Development Works Punjab: ਵਿਧਾਇਕ ਰਾਏ ਲੱਖਾਂ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਕਰਵਾਏ ਸ਼ੁਰੂ

Development Works Punjab
ਫ਼ਤਹਿਗੜ੍ਹ ਸਾਹਿਬ : ਹਲਕਾ ਵਿਧਾਇਕ ਲਖਬੀਰ ਸਿੰਘ ਰਾਏ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਾਉਣ ਮੌਕੇ।

Development Works Punjab: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਨਗਰ ਕੌਂਸਲ ਸਰਹਿੰਦ ਅਧੀਨ ਆਉਂਦੇ ਵਾਰਡ ਨੰਬਰ 13 ਅਤੇ 5 ਵਿੱਚ ਵਿਧਾਇਕ ਲਖਬੀਰ ਸਿੰਘ ਰਾਏ ਵੱਲੋਂ 27 ਲੱਖ 63 ਹਜ਼ਾਰ ਦੀ ਲਾਗਤ ਦੇ ਨਾਲ ਵਿਕਾਸ ਕਾਰਜ ਸ਼ੁਰੂ ਕਰਵਾਇਆ ਗਿਆ। ਇਸ ਕਾਰਜ ਦੇ ਸ਼ੁਰੂ ਹੋਣ ਨਾਲ ਜਿੱਥੇ ਇਲਾਕਾ ਨਿਵਾਸੀ ਖੁਸ਼ ਹਨ, ਉੱਥੇ ਹੀ ਦੁਕਾਨਦਾਰਾਂ ਵਿੱਚ ਵੀ ਖੁਸ਼ੀ ਦੇਖਣ ਨੂੰ ਮਿਲੀ।

ਇਹ ਵੀ ਪੜ੍ਹੋ: Amloh Police: ਗੁੰਮ ਹੋਈ ਲੜਕੀ, 2 ਘੰਟਿਆਂ ’ਚ ਪੁਲਿਸ ਨੇ ਲੱਭਕੇ ਮਾਪਿਆਂ ਦੇ ਸਪੁਰਦ ਕੀਤੀ

ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਕਿਹਾ ਕਿ ਸਰਹਿੰਦ ਦੇ ਵਾਰਡ 13 ਤੇ 05 ਦੇ ਰਸਤਿਆਂ ਨੂੰ (ਜਿਹੜੇ ਰੇਲਵੇ ਓਵਰ ਬ੍ਰਿਜ ਬ੍ਰਾਹਮਣ ਮਾਜਰਾ ਦੇ ਦੋਨੇ ਸਾਈਡਾਂ ’ਤੇ ਜਾਂਦੇ ਹਨ) ਵਧੀਆ ਬਣਾਉਣ ਲਈ ਜਿੱਥੇ ਅੰਡਰਗਰਾਉਂਡ ਪਾਈਪਲਾਈਨ ਪਾ ਕੇ ਬਰਸਾਤੀ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ, ਉੱਥੇ ਹੀ ਇੰਟਰਲੋਕ ਟਾਈਲਾਂ ਦੇ ਨਾਲ ਦੋਵੇਂ ਰਸਤਿਆਂ ਨੂੰ ਪੱਕਾ ਕੀਤਾ ਜਾਵੇਗਾ। ਇਹਨਾਂ ਰਸਤਿਆਂ ਦੇ ਬਣਨ ਨਾਲ ਜਿੱਥੇ ਆਉਣ ਜਾਣ ਵਿੱਚ ਆਸਾਨੀ ਹੋਵੇਗੀ, ਉੱਥੇ ਹੀ ਬਰਸਾਤੀ ਪਾਣੀ ਤੋਂ ਨਿਜਾਤ ਮਿਲੇਗੀ। ਉਹਨਾਂ ਕਿਹਾ ਕਿ ਸ਼ਹਿਰ ਵਾਸੀਆਂ ਦੀ ਮੰਗ ਨੂੰ ਮੁੱਖ ਰੱਖਦਿਆਂ ਵਿਕਾਸ ਕਾਰਜ ਕਰਵਾਏ ਜਾਂਦੇ ਹਨ। Development Works Punjab