ਮੌਬਇਲ ਲਿੰਚਿੰਗ ਦਾ ਕਹਿਰ

ਮੌਬਇਲ ਲਿੰਚਿੰਗ ਦਾ ਕਹਿਰ

ਭੜਕੀ ਭੀੜ ਵੱਲੋਂ ਹਿੰਸਾ ਖ਼ਤਮ ਹੋਣ ਦਾ ਨਾਂਅ ਨਹੀਂ ਲੈ ਰਹੀ ਬੀਤੇ ਦਿਨੀਂ ਮਹਾਂਰਾਸ਼ਟਰ ਦੇ ਜਿਲ੍ਹਾ ਪਾਲਘਰ ‘ਚ ਤਿੰਨ ਵਿਅਕਤੀਆਂ ਨੂੰ ਭੀੜ ਵੱਲੋਂ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ ਭੀੜ ਦੀ ਤਾਕਤ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਭੀੜ ਨੇ ਪੁਲਿਸ ਤੋਂ ਇਹਨਾਂ ਵਿਅਕਤੀਆਂ ਨੂੰ ਖੋਹ ਕੇ ਕਤਲ ਕਰ ਦਿੱਤਾ ਇਸ ਘਟਨਾ ਨੂੰ ਫ਼ਿਰਕੂ ਰੰਗਤ ਤੇ ਸਿਆਸੀ ਰੰਗਤ ਵੀ ਦਿੱਤੀ ਜਾ ਰਹੀ ਹੈ ਪਰ ਜਿਸ ਤਰ੍ਹਾਂ ਮਹਾਂਰਾਸ਼ਟਰ ਸਰਕਾਰ ਨੇ ਘਟਨਾ ਤੋਂ ਬਾਅਦ ਪੁਲਿਸ ਕਰਮੀਆਂ ਨੂੰ ਮੁਅੱਤਲ ਕਰਨ ਦੇ ਨਾਲ-ਨਾਲ ਭੀੜ ‘ਚ ਸ਼ਾਮਲ ਵਿਅਕਤੀਆਂ ਦੀ ਗ੍ਰਿਫ਼ਤਾਰੀਆਂ ਕੀਤੀਆਂ

ਉਹ ਕਾਫ਼ੀ ਤਸੱਲੀ ਵਾਲੀ ਗੱਲ ਹੈ ਸਰਕਾਰ ਨੂੰ ਮਾਮਲੇ ਦੀ ਨਿਰਪੱਖ ਤੇ ਡੂੰਘਾਈ ਨਾਲ ਜਾਂਚ ਕਰਕੇ ਦੋਸ਼ੀਆਂ ਨੂੰ ਸਜ਼ਾ ਦਿਵਾਉਣੀ ਚਾਹੀਦੀ ਹੈ ਦਰਅਸਲ ਪਿਛਲੇ ਕਈ ਸਾਲਾਂ ਤੋਂ ਇੱਕ ਦਰਜਨ ਦੇ ਕਰੀਬ ਰਾਜਾਂ ‘ਚ ਭੀੜ ਵੱਲੋਂ ਕਤਲੇਆਮ ਦੀਆਂ ਘਟਨਾਵਾਂ ਵਾਪਰਦੀਆਂ ਰਹੀਆਂ  ਇਹ ਮਾਮਲਾ ਸੰਸਦ ‘ਚ ਵੀ ਗੂੰਜਿਆ ਸੀ  ਬਹੁਤੇ ਮਾਮਲਿਆਂ ‘ਚ ਇਸ ਗੱਲ ‘ਤੇ ਹੀ ਬਹਿਸ ਹੁੰਦੀ ਰਹੀ ਹੈ ਕਿ ਇਹ ਭੀੜ ਦਾ ਮਾਮਲਾ ਹੈ ਵੀ ਜਾਂ ਨਹੀਂ ਸੂਬਾ ਸਰਕਾਰਾਂ ਇਸ ਨੂੰ ਭੀੜ ਦੀ ਹਿੰਸਾ ਮੰਨਣ ਤੋਂ ਹੀ ਇਨਕਾਰੀ ਰਹੀਆਂ

ਇਸ ਸਿਆਸੀ ਬਹਿਸਬਾਜ਼ੀ ‘ਚ ਦੋਸ਼ੀਆਂ ਖਿਲਾਫ਼ ਠੋਸ ਕਾਰਵਾਈ ਦਾ ਮਾਹੌਲ ਨਹੀਂ ਬਣਿਆ ਹੁਣ ਸਮੱਸਿਆ ਇਹ ਹੈ ਕਿ ਮੌਬ ਲਿੰਚਿਗ ਕਿਸੇ ਤਰ੍ਹਾਂ ਬਦਲੇਖੋਰੀ ਜਾਂ ਰੂਪ ਨਾ ਧਾਰਨ ਕਰ ਜਾਵੇ ਇੱਥੇ ਸਿਆਸੀ ਪਾਰਟੀਆਂ ਨੂੰ ਅਜਿਹੇ ਮੁੱਦੇ ‘ਤੇ ਬੜੇ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ ਤੇ ਇਸ ਨੂੰ ਸੰਪ੍ਰਦਾਇਕ ਰੰਗਤ ਦੇਣ ਤੋਂ ਬਚਿਆ ਜਾਵੇ ਆਮ ਤੌਰ ‘ਤੇ ਹੁੰਦਾ ਇਹੀ ਹੈ ਕਿ ਜਦੋਂ ਦੇਸ਼ ਦੇ ਕਿਸੇ ਇੱਕ ਹਿੱਸੇ ‘ਚ ਕੋਈ ਘਟਨਾ ਵਾਪਰਦੀ ਹੈ ਤਾਂ ਕੁਝ ਦਿਨਾਂ ਬਾਦ ਉਸ ਦੇ ਜਵਾਬ ਵਜੋਂ ਦੂਜੇ ਹਿੱਸੇ ‘ਚ ਬਦਲੇ ਦੀ ਭਾਵਨਾ ਹਾਲਾਤਾਂ ਨੂੰ ਵਿਗਾੜ ਦੀ ਹੈ ਕਾਨੂੰਨ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ ਹੈ

ਦਰਅਸਲ ਕਾਨੂੰਨ ਪ੍ਰਬੰਧ ‘ਚ ਪੱਖਪਾਤ ਕਾਰਨ ਹੀ ਭੀੜ ਦੀ ਹਿੰਸਾ ਵਾਲੀਆਂ ਘਟਨਾਵਾਂ ਵਧੀਆ ਹਨ ਜੇਕਰ ਸੱਚਾਈ ਤੇ ਇਮਾਨਦਾਰੀ ਨਾਲ ਕਾਨੂੰਨੀ ਕਾਰਵਾਈ ਹੋਵੇ ਤਾਂ ਹਿੰਸਾ ਖ਼ਤਮ ਹੋ ਸਕਦੀ ਹੈ ਦੋਸ਼ੀਆਂ ਦੀ ਪੁਸ਼ਤਪਨਾਹੀ ਕਿਸੇ ਨੂੰ ਸਿਆਸੀ ਫਾਇਦਾ ਤਾਂ ਦੇ ਸਕਦੀ ਹੈ ਪਰ ਇਹ ਸਮਾਜ ਤੇ ਦੇਸ਼ ਦੇ ਹਿੱਤ ‘ਚ ਨਹੀਂ ਹੈ ਦੂਜੇ ਪਾਸੇ ਇਸ ਵੇਲੇ ਪੂਰਾ ਦੇਸ਼  ਕੋਰੋਨਾ ਮਹਾਂਮਾਰੀ ਦਾ ਸਾਹਮਣਾ ਕਰ ਰਿਹਾ ਹੈ ਤੇ ਪੁਲਿਸ ਫੋਰਸ ਲਾਕਡਾਊਨ ਨੂੰ ਕਾਮਯਾਬ ਬਣਾਉਣ ‘ਚ ਜੁਟੀ ਹੋਈ ਹੈ ਜੇਕਰ ਅਜਿਹੇ ਹਲਾਤਾਂ ਹਜ਼ੂਮੀ ਹਿੰਸਾ ਦੀਆਂ ਘਟਨਾਵਾਂ ਵਧਦੀਆਂ ਹਨ ਤਾਂ ਕੋਰੋਨਾ ਖਿਲਾਫ਼ ਮੋਰਚਾ ਕੰਮਜ਼ੋਰ ਪੈ ਸਕਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।