ਭਾਰਤ- ਅਮਰੀਕਾ ‘ਚ 21 ਹਜ਼ਾਰ ਕਰੋੜ ਦਾ ਕਰਾਰ

Modi Trump, Meet, Hyderabad, House

ਫੌਜੀ ਉਪਕਰਨ ਖਰੀਦਣ ਦਾ ਹੋਇਆ ਕਰਾਰ
ਦੋਵੇਂ ਦੇਸ਼ ਪਾਕਿਸਤਾਨ ‘ਤੇ ਅੱਤਵਾਦ ਖਤਮ ਕਰਨ ਲਈ ਬਣਾਉਣਗੇ ਦਬਾਅ

ਨਵੀਂ ਦਿੱਲੀ, ਏਜੰਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਰਮਿਆਨ ਮੰਗਲਵਾਰ ਨੂੰ ਹੈਦਰਾਬਾਦ ਹਾਊਸ ‘ਚ ਮੁਲਾਕਾਤ ਹੋਈ। ਇਸ ਤੋਂ ਬਾਅਦ ਦੋਵੇਂ ਆਗੂਆਂ ਨੇ ਸਾਂਝਾ ਬਿਆਨ ਜਾਰੀ ਕੀਤਾ। ਮੋਦੀ ਨੇ ਕਿਹਾ ਕਿ ਦੋਵੇਂ ਦੇਸ਼ਾਂ ਦਰਮਿਆਨ 3 ਸਾਲ ‘ਚ ਵਪਾਰ ‘ਚ ਡਬਲ ਡਿਜਿਟ ‘ਚ ਵਾਧਾ ਹੋਇਆ ਹੈ। ਦੋਪੱਖੀ ਵਪਾਰ ਦੇ ਸਬੰਧ ‘ਚ ਵੀ ਦੋਵੇਂ ਦੇਸ਼ਾਂ ਦਰਮਿਆਨ ਸਕਾਰਾਤਮਕ ਗੱਲਬਾਤ ਹੋਈ। ਅਸੀਂ ਇੱਕ ਵੱਡੀ ਟ੍ਰੇਡ ਡੀਲ ‘ਤੇ ਵੀ ਸਹਿਮਤ ਹੋਏ ਹਾਂ। ਇਸ ਦੇ ਸਾਕਾਰਾਤਮਕ ਨਤੀਜੇ ਨਿੱਕਲਣਗੇ। ਉਥੇ ਟਰੰਪ ਨੇ ਕਿਹਾ ਕਿ ਮੋਦੀ ਨਾਲ ਗੱਲਬਾਤ ‘ਚ 21.5 ਹਜ਼ਾਰ ਕਰੋੜ ਰੁਪਏ ਦੇ ਰੱਖਿਆ ਸੌਦੇ ਨੂੰ ਮਨਜ਼ੂਰੀ ਦਿੱਤੀ ਗਈ ਹੈ। ਨਾਲ ਹੀ ਅਸੀਂ ਦੋਵੇਂ ਦੇਸ਼ ਅੱਤਵਾਦ ਨੂੰ ਖਤਮ ਕਰਨ ਲਈ ਕੰਮ ਕਰਾਂਗੇ। ਪਾਕਿਸਤਾਨ ‘ਤੇ ਇਸ ਲਈ ਦਬਾਅ ਵੀ ਬਣਾਵਾਂਗੇ। Modi Trump

ਦੋਵਾਂ ਨੇ ਕੀਤੀ ਇੱਕ ਦੂਜੇ ਦੀ ਤਾਰੀਫ

ਮੋਦੀ ਨੇ ਕਿਹਾ ਕਿ ਇਸ ਗੱਲ ਦੀ ਖੁਸ਼ੀ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਪਰਿਵਾਰ ਸਮੇਤ ਇੱਥੇ ਆਏ। ਪਿਛਲੇ 8 ਮਹੀਨਿਆਂ ‘ਚ ਉਹਨਾਂ ਨਾਲ ਇਹ ਪੰਜਵੀਂ ਮੁਲਾਕਾਤ ਹੈ। ਅਮਰੀਕਾ ਭਾਰਤ ਦੇ ਸਬੰਧ ਸਿਰਫ ਦੋ ਸਰਕਾਰਾਂ ਵਿਚਕਾਰ ਨਹੀਂ ਪੀਪੁਲ ਸੇਂਟ੍ਰਿਕ ਹੈ। ਇਹ 21ਵੀਂ ਸਦੀ ਦੀ ਸਭ ਤੋਂ ਮਹੱਤਵਪੂਰਨ ਸਥਿਤੀ ਹੈ। ਸਬੰਧਾਂ ਨੂੰ ਇਸ ਮੁਕਾਮ ਤੱਕ ਲਿਆਉਣ ‘ਚ ਟਰੰਪ ਦਾ ਬਹੁਮੁੱਲਾ ਯੋਗਦਾਨ ਹੈ।

ਦੂਜੇ ਪਾਸੇ ਟਰੰਪ ਨੇ ਕਿਹਾ ਕਿ ਬੀਤੇ 2 ਦਿਨ ਸ਼ਾਨਦਾਰ ਰਹੇ। ਖਾਸਕਰਕੇ ਕੱਲ੍ਹ ਮੋਟੇਰਾ ਸਟੇਡੀਅਮ ‘ਚ। ਇਹ ਮੇਰੇ ਲਈ ਬਹੁਤ ਸਨਮਾਨ ਦੀ ਗੱਲ ਹੈ। ਉਥੇ ਸਵਾ ਲੱਖ ਲੋਕ ਸਨ। ਉਹ ਮੋਦੀ ਨੂੰ ਬਹੁਤ ਪਿਆਰ ਕਰਦੇ ਹਨ। ਮੈਂ ਜਦੋਂ ਮੋਦੀ ਦਾ ਨਾਂਅ ਲਿਆ ਤਾਂ ਉਹ ਖੁਸ਼ੀ ਨਾਲ ਚਿਲਾਉਣ ਲੱਗੇ। ਭਾਰਤੀਆਂ ਦਾ ਮਹਿਮਾਨਨਿਵਾਜੀ ਯਾਦ ਰਹੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Modi Trump, Meet, Hyderabad, House