ਹਰ ਭਾਰਤੀ ਦੇ ਦਿਲ ’ਚ ਵੱਸਿਆ ਹੈ ਅਯੁੱਧਿਆ, ਇਸ ਦਾ ਸੰਸਕ੍ਰਿਤਕ ਮਹੱਤਵ ਵਧਣਾ ਚਾਹੀਦਾ ਹੈ : ਮੋਦੀ

ਹਰ ਭਾਰਤੀ ਦੇ ਦਿਲ ’ਚ ਵੱਸਿਆ ਹੈ ਅਯੁੱਧਿਆ, ਇਸ ਦਾ ਸੰਸਕ੍ਰਿਤਕ ਮਹੱਤਵ ਵਧਣਾ ਚਾਹੀਦਾ ਹੈ : ਮੋਦੀ

ਨਵੀਂ ਦਿੱਲੀ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਅਯੁੱਧਿਆ ਸ਼ਹਿਰ ਹਰ ਸੰਸਕ੍ਰਿਤਕ ਤੌਰ ’ਤੇ ਹਰ ਭਾਰਤੀ ਦੇ ਦਿਲ ’ਚ ਵੱਸਿਆ ਹੈ ਤੇ ਇਸ ਲਈ ਉਸਦੇ ਵਿਕਾਸ ਦਾ ਕਾਰਜ ਸਾਫ਼ ਸੁਥਰੇ ਢੰਗ ਨਾਲ ਜਨਤਾ ਦੀ ਹਿੱਸੇਦਾਰੀ ਨਾਲ ਇਸ ਤਰ੍ਹਾਂ ਕੀਤਾ ਜਾਣਾ ਚਾਹੀਦਾ ਹੈ ਕਿ ਇਸ ਦਾ ਸੰਸਕ੍ਰਿਤਕ ਮਹੱਤਵ ਵੱਧ ਤੋਂ ਵੱਧ ਵਧਾਇਆ ਜਾ ਸਕੇ ਪ੍ਰਧਾਨ ਮੰਤਰੀ ਨੇ ਅੱਜ ਅਯੁੱਧਿਆ ਦੀ ਵਿਕਾਸ ਯੋਜਨਾ ਦੀ ਵੀਡੀਓ ਕਾਨਫਰੰਸ ਰਾਹੀਂ ਸਮੀਖਿਆ ਕੀਤੀ ਉੱਤਰ ਪ੍ਰਦੇਸ਼ ਦੇ ਅਧਿਕਾਰੀਆਂ ਨੇ ਇਸ ਮੌਕੇ ਅਯੁੱਧਿਆ ਦੇ ਵਿਕਾਸ ਨਾਲ ਜੁੜੀਆਂ ਯੋਜਨਾਵਾਂ ਨਾਲ ਸਬੰਧਿਤ ਇੱਕ ਪੇਸ਼ਕਾਰੀ ਦਿੱਤੀ।

ਅਯੁੱਧਿਆ ਦੇ ਵਿਕਾਸ ਦੀ ਧਾਰਨਾ ਅਧਿਆਤਮਕ ਕੇਂਦਰ, ਵਿਸ਼ਵ ਸੈਲਾਨੀ ਹਬ ਤੇ ਇੱਕ ਖੁਸ਼ਹਾਲ ਸਮਾਰਟ ਸਿਟੀ ਵਜੋਂ ਕੀਤੀ ਜਾ ਰਹੀ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਗਵਾਨ ਰਾਮ ’ਚ ਲੋਕਾਂ ਨੂੰ ਇੱਕ ਸਾਥ ਲਿਆਉਣ ਯੋਗਤਾ ਸੀ ਇਸ ਨੂੰ ਧਿਆਨ ’ਚ ਰੱਖ ਕੇ ਅਯੁੱਧਿਆ ਦੇ ਵਿਕਾਸ ਦਾ ਕਾਰਜ ਸਾਫ਼-ਸੁਥਰੀ ਹਿੱਸੇਦਾਰੀ ’ਤੇ ਅਧਾਰਿਤ ਹੋਣਾ ਚਾਹੀਦਾ ਹੈ ਤੇ ਨੌਜਵਾਨਾਂ ਨੂੰ ਇਸ ’ਚ ਵਿਸ਼ੇਸ਼ ਤੌਰ ’ਤੇ ਹਿੱਸਾ ਲੈਣਾ ਚਾਹੀਦਾ ਹੈ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਕਈ ਹੋਰ ਸੀਨੀਅਰ ਅਧਿਕਾਰੀ ਵੀ ਇਸ ਮੌਕੇ ’ਤੇ ਮੌਜ਼ੂਦ ਸਨ ਪ੍ਰਧਾਨ ਮੰਤਰੀ ਨੂੰ ਅਯੁੱਧਿਆ ਨਾਲ ਵੱਖ-ਵੱਖ ਥਾਵਾਂ ’ਤੇ ਸੰਪਰਕ ਵਧਾਉਣ ਨਾਲ ਸਬੰਧਿਤ ਵੱਖ-ਵੱਖ ਪ੍ਰਸਤਾਵਿਤ ਤੇ ਆਉਂਦੀਆਂ ਬੁਨਿਆਦੀ ਯੋਜਨਾਵਾਂ ਦੀ ਜਾਣਕਾਰੀ ਦਿੱਤੀ ਗਈ ਜਿਨ੍ਹਾਂ ’ਚ ਹਵਾਈ ਅੱਡਾ, ਰੇਲਵੇ ਸਟੇਸ਼ਨ, ਬੱਸ ਅੱਡੇ, ਸੜਕਾਂ ਤੇ ਹਾਈਵੇ ਦੇ ਵਿਸਥਾਰ ’ਤੇ ਚਰਚਾ ਹੋਈ ਇੱਕ ਹਰੇ ਭਰੇ ਕਸਬੇ ਬਾਰੇ ’ਚ ਵੀ ਚਰਚਾ ਕੀਤੀ ਗਈ ਜਿਸ ’ਚ ਸ਼ਰਧਾਲੂਆਂ ਦੇ ਲਈ ਆਸ਼ਰਮ, ਮਠ, ਹੋਟਲ ਤੇ ਵੱਖ-ਵੱਖ ਸੂਬਿਆਂ ਦੇ ਭਵਨ ਸ਼ਾਮਲ ਹੋਣਗੇ ਇੱਕ ਵਿਸ਼ਵ ਪੱਧਰੀ ਸਵਾਗਤ ਕੇਂਦਰ ਤੇ ਮਿਊਜ਼ਿਅਮ ਵੀ ਬਣਾਇਆ ਜਾਵੇਗਾ।


ਸਰਯੂ ਨਦੀ ਤੇ ਉਸਦੇ ਘਾਟਾਂ ਦੇ ਆਸ-ਪਾਸ ਬੁਨਿਆਦੀ ਵਿਕਾਸ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਨਦੀ ’ਚ ਕਰੂਜ ਦੇ ਸੰਚਾਲਨ ਬਾਰੇ ਵੀ ਗੱਲਬਾਤ ਕੀਤੀ ਗਈ ਸ਼ਹਿਰ ’ਚ ਪੈਦਲ ਚੱਲਣ ਵਾਲਿਆਂ ਤੇ ਸਾਈਕਲ ਵਾਲਿਆਂ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ ਆਵਾਜਾਈ ਪ੍ਰਬੰਧ ਵੀ ਸਮਾਰਟ ਸਿਟੀ ਦੇ ਮਾਡਲ ਦੇ ਅਧਾਰ ’ਤੇ ਕੀਤਾ ਜਾਵੇਗਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਯੁੱਧਿਆ ਅਜਿਹਾ ਸ਼ਹਿਰ ਹੈ ਜੋ ਸੱਭਿਆਚਾਰਕ ਤੌਰ ’ਤੇ ਹਰ ਭਾਰਤੀ ਦੇ ਦਿਲ ’ਚ ਵੱਸਿਆ ਹੈ ਅਯੁੱਧਿਆ ਸਾਡੀ ਸਰਵਸ਼੍ਰੇਸ਼ਠ ਪਰੰਪਰਾਵਾਂ ਤੇ ਵਿਕਾਸ ਦੀ ਝਲਕ ਹੋਣੀ ਚਾਹੀਦੀ ਹੈ ਅਯੁੱਧਿਆ ਅਧਿਆਤਮਕ ਤੇ ਸ਼ਰਧਾ ਦੋਵਾਂ ਦਾ ਹੀ ਉਦਾਹਰਨ ਹੈ ਇਸ ਸ਼ਹਿਰ ਦਾ ਭਵਿੱਖ ਬੁਨਿਆਦੀ ਵਿਕਾਸ ਦੇ ਨਾਲ ਮੇਲ ਹੋਣਾ ਚਾਹੀਦਾ ਜੋ ਸਭ ਲਈ ਚੰਗਾ ਹੋਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।