ਬਲਾਕ ਮਲੋਟ ਦੇ 32ਵੇਂ ਸਰੀਰਦਾਨੀ ਬਣੇ ਅਣਥੱਕ ਸੇਵਾਦਾਰ ਮਿੱਠਣ ਲਾਲ ਇੰਸਾਂ

Body Donation

ਭਾਰੀ ਗਿਣਤੀ ਵਿੱਚ ਸਾਧ-ਸੰਗਤ ਨੇ ਪਹੁੰਚ ਕੇ ਨਮ ਅੱਖਾਂ ਨਾਲ ਨਵੀਆਂ ਮੈਡੀਕਲ ਖੋਜਾਂ ਲਈ ਸੇਵਾਦਾਰ ਮਿੱਠਣ ਲਾਲ ਇੰਸਾਂ ਦਾ ਕੀਤਾ ਸਰੀਰਦਾਨ

ਪੂਜਨੀਕ ਗੁਰੂ ਜੀ ਸਾਧ-ਸੰਗਤ ਨੂੰ ਮਾਨਵਤਾ ਭਲਾਈ ਕਾਰਜ ਕਰਨ ਲਈ ਸਮੇਂ-ਸਮੇਂ ਤੇ ਪ੍ਰੇਰਿਤ ਕਰਦੇ ਰਹੇ ਹਨ ਜੋ ਕਿ ਸ਼ਲਾਘਾਯੋਗ ਹੈ : ਕੌਂਸਲਰ ਸੁਰੇਸ਼ ਸ਼ਰਮਾ

(ਮਨੋਜ) ਮਲੋਟ। ਡੇਰਾ ਸੱਚਾ ਸੌਦਾ ਦੁਆਰਾ ਚਲਾਏ 157 ਮਾਨਵਤਾ ਭਲਾਈ ਕਾਰਜਾਂ ਵਿੱਚੋਂ ‘ਸਰੀਰਦਾਨ’ ਵੀ ਇੱਕ ਅਜਿਹਾ ਮਾਨਵਤਾ ਭਲਾਈ ਦਾ ਕਾਰਜ ਹੈ ਜਿਸ ਵਿੱਚ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਚਨਾਂ ‘ਤੇ ਅਮਲ ਕਰਦੇ ਹੋਏ ਇਸ ਮਹਾਨ ਕਾਰਜ ਵਿੱਚ ਆਪਣਾ ਭਰਪੂਰ ਯੋਗਦਾਨ ਪਾ ਰਹੀ ਹੈ । (Body Donation)

ਇਸੇ ਕੜ੍ਹੀ ਤਹਿਤ ਸੇਵਾਦਾਰ ਮਿੱਠਣ ਲਾਲ ਇੰਸਾਂ (ਰਿਟਾਇਰਡ ਕਲਰਕ ਮਿਊਾਸਪਲ ਕਮੇਟੀ) ਨਿਵਾਸੀ ਚਾਰ ਖੰਭਾ ਚੌਂਕ, ਮੰਡੀ ਹਰਜੀ ਰਾਮ, ਮਲੋਟ ਦੇ ਦੇਹਾਂਤ ਉਪਰੰਤ ਉਨ੍ਹਾਂ ਦਾ ਪੂਰਾ ਮਿ੍ਤਕ ਸਰੀਰ ਪਰਿਵਾਰ ਨੇ ਆਪਸੀ ਸਹਿਮਤੀ ਨਾਲ ਨਵੀਆਂ ਮੈਡੀਕਲ ਖੋਜਾਂ ਲਈ ਦਾਨ ਕੀਤਾ। ਵਰਣਨਯੋਗ ਹੈ ਕਿ ਸੱਚਖੰਡਵਾਸੀ ਸੇਵਾਦਾਰ ਮਿੱਠਣ ਲਾਲ ਇੰਸਾਂ ਅਣਥੱਕ ਸੇਵਾਦਾਰ ਮਾਤਾ ਰਾਜ ਰਾਣੀ ਇੰਸਾਂ ਦੇ ਪਤੀ ਅਤੇ ਅਣਥੱਕ ਸੇਵਾਦਾਰ ਰਾਕੇਸ਼ ਕੁਮਾਰ ਇੰਸਾਂ (ਸ਼ੰਭੂ) ਅਤੇ ਰਵੀ ਇੰਸਾਂ ਦੇ ਪਿਤਾ ਹਨ ।

ਸਾਧ-ਸੰਗਤ ਨੇ ਮਿੱਠਣ ਲਾਲ ਇੰਸਾਂ ਅਮਰ ਰਹੇ ਦੇ ਨਾਅਰਿਆਂ ਨਲ ਆਸਮਾਨ ਗੁੂੰਜਣ ਲਾ ਦਿੱਤਾ

ਜ਼ਿਕਰਯੋਗ ਹੈ ਕਿ ਸੱਚਖੰਡਵਾਸੀ ਸੇਵਾਦਾਰ ਮਿੱਠਣ ਲਾਲ ਇੰਸਾਂ ਬਲਾਕ ਮਲੋਟ ਦੇ 32ਵੇਂ ਸਰੀਰਦਾਨੀ ਬਣ ਗਏ ਹਨ । ਸੱਚਖੰਡ ਵਾਸੀ ਸੇਵਾਦਾਰ ਮਿੱਠਣ ਲਾਲ ਇੰਸਾਂ ਦਾ ਸਰੀਰਦਾਨ ਕਰਨ ਲਈ ਅੰਤਿਮ ਯਾਤਰਾ ਕੱਢੀ ਗਈ ਜਿਸ ਵਿੱਚ ਸਾਧ-ਸੰਗਤ ਨੇ ਮਿੱਠਣ ਲਾਲ ਇੰਸਾਂ ਅਮਰ ਰਹੇ ਨਾਲ ਆਸਮਾਨ ਗੁੰਜਾ ਦਿੱਤਾ। ਇਸ ਮੌਕੇ ਫੁੱਲਾਂ ਨਾਲ ਸਜਾਈ ਹੋਈ ਗੱਡੀ ਰਾਹੀਂ ਅੰਤਿਮ ਸ਼ਵ ਯਾਤਰਾ ਨਿਵਾਸ ਸਥਾਨ ਤੋਂ ਰੇਲਵੇ ਰੋਡ ਹੁੰਦੇ ਹੋਏ ਰੇਲਵੇ ਸਟੇਸ਼ਨ ਤੇ ਪੁੱਜੀ। ਪਹੁੰਚੀ ਜਿੱਥੇ ਭਾਰੀ ਗਿਣਤੀ ਵਿੱਚ ਸਾਧ-ਸੰਗਤ, ਪਤਵੰਤਿਆਂ, ਰਿਸ਼ਤੇਦਾਰਾਂ ਅਤੇ ਪਰਿਵਾਰਿਕ ਮੈਂਬਰਾਂ ਨੇ ਸੇਵਾਦਾਰ ਮਿੱਠਣ ਲਾਲ ਇੰਸਾਂ ਦਾ ਮ੍ਰਿਤਕ ਸਰੀਰ ਅੰਮਿ੍ਤਾ ਇੰਸਟੀਚਿਊਟ ਆਫ਼ ਮੈਡੀਕਲ ਸਾਇਸਜ਼ ਐਂਡ ਰਿਸਰਚ ਸੈਂਟਰ, ਮਾਤਾ ਆਨੰਦਾਮਈ ਮਾਰਗ, ਸੈਕਟਰ-88, ਫਰੀਦਾਬਾਦ (ਹਰਿਆਣਾ) ਨੂੰ  ਨਮ ਅੱਖਾਂ ਨਾਲ ਰਵਾਨਾ ਕੀਤਾ ।

ਇਸ ਮੌਕੇ 85 ਮੈਂਬਰ ਹਰਪਾਲ ਇੰਸਾਂ (ਰਿੰਕੂ), ਰਾਹੁਲ ਇੰਸਾਂ, ਕਿਰਨ ਇੰਸਾਂ, ਮਮਤਾ ਇੰਸਾਂ, ਸਤਵੰਤ ਇੰਸਾਂ, ਅਮਰਜੀਤ ਕੌਰ ਇੰਸਾਂ ਤੋਂ ਇਲਾਵਾ ਪਰਿਵਾਰਕ ਮੈਂਬਰ ਰਾਜ ਰਾਣੀ ਇੰਸਾਂ, ਰਾਕੇਸ਼ ਕੁਮਾਰ ਇੰਸਾਂ (ਸ਼ੰਭੂ), ਰਵੀ ਇੰਸਾਂ, ਹਨੀ ਇੰਸਾਂ, ਆਸ਼ੀਸ਼ ਇੰਸਾਂ, ਰੇਣੂ ਬਾਲਾ ਇੰਸਾਂ, ਸ਼ੈਫੀ ਇੰਸਾਂ, ਵਜੀਰ ਇੰਸਾਂ, ਮੰਜੂ ਬਾਲਾ ਇੰਸਾਂ, ਰਵਿੰਦਰ ਕੁਮਾਰ, ਅੰਜੂ ਬਾਲਾ ਇੰਸਾਂ, ਰਿਤਿਸ਼, ਸਵੇਤਾ ਇੰਸਾਂ, ਈਸ਼ਾ ਇੰਸਾਂ, ਪੰਕਜ ਇੰਸਾਂ, ਰਘੂ ਇੰਸਾਂ, ਦੇਵੀ ਦਿਆਲ ਇੰਸਾਂ, ਪ੍ਰੇਮ ਕੁਮਾਰ ਇੰਸਾਂ ਤੋਂ ਇਲਾਵਾ ਜੋਨਾਂ ਅਤੇ ਪਿੰਡਾਂ ਦੇ ਪ੍ਰੇਮੀ ਸੇਵਕ ਅਤੇ ਪ੍ਰੇਮੀ ਸੰਮਤੀ ਦੇ ਸਮੂਹ ਸੇਵਾਦਾਰਾਂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸਾਧ-ਸੰਗਤ ਮੌਜੂਦ ਸੀ । (Body Donation)

Body Donation

ਇੱਕ ਚੰਗਾ ਡਾਕਟਰ ਬਣਨ ‘ਚ ਵੀ ਸਰੀਰਦਾਨ ਸਹਾਇਕ ਸਿੱਧ ਹੋ ਰਹੇ ਹਨ : ਸੁਰੇਸ਼ ਸ਼ਰਮਾ

ਵਾਰਡ ਨੰਬਰ 22 ਦੇ ਕੌਂਸਲਰ ਸੁਰੇਸ਼ ਸ਼ਰਮਾ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦੁਆਰਾ ਸਰੀਰਦਾਨ ਕਰਨ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਇਆ ਜਾ ਰਿਹਾ ਹੈ ਅਤੇ ਸਰੀਰਦਾਨ ਕਰਨ ਨਾਲ ਐਮ.ਬੀ.ਬੀ.ਐਸ. ਦੇ ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਬਹੁਤ ਸਹਾਇਤਾ ਮਿਲ ਰਹੀ ਹੈ ਅਤੇ ਇੱਕ ਚੰਗਾ ਡਾਕਟਰ ਬਣਨ ‘ਚ ਵੀ ਸਰੀਰਦਾਨ ਸਹਾਇਕ ਸਿੱਧ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਸਾਧ-ਸੰਗਤ ਨੂੰ ਮਾਨਵਤਾ ਭਲਾਈ ਕਾਰਜ ਕਰਨ ਲਈ ਸਮੇਂ-ਸਮੇਂ ਤੇ ਪ੍ਰੇਰਿਤ ਕਰਦੇ ਰਹਿੰਦ ਹਨ, ਜੋ ਕਿ ਸ਼ਲਾਘਾਯੋਗ ਹੈ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ