ED ਨੇ ਕੇਜਰੀਵਾਲ ਨੂੰ ਮੁੜ ਭੇਜਿਆ ਸੰਮਨ

Arvind Kejriwal

8 ਵਾਰ ਨਜ਼ਰਅੰਦਾਜ਼ ਕਰ ਚੁੱਕੇ ਹਨ ਦਿੱਲੀ CM | Arvind Kejriwal

ਨਵੀਂ ਦਿੱਲੀ (ਏਜੰਸੀ)। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸ਼ਰਾਬ ਘੁਟਾਲੇ ਮਾਮਲੇ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 9ਵਾਂ ਸੰਮਨ ਭੇਜਿਆ ਹੈ। ਦਿੱਲੀ ਦੇ ਮੁੱਖ ਮੰਤਰੀ ਨੂੰ 21 ਮਾਰਚ ਨੂੰ ਆਉਣ ਲਈ ਕਿਹਾ ਗਿਆ ਹੈ। ਇਸ ਤੋਂ ਪਹਿਲਾਂ ਈਡੀ ਕੇਜਰੀਵਾਲ ਨੂੰ ਅੱਠ ਵਾਰ ਸੰਮਨ ਭੇਜ ਚੁੱਕਾ ਹੈ। ਪਰ ਕੇਜਰੀਵਾਲ ਇੱਕ ਵਾਰ ਵੀ ਈਡੀ ਸਾਹਮਣੇ ਪੇਸ਼ ਨਹੀਂ ਹੋਏ। ਹੁਣ ਇੱਕ ਵਾਰ ਫਿਰ ਸੰਮਨ ਭੇਜ ਕੇ ਈਡੀ ਨੇ ਕੇਜਰੀਵਾਲ ਨੂੰ ਪੁੱਛਗਿੱਛ ’ਚ ਸ਼ਾਮਲ ਹੋਣ ਲਈ ਕਿਹਾ ਹੈ। ਕੇਜਰੀਵਾਲ ਨੂੰ ਪਿਛਲੇ ਸੰਮਨ ’ਤੇ ਪੇਸ਼ ਨਾ ਹੋਣ ਦੇ ਮਾਮਲੇ ’ਚ ਸ਼ਨਿੱਚਰਵਾਰ ਨੂੰ ਰਾਉਸ ਐਵੇਨਿਊ ਕੋਰਟ ਤੋਂ ਜਮਾਨਤ ਮਿਲ ਗਈ। (Arvind Kejriwal)

ਇਸ ਤੋਂ ਪਹਿਲਾਂ ਪਿਛਲੇ ਸਾਲ 2 ਨਵੰਬਰ, 21 ਦਸੰਬਰ ਤੇ ਇਸ ਸਾਲ ਵੀ 3 ਜਨਵਰੀ, 18 ਜਨਵਰੀ, 2 ਫਰਵਰੀ, 14 ਫਰਵਰੀ ਤੇ 22 ਫਰਵਰੀ, 27 ਫਰਵਰੀ ਨੂੰ ਈਡੀ ਨੇ ਕੇਜਰੀਵਾਲ ਨੂੰ ਪੁੱਛਗਿੱਛ ਲਈ ਸੰਮਨ ਜਾਰੀ ਕੀਤੇ ਸਨ। ਅਦਾਲਤ ਨੇ ਸ਼ਨਿੱਚਰਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਆਬਕਾਰੀ ਨੀਤੀ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ’ਚ ਸੰਮਨ ਉੱਤੇ ਪੇਸ਼ ਹੋਣ ’ਚ ਅਸਫਲ ਰਹਿਣ ਲਈ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਦਾਇਰ ਦੋ ਸ਼ਿਕਾਇਤਾਂ ’ਚ ਜਮਾਨਤ ਦੇ ਦਿੱਤੀ। (Arvind Kejriwal)