ਰਸਤੇ ’ਚੋਂ ਮਿਲਿਆ ਮੋਬਾਇਲ ਅਸਲੀ ਮਾਲਕ ਨੂੰ ਵਾਪਸ ਕੀਤਾ

Dera Sacha Sauda
ਲੱਭਿਆ ਮੋਬਾਇਲ ਅਸਲੀ ਮਾਲਕ ਨੂੰ ਸੌਂਪਦੇ ਹੋਏ ਡੇਰਾ ਸ਼ਰਧਾਲੂ।

ਮੋਬਾਇਲ ਮਾਲਕ ਨੇ Dera Sacha Sauda ਸ਼ਰਧਾਲੂ ਦਾ ਕੀਤਾ ਧੰਨਵਾਦ

ਭੀਖੀ (ਡੀ.ਪੀ.ਜਿੰਦਲ)। ਬਲਾਕ ਖਿਆਲਾ ਕਲਾਂ ਦੇ ਪਿੰਡ ਅਕਲੀਆ ਵਾਸੀ ਡੇਰਾ (Dera Sacha Sauda) ਸੱਚਾ ਸੌਦਾ ਦੇ ਸ਼ਰਧਾਲੂ ਗੁਰਦੀਪ ਸਿੰਘ ਇੰਸਾਂ ਪੁੱਤਰ ਬੰਤ ਸਿੰਘ ਇੰਸਾਂ ਨੇ ਇਮਾਨਦਾਰੀ ਦਾ ਸਬੂਤ ਦਿੰਦਿਆਂ ਰਸਤੇ ’ਚੋਂ ਲੱਭਿਆ ਇੱਕ ਮਹਿੰਗੇ ਭਾਅ ਦਾ ਮੋਬਾਇਲ, ਮੋਬਾਇਲ ਦੇ ਅਸਲੀ ਮਾਲਕ ਨੂੰ ਵਾਪਸ ਕਰਕੇ ਇਮਾਨਦਾਰੀ ਦੀ ਮਿਸ਼ਾਲ ਪੈਦਾ ਕੀਤੀ। ਗੁਰਦੀਪ ਸਿੰਘ ਨੇ ਦੱਸਿਆ ਕਿ ਉਹ ਆਪਣੇ ਨਿੱਜੀ ਕੰਮ ਤੋਂ ਘਰ ਵਾਪਸ ਆ ਰਿਹਾ ਸੀ ਕਿ ਪਿੰਡ ਦੇ ਰਸਤੇ ’ਚ ਉਸਨੂੰ ਕਿਸੇ ਦਾ ਡਿੱਗਿਆ ਹੋਇਆ ਇੱਕ ਐਪਲ ਆਈ ਫੋਨ ਮਿਲ ਗਿਆ ਪ੍ਰੰਤੂ ਉਸ ਨੂੰ ਨੇੜੇ-ਤੇੜੇ ਕੋਈ ਵਿਅਕਤੀ ਨਜ਼ਰ ਨਹੀਂ ਆਇਆ ਤੇ ਉਹ ਫੋਨ ਨੂੰ ਘਰ ਲੈ ਆਇਆ।

ਇਹ ਵੀ ਪੜ੍ਹੋ : ਪੰਜਾਬ ਰਾਜ ਦੇ ਮਹਾਂਨਾਇਕ, ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕਰਦਿਆਂ

ਉਸਨੇ ਦੱਸਿਆ ਕਿ ਕੁੱਝ ਹੀ ਦੇਰ ਬਾਅਦ ਫੋਨ ’ਤੇ ਕਾਲ ਆਉਣੀਆਂ ਸ਼ੁਰੂ ਹੋ ਗਈਆਂ। ਪੁੱਛਣ ’ਤੇ ਪਤਾ ਲੱਗਾ ਕਿ ਇਸ ਫੋਨ ਦਾ ਮਾਲਕ ਸਿਮਰ ਸਿੰਘ ਪੁੱਤਰ ਕਰਮ ਸਿੰਘ (ਮੱਲਾ ਪੱਤੀ) ਪਿੰਡ ਅਕਲੀਆ ਹੈ। ਸਿਮਰ ਸਿੰਘ ਆਪਣੇ ਦੋਸਤ ਗੁਰਦੀਪ ਸਿੰਘ ਪੁੱਤਰ ਬੀਰਾ ਸਿੰਘ ਨੂੰ ਨਾਲ ਲੈ ਕੇ ਗੁਰਦੀਪ ਸਿੰਘ ਕੋਲ ਆ ਗਿਆ ਅਤੇ ਨਿਸ਼ਾਨੀਆਂ ਦੱਸਣ ਉਪਰੰਤ ਉਸ ਨੂੰ ਫੋਨ ਵਾਪਸ ਕੀਤਾ ਸਿਮਰ ਸਿੰਘ ਨੇ ਡੇਰਾ ਸ਼ਰਧਾਲੂ ਗੁਰਦੀਪ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ। ਸਿਮਰ ਸਿੰਘ ਨੇ ਦੱਸਿਆ ਕਿ ਅੱਜ-ਕੱਲ੍ਹ ਕੋਈ 100 -200 ਰੁਪਏ ਦੀ ਮਿਲੀ ਵਸਤੂ ਵੀ ਵਾਪਸ ਨਹੀਂ ਕਰਦਾ, ਪਰ ਧੰਨ ਨੇ ਡੇਰਾ ਸ਼ਰਧਾਲੂ ਅਤੇ ਇਹਨਾਂ ਦੇ ਗੁਰੂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜਿਨ੍ਹਾਂ ਨੇ ਡੇਰਾ ਪ੍ਰੇਮੀਆਂ ’ਚ ਇਮਾਨਦਾਰੀ ਨੱਕੋ-ਨੱਕ ਭਰੀ ਹੋਈ ਹੈ। ਇਸ ਮੌਕੇ ਪ੍ਰੇਮੀ ਬੰਤ ਸਿੰਘ ਵੀ ਹਾਜ਼ਰ ਸੀ।