ਸੱਤ ਸਾਲ ਤੋਂ ਕਿਸਾਨਾਂ ਨੂੰ ਦਬਾ ਰਹੀ ਹੈ ਮੋਦੀ ਸਰਕਾਰ : ਕਾਂਗਰਸ
ਨਵੀਂ ਦਿੱਲੀ । ਕਾਂਗਰਸ ਨੇ ਮੋਦੀ ਸਰਕਾਰ ਨੂੰ ਕਿਸਾਨ ਵਿਰੋਧ ਦੱਸਦਿਆਂ ਕਿਹਾ ਕਿ ਸੱਤ ਸਾਲ ਤੋਂ ਦੇਸ਼ ਦੇ ਅੰਨਦਾਤਾ ਦੇ ਨਾਲ ਪਾਖੰਡ ਕਰਕੇ ਉਨ੍ਹਾਂ ਦਾ ਦਮਨ ਕੀਤਾ ਜਾ ਰਿਹਾ ਹੈ ਉਨ੍ਹਾਂ ਦੇ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ। ਕਾਂਗਰਸ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੁਰਜੇਵਾਲਾ ਨੇ ਸ਼ਨਿੱਚਰਵਾਰ ਨੂੰ ਜਾਰੀ ਬਿਆਨ ’ਚ ਕਿਹਾ ਕਿ ਭਾਜਪਾ ਸਰਕਾਰ ਕਦੇ ਕਿਸਾਨਾਂ ’ਤੇ ਡਾਂਗਾਂ ਵਰ੍ਹਾਉਂਦੀ ਹੈ, ਕਦੇ ਹੰਝੂ ਗੈਸ ਛੱਡਦੀ ਹੈ, ਤਾਂ ਕਦੇ ਉਨ੍ਹਾਂ ਦੀਆਂ ਰਾਹਾਂ ’ਚ ਕਿੱਲ ਤੇ ਕੰਡੇ ਵਿਛਾਉਂਦੀ ਹੈ ਸੜਕਾਂ ’ਤੇ ਸੌਣ ਲਈ ਮਜ਼ਬੂਰ ਕਿਸਾਨਾ ਨੂੰ ਸਰਕਾਰ ਕਦੇ ਅੱਤਵਾਦੀ, ਕਦੇ ਖਾਲੀਸਤਾਨੀ ਦੱਸਦੀ ਹੈ ਕਿਸਾਨਾਂ ਦੇ ਨਾਲ ਕਾਂਗਰਸ ਦੀ ਵਚਨਬੱਧਤਾ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਕਿਸਾਨਾਂ ਦੇ ਅੱਜ ਹੋਏ ਪ੍ਰਦਰਸ਼ਨ ਦੀ ਹਮਾਇਤ ਕਰਦੀ ਹੈ ਤੇ ਅਧਿਕਾਰਾਂ ਦੀ ਹਰ ਲੜਾਈ ’ਚ ਦੇਸ਼ ਦੇ ਕਿਸਾਨ ਨਾਲ ਖੜੀ ਹੈ ।
ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਪਿਛਲੇ ਸੱਤ ਮਹੀਨਿਆਂ ਤੋਂ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ ਤੇ ਉਨ੍ਹਾਂ ਨੂੰ ਹਰਾਉਣ ਲਈ ਸਾਜਿਸ਼ ਘੜ ਰਹੀ ਹੈ ਸੁਰਜੇਵਾਲ ਨੇ ਕਿਹਾ ਕਿ 2014 ’ਚ ਮੋਦੀ ਸਰਕਾਰ ਨੇ ਸਭ ਤੋਂ ਪਹਿਲਾਂ ਆਰਡੀਨੈਂਸ ਰਾਹੀਂ ਕਿਸਾਨਾਂ ਦੀ ਜ਼ਮੀਨ ਹੜਪਣ ਦੀ ਕੋਸ਼ਿਸ਼ ਕੀਤੀ ਫਿਰ ਉਨ੍ਹਾਂ ਸਮਰੱਥਨ ਮੁੱਲ ’ਤੇ ਲਾਗਤ ਦੇ ਨਾਲ 50 ਫੀਸਦੀ ਮੁਨਾਫ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸਾਲ 2018 ’ਚ ਕਿਸਾਨ ਸਨਮਾਨ ਨਿਧੀ ਨਾਲ ਦੇਸ਼ ਦੇ 14 ਕਰੋੜ 65 ਲੱਖ ਕਿਸਾਨਾਂ ਨੂੰ ਵਾਂਝਾ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।