇਹ ਸੱਚਾਈ ਹੈ। ਟੀਮ ਇੰਡੀਆ ਨੇ ਅਸਟਰੇਲੀਆ ਨੂੰ ਹਰਾਉਣ ਦਾ ਪਲਾਨ ਤਾਂ ਬਣਾਇਆ ਪਰ ਟੀਮ ਪੈਟ ਕੰਮਿਸ ਦੀ ਅਸਟਰੇਲੀਆ ਸਾਹਮਣੇ ਆਪਣੇ ਹੀ ਪਲਾਨ ’ਚ ਫਸ ਗਈ।

ਘਰੇਲੂ ਪਿੱਚ ਦਾ ਜ਼ਿਆਦਾ ਹੀ ਫਾਇਦਾ ਚੁੱਕਿਆ | IND vs AUS

IND vs AUS

ਕੈਫ ਬੋਲੇ, ‘ਅਸਟਰੇਲੀਆ ’ਚ ਪੈਟ ਕਮਿੰਸ, ਮਿਸ਼ੇਲ ਸਟਾਰਕ ਤੇ ਜੋਸ਼ ਹੈਜਲਵੁੱਡ ਵਰਗੇ ਤੇਜ਼ ਗੇਂਦਬਾਜ਼ ਸਨ। ਉਨ੍ਹਾਂ ਨੂੰ ਕਮਜੋਰ ਬਣਾਉਣ ਲਈ ਭਾਰਤ ਨੇ ਹੌਲੀ ਪਿੱਚ ਬਣਵਾਈ, ਪਰ ਇਹ ਸਾਡੀ ਗਲਤੀ ਸੀ। ਲੋਕਾਂ ਦਾ ਕਹਿਣਾ ਹੈ ਕਿ ਪਿੱਚ ਕਿਊਰੇਟਰ ’ਤੇ ਕੋਈ ਦਬਾਅ ਨਹੀਂ ਹੁੰਦਾ, ਪਰ ਇਹ ਸਭ ਬਕਵਾਸ ਹੈ। ਜਦੋਂ ਤੁਸੀਂ ਪਿੱਚ ਦੇ ਆਲੇ-ਦੁਆਲੇ ਘੁੰਮਦੇ ਹੋ ਤਾਂ ਤੁਹਾਨੂੰ ਸਿਰਫ ਇਹ ਕਹਿਣਾ ਹੁੰਦਾ ਹੈ, ਪਾਣੀ ਨਾ ਦਿਓ, ਘਾਹ ਨੂੰ ਛੋਟਾ ਰੱਖੋ। ਇਹ ਸੱਚ ਹੈ ਤੇ ਅਜਿਹਾ ਹੀ ਹੁੰਦਾ ਹੈ। ਜੇਕਰ ਤੁਸੀਂ ਘਰ ’ਤੇ ਖੇਡ ਰਹੇ ਹੋ ਤਾਂ ਅਜਿਹਾ ਹੋਣਾ ਵੀ ਚਾਹੀਦਾ ਹੈ, ਪਰ ਭਾਰਤ ਨੇ ਘਰੇਲੂ ਸਥਿਤੀ ਦਾ ਕੁਝ ਜ਼ਿਆਦਾ ਹੀ ਫਾਇਦਾ ਚੁੱਕਿਆ।

ਕਮਿੰਸ ਨੇ ਗਲਤੀਆਂ ਤੋਂ ਸਿੱਖਿਆ ਤੇ ਆਪਣਾ ਦਿਮਾਗ ਲਾਇਆ

ਕੈਫ ਨੇ ਕਿਹਾ, ‘ਪੈਟ ਕਮਿੰਸ (ਅਸਟਰੇਲੀਆ ਦੇ ਕਪਤਾਨ) ਨੇ ਚੇਨਈ ’ਚ ਪਹਿਲੇ ਮੈਚ ਦੀ ਗਲਤੀ ਤੋਂ ਸਬਕ ਲਿਆ। ਉੱਥੇ ਸ਼ੁਰੂਆਤ ’ਚ ਪਹਿਲਾਂ ਬੱਲੇਬਾਜੀ ਕਰਨਾ ਮੁਸ਼ਕਲ ਸੀ। ਫਾਈਨਲ ’ਚ ਪਹਿਲਾਂ ਫੀਲਡਿੰਗ ਕਰਨ ਬਾਰੇ ਕੋਈ ਨਹੀਂ ਸੋਚਦਾ ਪਰ ਕਮਿੰਸ ਨੇ ਅਜਿਹਾ ਕੀਤਾ। ਅਸੀਂ ਪਿੱਚ ਨਾਲ ਛੇੜਛਾੜ ਕਰਕੇ ਵੱਡੀ ਗਲਤੀ ਕੀਤੀ ਹੈ। (IND vs AUS)

ICC ਪਿੱਚ ਸਲਾਹਕਾਰ ਨੇ ਫਾਈਨਲ ਤੋਂ ਪਹਿਲਾਂ ਦਿੱਤਾ ਸੀ ਅਸਤੀਫਾ

ਪੀਟੀਆਈ ਮੁਤਾਬਕ, ਆਈਸੀਸੀ ਪਿੱਚ ਸਲਾਹਕਾਰ ਐਂਡੀ ਐਟਕਿੰਸਨ ਨੇ ਇੱਕਰੋਜ਼ਾ ਵਿਸ਼ਵ ਕੱਪ ਫਾਈਨਲ ਤੋਂ ਠੀਕ ਪਹਿਲਾਂ ਅਸਤੀਫਾ ਦੇ ਦਿੱਤਾ ਸੀ। ਹਾਲਾਂਕਿ ਬੀਸੀਸੀਆਈ ਅਧਿਕਾਰੀਆਂ ਨੇ ਕਿਹਾ ਸੀ ਕਿ ਐਟਕਿੰਸ਼ਨ ਦਾ ਕਰਾਰ ਖਤਮ ਹੋ ਗਿਆ ਹੈ। ਬੀਸੀਸੀਆਈ ਦੇ ਸੂਤਰਾਂ ਨੇ ਕਿਹਾ, ‘ਐਂਡੀ ਦਾ ਕਰਾਰ ਖਤਮ ਹੋ ਗਿਆ ਸੀ, ਇਸ ਲਈ ਉਸ ਨੂੰ ਟੂਰਨਾਮੈਂਟ ਖਤਮ ਹੋਣ ਤੋਂ ਪਹਿਲਾਂ ਅਹੁਦਾ ਛੱਡਣਾ ਪਿਆ। ਇੱਥੇ ਵਿਵਾਦ ਪੈਦਾ ਕਰਨ ਦੀ ਲੋੜ ਨਹੀਂ ਹੈ। ਇਹ ਵੀ ਕੋਈ ਨਿਯਮ ਨਹੀਂ ਹੈ ਕਿ ਫਾਈਨਲ ਤੋਂ ਪਹਿਲਾਂ ਆਈਸੀਸੀ ਪਿੱਚ ਸਲਾਹਕਾਰ ਦਾ ਹਾਜਰ ਹੋਣਾ ਜ਼ਰੂਰੀ ਹੈ। (IND vs AUS)

ICC ਨੇ ਫਾਈਨਲ ਦੀ ਪਿੱਚ ਨੂੰ ਮੰਨਿਆ ਸੀ ਔਸਤ | IND vs AUS

ਬੀਸੀਸੀਆਈ ’ਤੇ ਸੈਮੀਫਾਈਨਲ ਨੂੰ ਪਹਿਲਾਂ ਤੋਂ ਵਰਤੀ ਗਈ ਪਿੱਚ ’ਤੇ ਆਯੋਜਿਤ ਕਰਨ ਦਾ ਦੋਸ਼ ਵੀ ਲਾਇਆ ਗਿਆ ਸੀ। ਹਾਲਾਂਕਿ, ਆਈਸੀਸੀ ਨੇ ਬਾਅਦ ’ਚ ਸਪੱਸ਼ਟ ਕੀਤਾ ਸੀ ਕਿ ਸਿਰਫ ਨਵੀਂ ਪਿੱਚਾਂ ’ਤੇ ਨਾਕਆਊਟ ਮੈਚ ਕਰਵਾਉਣ ਦਾ ਕੋਈ ਨਿਯਮ ਨਹੀਂ ਹੈ। ਆਈਸੀਸੀ ਨੂੰ ਐਟਕਿੰਸਨ ਦੇ ਅਸਤੀਫੇ ਬਾਰੇ ਪਹਿਲਾਂ ਹੀ ਪਤਾ ਸੀ। ਆਈਸੀਸੀ ਨੇ ਨਰਿੰਦਰ ਮੋਦੀ ਸਟੇਡੀਅਮ ਦੀ ਪਿੱਚ ਨੂੰ ਔਸਤ ਰੇਟਿੰਗ ਦਿੱਤੀ ਸੀ। ਆਈਸੀਸੀ ਨੇ ਦੱਖਣੀ ਅਫਰੀਕਾ ਤੇ ਅਸਟਰੇਲੀਆ ਵਿਚਕਾਰ ਸੈਮੀਫਾਈਨਲ ਤੇ ਕੋਲਕਾਤਾ ’ਚ ਭਾਰਤ-ਪਾਕਿਸਤਾਨ ਮੈਚ ਦੀ ਪਿੱਚ ਨੂੰ ਵੀ ਔਸਤ ਰੇਟਿੰਗ ਦਿੱਤੀ ਸੀ। (IND vs AUS)